ਜਦੋਂ ਅਸੀ ਛੋਟੇ ਸੀ ਤਾ ਵੱਡਿਆ ਦੇ ਵਿਆਹ ਹੁੰਦੇ ਸੀ
ਹੁਣ ਅਸੀ ਵੱਡੇ ਹੋਏ ਤਾ ਛੋਟਿਆ ਦੇ ਹੋ ਰਹੇ ਆ
ਜੇ ਸ਼ਾਹਰੁਖ ਖਾਨ ਨੇ ਆਪਣੇ ਮੁੰਡੇ ਨੂੰ
ਵਿਮਲ ਖਿਲਾਈ ਹੁੰਦੀ ਤਾਂ ਅੱਜ
ਓਹਨੂੰ ਡਰੱਗ ਦੀ ਲਤ ਨਾ ਲੱਗਦੀ
– ਅਜੇ ਦੇਵਗਨ
ਜੇ ਸ਼ਾਹਰੁੱਖ ਖਾਨ ਦਾ ਮੁੰਡਾ ਬਿਆਨ ਦੇ ਦੇਵੇ ਕੀ
ਇਹ ਹੀਰੋਇਨ ਮੈਨੂੰ ਅਡਾਨੀ ਅੰਕਲ ਨੇ ਗਿਫਟ ਕੀਤੀ ਸੀ
ਤਾਂ ਗੋਦੀ ਮੀਡੀਆ ਸ਼ਾਮ ਤੱਕ ਉਸ ਨੂੰ ਪ੍ਰੋਟੀਨ ਪਾਉਡਰ ਬਣਾ ਦੂ
ਮੈਂ ਬਾਰਿਸ਼ ਕਰਦੂ ਤੂੜੀ ਕੀ ਜੋ ਤੂ ਹੋਜੇ ਮੇਰੀ
😪🤣🤣🤣🤣🤣🤣🤣
ਪੈਸਾ ਤਾਂ ਹੈਨੀ ਝੱਲੀਏ
ਮੈਂ ਸਵੇਰੇ ਉੱਠ ਕੇ ਕਦੇ ਘੁੰਮਣ ਨਹੀਂ ਜਾਂਦਾ
ਕਿਉਂਕਿ ਜਦ ਧਰਤੀ ਖੁਦ ਹੀ ਘੁੰਮ ਰਹੀ ਆ
ਫਿਰ ਮੈਂ ਕਸ਼ਟ ਕਿਉਂ ਕਰਾਂ ?
ਜੇ 1947 ਵਿੱਚ ਗੋਦੀ ਮੀਡੀਆ ਹੁੰਦਾ ਤਾ ਦੇਸ ਕਦੇ ਵੀ ਅਜਾਦ ਨਾ ਹੁੰਦਾ ਕਿਉਕਿ ਅੰਗਰੇਜਾਂ ਨੇ ਗੋਦੀ ਮੀਡੀਆ ਖਰੀਦ ਲੈਣਾ ਸੀ ਇਹਨਾ ਨੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਹੋਰ ਯੋਧਿਆਂ ਨੂੰ ਗਲਤ ਤੇ ਅੰਗਰੇਜਾ ਨੂੰ ਸਹੀ ਸਾਬਤ ਕਰ ਦਿਆ ਕਰਨਾ ਸੀ । ਤੇ ਲੋਕਾ ਨੂੰ ਗੁਲਾਮੀ ਦੇ ਫਾਇਦੇ ਸੁਣਾਇਆ ਕਰਨੇ ਸੀ ।
ਸਰਕਾਰੀ ਅੰਕੜੇ ਕਹਿੰਦੇ ਨੇ ਕਿ…”ਸਾਡੀ ਆਉਣ ਵਾਲੀ ਪੀੜੀ
“ਟਾਇਗਰ” ਨਹੀ ਦੇਖ ਪਾਉਗੀ! ”
ਤਾਂ…..
ਅਸੀਂ ਕੀ ਕਰੀਏ ! ਅਸੀਂ ਵੀ “ਡਾਇਨਾਸੋਰ” ਨੀ ਦੇਖੇ।😀
ਕਦੇ ਸ਼ਿਕਾਇਤ ਕਰੀ ਅਸੀ …? …ਨਹੀ ਨਾ,
ਤਾਂ ਮੁੱਦੇ ਦੀ ਗੱਲ ਏ ਹੈ ਕਿ ,
ਆਪਣੇ ਦੇਸ਼ ‘ਚ 1000 ਲੜਕੇਆਂ ਲਈ ਸ਼ਿਰਫ 840 ਲੜਕੀਆਂ ਬਚੀਆਂ ਨੇ।
ਇਸ ਲਈ
” SAVE GIRLS ”
“ਟਾਇਗਰ ਬਾਅਦ ‘ਚ ਬਚਾ ਲਵਾਂਗੇ।😀
.
