ਮਿਲਦਾ ਤਾਂ ਬਹੁਤ ਕੁਝ ਹੈ ਜ਼ਿੰਦਗੀ ਵਿੱਚ
ਬੱਸ ਅਸੀ ਗਿਣਤੀ ਉਸੇ ਦੀ ਕਰਦੇ ਹਾਂ,
ਜੋ ਹਾਸਿਲ ਨਾ ਹੋਇਆ ਹੋਵੇ…



ਜੇ ਪਤਾ ਹੁੰਦਾ ਤੂੰ ਤੁਰ ਜਾਣਾ,
ਮੈਥੋਂ ਦੂਰ ਜਾਂਦੀਆ ਰਾਹਾ ਤੇ..
ਮੈਂ ਕਾਬੂ ਰੱਖਣਾ ਸਿਖ ਲੈਂਦੀ,
ਇਹਨਾਂ ਹੰਝੂਆਂ ਤੇ ਇਹਨਾ ਸਾਹਾਂ ਤੇ..

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…
ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ,
ਕਿ ਤੇਰਾਂ ਯਾਰ Bewafa ਨਿਕਲੇ ਗਾ…

ਮੁੱਠੀ ਵਿੱਚ ਪਾਣੀ ਨਹੀਂ ਰਹਿੰਦਾ,
ਨਾ ਕੱਚੇ ਘੜ੍ਹੇ ਪਾਰ ਲਗਾਉਂਦੇ ਨੇ,
ਅਕਸਰ ਓਹੀ ਧੋਖਾ ਦੇ ਜਾਂਦੇ,
ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ..


ਚੰਗਾ ਹੋੲਿਅਾ ਵਕਤ ਨਾਲ ਹੀ ਠੋਕਰ ਲੱਗ ਗੲੀ
ਚੰਦ ਨੂੰ ਛੂਹਣ ਚੱਲਿਅਾ ਸੀ
ਦਰਿਅਾ ਵਿੱਚ ਦੇਖ ਕੇ…

ਲੋਕੀ ਆਖਦੇ ਤੂੰ ਚੁਪ ਚੁਪ ਰੈਨਾ A
ਕੁਝ ਬੋਲਦਾ ਕਿਉਂ ਨਹੀ।।
ਦਿਲ ਕਹਿੰਦਾ ਮੈਨੂੰ ਉਸਦੀ ਯਾਦਾਂ ਤੋ ਵਹਿਲ ਨਹੀ।।
ਖੁਸ਼ ਰਹਿਣ ਤੋ ਜਿਆਦਾ ਚੰਗਾ ਲਗਦਾ
ਉਸਦੀਆ ਯਾਦਾ ਚ ਰੋਣਾ।।


ਪੈਦਲ ਤੁਰਿਆ ਜਾਂਦਾ…… ਕਹਿੰਦਾ
ਸਾਇਕਲ ਜੁੜ ਜਾਵੇ..
ਸਾਇਕਲ ਵਾਲਾ ਫੇਰ ….. ਸਕੂਟਰ-ਕਾਰ
ਭਾਲਦਾ ਏ……
ਪੜ੍ਹਿਆ-ਲਿਖਿਆ ਬੰਦਾ….. ਫੇਰ
ਰੁਜ਼ਗਾਰ ਭਾਲਦਾ ਏ…..
ਮਿਲ ਜਾਵੇ ਰੁਜ਼ਗਾਰ ਤਾਂ…. ਸੋਹਣੀ ਨਾਰ
ਭਾਲਦਾ ਏ….
ਆ ਜਾਵੇ ਜੇ ਨਾਰ ….. ਤਾਂ ਕਿਹੜਾ
ਪੁੱਛਦਾਬੇਬੇ ਨੂੰ….
ਉਦੋਂ ਮੁੰਡਾ ਚੋਪੜੀਆਂ…. ਤੇ ਚਾਰ ਭਾਲਦਾ
ਏ…….
ਸਾਰੀ ਉਮਰੇ ਬੰਦਾ…. ਰਹਿੰਦਾ ਏ
ਮੰਗਦਾ……
ਬੁੱਢਾ ਬੰਦਾ ਥੋੜਾ ਜਿਹਾ…. ਸਤਿਕਾਰ
ਭਾਲਦਾ ਏ…..
ਇਹ ਵੀ ਰਾਮ ਕਹਾਣੀ…. ਬਹੁਤੇ ਦਿਨ
ਤੱਕ ਨਹੀ ਚਲਦੀ…
ਆਖਰ ਯਾਰੋ ਬੰਦਾ…. ਬੰਦੇ ਚਾਰ ਭਾਲਦਾ
ਏ….


ਜਾਂਦੇ ਜਾਂਦੇ ੳਹ ਐਸੀ ਨਿਸ਼ਾਨੀ ਦੇ ਗਏ,
ਗਲਤੀਆਂ ਯਾਦ ਕਰਨ ਨੂੰ ਇਕ ਕਹਾਣੀ ਦੇ ਗਏ ,
ਹੁਣ ਤਾਂ ਸਾਰੀ ਜਿੰਦਗੀ ਪਿਆਸ ਹੀ ਨਹੀ ਲੱਗਣੀ
ਕਿੳਕੀ ਉਹ ਅੱਖਾਂ ਵਿੱਚ ਇੰਨਾ ਪਾਣੀ ਦੇ ਗਏ ..

