ਜੋ ਵੀ ਆਉਂਦਾ ਨਵੀ ਸੱਟ
ਮਾਰ ਕੇ ਚਲਾ ਜਾਂਦਾ,
ਮੰਨਿਅਾ ਮੈਂ ਮਜਬੂਤ ਹਾਂ ਪਰ
ਪੱਥਰ ਤਾਂ ਨਹੀਂ…



ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ,
ਫਿਰ ਤੇਰੀ ਦੁਨੀਆ ਤੇ ਫੇਰਾ ਨਹੀਂ ਪਾਉਣਾ ,
ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ ,
ਫੇਰ ਤੈਨੂੰ ਸੱਜਣਾ ਜ਼ਰੂਰ ਚੇਤੇ ਆਵਾਂਗੇ

ਇੱਥੇ ਕੁੱਖਾਂ ਹੋ ਗਈਆਂ ਕੱਚ ਦੀਆਂ ,
ਮੁਸ਼ਕਿਲ ਨਾਲ ਧੀਆਂ ਬੱਚਦੀਆਂ,
ਜੋ ਬੱਚਦੀਆਂ ਉਹ ਮੱਚਦੀਆਂ,
ਜਿਵੇਂ ਟੁੱਕੜਾ ਹੋਣ ਕਬਾਬ ਦਾ ,
ਕੀ ਪੁੱਛਦੇ ਹੋ ਹਾਲ ਪੰਜਾਬ ਦਾ.

ਮੇਰੀ ਮੰਮੀ ਕਹਿੰਦੀ
ਹੁਣ Pyaar ਨਾ ਕਰੀ
.
.
ਤੇਰਾ ਦਿਲ ਬਹੁਤ ਕਮਜ਼ੋਰ ਏ
ਵਾਰ ਵਾਰ ਟੁੱਟ ਜ਼ਾਦਾ


ਜਿੰਦਗੀ ਦੇ ਮਲਾਹ ਮੋਤ ਦੇ ਵਪਾਰੀ ਨਿਕਲੇ
.
ਸੱਜਣ ਮਾਸੂਮ ਜਿਹੇ ਸਿਰੇ ਦੇ
ਸ਼ਿਕਾਰੀ ਨਿਕਲੇ.

ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ ਚੋ,
ਓਵੇਂ ਨੈਣਾਂ ‘ਚੋਂ ਹੋਕੇ ਸੁਪਨੇ ਲੰਘਦੇ ਰਹੇ,
ਬਿਨਾਂ ਮੰਗਿਆਂ ਹੀਂ ਦੁੱਖ ਸਾਨੂੰ ਮਿਲ ਗਏ ਬਥੇਰੇ,
ਇੱਕ ਮਿਲਿਆ ਨਾਂ ਪਿਆਰ ਜੋ ਅਸੀਂ ਹਮੇਸ਼ਾ ਮੰਗਦੇ ਰਹੇ