ਕੱਚਾਂ ਮਕਾਨ ਦੇਖ ਕੇ ਕਿਸੇਂ ਨਾਲ ਰਿਸ਼ਤਾਂ ਨਾ ਤੋੜਿਉ ਦੋਸਤੋਂ …..
ਤਜੁਰਬਾ ਏ ਮੇਰਾਂ ਕਿ ਮਿੱਟੀ ਦੀ ਪਕੜ ਮਜਬੂਤ ਹੁੰਦੀ ਐ …..
ਸੰਗਮਰਮਰ ਉੱਤੇ ਤਾਂ ਅਕਸਰ ਪੈਰ ਤਿਲਕਦੇ ਹੀ ਦੇਖੇਂ ਨੇ .
ਕਈ ਮੇਰੇ ਵੀਰ ਕਹਿੰਦੇ ਕੇ ਸਾਨੂੰ ਆਜ਼ਾਦੀ ਨਹੀਂ ਮਿਲੀ ਅਸੀਂ ਅੱਜ ਵੀ ਗੁਲਾਮ ਆ , ਪਰ
– ਕੁੜੀਆਂ ਨੂੰ ਛੇੜਣ ਦੀ ਸਾਨੂੰ ਆਜ਼ਾਦੀ ਆ
– ਟ੍ਰੈਫਿਕ rule ਤੋੜਨ ਦੀ ਸਾਨੂੰ ਆਜ਼ਾਦੀ ਆ
– ਦੰਗੇ ਕਰਨ ਦੀ ਸਾਨੂੰ ਆਜ਼ਾਦੀ ਆ
– ਗਰੀਬ ਨੂੰ ਲੁੱਟਣ ਦੀ ਸਾਨੂੰ ਆਜ਼ਾਦੀ ਆ
– ਭਰੂਣ ਹੱਤਿਆ ਕਰਨ ਦੀ ਸਾਨੂੰ ਆਜ਼ਾਦੀ ਆ
– ਮਿਲਾਵਟੀ ਚੀਜ਼ਾਂ ਵੇਚਣ ਦੀ ਸਾਨੂੰ ਆਜ਼ਾਦੀ ਆ
– ਧਰਮਾਂ ਪਿੱਛੇ ਲੜਨ ਦੀ ਸਾਨੂੰ ਆਜ਼ਾਦੀ ਆ
ਇਹੋ ਜਿਹੀ ਆਜ਼ਾਦੀ ਕਿਸੇ ਹੋਰ ਦੇਸ਼ ਚੋਂ ਲੱਭਣੀ ਆ ?
ਸਭ ਕੁਛ ਸਰਕਾਰ ਤੇ ਨਹੀਂ ਛੱਡੀਦਾ ਹੁੰਦਾ ਕੁਝ ਚੀਜ਼ਾਂ
ਸਾਨੂੰ ਖੁਦ ਨੂੰ ਵੀ ਸੁਧਾਰਨੀਆਂ ਪੈਂਦੀਆਂ ,
ਅਗਰ ਇਕ ਹਾਰਿਆ ਹੋਇਆ ਆਦਮੀ ਹਾਰਣ ਤੋਂ ਬਾਦ
ਵੀ ਮੁਸਕਰਾ
ਪਵੇ
ਤਾਂ ਜਿੱਤਣ ਵਾਲਾ ਆਪਣੀ ਜਿੱਤ ਦੀ ਖੁਸ਼ੀ ਗੁਆ
ਲੈਂਦਾ ਹੈ,
ਇਹ ਹੈ ਮੁਸਕਰਾਹਟ ਦੀ ਤਾਕਤ ,
ਸੋ ਸਦਾ ਮੁਸਕਰਾਉਂਦੇ ਰਹ..
