ਸੱਭ ਕਰਮਾਂ ਦੇ ਸੌਦੇ ਆ ਕਮਲੀਏ
ਨਾਰੀਅਲ ਦਰਿਆਵਾਂ ਵਿੱਚ ਸੁੱਟ ਕੇ ਕਿਸਮਤਾਂ ਨੀ ਬਦਲ ਦੀਆਂ
ਖੁਦਾ ਨੂੰ ਯਾਦ ਰੱਖ ਮਿਹਨਤ ਤੇ ਵਿਸ਼ਵਾਸ ਰੱਖ
ਉਹ ਦਿਨ ਕਦੇ ਨਾ ਆਵੇ ਰੱਬਾ ,
ਕਿ ਮੈਨੂੰ ਆਪਣੇ ਆਪ ਤੇ ਹੱਦੋ ਵੱਧ ਗਰੂਰ ਹੋ ਜਾਵੇ ,
ਏਨਾ ਕਿ ਨੀਵਾਂ ਰੱਖੀ ਮੇਰੇ ਮਾਲਕਾ ,
ਕਿ ਹਰ ਦਿਲ ਦੁਆ ਦੇਣ ਲਈ ਮਜ਼ਬੂਰ ਹੋ ਜਾਵੇ !!!
ਕੋਹਾੜ
ਅਸੀ ਇਨਸਾਨ ਪੂਜੇ ਨੇ,
ਤਾ ਵੀ ਖਾਲੀ ਬੈਠੇ ਹਾਂ
ਲੋਕੀ ਰੱਬ ਨੂੰ ਪਾ ਗਏ,
ਪੂਜਾ ਕਰਕੇ ਪੱਥਰਾਂ ਦੀ
ਜਾਇਦਾਦ ਲੈਣ ਲਈ ਮਾਪਿਆਂ ਦੇ ਪੈਰੀਂ ਹੱਥ ਲਾਓਣੇ ਅਤੇ
ਮਾਪਿਆਂ ਵਾਂਗੂੰ ਜਾਇਦਾਦ ਬਣਾਕੇ
ਪੈਂਰੀ ਹੱਥ ਲਾਓਣ ਚ ਬਹੁਤ ਫਰਕ ਆ।
*ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀਉ
ਕਿਉਂਕਿ ਇਕ ਦਿਨ ਅਜਿਹਾ ਆਉਣਾ
ਪ੍ਰੋਗਰਾਮ ਵੀ ਤੁਹਾਡਾ ਹੋਣਾ ਤੇ
ਗੈਰਹਾਜ਼ਰ ਵੀ ਤੁਸੀਂ ਹੋਣਾ।*
*ਜੇਕਰ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ
ਤਾਂ ਤੁਹਾਨੂੰ ਦੁਸ਼ਮਣਾਂ ਦੀ ਲੋੜ ਨਹੀਂ,
ਤੁਹਾਨੂੰ ਬਰਬਾਦ ਕਰਨ ਲਈ ਇਹ
ਦੋ ਗੁਣ ਹੀ ਕਾਫੀ ਹਨ।*
ਜਗਦੀਪ ਕਾਉਣੀ 8427167003
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
ਬੇ-ਗੈਰਤਾਂ ਬੇ-ਕਦਰਾਂ ਨੇ
ਨਾਂ ਕਦਰ ਏਸਦੀ ਪਾਈ
ਮਾਂ ਬੋਲੀ ਨੂੰ ਕਰਕੇ ਨੰਗਿਆਂ
ਲੱਗ ਪਏ ਕਰਨ ਕਮਾਈ ।
ਅਵੇਸਲੇ ਕਰ ਕੇ ਪਿੱਛਿਓਂ ਵਾਰ ਕਰਨਾ ਦਿੱਲੀ ਦੀ ਪੂਰਾਣੀ ਆਦਤ ਏ..
