ਹੁਣ ਤੱਕ ਸੌ ਤੋਂ ਵੱਧ ਲੋਕਾਂ ਨੇ ਜਪੁਜੀ ਸਾਹਿਬ ਦੇ ਅਰਥ ਕੀਤੇ ਹਨ ਅਤੇ ਕਿਸੇ ਦੇ ਅਰਥ ਦੂਜੇ ਨਾਲ ਨਹੀਂ ਮਿਲਦੇ ,
ਮਸਕੀਨ ਜੀ ਨੂੰ ਪੁੱਛਿਆ ਇਹਨਾਂ ਵਿਚੋਂ ਸਹੀ ਕਿਹੜੇ ਹਨ ਤਾਂ ਕਹਿਣ ਲੱਗੇ ਕਿ ਸਾਰੇ ਹੀ ਸਹੀ ਹਨ ,ਕਿਉਂਕਿ ਬਾਣੀ ਅਗੋਚਰ ਅਪੰਰਪਾਰ ਹੈ, ਜਿਸ ਨੂੰ ਜਿੰਨੀ ਕੁ ਸੋਝੀ ਹੁੰਦੀ ਹੈ ੳਹ ੳਸੇ ਤਰਾਂ ਨਾਲ ਵਿਖਿਆਨ ਕਰ ਦੇਂਦਾ ਹੈ 🙏



ਮਨ ਮੂਰਖ ਕਾਹੇ ਬਿਲਲਾਈਐ ॥
 ਪੁਰਬ ਲਿਖੇ ਕਾ ਲਿਖਿਆ ਪਾਈਐ ॥
 ਦੂਖ ਸੂਖ ਪ੍ਰਭ ਦੇਵਨਹਾਰੁ ॥
 ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥
 ਜੋ ਕਛੁ ਕਰੈ ਸੋਈ ਸੁਖੁ ਮਾਨੁ ॥
 ਭੂਲਾ ਕਾਹੇ ਫਿਰਹਿ ਅਜਾਨ ॥

#ਵਾਹਿਗੁਰੂ_ਜੀ 🙏

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥
ਸੋ ਸੇਵਕੁ ਕਹੁ ਕਿਸ ਤੇ ਡਰੈ ॥
ਜੈਸਾ ਸਾ ਤੈਸਾ ਦ੍ਰਿਸਟਾਇਆ ॥
ਅਪੁਨੇ ਕਾਰਜ ਮਹਿ ਆਪਿ ਸਮਾਇਆ ॥

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥


ਦੁਖ ਕੱਟ ਦੁਨੀਆਂ ਦੇ ਵੰਡ ਖ਼ੁਸ਼ੀਆਂ ਖੇੜੇ
ਅਰਦਾਸ ਮਾਲਕਾ ਚਰਨਾਂ ਵਿਚ ਤੇਰੇ

ਨਿਮਰਤਾ ਅਤੇ ਨਿਰਮਾਣਤਾ
ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਆਪਣੀ ਕਾਰਭੇਟਾ ਲੈਣ ਲਈ , ਗੁਰੂ ਰਾਮਦਾਸ ਜੀ ਕੋਲ ਆਏ ਨੇ ,,
ਤਾਂ ਗੁਰੂ ਰਾਮਦਾਸ ਜੀ ਦਾ ਲੰਬਾ ਦਾਹੜਾ ਵੇਖਕੇ, ਬਾਬਾ ਸ਼੍ਰੀ ਚੰਦ ਜੀ ਬੋਲੇ ,,
ਬੱਲੇ ਬੱਲੇ ,, ਏਨਾ ਵੱਡਾ ਦਾਹੜਾ ,,
ਬੱਲੇ ਬੱਲੇ, ਏਨਾ ਲੰਬਾ ਦਾਹੜਾ ,,
ਏਨਾ ਸੁਣਦੇ ਹੀ ਧੰਨ ਗੁਰੂ ਰਾਮਦਾਸ ਜੀ ਆਪਣੇ ਦਾਹੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ , ਅਤੇ ਆਖਿਆ, ਮਹਾਂਪੁਰਖੋ ਇਹ ਦਾਹੜਾ ਤੁਹਾਡੇ ਚਰਨ ਝਾੜਨ ਨੂੰ ਰੱਖਿਆ ਹੈ ,,
ਬਾਬਾ ਸ਼੍ਰੀ ਚੰਦ ਜੀ ਨੇ ਦਾਹੜੇ ਦੀ ਕੋਈ ਅਵੱਗਿਆ ਨਹੀਂ ਕੀਤੀ , ਕੋਈ ਅਪਸ਼ਬਦ ਨਹੀਂ ਵਰਤੇ ।
ਗਿਆਨੀ ਸੰਤ ਸਿੰਘ ਜੀ ਮਸਕੀਨ