ਨਾ ਸਮਾਂ ਕਿਸੇ ਦੀ ਉਡੀਕ ਕਰਦਾ
ਨਾ ਮੌਤ ਨੇ ਉਮਰਾ ਜਾਣੀਆ ਨੇ
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ
ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ…
ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ,
ਮੈਂ ਟਾਈਮ ਵੀ ਸਾਰੇ ਦੇਖੇ ਨੇ।
ਜੋ ਨਾਲ ਟਾਈਮ ਦੇ ਬਦਲ ਗਏ,
ਓਹ ਯਾਰ ਵੀ ਮਾੜੇ ਦੇਖੇ ਨੇ।
ਤੇਰੇ ਕੋਲ ਜ਼ਮਾਨੇ ਭਰ ਦੀਆਂ ਡਿਗਰੀਆਂ ਹੋਣਗੀਆਂ ਪਰ
ਤੂੰ ਘਰ ਦੇ ਬਜੂਰਗਾਂ ਦੀ ਇਜਤ ਨਾ ਕਰ ਸੱਕਿਆ
ਤਾਂ ਅਨਪੜ੍ਹ ਹੀ ਆਖਿਆ ਜਾਵੇਂਗਾ..
ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ,
ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ,
ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ
ਦਿਲ ਲਗਾਉਣ ਨਾਲੋਂ ਚੰਗਾ ਹੈ ਰੁੱਖ ਲਗਾਓ ,
ਉਹ ਦਰਦ ਤਾਂ ਨਹੀਂ
ਪਰ ਘੱਟੋ-ਘੱਟ ਧੁੱਪ ਵਿੱਚ ਛਾਂ ਤਾਂ ਦੇਣਗੇ….
” ਮਾਂ ” ਦੇ ਦਿਤੇ ਪੁਤ ਨੂ ਕਰਜੇ ਤੇ ” ਬਾਪੂ ” ਜੀ ਦੇ ਸਿਰ ਤੇ
ਕੀਤੀਆ ਮੌਜਾਂ ਦਾ ਮੁਲ
ਕੋਈ ਨੀ ਚੁਕਾ ਸਕਦਾ
ਜਿਹਨਾ ਦੇ ਚਿਹਰੇ ਮੈ ਅੱਜ ਪੜ ਰਿਹਾ
ਕਿਤੇ ਪਹਿਲਾ ਹੀ ਪੜੇ ਹੁੰਦੇ
ਤਾ ਅੱਜ ਮੇਰਾ ਸਮਾ ਵੀ ਕੁਝ ਹੋਰ ਹੁੰਦਾ
ਤੜਕੇ ਦੀ ‘;ਬਾਣੀ’;,
ਤੇ ਕੁੜੀ ਸਿਅਾਣੀ ਜਿਸ ਨੂੰ ਮਿਲ ਜਾਵੇ,
ੳੁਹ ਬੰਦਾ ਤਰ ਜਾਦਾ ਹੈ।
ਜ਼ਿੰਦਗੀ ਚ ਕਿਸੇ ਨੂੰ Follow ਕਰਨਾ ਬੁਰੀ ਗੱਲ ਨਹੀਂ
ਪਰ ਕੁਝ ਏਦਾਂ ਦਾ ਕਰੋ ਕੇ
ਲੋਕ ਤੁਹਾਨੂੰ Follow ਕਰਨ
ਫੁੱਲ ਕਿੰਨਾ ਵੀ ਸੋਹਣਾ ਹੋਵੇ ਤਾਰੀਫ ਖੁਸਬੂ ਤੋ ਹੁੰਦੀ ਹੈ
ੲਿਨਸਾਨ ਕਿੰਨਾ ਵੀ ਵੱਡਾ ਹੋਵੇ
ਕਦਰ ਗੁਣਾ ਦੀ ਹੀ ਹੁੰਦੀ ਹੈ ..
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ
ਮੇਰੇ ਨਾਮ ਲਿਖਾਈ ਫਿਰਦੇ…
ਦੋਗਲਾ ਬੰਦਾ ਸਾਲਾ ਪਤੰਗ ਵਰਗਾ ਹੁੰਦਾ..
ਜਿਸਦੇ ਵੀ ਕੋਲ ਜਾਵੇ..
ਉਸ ਦਾ ਹੀ ਹੋ ਜਾਂਦਾ..
ਰੀਝਾਂ ਲਾ ਕੇ ਸਿੱਖ ਮਿੱਤਰਾ,
ਨਿੱਤ ਨਵੇਂ ਹੀ ਤਜ਼ਰਬੇ ਸਿਖਾਉਂਦੀ ਜ਼ਿੰਦਗੀ ..