ਜਦੋਂ ਨੂੰ ਰਾਹ ਸਮਝ ਚ ਆਉਣ ਲਗਦੇ ਆ
ਉਦੋਂ ਨੂੰ ਵਾਪਸ ਮੁੜਨ ਦਾ ਸਮਾਂ ਆ ਜਾਂਦਾ
ਇਹੀ ਜਿੰਦਗੀ ਹੈ

Loading views...



ਆਪਣੀ ਸਿਆਣਪ ਦਾ ਗੁਣ-ਗਾਣ ਕਰੋ ,
ਕੋਈ ਨਹੀਂ ਸੁਣੇਗਾ…
.
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,
ਸਾਰੇ ਧਿਆਨ ਨਾਲ ਸੁਨਣਗੇ…
.
ਲੋਕਾਂ ਨੂੰ ਮੂਰਖਾਂ ਨੂੰ ਮਿਲਕੇ ਆਨੰਦ ਮਿਲਦਾ ਹੈ ,
ਸਿਆਣਾ ਉਹ ਆਪਣੇ ਆਪ ਨੂੰ ਸਮਝਦੇ ਹਨ…!!

Loading views...

Panjabiyon reet bhuleyo na
chunniyan te dastaran di
nange sirre changi ni lgdi
dhi sardaran di

Loading views...

ਅੱਜ ਦਾ ਵਿਚਾਰ…
.
ਪਿਆਰ ਸਭ ਨੂੰ ਕਰੋ, ਵਿਸ਼ਵਾਸ ਕੁਝ ਕੁ ਤੇ ਕਰੋ, ਬੁਰਾ ਕਿਸੇ ਦਾ ਨਾ ਕਰੋ।

Loading views...


ਜਿਹਨਾਂ ਨੁੰ ਹਰੇਕ ਕੁੜੀ ਦੇ ਚਿਹਰੇ ਤੇ ਮਸ਼ੂਕ ਲਿਖਿਆ
ਹੀ ਦਿੱਸਦਾ.. ਉਹ ਕੀ ਜਾਨਣ ਮੁੱਲ ਇਜਤਾਂ ਦੇ !!

Loading views...

ਮਿੱਠੇ ਲੋਕਾਂ ਨਾਲ ਮਿਲ ਕੇ
ਮੈਂ ਇਹੀ ਸਮਝਿਆ ਹਾਂ..
ਕਿ ਕੌੜੇ ਲੋਕ ਅਕਸਰ ਸੱਚੇ ਹੁੰਦੇ ਨੇ..

Loading views...


ਐਤਵਾਰ ਦਾ ਦਿਨ ਸੀ। ਅੱਜ ਜਰਨੈਲ ਸਿੰਘ ਨੇ ਆਪਣੀ ਪਤਨੀ ਨਾਲ
ਆਪਣੀ ਭੈਣ ਨੂੰ ਮਿਲਣ ਜਾਣਾ ਸੀ। ਉਸਦੀ ਭੈਣ ਦਾ ਪਿੰਡ ਉਸਦੇ ਪਿੰਡ
ਤੋਂ 30 ਕੁ ਮੀਲ ਤੇ ਸੀ। ਜਰਨੈਲ ਸਿੰਘ ਤਿਆਰ ਵਰ ਤਿਆਰ ਹੋ ਕੇ
ਆਪਣੇ ਪੁੱਤਰ ਨੂੰ ਚੁਬਾਰੇ ਚੋਂ ਉਠਾਣ ਗਿਆ ਜੋ ਰਾਤੀਂ ਕਾਲਜ ਤੋਂ ਘਰ
ਆਇਆ ਸੀ।..
.
ਜਰਨੈਲ ਸਿੰਘ ਹਲਕੀ ਜਹੀ ਮੁਸਕਾਨ ਤੇ ਹਲੀਮੀ ਭਰੀ ਆਵਾਜ਼ ਨਾਲ
ਆਪਣੇ ਪੁੱਤਰ ਨੂੰ ਆਖਦਾ ਹੈ “ਉੱਠ ਖੜ ਸ਼ੇਰਾ ਮੈਂ ਤੇ ਤੇਰੀ ਮਾਂ ਤੇਰੀ
ਭੂਆ ਨੂੰ ਮਿਲਣ ਜਾ ਰਹੇ ਆ . ਸਾਨੂੰ ਮੁੜਦਿਆਂ ਨੂੰ ਦਿਨ ਛਿਪ ਜੂ . ਤੂੰ
ਡੰਗਰਾਂ ਵਾਸਤੇ ਪੱਠੇ ਵੱਡ ਲਿਆਂਈ”
.
ਅੱਗੋਂ ਉਸਦਾ ਪੁੱਤਰ ਬਹੁਤ ਗੁੱਸੇ ਚ ਬੋਲਦਾ ਹੈ ” ਆਹ ਕੰਮ ਨੀ ਹੋਣੇ
ਮੈਥੋਂ . ਚੰਡੀਗੜ ਪੜਦਾ ਮੈਂ , ਜੇ ਹੁਣ ਮੈਂ ਬਲਦ ਗੱਡੀ ਚਲਾਊਂ ਲੋਕੀ
ਕੀ ਕਹਿਣਗੇ ,ਮੇਰੀ ਵੀ ਕੋਈ ਇੱਜਤ ਐ ਪਿੰਡ ਚ ,, ਨਾਲੇ ਅੱਜ
ਐਤਵਾਰ ਐ ਮੈਂ ਪਾਰਟੀ ਕਰਨੀ ਐ ਪੈਸੇ ਦੇ ਜੀ”
.
ਇਹ ਸਭ ਸੁਣਕੇ ਜਰਨੈਲ ਸਿੰਘ ਦਾ ਦਿਲ ਪਸੀਜ ਗਿਆ ।ਉਹ ਹੇਠਾਂ
ਆਕੇ ਸਕੂਟਰ ਤੋਂ ਮਿਠਾਈਆ ਨਾਲ ਭਰਿਆ ਝੋਲਾ ਲਾਹ ਕੇ ਕਿੱਲੀ ਤੇ
ਟੰਗ ਦਿੰਦਾ ਹੈ ਤੇ ਪਤਨੀ ਨੂੰ ਕਹਿੰਦਾ ਹੈ ਕਿ ਉਹ ਆਪਣੇ ਪੁੱਤਰ ਨੂੰ
ਪੈਸੇ ਦੇ ਦੇਵੇ ਉਹਨੇ ਪਾਰਟੀ ਕਰਨੀ ਐ ਉਹ ਕਦੇ ਫੇਰ ਚਲੇ ਜਾਣਗੇ
ਜਰਨੈਲ ਪੱਲੀ ਤੇ ਦਾਤੀ ਨੂੰ ਬੈਲ ਗੱਡੀ ਤੇ ਰੱਖ ਕੇ ਬਲਦ ਦੀ ਪਿੱਠ
ਉੱਪਰ ਥਾਪੀ ਮਾਰਦਾ ਹੋਇਆ ਆਖਦਾ ਹੈ
..
“ਚੱਲ ਪੁੱਤਰਾ ਆਪਾਂ
ਚੱਲੀਏ ਖੇਤਾਂ ਨੂੰ ਆਪਣੀ ਕੇਹੜਾ ਕੋਈ ਇੱਜਤ ਐ”।..
.

Loading views...


ਅੱਜ ਦਾ ਵਿਚਾਰ…
.
ਕਿਸੇ ਇਨਸਾਨ ਦੇ ਕਿਰਦਾਰ ਦਾ ਅੰਦਾਜਾ ਇਸ ਗੱਲ
ਤੋਂ ਲਗਾਇਆ ਜਾ ਸਕਦਾ ਹੈ,
.
ਕਿ ਉਹ ਉਹਨਾਂ ਵਿਅਕਤੀਆਂ ਨਾਲ ਕਿਵੇਂ ਦਾ ਵਿਵਹਾਰ ਕਰਦਾ ਹੈ।
.
ਜਿਹੜੇ ਜਿੰਦਗੀ ਵਿੱਚ ਕਦੇ ਵੀ
ਉਸਦੇ ਕਿਸੇ ਵੀ ਕੰਮ ਨਹੀਂ ਆ ਸਕਦੇ……

Loading views...