ਕਲਗੀਆ ਵਾਲਿਆ ਤੇਰੀਆਂ ਕੁਰਬਾਣੀਆਂ ਦਾ
ਇਹ ਜਗ ਨਹੀਂ ਕਰਜਾ ਉਤਾਰ ਸਕਦਾ
ਆਂਦਰ ਵਾਰਨੀ ਜਿਗਰ ਦੀ ਇੱਕ ਔਖੀ
ਆਂਦਰਾ ਚਾਰ ਨਹੀਂ ਤੇਰੀ ਤਰ੍ਹਾਂ ਵਾਰ ਸਕਦਾ
ਕਲਗੀਆ ਵਾਲਿਆ ਕਰਾ ਕੀ ਸਿਫਤ ਤੇਰੀ
ਕੀ ਕੀ ਕੌਤਕ ਰਚਾ ਗਿਆ ਤੂੰ
ਲਾਲ ਵਾਰਣੇ ਦੀ ਐਸੀ ਤਰਤੀਬ ਸੋਚੀ
ਜੋੜਾ ਜੋੜਾ ਇੱਕ ਬਣਾ ਗਿਆ ਤੂੰ
ਇਕ ਜੋੜਾ ਚਮਕੌਰ ਵਿੱਚ ਵਾਰਨੇ ਲਈ
ਇਕ ਜੋੜਾ ਸਰਹੰਦ ਚਿਣਾ ਗਿਆ ਤੂੰ
ਰੋਸ਼ਨ ਕਰਨ ਲਈ ਭਾਰਤ ਦੇ ਚਾਰ ਕੋਣੇ
ਆਪਣਾ ਚੌਤਰਫਾ ਦੀਵਾਂ ਬੁਝਾ ਗਿਆ ਤੂੰ
ਬਾਜਾਂ ਵਾਲੇ ਨੂੰ ਐਵੇ ਨਹੀਂ ਲੋਕੀ ਯਾਦ ਕਰਦੇ
ਬਾਜਾਂ ਵਾਲੇ ਰੱਬ ਅੱਗੇ ਫਰਿਯਾਦ ਕਰਦੇ
ਮੇਰਾ ਪਿਤਾ ਲੈ ਲੈ ਮੇਰੀ ਮਾਂ ਲੈ ਲੈ
ਭਾਵੇ ਮੇਰੇ ਪੁੱਤ ਲੈ ਲੈ ਭਾਵੇਂ ਮੇਰੀ ਜਾਨ ਲੈ ਲੈ
ਮੇਰੇ ਦੇਸ਼ ਨੂੰ ਤੂੰ ਆਜਾਦ ਕਰਦੇ
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਉ ਘਨੇਰਾ ਜੀ
ਸਾਹਿਬ ਗੁਰੂ ਗੋਬਿੰਦ ਸਿੰਘ ਧੰਨ ਜਿਗਰਾ ਤੇਰਾ ਜੀ ।
ਕਲਗੀਆ ਵਾਲਿਆ ਲਿਖਾ ਕੀ ਸਿਫਤ ਤੇਰੀ
ਕਾਗਜ ਕਲਮ ਤੋ ਤੇਰਾ ਆਕਾਰ ਵੱਡਾ
ਤੇਰੇ ਚੋਜ ਤੇਰੀ ਵਡਿਆਈ ਵੱਡੀ
