ਰੱਬਾ ਕਿਉ ਤੂੰ ਏਨੇ ਕਹਿਰ ਕਮਾਈ ਜਾਣਾ
ਜਿਸ ਨੂੰ ਵੀ ਮੈ ਆਪਣਾ ਬਨਾਉਣਾ
ਉਸ ਨੂੰ ਮੇਰੀ ਕਿਸਮਤ ਵਿੱਚੋ ਮਿਟਾਈ
ਜਾਣਾ



ਛੱਡ ਦਿਲਾ ਕਿਉਂ ਜਿੱਦ ਕਰਦਾਂ, ਸੱਜਣ ਹੋਰ ਰਾਹਾਂ ਵੱਲ ਪੈ ਗਏ ਨੇ।
ਤੇਰੇ ਪਿਆਰ ਦੀ ਕੀਮਤ ਕੌਡੀ, ਉਹਨੂੰ ਪੈਸਿਆਂ ਵਾਲੇ ਲੈ ਗਏ ਨੇ।
ਤੇਰੇ ਹੰਝੂਆਂ ਦਾ ਮੁੱਲ ਕੀ ਓਥੇ, ਜਿੱਥੇ ਹਾਸਿਆਂ ਵਾਲੇ ਬਹਿ ਗਏ ਨੇ।
ਤੂੰ ਕਿੱਥੇ ਤੇ ਅਸੀਂ ਕਿੱਥੇ , ਉਹ ਜਾਂਦੇ ਜਾਂਦੇ ਕਹਿ ਗਏ ਨੇ।

ਮਾਫ ਕਰੀ ਰੱਬਾ ਦਿਲ
ਜੇ ਕਿਸੇ ਦਾ ਦੁਖਾਇਆ ਹੋਵੇ,
ਦੇਦੀ ਮੇਰੇ ਹਿੱਸੇ ਦੇ ਸੁੱਖ,
ਜਿਸ ਦੀ ਅੱਖ ‘ਚ’
ਮੇਰੇ ਕਰਕੇ ਹੰਝੂ ਆਇਆ ਹੋਵੇ….

ਉਹ ਮੇਰੀ ਜ਼ਿੰਦਗੀ ਸੀ,
ਪਰ ਸੱਚ ਇਹ ਵੀ ਹੈ ਕਿ
ਜ਼ਿੰਦਗੀ ਦਾ ਕੋਈ ਭਰੋਸਾ ਨੀ ਹੁੰਦਾ


ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ …..
ਪਹਲਾ ਲੱਗੀ ਦਾ ਰੌਲਾ ਸੀ…
ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ.

ਮੇਰਾ ਮੇਰਾ ਕਰ ਮੈਂ ਥੱਕਿਆ,
ਪਰ ਮੇਰਾ ਨਜ਼ਰ ਨਾ ਆਵੇ …
ਸਾਰੀ ਦੁਨੀਆ ਮਤਲਬ ਖੋਰੀ,
ਵਕ਼ਤ ਪਵੇ ਛੱਡ ਜਾਵੇ …


ਲੋਕੀਂ ਪੁੱਛਦੇ ਨੇ ਮੈਨੂੰ……..
ਕੀ ਹੋ ਗਿਆ ਏ ਤੈਨੂੰ
ਮੈਂ ਦੇਵਾਂ ਕੀ ਜਵਾਬ ਨਿਗ੍ਹਾ ਤੈਨੂੰ ਟੋਲਦੀ,,,
ਚੰਗਾ ਹੁੰਦਾ ਜੇ ਮੇਰੀ ਥਾਂ ਤੇ ਤੂੰ ਬੋਲਦੀ.


ਜੇ ਮੈ ਨਦੀ ਤਾ ਤੂੰ ਪਾਣੀ ,
ਮੈ ਬਿਨਾ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾ ਮੈ ਪਿਆਸੀ,
ਮੈ ਬਿਨਾ ਤੇਰੇ ਮੁੱਕ ਜਾਣਾ_

ਝੂਠੀ ਮੁਹੱਬਤ..ਵਫਾ ਦੇ ਵਾਦੇ…
ਸਾਥ ਨਿਭਾਉਣ ਦੀਆਂ ਕਸਮਾਂ…
ਕਿੰਨਾ ਕੁਝ ਕਰਦੇ ਨੇ ਲੋਕ …
ਸਿਰਫ ਸਮਾ ਗੁਜ਼ਾਰਨ ਦੇ ਲਈ..!!

ਏ ਮੌਸਮ ਤੂੰ ਕਿੰਨਾ ਹੀ ਬਦਲ ਜਾ
ਪਰ ਤੈਨੂੰ ਇਨਸਾਨ ਦੀ ਤਰ੍ਹਾ ਬਦਲਣ ਦਾ ਹੁਨਰ
ਅੱਜ ਵੀ ਨਹੀਂ ਆਇਆਾ…..!!!


ਕਿਉ ਨਹੀ ਹੁਣ ਸਮਝਦਾ ਉਹ ਤਕਲੀਫ਼ ਮੇਰੀ
ਜੋ ਕਹਿੰਦਾ ਸੀ ਕਿ ਬਹੁਤ ਚੰਗੀ ਤਰ੍ਹਾ ਜਾਣਦਾ ਹਾਂ.!


ਕੁੱਝ ਪਲਾ ਦੇ ਪਲ ਹੁਣ ਸਾਲ ਵਿੱਚ ਨੇ.
ਅਸੀ ਉਦੇ ਤੇ ਓ ਮੇਰੇ ਖਿਆਲ ਵਿੱਚ ਨੇ
ਕੱਲਾ ਸੀ ਪਹਿਲਾ ਪਰ ਬੇਪਰਵਾਹ ਸੀ ਜ਼ਿੰਦਗੀ .
ਹੁਣ ਫਿਕਰ ਲੱਗੀ ਰਹਿੰਦੀ ਹੈ ਓ ਕਿਸ ਹਾਲ ਵਿੱਚ ਨੇ

ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜੋਰ ਬਣਾ ਦਿੰਦਾ…..


ਕਰੇਂ ਹੱਸ-ਹੱਸ ਗੱਲਾਂ ਗੈਰਾਂ ਨਾਲ,
ਤੂੰ ਸਾਨੂੰ ਤੜਫਾਉਣ ਲਈ,
ਮੈਂ ਆਪਣਿਆ ਨੂੰ ਸੀ ‪ਗੈਰ‬ ਬਣਾਇਆ,
ਬੱਸ ਇੱਕ ਤੈਨੂੰ ਪਾਉਣ ਲਈ। …..l

ਜੇ ਕਦੇ ਤੈਨੂੰ ਚੇਤਾ ਆਵੇ ਮੇਰਾ
ਤੂੰ ਉਸੇ ਪਲ ਵਾਪਿਸ ਆ ਜਾਵੀਂ
ਤੈਨੂੰ ਸਾਰੀ ਜਿੰਦਗੀ ਭੁੱਲਦੇ ਨਾਂ
ਜਦ ਮਰਜੀ ਗੇੜਾ ਲਾ ਜਾਵੀਂ॥

ਕੁੱਝ ਲੋਕਾਂ ਦੀ ਨਸੀਅਤ ਵੀ
ਸਾਡੀ ਜਿੰਦਗੀ ਬਦਲ ਸਕਦੀ ਆ
ਫਿਰ ਉਹ ਭਾਂਵੇ ਇਸ਼ਕ ਦੀ ਦਿੱਤੀ
ਸਲਾਹ ਕਿੳਂ ਨਾ ਹੋਵੇ