ਇੱਕ ਕੁੱਤੀ ਆਪਣੇ ਬੱਚਿਆਂ ਨੂੰ ਖੜ ਖੜ ਕੇ ਦੁੱਧ ਚੁੰਘਾਓੁਦੀਂ ਐ..
ਇੱਥੇ ਕੁੜੀ ਮੁੰਡੇ ਵਿੱਚ ਫਰਕ ਨਹੀ, ਇਹ ਸਾਨੂੰ ਸਬਕ ਸਿਖਾਓੁਦੀਂ ਐ..
.
ਕੋਈ ਹੱਥ ਵੀ ਲਾਵੇ ਕਤੂਰਿਆਂ ਨੂੰ, ਓੁਹ ਗਲ ਨੂੰ ਸਿੱਧੀ ਆਓੁਦੀਂ ਐ..
ਇੱਥੇ ਮਾਂ ਦੇ ਘਰ ਕਦੇ ਧੀ ਜੰਮ ਪਏ, ਓੁਹ ਝਾੜੀਆਂ ਪਿੱਛੇ ਸੁੱਟ ਆਓੁਦੀ ਐ..
.
ਇੱਕ ਹੱਥ ਨੀ ਲਾਓੁਣ ਦਿੰਦੀ ਕਤੂਰਿਆਂ ਨੂੰ, ਇੱਕ ਹੱਥੀ ਕਤਲ ਕਰਾਓੁਦੀਂ ਐ..
ਕਿਓੁ ਕੁੱਤੇ ਚੰਗੇ ਇਨਸਾਨਾਂ ਤੋ, ਮੈਨੂੰ ਗੱਲ ਸਮਝ ਹੁਣ ਆਓੁਦੀਂ ਐ..

ਜਿਸ ਨੂੰ ਸਾਡੀ ਕਦਰ ਨਹੀ ਸੀ ,
ਇਤਫਾਕ ਸੀ ਕਿ ਉਸੇ ਨੂੰ ਅਸੀ ਚਾਹੁੰਦੇ ਰਹੇ ,
ਹੱਥ ਜਲਾਏ ਉਸੇ ਦੀਵੇ ਨੇ ਸਾਡੇ ,
ਜਿਸ ਨੂੰ ਅਸੀ ਹਵਾ ਤੋ ਬਚਾਉਦੇ ਰਹੇ ♥ !


।। ਤੇਰੇ ਚਿੱਤ ਚੇਤੇ ਵੀ ਨੀ ਸੱਜਣਾ
ਤੈਨੂੰ ਪਾਉਣ ਦੇ ਲਈ ਕੀ ਕੀ ਗਵਾ ਲਿਆ ।।
।। ਮੁੜ ਉਹਦੇ ਨਾ ਕਲਾਮ ਕੀਤੀ ਨਾ
ਤੂੰ ਸਾਨੂੰ ਜੀਹਦੇ ਨਾਲੋ ਬੋਲਣੋ ਹਟਾ ਲਿਆ ।।


ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ,
ਉਸੇ ਨਾਲ ਹੀ ਮੁਹੱਬਤ ਹੋਵੇ,
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ!

ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ ਪਰ ਜਦੋਂ
ਤਕਦੀਰ ਫੈਸਲੇ ਸੁਣਾਉਂਦੀ ਏ ਤਾਂ ਖੁਲ ਕੇ ਰੋਇਆ
ਵੀ ਨਹੀਂ ਜਾਂਦਾ..!!


ਹੰਝੂ ਨਿਕਲ ਪਏ ਉਸਨੂੰ ਸੁਪਨੇ
ਵਿੱਚ ਦੂਰ ਜਾਂਦੇ ਦੇਖ ਕੇ…….
ਅੱਖ ਖੁੱਲ੍ਹੀ ਤਾਂ ਅਹਿਸਾਸ ਹੋਇਆ ਕਿ
ਇਸ਼ਕ ਸੌਂਂਦੇ ਹੋਏ ਵੀ ਰੁਵਾਉਦਾ ਹੈ.

ਗੰਦਾ ਪਾਣੀ ਪਿਆਸ ਮਿਟਾਉਂਦਾ.,
ਪਿਆਸੇ ਦੀ ਜਾਤ ਨੀ ਪੁੱਛਦਾ_
.
ਕੋਠਾ ਨੀਲਾਮ ਇੱਜ਼ਤ ਕਰ ਦੇਵੇ.,
ਕੁੜੀ ਦੀ ਔਕਾਤ ਨੀ ਪੁੱਛਦਾ_
.
ਸ਼ਮਸ਼ਾਨ ਇਨਸਾਨ ਦੀ ਪਹਿਚਾਨ ਮਿਟਾ ਦੇਵੇ.,
ਉਹਦੀ ਕਿੰਨੀ ਉੱਚੀ ਸ਼ਾਨ ਨੀ ਪੁੱਛਦਾ_
.
ਮੇਰੇ ਦੋਸਤੋ ਇਸ ਮਤਲਬੀ ਦੁਨਿਆ ਤੋਂ ਰਹੋ ਬਚਕੇ.,
ਬੁਰੇ ਵਕਤ ਕੋਈ ਹਾਲ ਨੀ ਪੁੱਛਦਾ.. !!

ਬਦਲਦੀਆਂ ਚੀਜ਼ਾਂ ਹਮੇਸਾ ਚੰਗੀਆਂ ਲੱਗਦੀਆਂ ਨੇ …..
ਬੱਸ ਬਦਲਦੇ ਹੋਏ ਆਪਣੇ
ਹੀ ਚੰਗੇ ਨਹੀਂ ਲੱਗਦੇ