ਤੇਰੇ ਗੁਣਾ ਦਾ ਚੌਜੀ ਭੰਡਾਰ ਵੱਡਾ
ਧੰਨ ਤੇਰੀ ਕੁਰਬਾਣੀ ਮੇਰੇ ਸਹਿਨਸ਼ਾਹ ਜੀ
ਕੀਤਾ ਸਿਰਾ ਤੂੰ ਵਉਪਾਰ ਵੱਡਾ
ਜੁਗਾ ਜੁਗਾ ਤੱਕ ਨਾ ਲੱਥਣਾ ਖਾਲਸੇ ਤੋ
ਸਿੱਖ ਕੌਮ ਉਤੇ ਤੇਰਾ ਉਧਾਰ ਵੱਡਾ
ਸ਼ਾਨ – ਓ – ਸ਼ੌਕਤ ਉੱਚੀ ਤੇਰੀ ਤਖ਼ਤ ਵੀ ਉੱਚਾ ਕੁੱਲ ਦੁਨੀਆ ਤੋਂ ਤੇਰਾ ਏ ਦਰਬਾਰ ਵੱਡਾ ,
ਦਾਤੇ ਹੋਣਗੇ ਲੱਖ ਇਸ ਦੁਨੀਆਂ ਤੇ ਪਰ ਨਹੀ ਹੋਣਾ ਤੇਰੇ ਜਿਹਾ ਕੋਈ ਦਾਤਾਰ ਵੱਡਾ ,
ਨਾ ਸੀਸ ਝੁਕਾਇਆ ਨਾ ਈਨ ਮੰਨੀ ਕਦੇ ਹੋਣਾ ਤੇਰੇ ਜਿਹਾ ਨਾ ਕੋਈ ਖੁਦ – ਮੁਖਤਾਰ ਵੱਡਾ ,
ਇਨਸਾਨੀਅਤ ਤੇ ਧਰਮ ਨਾ ਬਚਦੇ ਜੱਗ ਤੇ ਜੇ ਨਾ ਬਣਦਾ ਤੂੰ ਆਪ ਮਦਦਗਾਰ ਵੱਡਾ ,
ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ ਕੀਤਾ ਅਨੰਦਪੁਰ ਚ ਸਿਰਾਂ ਦਾ ਵਪਾਰ ਵੱਡਾ,
ਮਾਂ ਵਾਰੀ , ਜੋੜਾ – ਜੋੜਾ ਕਰ ਕੇ ਬੱਚੇ ਵਾਰੇ ਫਿਰ ਪਿਤਾ ਵਾਰ ਕੇ ਕੀਤਾ ਪਰਉਪਕਾਰ ਵੱਡਾ ,
ਸਰਬੰਸ ਲੁਟਾ ਕੇ ਵੀ ਮੁਖੋਂ ਸੀ ਨਾ ਕੀਤੀ ਹੋਣਾ ਕੋਈ ਨਾ ਤੇਰੇ ਜਿਹਾ ਦਿਲਦਾਰ ਵੱਡਾ ,
ਕਈ ਜੁਗਾਂ ਤੱਕ ਨਹੀ ਹੈ ਲੱਥਣਾ ਸਾਥੋਂ ਸਾਰੇ ਜੱਗ ਤੇ ਰਹਿਣਾ ਤੇਰਾ ਉਧਾਰ ਵੱਡਾ ।