ਜਨਮ ਦਿੰਦੀ ਹੈ
ਪਾਲਦੀ ਹੈ
ਬੋਲਣਾ ਸਿਖਾਉਂਦੀ ਹੈ
ਔਰਤ
ਅਫਸੋਸ ਤੁਹਾਡੀ ਗਾਲ਼ ਚ
ਉਸੇ ਦਾ ਨਾਮ ਹੁੰਦਾ ਹੈ

Loading views...

ਪਹਿਲਾਂ ਲੋਕ emotional ਸਨ,ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ..
.
ਫਿਰ ਲੋਕ practical ਹੋ ਗਏ,ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗ ਪਏ …..
ਹੁਣ ਲੋਕ professional ਹੋ ਗਏ,…
.
ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ
ਫਇਦਾ ਚੁੱਕਿਆ ਜਾ ਸਕੇ …

Loading views...


ਮਰਦ ਭੁੱਲ ਜਾਂਦਾ ਹੈ….
ਪਰ ਮਾਫ਼ ਨਹੀ ਕਰਦਾ…

ਔਰਤ ਮਾਫ਼ ਕਰ ਦਿੰਦੀ ਹੈ
ਪਰ ਭੁੱਲਦੀ ਨਹੀ…🙏🏻

Loading views...


ਲਿਖਿਆਂ ਮੁਕੱਦਰਾਂ ਦਾ ਕੋਈ ਖੋਹ ਨੀ ਸਕਦਾਂ,
ਸਮੇਂ ਤੋ ਪਹਿਲਾ ਕੁਝ ਹੋ ਨੀ ਸਕਦਾ..
.
ਜੇ ਗ਼ਮ ਮਿਲ ਗਏ ਤਾ ਆਉਣਗੀਆਂ ਖੁਸ਼ੀਆਂ ਵੀ,
ਰੱਬ ਬਦਲੇ ਨਾਂ ਸਾਡੇ ਦਿਨ ਇੰਝ ਹੋ ਨੀ ਸਕਦਾਂ. ..

Loading views...

ਰਾਸ਼ੀ ਪੜ੍ਹ ਕੇ ਦਿਨ ਦੀ ਸੁਰੂਆਤ ਕਰਨ
ਵਾਲਿਆਂ ਲਈ..
.
ਇੱਕ ਬਹੁਤ ਹੀ ਬਢਮੁੱਲ੍ਹੀ ਉਦਾਹਣ ਕਿ …….. ??
.
.
.
.
ਰਾਸ਼ੀ ਕ੍ਰਿਸ਼ਨ ਦੀ ਵੀ ਓਹੀ ਸੀ ਤੇ
ਰਾਸ਼ੀ ਕੰਸ ,
ਦੀ ਵੀ ਓਹੀ ਸੀ ••٠·

ਰਾਸ਼ੀ ਰਾਮ ਦੀ ਵੀ ਓਹੀ ਸੀ ਤੇ
ਰਾਸ਼ੀ ਰਾਵਣ ,
ਦੀ ਵੀ ਓਹੀ ਸੀ ••٠·˙
.
ਰਾਸ਼ੀ ਓਬਾਮਾ ਦੀ ਵੀ ਓਹੀ ਸੀ ਤੇ ,
ਰਾਸ਼ੀ ਓਸਾਮਾ ਦੀ ਵੀ ਓਹੀ ਸੀ ••٠·˙
.
ਫਿਰ ਕਿੱਦਾਂ ਇੱਕੋ ਦਿਨ ਇੱਕ ਲਈ ਬਹੁਤ
ਜਿਆਦਾ ਲੱਕੀ ਤੇ
ਦੂਜੇ ਲਈ ਅੰਤ ਦਾ ਅਨਲੱਕੀ ਬਣ ਗਿਆ

Loading views...


