ਅਸੀਂ ਮੌਤ ਰੋਕ ਰੱਖੀ ਤੇ ਤੇਰਾ ਇੰਤਜਾਰ ਕੀਤਾ,
ਸੱਜਣਾ ਤੇਰੇ ਝੂਠੇ ਲਾਰਿਆਂ ਦਾ ਐਤਬਾਰ ਕੀਤਾ,
ਅਸੀਂ ਜਾਨ ਦੇਣ ਲੱਗਿਆਂ ਇੱਕ ਪਲ ਵੀ ਨਾਂ ਲਾਇਆ,
ਤੇ ਤੁਸੀਂ ਜਾਨ ਲੈਣ ਲੱਗਿਆਂ ਵੀ ਨਖ਼ਰਾ ਹਜ਼ਾਰ ਕੀਤਾ



ਤੇਰੇ ਪਿਆਰ ਦੇ ਕਾਬਲ ਹੋਣ ਲਈ ਅਸੀ ਆਪਣਾ ਆਪ ਗਵਾਇਆ ਏ.
ਲੱਖ ਕੋਸ਼ਿਸ਼ ਕੀਤੀ ਅੱਜ ਫੇਰ ਏ ਮਨ ਭਰ ਆਇਆ ਏ
ਸਾਨੂੰ ਕੱਲਿਆ ਬੈ ਕੇ ਰੋਣ ਤੋ ਨਾ ਕੋੲੀ ਰੋਕੋ
ਇਹ ਅੱਥੂਰੋ ਨੀ ਮੇਰੀ ਜਿੰਦਗੀ ਦਾ ਸ਼ਰਮਾਇਆ ਏ

ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ
ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ
ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ

ਅੱਜ ਉਹ ਮੈਨੂੰ ਰੁੱਸੇ ਨੂੰ ਮਨਾਉਣ ਆਈ ਸੀ…
ਗਿਲੇ ਸ਼ਿਕਵੇ ਸਾਰੇ ਮਿਟਾਉਣ ਆਈ ਸੀ,..
.
ਮੈ ਚੁੱਪ ਚਾਪ ਸੁਣਦਾ ਰਿਹਾ ਕੋਈ ਹੁੰਗਾਰਾ ਭਰਿਆ ਨਾ।
ਅੱਜ ਉਹ ਆਪਣੇ ਦਿਲ ਦਾ ਹਾਲ ਸੁਣਾਉਣ ਆਈ…
.
ਰੋ ਰੋ ਕੇ ਮਾਫੀ ਮੰਗੀ..
ਅੱਜ ਉਹ ਆਪਣੇ ਤੋ ਬੇਵਫਾਈ ਦਾ ਦਾਗ
ਮਿਟਾਉਣ ਆਈ….
.
ਮੈ ਖੁਦਗਰਜ ਬਸ ਪਿਆ ਹੀ ਰਿਹਾ. ਉੱਠ ਕੇ ਉਹਦੇ ਹੰਜੂ
ਪੂੰਜ ਨਾ ਸਕਿਆ.. ਜੋ ਮੇਰੀ ਕਬਰ ਤੇ ਦੀਪ
..ਜਗਾਉਣ ਆਈ ਸੀ..


ਅੱਖ ਰੋਂਦੀ ਤੂੰ ਵੇਖੀ ਸਾਡੀ__
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ__
ਕੋਈ ਸਾਡੇ ਵਰਗਾ ਨਹੀ ਲੱਭਣਾ __
ਚਾਹੇ ਯਾਰ ਬਣਾ ਲਈ ਲੱਖ ਸੱਜਣਾ_

ਬਿਪਤਾ ਦੀਆਂ ਘੜੀਆਂ ਵੀ ਜ਼ਿੰਦਗੀ ਜਿਹੀਆਂ,
ਨਾ ਜ਼ਿੰਦਗੀ ਮੁੱਕਣ ਦਾ ਨਾ ਲੈਂਦੀ,
ਨਾ ਘੜੀਆਂ ਮੁੱਕਦੀਆਂ ਨੇ..


ਕਦਰ ਕਰੋ ਉਹਨਾ ਦੀ ਜੋ ਤੁਹਾਨੂੰ
ਬਿਨਾ ਮਤਲਬ ਦੇ ਚਾਹੁੰਦੇ ਨੇ
ਕਿਉਕਿ ਦੁਨੀਆ ਵਿੱਚ ਖਿਆਲ
ਰੱਖਣ ਵਾਲੇ ਘੱਟ ਤੇ ਤਕਲੀਫ
ਦੇਣ ਵਾਲੇ ਜਿਆਦਾ ਨੇ


ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ
ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ
ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚੰਗੀ ਗੱਲ ਹੈ
ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ

ਕੁੱਝ ਲੋਕਾਂ ਨੂੰ ਅਸੀ ਦਿਲ ਦੇ ਕਰੀਬ ਰੱਖਿਆ ਹੁੰਦਾ
ਪਰ ਉਹ ਇਨਸਾਨ ਖੁਦ ਹੀ ਸਾਡੀ ਨਿਗ੍ਹਾ ਵਿੱਚ ਅਜਨਬੀ ਬਣ ਜਾਂਦੇ ਆ

ਸਾਡੇ ਦਿਲ ਦੀ ਦੁਨੀਆ ਵਿਚ ਵੀ
ਲੋਕਾਂ ਦੀ ਭੀੜ ਲੱਗੀ ਹੋਈ ਆ
ਪਰ ਸਾਰੀ ਜਿੰਦਗੀ ਅਫਸੋਸ ਰਹੂਗਾ ਕਿ
ਕੋਈ ਇੱਕ ਵੀ ਆਪਣਾ ਨਾਂ ਹੋਇਆ


ਤੂੰ ਹੀ ਕਿਹਾ ਸੀ ਰੋਜ ਸਵੇਰੇ ਤੇਰਾ ਹਾਲ ਪੁੱਛਿਆ ਕਰਾਂਗੀ ,
ਹੁਣ ਤੂੰ ਬਦਲ ਗੲੀ ਜਾਂ ਤੇਰੇ ਪਿੰਡ ਸਵੇਰ ਨੀ ਹੁੰਦੀ,


ਮੈ ਤੈਨੂੰ pyar ਕਰਦਾ ਹਾ
ਬਸ ੲਿਕ ਗੱਲ ਤੋ darr ਦਾ ਹਾ
ਮੈ ਚੱੜ ਜਾਵਾ ਸਲਿਵਾ ਤੇ ਪੋਚ ਤੇਰੇ ਤੱਕ ਨਹੀ ਹੋਣਾ
ਤੂੰ ਮੇਰਾ khaab ਆ ਸੱਜਣਾ ਜੋ ਕਦੇ ਸੱਚ ਨਹੀ ਹੋਣਾ

ਜਦੋਂ ਇਕ ਰਿਸ਼ਤੇ ਵਿੱਚ
ਕਿਸੇ ਤੀਸਰੇ ਦਾ ਜਿਕਰ ਹੋਣ ਲੱਗ ਪਏ ਤਾਂ,
ਸੱਚਾ ਪਿਆਰ ਕਰਨ ਵਾਲਾ
ਜਿਓਦੇ ਜੀਅ ਮਰਨ ਲੱਗ ਜਾਂਦਾ ਹੈ.


ਕੁੜੀ ਦੀ ਜਿੰਦਗੀ ਚ ਇੱਕ ਮੁੰਡਾ ਏਂਦਾ ਦਾ ਹੁੰਦਾ ਏ ਜਿਹਨੂੰ
ਉਹ ਭੁੱਲਾ ਨਹੀ ਸਕਦੀ ‘
.
.
.
ਤੇ ਹਰ ਮੁੰਡੇ ਦੀ ਜਿੰਦਗੀ ਚ ਇੱਕ
ਅਜਿਹੀ ਕੂੜੀ ਆਉਂਦੀ ਜਿਹਨੂੰ ਉਹ ਪਾ ਨਹੀ ਸਕਦਾ…

ਮੇਰੀ ਮੁਹੱਬਤ ਤਾਂ ਲੱਖਾ ਵਿੱਚੋ ਇੱਕ ਸੀ
ਪਰ ਅਫਸੋਸ ਇਹੀ ਰਹੂਗਾ ਕਿ ਜੀਹਨੂੰ ਕੀਤੀ ਉਹ ਸਮਝ ਹੀ ਨੀ ਸਕਿਆ

ਤੂੰ ਐਵੇਂ ਹਰ ਵੇਲੇ ਨਾਂ ਲੜਿਆ ਕਰ
ਕੀ ਪਤਾ ਕਦੋ ਜਿੰਦ ਮੁੱਕ ਜਾਵੇ
ਇਹ ਜਿੰਦਗੀ ਚਾਰ ਦਿਨਾਂ ਦਾ ਮੇਲਾ
ਖੌਰੇ ਨਬਜ ਕਦੋ ਰੁਕ ਜਾਵੇ