ਕੱਚਾ ਫਲ ਕੌੜਾ ਤੇ ਬੇ-ਸੁਆਦੀ ਹੁੰਦਾ ਹੈ।ਕੱਚੀ ਕੰਧ ਉੱਤੇ ਪੱਕੇ ਤੇ ਉੱਚੇ ਮਹਿਲ ਨਹੀਂ ਉਸਾਰੇ ਜਾ ਸਕਦੇ।ਕੱਚੇ ਘੜੇ ਵਿਚ ਪਾਣੀ ਭਰ ਕੇ ਨਹੀਂ ਰੱਖਿਆ ਜਾ ਸਕਦਾ।
ਇਸੇ ਤਰ੍ਹਾਂ ਕੱਚੇ ਮਨੁੱਖ ਦੀ ਜ਼ਿੰਦਗੀ ਵਿਚ ਕੁੜੱਤਣ ਹੁੰਦੀ ਹੈ।ਕੱਚੇ ਮਨੁੱਖ ਦਾ ਜੀਵਨ ਕੋਈ ਬਹੁਤੁ ਉੱਚਾ ਨਹੀਂ ਹੁੰਦਾ।ਕੱਚਾ ਮਨੁੱਖ ਉਸ ਕੱਚੇ ਘੜੇ ਦੀ ਤਰ੍ਹਾਂ ਹੈ,ਜਿਸ ਵਿਚ ਅੰਮ੍ਰਿਤ ਜਲ ਭਰ ਕੇ ਰੱਖਣਾ ਅਤੀ ਕਠਿਨ ਹੈ।
ਪੱਕਾ ਫਲ ਮਿੱਠਾ ਤੇ ਸੁਆਦੀ ਹੁੰਦਾ ਹੈ।ਪੱਕੀ ਬੁਨਿਆਦ ਉੱਤੇ ਪੱਕੇ ਤੇ ਉੱਚੇ ਮਹੱਲ ਉਸਾਰੇ ਜਾ ਸਕਦੇ ਹਨ।ਪੁਖ਼ਤਾ ਮਿਜ਼ਾਜ ਮਨੁੱਖ ਅੰਦਰ ਹੀ ਰੱਬੀ ਰਸ ਸਮਾ ਸਕਦਾ ਹੈ।ਕੱਚੇ ਮਨੁੱਖ ਦੀਆਂ ਗੱਲਾਂ ਕੱਚੀਆਂ ਹੁੰਦੀਆਂ ਹਨ,ਜਿਨ੍ਹਾਂ ਗੱਲਾਂ ਅੰਦਰ ਕੋਈ ਸਾਰ ਨਹੀਂ ਹੁੰਦੀ।ਸੋਚਣਾ ਵੇਖਣਾ ਵੀ ਕੱਚਾ ਹੁੰਦਾ ਹੈ।ਕੋਸ਼ਿਸ਼ ਏਹੀ ਹੋਣੀ ਚਾਹੀਦੀ ਹੈ ਕਿ ਕੱਚਿਆਂ ਤੋਂ ਦੂਰ ਹੀ ਰਹੀਏ :-
” ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ॥
“ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ॥ ”
{ਸਲੋਕ ਡਖਣੇ ਮ: ੫,ਅੰਗ ੧੧੦੨}
ਅਕਸਰ ਕੱਚੇ ਵੈਰਾਗੀ ਪ੍ਰਭੂ-ਮਾਰਗ ਤੋਂ ਥਿੜਕ ਜਾਂਦੇ ਹਨ :-
“ਝੜਿ ਝੜਿ ਪਵਦੇ ਕੱਚੇ ਬਿਰਹੀ ਜਿਨਾ ਕਾਰਿ ਨ ਆਈ॥”
{ਸਲੋਕ ਮ: ੫,ਅੰਗ ੧੪੨੪}
ਤੂਫ਼ਾਨੀ ਹਵਾਵਾਂ ਤੇ ਗੜਿਆਂ ਦੀ ਮਾਰ ਤੋਂ ਜੋ ਬਚ ਜਾਵੇ,ਪੰਛੀਆਂ ਨੇ ਟੁੱਕਿਆ ਨਾ ਹੋਵੇ ਤੇ ਕੀੜਿਆਂ ਨੇ ਦਾਗ਼ੀ ਨਾ ਕੀਤਾ ਹੋਵੇ,ਓਹੀ ਫਲ ਪੱਕ ਕੇ ਰਸਦਾਇਕ ਬਣਦਾ ਹੈ।
ਜਿਹੜਾ ਮਨੁੱਖ ਵਾਸ਼ਨਾ ਦੇ ਝੱਖੜ ਵਿਚ ਅਡੋਲ ਰਵੵੇ,ਕੁਸੰਗਤ ਤੋਂ ਦਾਗ਼ੀ ਤੇ ਡਾਲੀ ਤੋਂ ਟੁੱਟਿਆ ਨਾ ਹੋਵੇ,ਦੁੱਖਾਂ ਦੇ ਗੜੇ ਪੈਣ ਤੇ ਝੜਿਆ ਨਾ ਹੋਵੇ,ਓਹੀ ਮਨੁੱਖ ਪ੍ਰਭੂ-ਦ੍ਰਿਸ਼ਟੀ ਵਿਚ ਕਬੂਲ ਹੁੰਦਾ ਹੈ :-
“ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ॥
ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ॥”
{ਸਲੋਕ ਕਬੀਰ,ਅੰਗ ੧੩੭੧}
ਤਪ ਦੀ ਅਗਨ ਨਾਲ ਜਦ ਜੀਵਨ ਪੱਕਦਾ ਹੈ ਤਾਂ ਅੰਮ੍ਰਿਤ ਨਾਲ ਭਰ ਜਾਂਦਾ ਹੈ।ਫਿਰ ਅੈਸਾ ਮਨੁੱਖ ਰਸ ਮਾਣਦਾ ਹੈ,ਰਸ ਵੰਡਦਾ ਹੈ ਔਰ ਉਹ ਰਸ ਦਾ ਸੋਮਾ ਬਣ ਜਾਂਦਾ ਹੈ।
ਗਿ: ਸੰਤ ਸਿੰਘ ਜੀ ਮਸਕੀਨ।

