ਮੈਂ ਇਕੱਲਾ ਨਹੀ ਮੇਰੇ ਵਰਗੇ ਕਿੰਨੇ ਆਸ਼ਿਕਾਂ ਦੇ
ਦਿਲ ਤੋੜ ਗਈ ਰੁੱਤ ਬਹਾਰਾਂ ਦੀ
ਕੁੱਝ ਸੱਜਣਾ ਦੇ ਸੁਪਨੇ ਬੱਚ ਜਾਂਦੇ ਜੋ
ਕਰਦੇ ਇੱਜਤ ਪਿਆਰਾਂ ਦੀ
ਉਦੋ ਕੋਈ ਦਵਾ ਕੰਮ ਕਰਦੀ ਨਾਂ
ਜਦੋ ਜਖਮ ਦਿਲਾ ਤੇ ਹੋ ਜਾਂਦੇ
ਮੇਰੇ ਵਰਗੇ ਕਿੰਨੇ ਲੋਕਾਂ ਦੇ
ਸੱਜਣ ਗੈਰਾਂ ਵਿੱਚ ਖੋ ਜਾਂਦੇ
ਜਦ ਸੁਣਿਆ ਇਸ਼ਕ ਦਾ ਨਾਮ
ਬੜਾ ਸੋਹਣਾ ਲੱਗਦਾ ਸੀ
ਪਰ ਜਦੋਂ ਕਰਕੇ ਵੇਖਿਆ ਤਾਂ
ਇਹਦੇ ਵਰਗਾ ਕਮੀਨਾਂ ਕੋਈ ਨਾਂ
ਕੱਲ ਰਾਤ ਤੁਸੀ ਬੜੇ ਯਾਦ ਆਉਂਦੇ ਰਹੇ,
ਕੀ ਕਰਦੇ ਅਸੀ ਅੱਖੀਂਓ ਨੀਰ ਵਹਾਉਂਦੇ ਰਹੇ
ਚਿਤ ਬੜਾ ਸੀ ਕਰਦਾ ਤੁਹਾਨੂੰ ਮਿਲਣ ਨੂੰ
ਕੀ ਕਰਦੇ ਅਸੀ ਕਿਸਮਤ ਤੇ ਪਛਤਾਉਂਦੇ ਰਹੇ..
ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ…..
ਤੇਰਾ ਮਜਬੂਰ ਕਰ ਦੇਣਾ…..
ਮੇਰਾ ਮਜਬੂਰ ਹੋ ਜਾਣਾ
ਸਾਡੇ ਦਿਮਾਗ ਨੂੰ ਤਾਂ ਪਤਾ ਲੱਗ ਜਾਂਦਾ ਕਿ ਕੌਣ ਸੱਚਾ ਕੌਣ ਝੂਠਾ
ਪਰ ਸਾਡਾ ਦਿਲ ਵਿਚਾਰਾ ਧੋਖੇ ਵਿੱਚ ਆ ਕੇ ਟੁੱਟ ਜਾਂਦਾ
ਅਸੀ ਦਿਲ ਵਿੱਚ ਰੱਖਕੇ ਦਰਦਾਂ ਨੂੰ ਵੇ
ਸੱਜਣਾ ਲੁਕ ਲੁਕ ਰੋ ਲਈਦਾ
ਜਦ ਰਾਤ ਪਵੇ ਉਦੋਂ ਤਾਰੇ ਗਿਣ ਗਿਣ
ਸੱਜਣਾ ਸੌ ਲਈਦਾ॥
ਇੱਕ ਤੇਰੀਆਂ ਅੜੀਆਂ ਕਰਕੇ ਵੇ
ਅਸੀ ਕਿੱਥੇ ਆ ਗਏ ਆ
ਤੈਨੂੰ ਪਾਉਣ ਲਈ ਸੱਜਣਾ ਵੇ
ਦੁੱਖ ਝੋਲੀ ਪਾ ਲਏ ਆ
ਲਿਖਦੇ ਹਾ਼ ਬੈ ਕੇ ਦਰਦਾ ਨੂੰ ,,
ਅੱਖਰ ਵੀ ਰੋਂਦੇ ਨੇ
ਤੇਰੀ ਵੇਬਫਾੲੀ ਨੂੰ ਕੁੜੀਏ ,,
ਮੋਸਮ ਵੀ ਗਾੳੁਦੇਂ ਨੇ
ਗੁੜ੍ਹਤੀ ਦੇ ਵਿੱਚ ਦਾਰੂ ਮਿਲਦੀ
ਵਿਰਸੇ ਦੇ ਵਿੱਚ ਧੱਕੇ ..
