ਜਦੋਂ ਸਲਮਾਨ ਕੈਟਰੀਨਾ ਕੱਠੇ ਸੀ, ਓਦੋਂ ਅਕਾਲੀਆਂ ਦੀ ਸਰਕਾਰ ਸੀ ।
ਫੇਰ ਜਦੋਂ ਕੈਟਰੀਨਾ ਨੇ ਰਣਬੀਰ ਨਾਲ ਗੱਲ ਬਣਾਈ, ਉਸ ਵੇਲੇ ਕੈਪਟਨ ਸੀ।
ਦੋਵੇਂ ਵਾਰ ਜੋੜੀ ਟੁੱਟ ਗਈ।

ਹੁਣ ਸਰਕਾਰ ਆਈ ਚੰਨੀ ਸਾਬ ਦੀ ,,, ਫੇਰ ਕੀ।।।। ਕਰਤਾ ਮਸਲਾ ਹੱਲ ।
ਕੈਟਰੀਨਾ ਨੂੰ ਪੰਜਾਬ ਦੀ ਨੂੰਹ ਬਣਾ ਕੇ ਈ ਛੱਡਿਆ ,,,,

*ਬੰਬੇ* ਤੱਕ ਵੀ ਚੱਲੀ ਗੱਲ ।
ਚੰਨੀ ਕਰਾ ਮਸਲੇ ਹੱਲ ।।



ਸਰਕਾਰ ਮੀਡਿਆ ਜਿੰਨਾ ਨੂੰ ਮੁੱਠੀ ਕ ਨਕਲੀ ਕਿਸਾਨ ਕਹਿੰਦੀ ਸੀ,
ਉਹ ਧਰਨੇ ਖਤਮ ਕਰ ਵਾਪਸ ਆ ਗਏ ਨੇ।
ਹੁਣ ਉਹ ਕਰੋੜਾਂ ਅਸਲੀ ਕਿਸਾਨ ਆ ਜਣ
ਓਥੇ ਧਰਨਾ ਲਾ ਸਕਦੇ ਨੇ
ਜਿੰਨਾ ਨੂੰ ਬਿੱਲ ਨਾਲ ਲਾਭ ਹੋਣਾ ਸੀ😂😂

ਸਾਡੇ ਨਾਲੋਂ ਤਾਂ ਕੂਕਰ ਹੀ ਵਧੀਆ
ਜਦੋਂ ਸੀਟੀ ਮਾਰਦਾ
ਕੁੜੀਆਂ ਭੱਜੀਆਂ ਜਾਂਦੀਆਂ 🤣🤣🤣

ਵਿਆਹ ਤਾ ਮੈ ਵੀ ਕਰਲਾ ਪਰ ਸੁਣਿਆਂ
ਘਰਵਾਲੀ ਪੈਰ ਠੰਢੇ ਕਰਕੇ ਲਾਉਂਦੀ ਆ


ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਚਿੱਪ ,
ਸਾਰੀਆ ਕੁੜੀਆ ਦੀ
ਟੁੱਟ ਜੇ ਰਿਲੇਸ਼ਨਸ਼ਿਪ

ਮੈਂ ਇਕ ਕੁੜੀ ਨੂੰ ਪੁੱਛਿਆ ਤੈਨੂੰ ਕਿਦਾ ਦੇ ਮੁੰਡੇ ਪਸੰਦ ਆ
ਕਹਿੰਦੀ ਤੈਨੂੰ ਛੱਡ ਕੇ
ਔਰ ਜੀਦਾ ਦਾ ਵੀ ਚਲੂ🙄🙄


ਗੁਆਂਢਣ ਦੀ ਗੱਲ ਸੁਣ ਕੇ ਮੈਂ
ਅੰਦਰੋ ਅੰਦਰੀ ਹੱਸੀ
ਆਪਣੀ ਢਿੱਡ ਵਿਚ ਪਚੀ ਨਹੀਂ ਤੇ
ਮੈਨੂੰ ਕਹਿੰਦੀ ਅੱਗੋਂ ਨਾ ਕਿਸੇ ਨੂੰ ਦੱਸੀ


ਇੱਕ ਵਾਰ ਇੱਕ ਬੀਬੀ ਨੇ ਇੱਕ ਪੈਸੇ ਵਾਲੇ ਪੰਡਤ ਨਾਲ ਵਿਆਹ ਕਰਾ ਲਿਆ
ਚੜਦੇ ਸਾਲ ਪੰਡਤ ਜੀ ਦੇ ਘਰ ਮੁੰਡਾ ਜੰਮ ਪਿਆ
ਅਚਾਨਕ ਪੰਡਤ ਜੀ ਦੇ ਗ੍ਰਹਿ ਪੁੱਠੇ ਪੈ ਗਏ .. ਕੰਮ ਡਾਊਨ ਹੋ ਗਿਆ !
ਬੀਬੀ ਨੇ ਵੇਲਾ ਸੰਭਾਲਦਿਆਂ ਪੰਡਤ ਜੀ ਨੂੰ ਤਲਾਕ ਦਿੱਤਾ ਤੇ ਇਕ ਸਰਦੇ ਪੁੱਜਦੇ ਦਰਜੀ ਤੇ ਚਾਦਰ ਪਾ ਲਈ !
ਸਾਲ ਕੁ ਬਾਅਦ ਬੀਬੀ ਨੇ ਦਰਜੀ ਵੀ ਨੰਗ ਕਰ ਸੁੱਟਿਆ ਤੇ ਇੱਕ ਖਾਂਦਾ ਪੀਂਦਾ ‘ਮਰਾਸੀ’ ਲਭ ਲਿਆ !
ਲਓ ਜੀ ਏਨੇ ਨੂੰ ਬੀਬੀ ਦਾ ਮੁੰਡਾ ਸਕੂਲ ਦਾਖਲੇ ਵਾਸਤੇ ਤਿਆਰ ਹੋ ਗਿਆ !
ਮਰਾਸੀ ਮੁੰਡੇ ਨੂੰ ਸਕੂਲ ਦਾਖਲ ਕਰਾਓਣ ਲੈ ਗਿਆ !
ਅਗਿਓ ਮਾਸਟਰ ਪੁੱਛਦਾ ਭਾਈ ‘ਗੋਤ’ ਕਿਹੜਾ ਲਿਖਾ ਮੁੰਡੇ ਦਾ ?
ਮਰਾਸੀ ਸਿਰ ਖੁਰਕੀ ਜਾਵੇ ਫੇਰ ਕਹਿੰਦਾ :- ਜਜਮਾਨਾ ਤੂੰ ਸਿੱਧਾ ਮੁੰਡੇ ਨੂੰ ਹੀ ਪੁੱਛ ਲੈ ਗੋਤ ..!
ਮਾਸਟਰ ਨੇ ਮੁੰਡੇ ਨੂੰ ਪੁੱਛ ਲਿਆ
ਅਗੋਂ ਮੁੰਡੇ ਨੂੰ ਵੀ ਨਿੱਕੇ ਹੁੰਦਿਆਂ ਤੋਂ ਹੀ ਕਵੀਸ਼ਰੀ ਦਾ ਸ਼ੌਕ ਸੀ।
ਹੇਕ ਜਿਹੀ ਲਾ ਕੇ ਕਹਿੰਦਾ …….
ਜੰਮਣ ਵੇਲੇ ਪੰਡਤ ਸੀਗੇ
ਬਾਅਦ ਚ ਬਣਗੇ ਦਰਜੀ
ਅੱਜ-ਕੱਲ ਲੋਕ ਮਰਾਸੀ ਸੱਦਣ
ਗਾਂਹ ਬੇਬੇ ਦੀ ਮਰਜੀ।😂😂
ਇਹੋ ਹਾਲ ਅੱਜਕੱਲ ਵੱਡੇ ਗੈਰਤਮੰਦ ਸਿਆਸਤਦਾਨਾ ਦਾ
ਇਹਨਾ ਦਾ ਕੋਈ ਪਤਾ ਨੀ ਕੱਲ ਅਕਾਲੀ ਅੱਜ ਕਾਗਰਸੀ
ਇਹ ਸਭ ਚੌਧਰਾ ਦੇ ਭੁੱਖੇ ਨੇ ਇਹਨਾ ਲੋਕਾ ਦੀ ਚੌਧਰਾ ਦੀ ਭੁੱਖ ਨੇ
ਪੰਜਾਬ ਦੀ ਜਵਾਨੀ ,ਪੰਜਾਬ ਦੀ ਕਿਸਾਨੀ,ਤੇ ਪੰਜਾਬ ਦੇ ਪਾਣੀ ਬਰਬਾਦ ਕਰਤੀ।

ਮੈਂ ਸੋਚਿਆ ਅੱਜ ਅੰਗਰੇਜ਼ੀ ਵਿਚ ਪੋਸਟ ਪਾਦਾ
ਪਰ ਫਿਰ ਕੁੜੀਆਂ ਦਾ ਖਿਆਲ ਆ ਗਿਆ
ਵਿਚਾਰੀਆਂ ਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ
😂😂🤣🤣🤣🤣

ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,,
ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ
ਤੁਸੀਂ ਵੀ ਸੋਹਣੇ ਲੱਗੋਗੇ,,
ਕਮਲੀ ਬਲੌਕ ਈ ਕਰ ਗਈ


ਆਮ ਬੰਦਾ ਜਾਂਦਾ ਪਾਰਟੀ ਚ ਸ਼ੋਹਰਤ ਕਮਾਉਣ ਲਈ
ਮੂਸੇ ਵਾਲਾ ਪਾਰਟੀ ਚ ਗਿਆ ਸ਼ੋਹਰਤ ਗਵਾਉਣ ਲਈ
😜😜😜😜


ਲੱਗਾ ਪੁੱਤ ਬੇਜਤੀ ਕਰਾਉਣ ਕਾਸਤੋ,
ਜਮੀਰ ਹੁਣ ਲੱਗਿਆ ਮਕਾਉਣ ਕਾਸਤੋ,
ਆ ਚੰਨੀ ਸਿੱਧੂ ਜਿਹੜੇ ਤੇਰੇ ਸੱਜੇ ਖੱਬੇ ਨੇ
ਮੈਨੂੰ ਚੰਗੀ ਤਰਾਂ ਪਤਾ ਇਹੋ ਕੌਣ ਕਾਸਤੋਂ ‼️😝

ਲਹੂ ਪੀਣ ਲਈ ਇੱਕ ਸਰਕਾਰੀ ਮੱਛਰ ਬਣ ਗਿਆ ਨੀ।
ਬੰਦੇ ਤੋਂ ਬਣਿਆ ਝੋਟਾ,ਝੋਟੇ ਤੋਂ ਖੱਚਰ ਬਣ ਗਿਆ ਨੀ।


ਚੁੱਪ ਕਰ ਪੁੱਤਰਾ ਨਹੀ ਭੇਤ ਖੋਲੀ ਦੇ
ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ !!
ਸਿੱਧੂ ਮੂਸੇਵਾਲਾ
🤣🤣🤣🤣

ਜਿਹਨੂੰ ਲੋਕ 5911 ਸਮਝਦੇ ਸੀ!
ਉਹ ਤਾਂ ਟੈਪੂ ਹੀ ਨਿਕਲਿਆਂ!
😂😂😂😂

ਸਾਡੇ ਟੈਪੂੰ ਵਾਂਗੂ ਨੀ ਸਾਡੀਆਂ ਟੈਕਸੀ ਕਾਰਾਂ ਨੇ
ਅੱਸੀ ਬੇਸਟੈਂਡ ਬੰਦੇ,ਪਾਲਿਸਾਂ ਦੀਆਂ ਉਪਰ ਤਕ ਮਾਰਾਂ ਨੇ
ਅਸੀਂ ਅੱਜ ਦੇ ਫੁੱਦੂ ਹਾਂ,ਸਾਡਾ ਪਤਾ ਨਹੀ ਕਲ ਦਾ
ਟੈਂਪੂਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ ਟੈਂਪੂਆਂ ਵਾਂਗੂ ਨੀ ਨਾਮ ਸਾਡਾ ਚਲਦਾ

ਸਾਡੇ ਕੱਠ ਐਨੇ ਹੁੰਦੇ ਜਯੋਂ ਵੱਗ ਭੇਡਾਂ ਮੁੰਨੀਆਂ ਨੇ
ਸਾਡੇ ਘਰ ਤਾਂ ਮਹਿਲ ਨੇ ਉਂਝ ਅੰਦਰੋਂ ਸੁੰਨੀਆਂ ਨੇ
ਤਾਂਹੀ ਤਾਂ ਜੀਬੀ ਰੋਡ ਤਾਂਹੀ ਹੈ ਖੌਫ ਸਾਡਾ ਪਲ ਦਾ
ਹੋ ਹੋ ਟੈਂਪੂਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ ਟੈਂਪੂਆਂ ਵਾਂਗੂ ਨੀ ਨਾਮ ਸਾਡਾ ਚਲਦਾ

ਜਿੰਨੇ ਵੀ ਯਾਰ ਮੇਰੇ ਸਾਰੇ ਵਿਚ ਲੈਣੀ ਦੇ ਨੇ
ਮੁੰਡਾ ਤਾਂ ਇੰਦਰਾ ਦਾ ਬੱਸ ਓਹਦੇ ਗੀਤ ਭੜਕਾਊ ਨੇ
ਅਸਮਾਨੋਂ ਬੋਚ ਲਵੇ, ਉਡਦਾ ਤੀਰ ਲੈਣੋ ਨਹੀਂ ਟਲਦਾ
ਟੈਂਪੂਆਂ ਵਾਂਗੂ ਨੀ ਨਾਮ ਸਾਡਾ ਚਲਦਾ
ਹੋ ਟੈਂਪੂਆਂ ਵਾਂਗੂ ਨੀ ਨਾਮ ਸਾਡਾ ਚਲਦਾ