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥🙏🏻

ਗੰਗਾ ਰਾਮ, ਗੰਗੂ ਅਤੇ ਗੰਗੂ ਸ਼ਾਹ *
-ਸਿੱਖ ਇਤਹਾਸ ਵਿਚ ਪਹਿਲਾ ਗੰਗਾ ਰਾਮ ਬਠਿੰਡੇ ਦਾ ਬ੍ਰਾਹਮਣ ਪੰਜਵੇਂ ਗੁਰੂ ਜੀ ਦਾ ਸਿੱਖ ਸੀ ਜਿਸਨੇ ਹਰਿਮੰਦਰ ਸਾਹਬ ਸ੍ਰੀ ਅੰਮ੍ਰਿਤਸਰ ਦੀ ਸਿਰਜਣਾ ਸਮੇਂ ਲੰਗਰ ਲਈ ਬਹੁਤ ਅੰਨ ਅਰਪਿਆ ਸੀ
-ਦੂਜਾ ਗੰਗਾ ਰਾਮ ਦਸਵੇਂ ਪਾਤਸ਼ਾਹ ਜੀ ਦੀ ਭੂਆ ਦਾ ਪੁੱਤਰ ਸੀ ਜੋ ਭੰਗਾਣੀ ਦੇ ਯੁੱਧ ਵਿਚ ਲੜਿਆ।
-ਤੀਜਾ ਗੰਗੂ ਹੋਇਆ ਗੁਰੂ ਅੰਗਦ ਦੇਵ ਜੀ ਦਾ ਆਤਮਗਿਆਨੀ ਸਿੱਖ।
-ਚੌਥਾ ਗੰਗੂ ਨਾਈ, ਜਿਸਨੇ ਪੰਜਵੇਂ ਪਾਤਸ਼ਾਹ ਜੀ ਦੀ ਦਿਨ ਰਾਤ ਸੇਵਾ ਕਰਕੇ ਵੱਡਾ ਮਾਣ ਪਾਇਆ।
-ਪੰਜਵਾਂ ਗੰਗੂ ਸ਼ਾਹ ਗੜ੍ਹ ਸ਼ੰਕਰ ਨਿਵਾਸੀ, ਤੀਸਰੇ ਸਤਿਗੁਰੂ ਜੀ ਸਿੱਖ ਸੀ ਜਿਸਨੂੰ ਗੁਰੂ ਜੀ ਨੇ ਪ੍ਰਚਾਰ ਹਿਤ ਮੰਜੀ ਬਖਸ਼ੀ ਸੀ।
-ਛੇਵਾਂ ਗੰਗਾ ਰਾਮ ਹੋਇਆ ਲਾਹੌਰ ਦਾ ਇਕ ਅਮੀਰ, ਜਿਸਨੇ 16 ਨਵੰਬਰ 1922 ਨੂੰ ਗੁਰੂ ਕੇ ਬਾਗ ਵਿੱਚ ਸਿੱਖਾਂ ‘ਤੇ ਜ਼ੁਲਮ ਹੁੰਦਾ ਦੇਖ ਕੇ ਗੁਰਦੁਆਰੇ ਦੇ ਮਹੰਤ ਤੋਂ ਬਾਗ ਲੀਜ਼ ‘ਤੇ ਲੈ ਕੇ ਸਿੱਖਾਂ ਦੀ ਮੱਦਦ ਕੀਤੀ ਸੀ !
……ਮਾਂ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਵੈਰ ਕਮਾਉਣ ਵਾਲੇ ਗੰਗੂ ਪਾਪੀ ਨੇ ਬਾਕੀ ਦੇ ਗੰਗਾ ਰਾਮ ਇਤਹਾਸ ਵਿਚ ਅਲੋਪ ਹੀ ਕਰ ਦਿੱਤੇ !
(ਸ੍ਰੋਤ-ਮਹਾਨ ਕੋਸ਼)


ਦੀਵਾ ਬਲੈ ਅੰਧੇਰਾ ਜਾਇ॥
ਬੇਦ ਪਾਠ ਮਤ ਪਾਪਾਂ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥
ਜਿਹ ਗਿਆਨ ਪ੍ਰਗਾਸ,
ਅਗਿਆਨੁ ਮਿਟੰਤੁ॥
ਜਿਵੇਂ ਰਾਤ ਨੂੰ ਦੀਵਾ ਬਾਲ ਲਈਏ ਤਾਂ ਘਰ ਵਿਚੋਂ ਹਨੇਰਾ ਖ਼ਤਮ ਹੋ ਜਾਂਦਾ ਹੈ। ਇਸ ਤਰ੍ਹਾਂ (ਵਿਦਵਾਨਾਂ ਦਾ) ਧਾਰਮਿਕ ਸਾਹਿਤ ਪੜ੍ਹਨ ਅਤੇ ਵਿਚਾਰਨ ਨਾਲ ਮਨੁੱਖ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜਿਵੇਂ ਸੂਰਜ ਚੜ੍ਹਨ ਨਾਲ ਚੰਦਰਮਾ ਗੁੰਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਥੇ ਗਿਆਨ ਪ੍ਰਗਟ ਹੋ ਜਾਵੇ ਉਥੇ ਅਗਿਆਨਤਾ ਦੌੜ ਜਾਂਦੀ ਹੈ।


