ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ
ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.



ਤੇਰੇ ਦਰ ਤੋਂ ਨਾ ਕੋਈ ਖਾਲੀ ਮੁੜਦਾ
ਮੈਂ ਵੀ ਆਸ ਨਾਲ ਆਵਾਂ
ਮੇਹਰ ਤੇਰੀ ਦਾ ਜੇ ਕਿਣਕਾ ਮਿਲਜੇ
ਤਾਂ ਮੈਂ ਵੀ ਤਰ ਜਾਵਾਂ

ਬੰਦਿਅਾਂ ਕੁਝ ਤੇ ਸੋਚ ਵਿਚਾਰ
ਹੁਣ ਤੇ ਰੱਬ ਦਾ ਨਾਮ ਲੈ ਲਾ
ਛੱਡਦੇ ਤੂੰ ਹੰਕਾਰ ..
ਵਾਹਿਗੂਰ ਜੀ

ਹਜ਼ਾਰਾਂ ਤਕਲੀਫ਼ਾਂ ਆਉਣ ਤੋਂ ਬਾਅਦ ਸਕੂਨ ਦੇਣ ਵਾਲਾ
ਸਿਰਫ ਪ੍ਰਮਾਤਮਾ ਦਾ ਨਾਮ ਹੈ


ਮੌਤ ਨੂੰ ਡਰਾਉਂਦੇ ਵਿਚ ਸਰਹੰਦ ਦੇ
ਦੇਖੇ ਸਾਹਿਬਜ਼ਾਦੇ ਦੋ

ਗੁਰੂ ਵੱਲ ਪਿੱਠ ਕਰ ਕੇ ਜਦੋ ਸੈਲਫੀਆਂ ਅਸੀਂ ਲੈਂਦੇ ਹਾਂ ,,,
ਹੋ ਰਹੇ ਕੀਰਤਨ ਤੇ ਜਦੋਂ ਪਾਠ ਕਰਨ ਲਈ ਬਹਿੰਦੇ ਹਾਂ ,,,
ਖਲੋ ਕੇ ਸਰੋਵਰ ਦੇ ਕੰਢੇ ਕੈਮਰੇ ਸਾਹਮਣੇ, ਮੂੰਹ ਵੰਨ ਸੁਵੰਨਾ ਤੂੰ ਬਣਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਮੱਸਿਆ, ਸੰਗਰਾਂਦਾਂ ਉੱਤੇ ਗਰੂਦੁਆਰੇ ਜੋ ਤੂੰ ਵੰਡ ਲਏ ,,,
ਵਰਤ ਕੇ ਆਪਣੀ ਸਿਆਣਪ ਗੁਰੂ ਦੇ ਲਿੱਖੇ ਬੋਲ ਵੀ ਤੂੰ ਭੰਡ ਲਏ ,,,
ਹੱਥ ਵਿਚ ਗੁਟਕਾ ਸਾਹਿਬ, ਫੋਨ ਕੰਨ ਨਾਲ ਤੂੰ ਲਗਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
10 ਮਿੰਟਾਂ ਵਿਚ ਲਾਵਾਂ, 5-5 ਘੰਟੇ ਦਾਰੂ ਪੈਲਸਾਂ ਵਿਚ ਚਲਦੀ ,,,
ਨੱਚੇ ਭੈਣਾਂ ਨਾਲ, ਓਥੇ ਕਿਓਂ ਨਹੀਂ ਹੁੰਦੀ ਤੈਨੂੰ ਜਲਦੀ?
ਭੁੱਲ ਮਰਿਆਦਾ, ਨੂੰਹ ਦਾ ਮੇਕਅਪ ਲੱਖਾਂ ਦਾ ਕਰਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਵਹਿਮ ਦਿਲ ਵਿਚ ਰੱਖਿਆ ਕਿਉਂ ਵੀਰਵਾਰ ਸ਼ਨੀਵਾਰ ਦਾ ,,,
ਮਿਲਦਾ ਹੈ ਮੁਕੱਦਰਾਂ ਵਿਚ ਲਿਖਿਆ,
ਨਾ ਜਾਦੂ ਟੂਣਾ ਕੰਮ ਕਿਸੇ ਦਾ ਵਿਗਾੜਦਾ ,,
ਆਖਦਾ ਏ *”ਵਾਹਿਗੁਰੂ”*, ਕਿਉਂ ਮਾਇਆ ਪਿੱਛੇ ਆਪਣਾ ਆਪ ਤੂੰ ਗਵਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*


ਜਿਸ ਦਰ ਤੋਂ ਮੂਹੋਂ ਮੰਗੀ ਖੁਸ਼ੀ ਮਿਲਦੀ
ਉਸ ਦਰ ਦੇ ਹਰ ਦਮ ਗੁਣ ਗਾਈ ਜਾ
ਸਵਾਸ ਸਵਾਸ ਬੋਲ ਵਾਹਿਗੁਰੂ
ਚਿੰਤਾ ਫਿਕਰਾਂ ਮਿਟਾਈ ਜਾ


ਐਨੇ ਤਾਰੇ ਨਹੀਂ ਵਿਚ ਅਸਮਾਨ ਦੇ
ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ

ਬਲਦੀ ਅੱਗ ਨੇ ਪੁੱਛਿਅਾ ਤੱਤੀ ਤਵੀ ਕੋਲੋਂ…
ੲਿਨਾ ਸੇਕ ਕਿਵੇਂ ਜਰ ਗੲੇ ਸੀ??
ਤੱਤੀ ਤਵੀ ਨੇ ਕਿਹਾ..ਮੈਂ ਕੀ ਦੱਸਾਂ…
ਸਤਿਗੁਰ ਅਰਜੁਨ ਦੇਵ ਜੀ ਤਾਂ
ਮੈਨੂੰ ਵੀ ਠੰਡਾ ਕਰ ਗੲੇ ਸੀ.

