ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ।।
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ
ਬਾਣੀ ਭਗਤ ਕਬੀਰ ਜੀ ਦੀ ਪੰਨਾਂ ਨੰਬਰ ੧੧੫੭
( ਜਗਤ ਵਿਚ ) ਨੰਗੇ ਆਈਦਾ ਹੈ , ਤੇ ਨੰਗੇ ਹੀ ਇੱਥੋਂ ਤੁਰ ਪਾਈਦਾ ਹੈ
ਕੋਈ ਰਾਜਾ ਹੋਵੇ , ਅਮੀਰ ਹੋਵੇ ਕਿਸੇ ਨੇ ਇਥੇ ਸਦਾਂ ਨਹੀ ਰਹਿਣਾ ।।
ਵਿਆਖਿਆ ਜਾਪ ਸਾਹਿਬ ਪਉੜੀ ੫੯- ੬੧
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ।।
ਅਧੋ ਉਰਧ ਅਰਧੰ ਓਘ ਹਰਤਾ ।।੫੯।।
ਪਰੰ ਪਰਮ ਪਰਮੇਸ੍ਵਰੰ ਪ੍ਰੋਛਪਾਲੰ ।।
ਸਦਾ ਸਰਬਦਾ ਸਿੱਧਿ ਦਾਤਾ ਦਿਆਲੰ ।।੬੦।।
ਅਛੇਦੀ ਅਭੇਦੀ ਅਨਾਮੰ ਅਕਾਮੰ ।।
ਸਮਸਤੋ ਪਰਾਜੀ ਸਮਸਤਸੁ ਧਾਮੰ ।।੬੧।।
ਅਰਥ :
ਵਾਹਿਗੁਰੂ ਸਦਾ ਸਿਧੀਆਂ ਦੇ ਦਾਤਾ , ਬੁੱਧੀ ਦਾ ਦਾਤਾ ਅਤੇ ਵਾਧਾ ਕਰਨ ਵਾਲਾ ਹੈ।
ਸਾਰੇ ਉੱਤਮ ,ਮੱਧਮ , ਅਤੇ ਅਧਮ ਛੋਟੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੋਣ ਕਰਕੇ ਹੇ ਵਾਹਿਗੁਰੂ ਤੈਨੂੰ ਨਮਸ਼ਕਾਰ ਹੈ।
ਵਾਹਿਗੁਰੂ ਸਭ ਤੋਂ ਉੱਤਮ,ਸਭ ਦਾ ਮੁੱਢ ਸਰੂਪ ਹੈ ,ਅਤੇ ਅਦ੍ਰਿਸ਼ ਰੂਪ ਵਿਚ ਸਭਨਾ ਦੀ ਪਾਲਣਾ ਪੋਸ਼ਣ ਕਰਦਾ ਹੈ।
ਸਦਾ ਹੀ ਸਾਰੇ ਕਾਰਜ ਰਾਸ ਕਰਨ ਵਾਲਾ ਸਭ ਸਿਧੀਆਂ ਦਾ ਮਾਲਕ , ਅਤੇ ਦਿਆਲੂ ਸਰੂਪ ਹੈ।
ਵਾਹਿਗੁਰੂ ਛੇਦ ਰਹਿਤ ਹੈ , ਭੇਦ ਪਾਉਣ ਤੋਂ ਰਹਿਤ ਹੈ , ਨਾਮ ਰਹਿਤ ਬੇਅੰਤ ਹੈ , ਧੰਦਿਆਂ ਤੋਂ ਰਹਿਤ ਹੈ ।
ਵਾਹਿਗੁਰੂ ਤੂੰ ਹੀ ਇਹ ਸ੍ਰਿਸ਼ਟੀ ਕਰਤਾ ਅਤੇ ਸਭਨਾ ਦਾ ਆਸਰਾ ਰੂਪ ਹੈ , ਤੈਨੂੰ ਨਮਸ਼ਕਾਰ ਹੈ ।
ਫ਼ਰੀਦਾ ਜੇ ਤੂ ਅਕਲ ਲਤੀਫ਼, ਕਾਲੇ ਲਿਖ ਨਾ ਲੇਖ,,,
ਆਪਨੜੇ ਗਿਰੀਵਾਨ ਮਹਿ, ਸਿਰੁ ਨੀਵਾਂ ਕਰਿ ਦੇਖੁ ।।
ਕਰਤਾ ਤੂੰ ਸਭਨਾ ਕਾ ਸੋਈ ॥
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥
ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ
1- ਜੇ ਤੁਸੀਂ ਸਿਰਫ ਭਵਿੱਖ ਬਾਰੇ ਸੋਚਦੇ ਰਹੋਗੇ ਤਾਂ ਤੁਸੀਂ ਵਰਤਮਾਨ ਨੂੰ ਵੀ ਗੁਆ ਦੇਵੋਗੇ.
2.- ਜਦੋਂ ਤੁਸੀਂ ਆਪਣੇ ਅੰਦਰੋਂ ਹਉਮੈ ਨੂੰ ਹਟਾ ਦਿੰਦੇ ਹੋ, ਤਾਂ ਹੀ ਤੁਹਾਨੂੰ ਅਸਲ ਸ਼ਾਂਤੀ ਮਿਲੇਗੀ.
3 – ਮੈਂ ਉਨ੍ਹਾਂ ਲੋਕਾਂ ਨੂੰ ਪਸੰਦ ਕਰਦਾ ਹਾਂ ਜਿਹੜੇ ਸੱਚ ਦੇ ਮਾਰਗ ‘ਤੇ ਚੱਲਦੇ ਹਨ.
4- ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਤਾਂ ਜੋ ਅਸੀਂ ਸੰਸਾਰ ਵਿੱਚ ਚੰਗੇ ਕੰਮ ਕਰ ਸਕੀਏ ਅਤੇ ਬੁਰਾਈਆਂ ਨੂੰ ਦੂਰ ਕਰ ਸਕੀਏ.
5- ਮਨੁੱਖ ਦਾ ਪਿਆਰ ਰੱਬ ਦੀ ਸੱਚੀ ਸ਼ਰਧਾ ਹੈ.
6 – ਤੁਸੀਂ ਚੰਗੇ ਕੰਮ ਕਰਨ ਨਾਲ ਹੀ ਰੱਬ ਨੂੰ ਪਾ ਸਕਦੇ ਹੋ. ਪ੍ਰਮਾਤਮਾ ਕੇਵਲ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਜੋ ਚੰਗੇ ਕੰਮ ਕਰਦੇ ਹਨ.
7- ਰੱਬ ਉਸ ਦਾ ਲਹੂ ਵਹਾਉਂਦਾ ਹੈ ਜੋ ਬੇਸਹਾਰਾ ਲੋਕਾਂ ਉੱਤੇ ਆਪਣੀ ਤਲਵਾਰ ਬੰਨ੍ਹਦਾ ਹੈ.
8- ਗੁਰੂ ਤੋਂ ਬਿਨਾ ਕੋਈ ਵੀ ਵਾਹਿਗੁਰੂ ਦਾ ਨਾਮ ਨਹੀਂ ਦੇਂਦਾ।
9 – ਜਿੰਨਾ ਸੰਭਵ ਹੋ ਸਕੇ, ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ.
10- ਆਪਣੀ ਕਮਾਈ ਦਾ ਦਸਵਾਂ ਹਿੱਸਾ ਦਾਨ ਕਰੋ ।
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ।।
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ।।
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥
ਨਾਨਕ ਜੀ – ਹੁਣ ਵੀ ਸਾਡੇ ਸੰਗ
ਇਕ ਰੱਬੀ – ਗੀਤ
ਇਕ ਪਵਿਤਰ ਗ੍ਰੰਥ
ਉਸਦੀ ਅਵਾਜ਼ ਹਾਲੀਂ ਵੀ
ਸਾਡੇ ਕੰਨਾਂ ਵਿਚ ਗੂੰਜੇ
ਉਸਦੀ ਮੂਰਤ ਆਡੇ ਸਾਂਹਵੇਂ
ਸਗਮੀ – ਦ੍ਰਿਸ਼ਟਮਾਨ
ਨੈਨ ਸਾਡੇ ਨੈਣਾਂ ਨੂੰ ਮਿਲਣ
ਉਸਦੇ ਚਰਨਾਂ ਨੂੰ ਅਸੀਂ
ਨਿਤ – ਛੂੰਹਦੇ।
ਪ੍ਰੋ. ਪੂਰਨ ਸਿੰਘ
ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ।
ਸਪੈ ਦੁਧੁ ਪੀਆਲੀਐ ਵਿਹੁਮੁਖਹੁਸਟੈ।
#waheguru
ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਆਕਾਲ ਜੀ
ਵਹਿਗੂਰੁ ਤੰਦਰੁਸਤੀ ਤੇ ਖੁਸ਼ੀਆ ਬਖਸ਼ੇ ਜੀ
ਮਨਸਾ ਪੂਰਨ ਸਰਨਾ ਜੋਗ
ਜੋ ਕਰਿ ਪਾਇਆ ਸੋਈ ਹੋਗੁ
ਹਰਨ ਭਰਨ ਜਾ ਕਾ ਨੇਤ੍ਰ ਫੋਰੁ
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ
ਅਨਦ ਰੂਪ ਮੰਗਲ ਸਦ ਜਾ ਕੈ
ਸਰਬ ਥੋਕ ਸੁਨੀਅਹਿ ਘਰਿ ਤਾ ਕੈ
ਰਾਜ ਮਹਿ ਰਾਜੁ ਜੋਗ ਮਹਿ ਜੋਗੀ
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ
ਧਿਆਇ ਧਿਆਇ ਭਗਤਹ ਸੁਖੁ ਪਾਇਆ
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥2
ਜੋ ਤੁਧੁ ਭਾਵੈ ਸੋਈ ਚੰਗਾ
ਇਕ ਨਾਨਕ ਕੀ ਅਰਦਾਸੇ!!
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥
ਸੂਰਜ ਕਿਰਣਿ ਮਿਲੀ ਜਲੁ ਕਾ ਜਲੁ ਹੂਆ ਰਾਮ।।
ਜੋਤੀ ਜੋਤਿ ਰਲੀ ਸੰਪੂਰਣ ਥੀਆ ਰਾਮ।।
ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