ਹੱਸਦਾ ਮੈ ਹੁਣ ਵੀ ਆ


ਪਰ ਉਸਦਾ ਕਾਰਨ ਹੁਣ ਤੂੰ ਨਹੀ



ਮੈਨੂੰ ਕਦੋ,ਕੀਹਨੇ, ਤੇ ਕਿਉਂ ਛੱਡਿਆ ਮੈਨੂੰ ਪੁੱਛਿਆ ਨਾਂ ਕਰੋ
ਕਿਉਕਿ ਪੁਰਾਣੇ ਜਖਮ ਛੇੜਣ ਦੀ ਆਦਤ ਨਈਂ ਰਹੀ॥

ਇੱਕ ਉਹ ਵਕਤ ਹੁੰਦਾ ਸੀ ਜਦੋਂ ਹੱਸਦਿਆ ਜਿੰਦਗੀ ਬੀਤ ਰਹੀ ਸੀ
ਪਰ ਹੁਣ ਤਾਂ ਦਿਲ ਦਾ ਸਾਰਾ ਟਾਈਮ ਟੇਬਲ ਹੰਝੂਆ ਬਦਲ ਗਿਆ

ਮਕਾਨਾਂ ਦੇ ਭਾਅ ਐਵੇਂ ਨਹੀਂ ਵੱਧ ਗਏ,
ਰਿਸ਼ਤਿਆਂ ਵਿੱਚ ਪਈਆਂ ਦਰਾਰਾਂ ਦਾ ਫਾਇਦਾ
ਠੇਕੇਦਾਰਾ ਨੇ ਲੈ ਲਿਆ।


ਤੇਰੇ ਬਿਨਾਂ ਉਦਾਸ ਨੇ ਰੂਹਾਂ
ਮੈਂ ਭੁੱਲ ਗਿਆ ਤੇਰੇ ਪਿੰਡ ਦੀਆਂ ਰੂਹਾਂ
ਜੋ ਵਕਤ ਮੈਂ ਸੱਜਣਾ ਤੇਰੇ ਨਾਲ ਗੁਜਾਰੇ ਨੀਂ ਭੁੱਲਦੇ
ਤੇਰਾ ਨਾਮ ਤਾਂ ਭੁੱਲ ਗਿਆ ਦਿਲ ਮੇਰਾ
ਪਰ ਤੇਰੇ ਲਾਰੇ ਨੀ ਭੁੱਲਦੇ

ਤੇਰੇ ਦੂਰ ਜਾਣ ਨਾਲ ਕੋਈ ਬਹੁਤਾ ਫਰਕ ਨੀ ਹੋਇਆ
ਪਰ ਦਿਲ ਵਿੱਚ ਤੇਰੀ ਜਗ੍ਹਾ ਹੁਣ ਦਰਦ ਰਹਿੰਦੇ ਆ


ੳੁੱਥੇ ਜੋਰ ਨਾ ਗਰੀਬ ਦਾ ਚਲਦਾ ਜਿੱਥੇ
ਜੋਰ ਪੈਸੇ ਵਾਲੇ ਲਾੳੁਦੇ ਨੇ ਅੱਜਕੱਲ ਕੋੲੀ
ਨਹੀ ਦੇਖਦਾ ਪਿਅਾਰ ਸੱਚੇ ਨੂੰ ਸੱਭ
ਪੈਸੇ ਵਾਲਿਅਾ ਨਾਲ ਹੀ ਦਿਲ ਲਾੳੁਦੇ ਨੇ


ਕੱਲ ਰਾਤ 12 ਵਜੇ ਤੱਕ ਨੀਂਦ ਨੀ ਆਈ
ਤੇਰੀ ਯਾਦ ਸਤਾਉਂਦੀ ਰਹੀ
ਕੀ ਤੈਨੂੰ ਵੀ ਸੁੱਤੀ ਪਈ ਨੂੰ
ਹਿਚਕੀਆ ਆਈਆਂ ਸੀ

ਤੇਰੇ ਤੋਂ ਬਾਅਦ ਵੀ ਬਹੁਤ ਇਨਸਾਨ
ਮੇਰੇ ਦਿਲ ਦੇ ਕਰੀਬ ਹੋਏ ਸੀ
ਪਰ ਜੋ ਪਿਆਰ ਤੇਰੇ ਤੋਂ ਮਿਲਦਾ ਸੀ
ਉਹ ਕਿਸੇ ਹੋਰ ਤੋਂ ਨੀ ਮਿਲਿਆ

ਮੇਰੇ ਤੋਂ ਦੂਰ ਹੋਣ ਦੀ ਵਜ੍ਹਾ ਤਾਂ ਦੱਸ ਦੇਣੀ ਸੀ
ਜੋ ਗੈਰਾ ਤੋ ਮਿਲਿਆ ਕੀ ਪਤਾ ਉਹ ਅਸੀ ਵੀ ਦੇ ਦਿੰਦੇ


ਅੱਜਕੱਲ ਦਾ ਪਿਆਰ ਵੀ ਸਿਆਸਤ
ਬਣਕੇ ਰਹਿ ਗਿਆ
ਜੀਹਦੇ ਵਿੱਚ ਲੋਕ ਦਿਲ ਤੋਂ ਘੱਟ ਤੇ
ਦਿਮਾਗ ਤੋਂ ਜਿਆਦਾ ਖੇਡਦੇ ਆ


ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ
ਇੱਕ ਦਿਨ ਕਹਿੰਦਾ ਬੰਦਾ ਤੂੰ ਠੀਕ ਆਂ ਬੱਸ
ਮੈਂ ਹੀ ਖਰਾਬ ਚਲ ਰਿਹਾਂ ਹਾ ..

ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..


ਬੁੱਢੇ ਮਾਂ ਬਾਪ ਦੀ ਦਵਾਈ ਦੀ ਪਰਚੀ ਅਕਸਰ
ਗੁਅਾਚ ਜਾਂਦੀ ਏ
ਪਰ ਲੋਕ ਵਸੀਅਤ ਦੇ ਕਾਗਜ਼ ਬਹੁਤ ਸੰਭਾਲ ਕੇ ਰੱਖਦੇ ਹਨ ?

ਮੇਰੇ ਹਰ ਸ਼ਬਦ ਵਿੱਚ ਤੇਰਾ
ਜਿਕਰ ਹੋਣਾ ਜਰੂਰੀ ਹੋ ਗਿਆ
ਪਤਾ ਨਹੀ ਮੇਰੀ ਕਲਮ ਤੈਨੂੰ
ਪਸੰਦ ਕਰ ਬੈਠੀ ਜਾਂ ਮੈ
ਤੇਰਾ ਆਦੀ ਹੋ ਗਿਆ॥

ਤੇਰੇ ਦਿਲ ਵਿੱਚ ਰਹਿਣਾ ਹਿੰਡ ਸਾਡੀ
ਤੂੰ ਭਾਂਵੇ ਕਰ ਲੱਖ ਅੜੀਆਂ
ਪਰ ਨਾਂ ਚਾਹੁੰਦੇ ਇਸ਼ਕ ਹੋ ਗਿਆ ਤੇ
ਅੱਖਾਂ ਬੇਫਿਕਰੇ ਨਾਲ ਜਾ ਲੜੀਏ