ਪੱਥਰ ਦਾ ਹੈ ਬੁੱਤ ਬਣ ਗਿਆ,
ਪੈਸੇ ਦਾ ਹੈ ਪੁੱਤ ਬਣ ਗਿਆ,
ਭੁੱਲ ਕੇ ਇਨਸਾਨੀ ਜ਼ਿੰਦਗੀ,
ਬਣ ਬੈਠਾ ਹੈ ਸ਼ੈਤਾਨ,
ਅੱਜ ਦਾ ਇਨਸਾਨ,

ਖ਼ਾਤਿਰ ਦਾਜ ਦੀ ਬਲੀ ਚੜਾਵੇ,
ਧੀਆਂ ਨੂੰ ਕੁੱਖਾਂ ਵਿੱਚ ਮਰਾਵੇ,
ਹੈਵਾਨੀ ਤਾਡਵ ਕਰ ਰਿਹਾਏ,
ਵੇਚ ਇੱਜਤ ਇਮਾਨ,
ਅੱਜ ਦਾ ਇਨਸਾਨ,

ਕੁੱਤੀ ਚੋਰਾ ਨਾਲ ਮਿਲੀ ਪਈ ਆ,
ਜੁਬਾਨ ਜਮਾਂ ਸਿਲੀ ਪਈ ਆ,
ਸਭ ਕੁਝ ਅੱਖੀ ਦੇਖਕੇ ਵੀ
ਬਣ ਬੈਠਾ ਹੈ ਅਣਜਾਣ,
ਅੱਜ ਦਾ ਇਨਸਾਨ,

ਗੈਰਤ ਧੁਰ ਅੰਦਰ ਤੋਂ ਮਰਗੀ,
ਬੇਈਮਾਨੀ ਨਸ ਨਸ ਵਿੱਚ ਭਰਗੀ,
ਸਦਰਪੁਰੀਏ ਰੱਬ ਤੋਂ ਵੀ ਡਰਦਾ ਨਾ,
ਜਿਸਨੂੰ ਦੇਣੀ ਹੈ ਜਾਨ,
ਅੱਜ ਦਾ ਇਨਸਾਨ….!!
ਬਿੱਟੂ ਸਦਰਪੁਰੀਆ

Loading views...

ਕੁੜੀਆ ਵਾਸਤੇ ਕੁੱਝ ਖਰੀਆਂ ਸਧੱਰਾ
ਇਹ ਪੜਨ ਤੋਂ ਬਾਦ ਕਈ ਭੈਣਾਂ ਦੇ comments ਨਹੀ ਆਉਣੇਂ ..
.
ਕਈ ਭੈਣਾਂ ਨੇ ਕਹਿਣਾ personal life etc
ਲੇਕਿਨ ਏਥੇ ਹੁਣੇ ਜੇ ਪੋਸਟ ਮੈਂ ਮੁਡਿੰਆ ਵਾਸਤੇ ਪਾਵਾ
ਭੱਜਕੇ ਆਉਣਗੀਆ ਬੇਜਤੀ ਕਰਨ।
..
ਕਿਸੇ ਦੇ ਵਿਰੁਧ ਨਹੀ ਸੱਚ ਦੇ ਨਾਲ ਹਾਂ ਮੈਂ ☝️ –
ਮੁਅਾਫ ਕਰੳੁ ਜੇ ਕਿਸੇ ਨੂੰ ਗੁਸਾ ਲੱਗੇ….
.
ਰਸਤੇ ਵਿੱਚ ਜਦੋਂ ਕਿਸੇ ਕੁੜੀ ਨੂੰ ਕੋਈ ਮੁੰਡਾ ਪੁਰਜਾ
ਜਾਂ ਕਿੰਨੀ ਘੈਂਟ ਏ ਇਹ ਕਹਿ ਕੇ ਛੇੜਦਾ ਏ ਤਾਂ ਕੁੜੀਆ ਝੱਟ ਹੀ ਕਹਿ
ਦਿੰਦੀਆ ਨੇ “ਤੇਰੇ ਘਰ ਮਾਂ ਭੈਣ ਹੈ ਨੀ, ਜਾਂ ਹੁਣ ਤੂੰ ਜੁੱਤੀਆ ਖਾਣੀਆ ਨੇ ”
ਕਈ ਵਾਰ ਤਾਂ ਥੋੜਾ ਬਹੁਤਾ ਪ੍ਰਸ਼ਾਦ ਮਿਲ ਵੀ ਜਾਦਾ ਏ ।
.
ਪਰ ਅੱਜ-ਕੱਲ ਤਾਂ ਕੁੜੀਆ ਆਪਣੇ ਆਪ ਨੂੰ ਖ਼ੁ਼ਦ ਇਹਨਾਂ ਨਾਮਾ
ਤੋਂ ਬੁਲਵਾ ਰਹੀਆ ਨੇ। ਅਖੇ ਘੈਂਟ ਜੱਟੀ, End ਜੱਟੀ, ਕੈਮ ਕੌਰ,
ਖਰਾ ਪੀਸ, ਤੇਰੀ ਜਾਨ, ਤੇਰੀ ਨਖਰੋ, ਮਜਾਜਾ ਪੱਟੀ, ਪਟੋਲਾ,
ghaint moto, ਨਿਰੀ ਅੱਗ💥
.
ਹੋਰ ਪਤਾ ਨੀ ਕਿੰਨੇ ਕੇ ਨੇ ਤੇ ਇਹਨਾਂ ਸਟੇਟਸ ਵੀ ਦੇਖਣ
ਵਾਲੇ ਹੁੰਦੇ ਆ ਜੀ “ਮੇਰੇ ਵਰਗੀ ਮਿਲਜੂ ਤੈਨੂੰ ਇਹ ਵੀ ਤੇਰਾ ਵਹਿਮ ਆ
ਇੱਕੋ ਪੀਸ ਬਣਾਇਆ ਰੱਬ ਨੇ ਉਹ ਵੀ ਪੂਰਾ ਕੈਮ ਆ”..
.
ਹੁਣ ਇੱਥੇ ਸੋਚਣ ਵਾਲੀ ਗੱਲ ਆ ਇੱਕ ਪਾਸੇ ਤਾਂ ਤੁਸੀਂ ਖ਼ੁ਼ਦ
ਆਪਣੇ ਆਪ ਨੂੰ ਪੀਸ ਕਹਿ ਰਹੀਆ ਹੋ ,ਤੇ ਜਦੋਂ ਕੋਈ ਰਾਹ ਜਾਂਦਾ ਮੁੰਡਾ
ਤੁਹਾਨੂੰ ਇਹ ਕਹਿ ਕੇ ਬੁਲਾਦਾਂ ਹੈ
..
ਤਾਂ ਤੁਸੀ ਸਿਰ ਪਾੜਨ ਤੱਕ ਜਾਂਦੀਆ ਓ ।
ਅਸਲ ਵਿੱਚ ਤਸੀਂ ਆਪਣੇ ਪ੍ਰਤੀ ਇਹੋ ਜਿਹੀ ਸੋਚ ਮੁੰਡਿਆ
ਵਿੱਚ ਖ਼ੁਦ Create ਕਰ ਰਹੀਆਂ ਹੋ ।

ਆਪਣੀ ਇਜਤ ਖੁੱਦ ਬਚਾੳ ਕਿਸੇ ਵਲੋਂ ਇਜਤ ਦੀ ਉਮੀਦ
ਛਡ ਦੳ ਜੀ ਦੁਨੀਆ ਏਨੀ ਗੰਦੀ ਹੈ ਜਿਨਾ
ਤੁਸੀ ਸੋਚ ਨਹੀ ਸਕਦੇ –
.
ਹੋ ਸਕਦਾ ਕਈ ਕੁੜੀਆਂ ਨੂੰ ਮੇਰੀ ਇਹ ਪੋਸਟ ਨਾ ਵਧੀਆ
ਲੱਗੇ ਕਿਉਂਕਿ ਸਾਰੀਆ ਇੱਕੋ ਜਿਹੀਆ ਨਹੀਂ ਹੁੰਦੀਆ,
ਨਾ ਮੈਂ ਸਭ ਨੂੰ Include ਕਰ ਰਿਹਾ ਹਾਂ
..
ਪਰ ਇੱਕ ਗੰਦੀ ਮੱਛਲੀ ਸਾਰੇ ਤਲਾਬ ਨੂੰ ਗੰਦੀ
ਕਰ ਦਿੰਦੀ ਹੈ।
..
ਗੁਸਤਾਖੀ ਮਾਫ ਜੇ ਕੋਈ ਮੇਰੀ ਇਸ ਪੋਸਟ ਕਰਕੇ
ਦੁੱਖੀ ਹੋਇਆ ਹੋਵੇ ਤਾ 👏
.
ਪਰ ਇਹ ਹੀ ਅੱਜ ਦੀ ਸੱਚਾਈ ਆ। ……..

Loading views...

ਦੋ ਸ਼ੇਰਾਂ ਦੀ ਦੋਸਤੀ ਵਿਗੜ ਜਾਦੀ ਹੈ,
ਦੌਨੇ ਇੱਕ ਦੂਜੇ ਦੇ ਦੁਸਮਣ ਬਣ ਜਾਦੇ ਨੇ, ਫਿਰ ਦੋਨੇ ਇੱਕ ਦੂਜੇ ਨੂੰ 10 ਸਾਲ ਬਲਾਉਦੇ ਤੱਕ ਨੀ…..
ਇੱਕ ਵਾਰੀ ਪਹਿਲੇ ਸ਼ੇਰ ਉਸਦੀ ਘਰਵਾਲੀ ਅਤੇ ਬੱਚਿਆ ਨੂੰ 25-30 ਕੁੱਤੇ ਨੋਚਨ ਲੱਗ ਜਾਦੇ ਨੇ….
ਓਦੋ ਨੂੰ ਉੱਥੇ ਦੂਜਾ ਸ਼ੇਰ ਆ ਜਾਦਾਂ ਏ, ਉਹ ਕੁੱਤਿਆ ਨੂੰ ਘੜੀਸ ਘੜੀਸ ਕੁੱਟ ਕੇ ਭਜਾ ਦਿੰਦਾ ਏ ਤੇ ਫਿਰ ਆਪ ਦੂਰ ਜਾ ਕੇ ਬੈਠ ਜਾਦਾ…
ਪਹਿਲੇ ਸ਼ੇਰ ਦਾ ਮੁੰਡਾ ਪੁਛਦਾ…?
ਪਾਪਾ ਦੂਸਰੇ ਸ਼ੇਰ ਨਾਲ ਤਾ ਤੁਸੀ ਗੱਲ ਤੱਕ ਨੀ ਸੀ ਕਰਦੇ ਫਿਰ ਵੀ ਓਹਨੇ ਆਪਾ ਨੂੰ ਬਚਾਇਆ🤔🤔🤔🤔….?
ਤਾ ਉਸਦੇ ਿਪਓ ਨੇ ਕਿਹਾ ਪੁੱਤ ਬੇਸ਼ੱਕ ਨਰਾਂਜਗੀ ਹੋਵੇ ਪਰ ਯਾਰੀ ਐਨੀ ਵੀ ਕਮਜੋਰ ਨੀ ਹੋਣੀ ਚਾਹੀਦੀ ਕੇ ਕੁੱਤੇ ਨਜਾਂਇਜ ਫਾਿੲਦਾਂ ਚੁੱਕ ਜਾਂਣ….

Loading views...