ਮਨ ਦਾ ਝੁਕਣਾ ਬਹੁਤ ਜ਼ਰੂਰੀ ਹੈ
ਸਿਰਫ ਸਿਰ ਝੁਕਾਉਣ ਨਾਲ
ਭਗਵਾਨ ਨਹੀਂ ਮਿਲਦੇ ।


ਰੱਖੀ ਨਿਗਾਹ ਮਿਹਰ ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ ਗੁਜਾਰਾਂ
ਸਤਿਗੁਰ ਤੇਰੇ ਭਾਣੇ ਤੇ


ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.

ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ…..
ਤੂੰ ਨਾ ਖਾਲੀ ਮੋੜੀ ਵਾਹਿਗੁਰੂ ਹੋਰ ਕਿਸੇ ਤੋ ਮੰਗਣਾ ਨਹੀ….
ਬੋਲੋ ਵਾਹਿਗੁਰੂ ਜੀ


ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ, ਬਾਬੇ ਨਾਨਕ ਦੀ ਤਸਵੀਰ ਅੱਗੇ
ਜੋਤ ਕੌਣ ਜਗਾ ਗਿਆ?
ਦਸਾਂ ਨੋਹਾਂ ਦੀ ਕਿਰਤ ਕਰਨ ਦੇ
ਰਾਹ ਸੀ ਉਹਨੇ ਪਾਇਆ,
ਮੈਨੂੰ ਸਮਝ ਨਹੀਂ ਆਉਂਦੀ, ਬਾਬੇ ਨਾਨਕ ਦੇ
ਹੱਥ ਮਾਲਾ ਕੌਣ ਫੜਾ ਗਿਆ?
ਪੁੱਠੇ ਸਿੱਧੇ ਚੱਕਰਾਂ ਵਿੱਚੋਂ ਕੱਢਿਆ ਸੀ ਬਾਬੇ ਨੇ,
ਪਤਾ ਨਹੀ ਲੱਗਾ, ਬਾਬੇ ਨਾਨਕ ਦੀ ਤਸਵੀਰ ਪਿੱਛੇ,
ਚੱਕਰ ਕੌਣ ਘੁਮਾ ਗਿਆ?
ਬਨਾਰਸ ਕੇ ਠੱਗਾਂ ਨੂੰ ਤਾੜਿਆ ਸੀ ਬਾਬੇ ਨੇ,
ਪਰ ਬਾਬੇ ਨਾਨਕ ਦੇ ਹੀ ਹੱਥ ਵਿੱਚ ਲੋਟਾ ਕੌਣ ਫੜਾ ਗਿਆ?

ਸੂਰਜ ਨੂੰ ਛੱਡ, ਸੁੱਕੇ ਖੇਤਾਂ ਨੂੰ ਪਾਣੀ ਦੇ ਕੇ,
ਜੋ ਭਰਮ ਸੀ ਮੁਕਾ ਗਿਆ..
ਸਮਝ ਨਹੀਂ ਲੱਗੀ, ਬਾਬੇ ਨਾਨਕ ਦੀ ਤਸਵੀਰ ਅੱਗੇ
ਜੋਤ ਕੌਣ ਜਗਾ ਗਿਆ?
ਦਸਾਂ ਨੋਹਾਂ ਦੀ ਕਿਰਤ ਕਰਨ ਦੇ
ਰਾਹ ਸੀ ਉਹਨੇ ਪਾਇਆ,
ਮੈਨੂੰ ਸਮਝ ਨਹੀਂ ਆਉਂਦੀ, ਬਾਬੇ ਨਾਨਕ ਦੇ
ਹੱਥ ਮਾਲਾ ਕੌਣ ਫੜਾ ਗਿਆ?
ਪੁੱਠੇ ਸਿੱਧੇ ਚੱਕਰਾਂ ਵਿੱਚੋਂ ਕੱਢਿਆ ਸੀ ਬਾਬੇ ਨੇ,
ਪਤਾ ਨਹੀ ਲੱਗਾ, ਬਾਬੇ ਨਾਨਕ ਦੀ ਤਸਵੀਰ ਪਿੱਛੇ,
ਚੱਕਰ ਕੌਣ ਘੁਮਾ ਗਿਆ?
ਬਨਾਰਸ ਕੇ ਠੱਗਾਂ ਨੂੰ ਤਾੜਿਆ ਸੀ ਬਾਬੇ ਨੇ,
ਪਰ ਬਾਬੇ ਨਾਨਕ ਦੇ ਹੀ ਹੱਥ ਵਿੱਚ ਲੋਟਾ ਕੌਣ ਫੜਾ ਗਿਆ?

ਦਾਤਾ ਕੋਈ ਗਰੀਬ
ਨਾ ਹੋਵੇ
ਮਾੜਾ ਕਦੇ ਨਸੀਬ ਨਾ ਹੋਵੇ
ਮਾੜੇ ਨੂੰ ਤਾ ਮਾਰ ਜਾਦੀ ਤਕੜੇ ਦੀ ਘੂਰੀ ਏ
ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਰੂਰੀ…