ਪੰਜਾਬੀਆਂ ਦਾ ਫੱਤਵਾ
************************
ਵੱਡੀਆਂ ਵੱਡੀਆਂ ਤੋਪਾਂ ਹਿੱਲੀਆਂ
ਚਿਰਾਂ ਤੋਂ ਗੱਡੀਆਂ ਪੱਟੀਆਂ ਕਿੱਲੀਆਂ
ਵੱਡੇ ਵੱਡੇ ਥੰਮ ਹਿਲਾਤੇ
ਸਿਆਸਤ ਦੇ ਭਲਵਾਨ ਹਰਾਤੇ
ਲੋਕਾਂ ਨੇ ਕਪਤਾਨ ਹਰਾਇਆ
ਵੱਢਿਆ ਕੱਟਾ ਕੰਮ ਨੀ ਆਇਆ
ਬਾਦਲ ਸਾਹਿਬ ਤੇ ਬੱਦਲ ਵਰ ਗਏ
ਬੁੱਢੀ ਉਮਰੇ ਆ ਕੇ ਹਰ ਗਏ
ਚੰਨੀਂ ਸਾਹਿਬ ਨੇ ਸੀਟ ਹਰਾਈ
ਚੋਈ ਬੱਕਰੀ ਕੰਮ ਨੀ ਆਈ
ਸੁਖਬੀਰ ਬਾਦਲ ਦਾ ਰਾਜ ਨੀ ਚੱਲਿਆ
ਪਾਣੀ ਵਾਲਾ ਜਹਾਜ ਨੀ ਚੱਲਿਆ
5911 ਦਾ ਇੰਜਣ ਬਹਿ ਗਿਆ
ਮੂਸੇਵਾਲਾ ਪਿੱਛੇ ਰਹਿ ਗਿਆ
ਨਵਜੋਤ ਸਿੱਧੂ ਦੀ ਤਾਲੀ ਰੋਕਤੀ
ਮਜੀਠੀਏ ਦੀ ਵੀ ਮੰਜੀ ਠੋਕਤੀ
ਰਾਜੇਵਾਲ ਨੂੰ ਰਾਜ ਨੀ ਮਿਲਿਆ
ਜਿੱਤਾਂ ਵਾਲਾ ਫੁੱਲ ਨੀ ਖਿਲਿਆ
ਮਨਪ੍ਰੀਤ ਦਾ ਖਜਾਨਾ ਖਾਲੀ
ਵੋਟਾਂ ਵਾਲਾ ਖਾਨਾ ਖਾਲੀ
ਤੋਤਾ ਸਿੰਘ ਦੇ ਤੋਤੇ ਉੜ ਗਏ
ਖਰੇ ਆ ਗਏ ਖੋਟੇ ਤੁਰ ਗਏ
ਬੀਬੀ ਭੱਠਲ ਪਿੱਛੇ ਰਹਿ ਗਈ
ਬੀਬਾ ਸਿਮਰਤ ਚੁੱਪ ਕਰਕੇ ਬਹਿ ਗਈ
ਡਾਣਸੀਵਾਲੀਆ ਤਖਤ ਹਿਲਾਤਾ
ਪੰਜਾਬੀਆਂ ਨੇ ਇਤਿਹਾਸ ਬਣਾਤਾ
😊😀😂
ਕੁਲਵੀਰ ਸਿੰਘ ਡਾਨਸੀਵਾਲ



ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਸਾਹਮਣੇ
ਕਹਿੰਦਾ ਆਪਾ ਤਾ ਹੁਣ ਬੱਕਰੀਆਂ ਹੀ ਰੱਖਣੀਆਂ
300 ਰੁਪਏ ਲਿਟਰ ਦੁੱਧ ਵਿਕਦਾ

😂😂😂😂

ਚੰਗਾ ਹੋਇਆ ਮੈਨੂੰ ਲੋਕਾਂ ਨੇ ਨਹੀਂ ਜਿਤਾਇਆ
ਮੇਰੇ ਕੋਲ ਤਾਂ ਹੋਰ ਬਥੇਰੇ ਕੰਮ ਆ
ਅਗਲੇ 5 ਸਾਲ ਮੈਂ ਇਹੀ ਦੇਖਾਂਗਾ ਕਿ
ਮੈਨੂੰ ਹੋਰ ਕਿਹੜੇ ਕਿਹੜੇ ਕੰਮ ਆਉਂਦੇ ਆ – ਚੰਨੀ

ਪਹਿਲਾਂ ਮੇਰਾ ਸਹੁਰਾ ਹਾਰਿਆ ,
ਫਿਰ ਹਾਰਿਆ ਸਾਡਾ ਜਵਾਈ
ਅੰਤ ਵਿੱਚ ਮੇਰਾ ਭਾਈ ਹਾਰਿਆ
ਨਾਲੇ ਹਾਰ ਗਿਆ ਸਿਰ ਦਾ ਸਾਈਂ
ਬੁੱਝੋ ਕੌਣ ??


ਕਾਹਦਾ ਮਹਿੰਦਰ ਮਾਸਟਰ ਦਾ ਮੁੰਡਾ ਸਿਆਸਤ ਵਿੱਚ ਆਇਆ,
ਲਾ ਦਿੱਤੇ ਸਾਰੇ ਈ ਰੋਣ ਮੀਆਂ,
ਕੋਈ ਮੋਟਰ ਤੇ ਬੈਠ ਪੀਵੇ ਚਾਹਾਂ,
ਕੋਈ ਲੱਗਾ ਏ ਬੱਕਰੀ ਚੋਣ ਮੀਆਂ!!

ਸਾਡਾ ਚੱਲਿਆ ਨਹੀਂ ਧੱਕਾ
ਅਸੀਂ ਤਾਂ ਹਾਰ ਗਏ
😂😂😂


ਪਤਨੀ ਮਰਨ ਕਿਨਾਰੇ ਸੀ, ਤੇ ਬੋਲੀ
“ਸਵਰਗ ਚ ਮਿਲਦੇ ਆ” ਅਤੇ ਚੱਲ ਵਸੀ
ਉਦੋਂ ਤੋਂ ਵਿਚਾਰਾ ਪਤੀ ਬਸ ਪਾਪ ਹੀ
ਕਰੀ ਜਾ ਰਿਹਾ ਆ।
😂😂😂😂


ਮੁੰਡਾ ਹੋਣਾ ਵੀ ਆਸਾਨ ਕੰਮ ਨਹੀਂ ਆ
ਜੇ ਗਰਲਫ੍ਰੈਂਡ ਦਾ ਕੁੱਤਾ ਵੀ ਮਰ ਜਾਵੇ ਤਾਂ
ਵਿਚਾਰੇ ਮੁੰਡਿਆਂ ਨੂੰ ਰੋਣਾ ਪੈਂਦਾ ਹੈ
😂😂😂

ਕੁੜੀ ਵਾਲਿਆਂ ਤੋਂ ਲੱਖਾਂ ਰੁਪਏ ਦਾਜ ਲੈਕੇ
ਮੁੰਡਾ ਡੀਜੇ ਤੇ ਗੀਤ ਲਵਾ ਕੇ ਨੱਚੀ ਜਾਵੇ
ਮਿੰਨੀ ਕੂਪਰ ਮੈਂ ਲੈਦੂੰਗਾ ਵਿਚ ਬੈਠ ਕੇ ਤੂੰ ਮਾਰੀ ਗੇੜੀਆਂ

ਜੇ ਰੂਸ ਯੂਕਰੇਨ ਦਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ
ਚੰਨੀ ਸਾਬ ਨੂੰ ਭੇਜ ਕੇ ਵੇਖ ਲੋ
ਘਰ ਘਰ ਚੱਲੀ ਗੱਲ
ਚੰਨੀ ਸਾਬ ਕਰਦੇ ਮਸਲੇ ਹੱਲ
😂😂😂


ਅੱਜ ਦਾ ਵਿਚਾਰ*
ਵੋਟਾਂ ਤੋਂ ਬਾਅਦ ਲੀਡਰ ਗਏ ਪਹਾੜੀਆਂ ਤੇ।
ਭਗਤ ਗਏ ਦਿਹਾੜੀਆਂ ਤੇ


Evm ਮਸ਼ੀਨਾਂ ਹੈਕ ਕਰਨ ਵਾਲੇ
ਮੈਸੇਜ ਕਰੀਏ ਸ਼ੁਰੂ ਕਿ ਰੁਕਣਾ ਹਾਲੇ😅

ਇਸ ਵਾਰ ਲੋਕ ਤੁਰੇ ਕਿਸੇ ਹੋਰ ਨਾਲ ,
ਦਾਰੂ ਕਿਸੇ ਹੋਰ ਦੀ ਪੀਤੀ ,
ਵੋਟ ਕਿਸੇ ਹੋਰ ਨੂੰ ਪਾ ਦਿੱਤੀ


ਸ਼ਰਾਬੀ ਸ਼ਰਾਬੀ ਕਹਿਣ ਵਾਲੇ,
10 ਨੂੰ ਜਾਂ ਤਾਂ ਗਮ ਚ ਪੀਣ ਗੇ,
ਜਾਂ ਖੁਸ਼ੀ ਚ ਪੀਣ ਗੇ ਸ਼ਾਮ ਨੂੰ

ਨੇਤਾ – ਤੂੰ ਤਾਂ ਪਹਿਲਾਂ ਮੇਰੇ ਵੱਲ ਸੀ ,
ਵੋਟਾਂ ਵੇਲੇ ਦੂਜੀ ਪਾਰਟੀ ਵੱਲ ਹੋ ਗਿਆ।
ਅਮਲੀ – ਤੁਸੀਂ ਵੀ ਤਾਂ ਪਹਿਲਾਂ ਹੋਰ ਪਾਰਟੀ ਚ ਸੀ,
ਤੁਸੀਂ ਵੀ ਤਾਂ ਵੋਟਾਂ ਵੇਲੇ ਪਾਰਟੀ ਬਦਲ ਲਈ।

ਕੁੜੀ ਮੈਨੂ ਕਹਿੰਦੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਏ

ਮੈ ਵੀ ਕਿਹ ਦਿੱਤਾ ਜਿਨ੍ਹਾਂ ਰਾਜਸਥਾਨ ਦੇ ਨਲਕੇ ਨੂੰ ਕਰਦੇ ਆ ਲੋਕ