ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਿਪਾਹੀਆਂ ਨੂੰ ਆਪਣੀ ਘਰਵਾਲੀ ਦੇ ਗਹਿਣੇ ਤੱਕ ਦੇ ਕੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ ਸੀ। ਬਾਅਦ ਵਿੱਚ ਪਤਾ ਲੱਗਣ ਤੇ ਦੁਸ਼ਟਾਂ ਨੇ ਬਾਬਾ ਮੋਤੀ ਰਾਮ ਜੀ ਦਾ ਪੂਰਾ ਪਰਿਵਾਰ ਕੋਹਲੂ ਵਿੱਚ ਗੰਨਿਆਂ ਵਾਂਗ ਪੀੜ ਦਿੱਤਾ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਰਦ ਨਾਲ ਬਾਬਾ ਮੋਤੀ ਰਾਮ ਮਹਿਰਾ ਦੇ ਮਾਸੂਮ ਬੱਚਿਆਂ ਦੀ ਕੁਰਬਾਨੀ ਦਾ ਦਰਦ ਵੀ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਬੇਮਿਸਾਲ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ।



ਮਾਤਾ ਗੁਜਰੀ ਤੇ ਲਾਲ 🙏🙏
ਮੈਨੂੰ ਸਰਹਿੰਦ ਦੀਆਂ ਕੰਧਾਂ
ਤੇ ਠੰਡਾ ਬੁਰਜ ਰੁਲਾਓਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ।
ਉਮਰ ਚ ਨੇ ਛੋਟੇ
ਰੱਖੇ ਜਿਗਰੇ ਪਹਾੜ ਨੇ,
ਬੋਲਦੇ ਨੇ ਇੱਦਾ ਜਿਵੇਂ
ਰਹੇ ਸ਼ੇਰ ਦਹਾੜ ਨੇ,
ਬੋਲੇ ਸੋ ਨਿਹਾਲ ਦੇ
ਜੈ ਕਾਰੇ ਇਹ ਲਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਸੂਬੇ ਦੀ ਕਚਹਿਰੀ ਵਿੱਚ
ਹਿੱਕ ਤਾਣ ਖੜੇ ਨੇ,
ਜਾਲਮਾਂ ਦੇ ਅੱਗੇ ਝੁਕੇ ਨਾ
ਰਹੇ ਅੜੇ ਨੇ,
ਜੁਲਮਾਂ ਦੇ ਅੱਗੇ ਨਹੀਂਓ
ਸਿਰ ਨੂੰ ਝੁਕਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਨੀਹਾਂ ਵਿੱਚ ਚਿਣਨੇ ਦਾ
ਜਦ ਹੋ ਗਿਆ ਐਲਾਨ ਸੀ,
ਕੰਬੀ ਧਰਤੀ ਵੀ ਉਦੋਂ
ਰੋਇਆ ਸਾਰਾ ਏ ਜਹਾਨ ਸੀ,
ਹੱਥ ਜੋੜ ਲਾਲ ਫੇਰ
ਬਾਜਾਂ ਵਾਲੇ ਨੂੰ ਧਿਆਂਉਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਠੰਡੇ ਬੁਰਜ ਚ ਮਾਤਾ
ਬੱਚਿਆਂ ਨੂੰ ਗਲ ਲਾਵੇ,
ਤੁਸੀਂ ਡੋਲਿਓ ਨਾ ਭੌਰਾ
ਸਾਰੀ ਰਾਤ ਸਮਝਾਵੇ,
ਅਸੀ ਗੋਬਿੰਦ ਦੇ ਪੁੱਤ
ਕਹਿਕੇ ਹੌਂਸਲਾ ਦਿਖਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
ਕੱਲੀ ਕੱਲੀ ਇੱਟ ਉਦੋਂ
ਰੋਈ ਭੁੱਬਾਂ ਮਾਰ ਸੀ,
ਜਦੋਂ ਬੱਚਿਆਂ ਦੇ ਲਈ
ਚਿਣੀ ਗਈ ਓ ਦੀਵਾਰ ਸੀ,
ਨੀਹਾਂ ਵਿੱਚ ਚਿਣੇ ਜਾਂਦੇ
ਹਨੀ ਕਿਵੇਂ ਮੁਸਕਾਉਂਦੇ ਨੇ,
ਜਦੋਂ ਮਾਤਾ ਗੁਜਰੀ ਤੇ
ਛੋਟੇ ਲਾਲ ਚੇਤੇ ਆਉਂਦੇ ਨੇ
ਮੈਨੂੰ ਸਰਹਿੰਦ …………।
🙏🙏🙏🙏🙏
ਹਨੀ ਬਡਾਲੀ___✍️✍️

ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ

11 ਪੋਹ ( 25 ਦਸੰਬਰ )
ਅੱਜ ਪਹਿਲੇ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ
ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਸੂਬੇ ਦੀ
ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਸੀ।


ਧੰਨ ਦਸਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾ ਕੇ,
ਆਇਆ ਚਮਕੌਰ ਵਿੱਚੋਂ, ਦੋ ਲਾਲ ਸ਼ਹੀਦ ਕਰਾ ਕੇ,
ਸਾਥੀ ਸਿੰਘਾਂ ਦਾ ਸਾਥ ਨਹੀਂ, ਮਾਂ ਛੋਟੇ ਲਾਲਾਂ ਦੀ ਜੁਦਾਈ ਏ,
ਪਤਾ ਨਹੀਂਓ ਰੋੜਾਂ ਉਤੇ ਨੀਂਦ ਕਿਵੇਂ ਆਈ ਏ,
ਦੁਨੀਆਂ ਦਾ ਸ਼ਾਹੇ ਸ਼ਹਿਨਸ਼ਾਹ, ਅੱਜ ਫਿਰੇ ਘਰ ਬਾਰ ਲੁਟਾ ਕੇ,
ਧੰਨ ਧੰਨ ਦਸਮੇਸ਼ ਪਿਤਾ ਸੁੱਤਾ ਕੰਡਿਆਂ ਦੀ ਸੇਜ ਵਿਛਾਂ ਕੇ.।

ਜ਼ੁਲਮ ਦੀ ਵੀ ਕੋਈ ਹੱਦ ਹੁੰਦੀ ਹੈ,
ਤੁਸੀਂ ਸਾਰੀਆਂ ਹੱਦਾਂ ਪਾਰ ਕਰ ਗਏ,
ਮਾਸੂਮਾਂ ਉੱਤੇ ਕੋਈ ਵਾਰ ਨਹੀਂ ਕਰਦਾ,
ਤੁਸੀਂ ਮਾਸੂਮਾਂ ਤੇ ਹੀ ਵਾਰ ਕਰ ਗਏ।
ਕੱਟ ਸਿੱਖੀ ਦੇ ਨਿੱਕੇ ਬੂਟਿਆਂ ਨੂੰ,
ਤੁਸੀਂ ਸਮਝਿਆ ਸਿੱਖੀ ਮਿਟਾ ਦਿੱਤੀ,
ਇਹਦੀ ਫਸਲ ਹੈ ਉਪਜੀ ਖੂਨ ਵਿੱਚੋਂ,
ਤੁਸੀਂ ਨਵੀਂ ਫਸਲ ਤਿਆਰ ਕਰ ਗਏ।
ਕਿਸ ਜ਼ੁਲਮ `ਚ ਗ੍ਰਿਫਤਾਰ ਕੀਤਾ,
ਕਿਸ ਜ਼ੁਲਮ ਦਾ ਫਤਵਾ ਸੁਣਾਇਆ ਏ,
ਕਿਸ ਧਰਮ ਦੀ ਪੈਰਵੀ ਕੀਤੀ ਏ,
ਕਿਸ ਗੱਲ ਤਾਂ ਤੁਸੀਂ ਹੰਕਾਰ ਕਰ ਗਏ।
ਸੂਰਜ ਕਦੇ ਵੀ ਲੁਕਦੇ ਨਹੀਂ,
ਭਾਵੇਂ ਲੱਖ ਗ੍ਰਹਿਣ ਲੱਗ ਜਾਵਣ,
ਲੱਖ ਧੋ ਲਵੋ ਸਾਫ ਨਹੀਂ ਹੋਣੇ,
ਅਪਣਾ ਦਮਨ ਤੁਸੀਂ ਦਾਗਦਾਰ ਕਰ ਗਏ।


ਕਿਆ ਖੂਬ ਥੇ ਵੋ ਜੋ ਹਮੇ ਅਪਨੀ ਪਹਿਚਾਨ ਦੇ ਗਏ
ਹਮਾਰੀ ਪਹਿਚਾਨ ਕੀ ਖ਼ਾਤਿਰ ਅਪਨੀ ਜਾਨ ਦੇ ਗਏ
ਗੁਰੂ ਕੇ ਲਾਲ ਨਿੱਕੀਆਂ ਜਿੰਦਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ,
ਬਾਬਾ ਫ਼ਤਿਹ ਸਿੰਘ ਅਤੇ ਸਿੱਦਕੀ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ.. ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ


ਆਓ ਯਾਦ ਕਰੀਏ ਬਾਬਾ ਮੋਤੀ ਰਾਮ ਮਹਿਰਾ ਨੂੰ
ਜਿਨ੍ਹਾਂ ਦਾ ਸਾਰਾ ਪਰਿਵਾਰ ਕੋਹਲੂ ਪੀੜ ਦਿੱਤਾ ਗਿਆ
ਛੋਟੇ ਬੱਚਿਆਂ ਤੇ ਮਾਤਾ ਜੀ ਦੀ ਸੇਵਾ ਕਰਨ ਬਦਲੇ
🙏🏻🙏🏻

ਜੋ ਦੇਣ ਸਾਡੇ ਦੇਸ਼ ਨੂੰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ
ਉਸ ਦੇਣ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਮੋੜ ਨਹੀਂ ਸਕਦੀ
ਵਾਹਿਗੁਰੂ ਜੀ

ਚਮਕੌਰ ਵਾਲੀ ਗੜੀ ਹੌਕੇ ਲਾ ਪੁਕਾਰ ਦੀ,
ਕੱਫਨ ਤੋਂ ਬਾਂਝੀ ਲਾਸ਼ ਅਜੀਤ ਤੇ ਜੁੱਝਾਰ ਦੀ


ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥
ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥


6 ਪੋਹ (20 ਦਸੰਬਰ)
ਅੱਜ ਦੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ
ਜੀ ਨੇ ਆਪਣੇ ਪਰਿਵਾਰ ਸਮੇਤ ਆਨੰਦਪੁਰ
ਸਾਹਿਬ ਦਾ ਕਿਲ੍ਹਾ ਛੱਡਿਆ ਸੀ।

ਇਹ ਚੜਿਆ ਫਿਰ ਚੰਦਰਾ ਪੋਹ
ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ
ਧਰਤੀ ਰੋਈ ਅੰਬਰ ਰੋਇਆ
ਨਾਲੇ ਠੰਡਾ ਬੁਰਜ ਪਿਆ ਸੀ ਰੋ
ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ,


20 ਦਸੰਬਰ ਦਾ ਇਤਿਹਾਸ
20 ਦਸੰਬਰ ਦੀ ਆਖਰੀ ਰਾਤ ਸੀ ਜੋ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ
ਪਰਿਵਾਰ ਨੇ ਇਕਠਿਆਂ ਗੁਜਾਰੀ ਸੀ
ਇਸ ਤੋਂ ਬਾਅਦ ਐਸਾ ਪਰਿਵਾਰ ਵਿਛੜਿਆਂ
ਜੋ ਦੋਬਾਰਾ ਇਕਠਾ ਨਾ ਹੋ ਸਕਿਆ …
ਵਾਹਿਗੁਰੂ ਜੀ

ਐ ਖੁਦਾ
ਨਾ ਮੈਂ ਤੈਨੂੰ ਦੇਖਿਆ, ਨਾ ਕਦੇ ਆਪਾ ਮਿਲੇ
ਫਿਰ ਏਦਾਂ ਦਾ ਕੀ ਰਿਸਤਾ ਆਪਣਾ
ਜਦੋ ਕੋਈ ਦਰਦ ਹੋਵੇ
ਤੈਨੂੰ ਸੁਣਾਉਣ ਨਾਲ ਦੂਰ ਹੋ ਜਾਵੇ

ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ
ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