ਲੱਗੀ ਸੂਬੇ ਦੀ ਕਚਹਿਰੀ
ਚਾਰੇ ਪਾਸੇ ਖੜੇ ਵੈਰੀ
ਬੋਲੇ ਸੋ ਨਿਹਾਲ ਦੇ
ਜੈਕਾਰੇ ਮੂੰਹੋ ਬੋਲਦੇ
ਮਾ ਗੁਜਰੀ ਦੇ ਪੋਤੇ
ਵੇਖ ਭੋਰਾ ਵੀ ਨੀ ਡੋਲਦੇ

ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਪਾਪੀ ਦੇਵਣ ਧਮਕੀ ਨਾ ਭੋਰਾ ਘਬਰਾਵਣ ਓਹ,
ਕਰਕੇ ਯਾਦ ਪਿਤਾ ਜੀ ਨੂੰ ਜੈਕਾਰੇ ਲਾਵਣ ਓਹ,
ਸੁੱਚੇ ਨੰਦ ਜਹੇ ਝੂਠ ਬੋਲ ਕੇ ਜਦੋਂ ਡਰਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਧਰਮ ਕਰਮ ਭੁੱਲ ਕੇ ਤੇ ਹਾਕਮ ਹੱਥੀਂ ਪੈਣ ਲਗੇ,
ਪਿਤਾ ਦਾ ਬਦਲਾ ਪੁੱਤਾਂ ਪਾਸੋਂ ਲੈਲੋ ਕਹਿਣ ਲਗੇ,
ਨੀਹਾਂ ਵਿੱਚ ਚਿਣ ਦੇਵੋ ਜਦ ਫਤਵਾ ਸੁਣਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਆਖਿਰ ਬੱਚਿਆਂ ਦਾਦੀ ਪਾਸੋਂ ਮੰਗੀ ਵਿਦਾਈ ਏ,
ਤੁਰਨ ਲੱਗੇ ਸੀ ਦਾਦੀ ਤਾਈਂ ਫਤਹਿ ਬੁਲਾਈ ਏ,
ਦਾਦੀ ਜਦ ਦੋਹਾਂ ਨੂੰ ਘੁੱਟ ਕੇ ਗਲ ਨਾਲ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਰਣਜੀਤ ਓ ਘੜੀ ਅਭਾਗੀ ਦੀ ਹੋਈ ਤਿਆਰੀ ਏ,
ਦੁਆਲੇ ਨਿੱਕੀਆਂ ਜਿੰਦਾਂ ਦੇ ਗਈ ਕੰਧ ਉਸਾਰੀ ਏ,
ਜਾਲਮ ਜਦ ਇੱਟਾਂ ਦੇ ਉੱਤੇ ਗਾਰਾ ਲਾਉਂਦੇ ਸੀ,
ਕੰਧ ਨੇ ਰੋ ਰੋ ਦੱਸਿਆ ਬੱਚੇ ਮੁਸਕਰਾਉਂਦੇ ਸੀ।
ਰਣਜੀਤ ਸਿੰਘ ਮੋਹਲੇਕੇ


ਉਨ੍ਹਾਂ ਨੇ, ਜੀ ਹਜ਼ੂਰ ਜੀ ਹਜ਼ੂਰ ਨਹੀਂ ਕੀਤਾ
ਹੋਰ ਤਾ ਕੋਈ ਕਸੂਰ ਨਹੀਂ ਕੀਤਾ !!
ਧੰਨ ਮਾਤਾ ਗੁਜਰੀ ਦੇ ਲਾਲ

ਅੱਜ ਦੇ ਦਿਨ ਸੂਬੇ ਦੀ ਕਚਹਿਰੀ ਵਿੱਚ
ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ
ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ ਸੀ
ਬੋਲੋ ਅਤੇ ਜਪੋ ਵਾਹਿਗੁਰੂ ਜੀ