‘ਬਾਇਕ’ ਦੇ ਪਿੱਛੇ “ਘਰਵਾਲੀ” ਬੈਠਾਉਣੀ ਹੈ, “ਟਾਇਗਰ” ਨਹੀ !
ਅਤੇ ਸੌ ਗੱਲਾਂ ਦੀ ਇਕ ਗੱਲ…….”ਘਰਵਾਲੀ” ਕਿਹੜਾ “ਟਾਇਗਰ” ਤੋਂ ਘੱਟ ਹੁੰਦੀ ਆ
😂😂😂😁😁
ਪਿਆਰ ਤਾ ਦੂਰ ਦੀ ਗੱਲ ਹੈ
ਪਾਪਾ ਦੀਆ ਪਰੀਆ rply ਵੀ
ਸੋਹਣੀ Dp ਦੇਖ ਕੇ ਕਰਦੀਆਂ🤔
ਮੇਰੇ ਵਿਚ ਕਮੀਆ ਲੱਭਣ ਵਾਲਿਓ
ਮੇਰੇ ਲਈ ਕੋਈ ਕੁੜੀ ਹੀ ਲਭਦੋ
😂😂😂
ਤੁਹਾਡੇ ਦਿਲ ਦੀਆਂ ਤਾਰਾਂ ਜੁੜੀਆਂ ਨੇ ਕਿਤੇ ਜਾਂ
ਮੇਰੇ ਦਿਲ ਵਾਂਗ ਜੋੜ ਨੰਗੇ ਹੀ ਆ ਹਲੇ 🤣🤣
ਰੱਬ ਕੋਲੋ ਤਾ ਬਹੁਤ ਮੰਗਦਾ ਹਾ ਓਸਨੂੰ
ਪਰ ਉਸਦੇ ਘਰਵਾਲੇ ਕੋਲੋ ਉਸਨੂੰ ਮੰਗਣ ਦਾ
ਹੌਂਸਲਾ ਨਹੀ ਪੈਂਦਾ ਮੇਰਾ 🤪🤪🤪
ਇੱਕ ਦੋਸਤ ਨੇ ਦੂਜੇ ਨੂੰ ਮੈਸੇਜ ਭੇਜਿਆ –
Would you like to have Coffee in the evening today?
ਦੋਸਤ ਦਾ ਜਵਾਬ
_ “ਮੈਂ ਤੈਨੂੰ ਹਜ਼ਾਰ ਵਾਰ ਕਿਹਾ ਆ ਕਿ ਆਪਣੀ ਅੰਗਰੇਜ਼ੀ ਸੁਧਾਰ ਲੈ …” _
ਪਹਿਲਾ ਦੋਸਤ – ਇਸ ਵਿੱਚ ਕੀ ਗਲਤ ਹੈ?
ਦੂਜਾ ਦੋਸਤ – ਇਸ ਵਿੱਚ ਵਿਸਕੀ ਦੀ ਸਪੈਲਿੰਗ ਪੂਰੀ ਤਰ੍ਹਾਂ ਗਲਤ ਹੈ !!
ਛੰਦ ਪਰਾਗੇ ਆਵਾ ਜਾਵਾਂ ਛੰਦ ਪਰਾਗੇ ਸਵੀਟ
ਮੋਦੀ ਕੰਜਰ ਨੂੰ ਪਾਉ ਲਾਹਨਤਾਂ ਕਰਕੇ Retweet
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਪੰਜਾਬ ਚ ਐਸ ਟਾਇਮ ਬਿਲਕੁਲ ਵਿਆਹ ਵਾਲਾ ਮਾਹੌਲ ਚੱਲ ਰਿਹਾ
* ਕਿਸੇ ਦੀ ਜਾਕਟ ਸੁਆਈ ਰਹਿ ਗਈ…… ਬਰਾਤ ਨੂੰ ਕਿਹਾ ਹੀ ਨਹੀਂ…….
* ਕਿਸੇ ਦਾ ਊਂਈ ਤੁੱਕਾ ਲੱਗ ਗਿਆ….. ਪਤੰਦਰ ਕੋਲ ਜੁੱਤੀ ਜੋੜਾ ਵੀ ਚੱਜ ਦਾ ਨਹੀਂ ਸੀ……
* ਇੱਕ ਵਿਚੋਲਾ ਫੇਰਾ ਪੁਆਉਣ ਗਿਆ ਹੀ ਨਿੱਖੜ ਗਿਆ……..
* ਪਹਿਲਾਂ ਆਲੇ ਵਿਚੋਲੇ ਨੂੰ ਮੁੰਦਰੀ ਦੀ ਝਾਕ ਸੀ ਉਹਨੂੰ ਗੱਲਾਂ ਚ ਹੀ ਟਾਲ ਤਾ……..
* ਕੁਝ ਕੁ ਐਦਾਂ ਪਿੱਟੀ ਜਾਂਦੇ ਵਈ ਸਾਡੇ ਅਗਵਾੜ ਚੋਂ ਬਰਾਤ ਨੂੰ ਬੰਦੇ ਘੱਟ ਲੈ ਕੇ ਗਏ……..
* ਮੇਨ ਵਿਚੋਲਾ ਰੁੱਸ ਕੇ ਬੈਠਿਆ ਕਹਿੰਦਾ ਮੇਰੇ ਰੁਕ ਦੇ ਬੰਦੇ ਨੀਂ ਸੱਦੇ ਰਾਤ ਜਾਗੋ ਤੇ……..
* ਵਿਚੋਲੇ ਨਾਲ ਭੂਆ ਦਾ ਲਾਗਾ ਦੇਗਾ ਤਾਂ ਕੋਈ ਨੀਂ ਉਹ ਐਂਵੇ ਹੀ ਟੀਂਡਰ ਕੇ ਚਾਚੇ ਘਰੇ ਰੁੱਸੀ ਬੈਠੀ…….
* ਫੋਟੋਗ੍ਰਾਫਰਾਂ ਅੱਡ ਕੌਲ਼ਿਆਂ ਤੇ ਚੜ੍ਹੇ ਬੈਠੇ…. ਵਈ ਜੇ ਏਹਨਾਂ ਦਾ ਨਿੱਬੜੇ ਤਾਂ ਅਸੀਂ ਕਿਸੇ ਕੰਮ ਲੱਗੀਏ……
* ਜਿਨਾਂ ਨੂੰ ਸਾਕ ਦੀ ਝਾਕ ਸੀ ਐਨ ਮੌਕੇ ਤੇ ਸ਼ਰੀਕਾਂ ਨੇ ਵੰਝ ਗੱਡਤਾ ਉਹ ਵਿਚੋਲੇ ਤੇ ਤਾੜੀਆਂ ਮਾੜੀ ਜਾਂਦੇ…….
* ਤੇ ਦੂਜੇ ਘਰ ਆਲਾ ਬਾਬਾ ਖੂੰਡੇ ਨੂੰ ਤੇਲ ਲਾਈ ਬੈਠਾ ਕਹਿੰਦਾ ਪੁੱਤ ਸਾਕ ਤਾਂ ਹੋ ਗਿਆ….. ਪਰ ਗੱਲ ਲਾਵਾਂ ਤੋਂ ਪਹਿਲਾਂ ਪਹਿਲਾਂ ਖੰਡਾਅ ਦੂੰ ਪੁੱਤ…… ਤੁਸੀਂ ਤੁਰੋ ਸਹੀ………
ਤੇ ਲੋਕ ਪੱਠਾ ਦੱਥਾ ਛੱਡ ਕੇ ਬਰਾਤ ਅੱਲ ਵੇਂਹਦੇ ਕਿ ਏਹ ਤੁਰਨ ਤਾਂ ਕਿਸੇ ਕੰਮ ਧੰਦੇ ਲੱਗੀਏ
ਨਾਂ ਭਰਨ ਨੂੰ ਖਾਲੀ ਥਾਂ ਛੱਡੀ ਆ…..ਭਰ ਕੇ ਵਾਪਸ ਭੇਜੋਂਗੇ ਤਾਂ ਭਰੋਸੇਯੋਗ ਸੂਤਰਾਂ ਦਾ ਅਹੁਦਾ ਦਿਆਂਗੇ……. 😁😁😁😁ਭੁਪਿੰਦਰ ਸਿੰਘ ਬਰਗਾੜੀ
ਬੂਟ ਕੱਟ 2
ਬੂਟ ਘੱਟ ਪਾਉਂਦੇ ਆ
ਚੱਪਲਾਂ ਚ ਆਉਂਦੇ ਆ
ਬਿਹਾਰ ਵਾਲੀ ਲੁੱਕ ਤੇਰੇ ਯਾਰ ਦੀ
ਤੇਰੀ ਗਲੀ ਚ ਲੰਘਦਿਆਂ ਨੂੰ
ਸਾਨੂੰ ਕੁੱਤਾ ਈ ਪੈ ਗਿਆ
ਨਾ ਦਿੱਤਾ ਕੋਈ ਰਾਹ , ਸੀ ਕੱਢਤਾ ਖੂਨ
ਮੇਰੀ ਲੱਤ ਤੇ ਓਹਦਾ ਮੂੰਹ
ਨਵਾਂ ਸੈਕਲ ਸੈਕਲ ਸੈਕਲ ਸਾਡਾ
ਉਥੇ ਈ ਰਹਿ ਗਿਆ
ਹੋ ਤੇਰੀ ਗਲੀ ਚ ਲੰਘਦਿਆਂ ਨੂੰ
ਸਾਨੂੰ ਕੁੱਤਾ ਈ ਪੈ ਗਿਆ