ਪਹਿਲਾਂ ਸੋਚ ਵਿਚਾਰ ਨੀ ਕਰਦੇ
ਹੁਣ ਜਿੰਦਗੀ ਤੋਂ ਅੱਕੇ ..
ਅਸੀ ਕਿੰਨਾ ਵੀ ਚਿਹਰਾ ਸਾਫ ਕਰ ਲਈਏ
ਪਰ ਮਨ ਦੀ ਮੈਲ ਕਦੇ ਮੁੱਕਣੀ ਨਾਂ
ਭਾਂਵੇ ਮੰਗੀਏ ਰੱਬ ਤੋਂ ਵਾਰ ਵਾਰ ਪਰ
ਮੂੰਹੋ ਮੰਗਕੇ ਨਬਜ ਸਾਡੀ ਰੁਕਣੀ ਨਾਂ
ਮੇਰੇ ਦਿਲ ਤੇ ਲੱਗੀਆਂ ਚੋਟਾਂ ਦੇ ਤਾਂ
ਸੱਜਣਾ ਦਰਦ ਅਵੱਲੇ ਆਂ
ਉਂਜ ਰੌਣਕ ਸਾਡੇ ਚਿਹਰੇ ਤੇ
ਜੇ ਸੱਚ ਦੱਸਾਂ ਤਾਂ ਦਿਲ ਤੋਂ ਇਕੱਲੇ ਆਂ
ਕਿਸੇ ਮੇਰੇ ਵਰਗੇ ਟੁੱਟੇ ਦਿਲ ਵਾਲੇ ਨੂੰ
ਪਿਆਰ ਕਰਕੇ ਦੇਖਿਉ
ਫੇਰ ਪਤਾ ਲੱਗੂ ਕਿ ਕਿੰਨੇ ਪਿਆਰ
ਬਦਲੇ ਨਫਰਤ ਮਿਲੀ ਆ
ਜੋ ਇੱਕ ਵਾਰ ਛੱਡ ਜਾਵੇ ਉਹਨੂੰ
ਯਾਦ ਕਰਨ ਨਾਲ ਉਹ ਵਾਪਿਸ ਨੀਂ ਆਉਂਦੇ
ਪਰ ਜੋ ਵਾਪਿਸ ਆਉਣ ਵਾਲੇ ਹੁੰਦੇ ਆ
ਉਹ ਸਾਥੋਂ ਦੂਰ ਨਹੀਂ ਜਾਂਦੇ
ਤੂੰ ਕਦੇ ਕਰੀ ਨਾਂ ਫਿਕਰ ਮੇਰਾ
ਅਸੀ ਖੁਸ਼ ਹਾਂ ਤੇਰੀਆਂ ਯਾਦਾ ਨਾਲ
ਕਦੇ ਜਿਉਂਦੇ ਆ ਕਦੇ ਮਰਦੇ ਆ
ਤੂੰ ਆਬਾਦ ਰਹੀ ਮੇਰੀਆਂ ਫਰਿਆਦਾ ਨਾਲ
ਮੈ ਰੱਬ ਤੋ ਆਪਣੇ ਲਈ ਮੌਤ ਮੰਗੀ
ਰੱਬ ਨੇ ਕਿਹਾ ਮੈ ਉਹਦਾ ਕੀ ਕਰਾਂ
ਜਿਹੜੀ ਤੇਰੇ ਲਈ ਜਿੰਦਗੀ ਮੰਗੀ ਬੈਠੀ ਹੈ