ਦਸਮ ਪਿਤਾ ਨੂੰ ਅਨੰਦਪੁਰ ਸਾਬ ਕਿਲਾ ਛੱਡਣ ਲਈ
ਆਟੇ ਦੀਆਂ ਗਊਆਂ ਭੇਜ ਖਾਦੀਆਂ ਝੂਠੀਆਂ ਕਸਮਾਂ ਅਤੇ
ਦੋ ਜੂਨ ਚੁਰਾਸੀ ਨੂੰ ਇੰਦਰਾ ਵੱਲੋਂ ਦਿੱਤਾ ਸ਼ਾਂਤੀ ਦਾ ਸੰਦੇਸ਼ ਜਰੂਰ ਮਨ ਵਿਚ ਰੱਖੀਏ..
ਕਿਓੰਕੇ ਫੌਜਾਂ ਅੱਗੇ ਵੀ ਕਈ ਵੇਰ ਜਿੱਤ ਕੇ ਅੰਤ ਨੂੰ ਹਰ ਜਾਂਦੀਆਂ ਰਹੀਆਂ ਨੇ!
ਇੱਕ ਹੰਕਾਰੀ ਦਾ ਅੱਜ ਹੰਕਾਰ ਟੁਟਿਆ
ਅੱਜ ਪਰਜਾ ਅੱਗੇ ਇੱਕ ਰਾਜਾ ਆਣ ਝੁਕਿਆ
ਅੱਜ ਪੁੱਤਰਾਂ ਆਪਾ ਇਕੱਠੇ ਬੈਠ ਰੋਟੀ ਖਾਵਾਂ ਗੇ
ਤੈਨੂੰ ਕੇਹਾ ਸੀ ਪੁੱਤਰਾਂ ਆਪਾ ਹੱਕ ਲੈ ਕੇ ਵਾਪਸ ਆਵਾ ਗੈ
✍️ ਵਰਿੰਦਰ ਸਰਪੰਚ
ਚੁੱਪ ਦੀ ਜ਼ੁਬਾਨ ਹੁੰਦੀ
1. ਪਿਉ ਦੀ ਚੁੱਪ ਆਪਣੇ ਘਰ ਦੀ ਤੰਗੀ ਲੁਕੋ ਲੈਂਦੀ ਹੈ ।
2. ਮਾਂ ਦੀ ਚੁੱਪ ਔਲਾਦ ਦਾ ਦੁੱਖ ਝੋਲੀ ਵਿਚ ਸਮੋ ਲੈਂਦੀ ਹੈ ।
3. ਧੀ ਦੀ ਚੁੱਪ ਪੇਕਿਆਂ ਦੀ ਇੱਜ਼ਤ ਬਚਾ ਲੈਂਦੀ ਹੈ ।
4. ਪੁੱਤ ਦੀ ਚੁੱਪ ਮਾਪਿਆਂ ਦਾ ਬੁਢਾਪਾ ਮੋਢੇ ਹੰਢਾ ਲੈਂਦੀ ਹੈ ।
5. ਨੂੰਹ ਦੀ ਚੁੱਪ ਘਰ ਦੀਆਂ ਤਰੇੜਾਂ ਨੂੰ ਲੁਕੋ ਲੈਂਦੀ ਹੈ ।
ਸਮਾਜ ਦੀ ਚੁਪ ਅਗਿਆਨੀ ਨੂੰ ਰਾਜ ਕਰਾ ਸਕਦੀ ਏ
ਕੁੜੀ ਦੀ ਚੁਪ ਪਾਪੀ ਨੂੰ ਬਚਾ ਸਕਦੀ ਏ
ਦੇਸ਼ਵਾਸੀਆਂ ਦੀ ਚੁਪ ਜ਼ੁਲਮ ਵੱਧਵਾ ..
ਰਾਜੇ ਦੀ ਚੁਪ ਜਨਤਾ ਦਾ ਘਾਣ ਕਰਵਾ ..
ਇਕ ਅਗਿਆਨੀ ਦੀ ਚੁਪ ਗਿਆਨੀ ਨੂੰ ਸੜਕ ਤੇ ਬਿਠਾ ..
ਚੁਪ ਚੁਪ ਦੀ ਖੇਡ ਚੋਂ ਡਰ ਜਨਮ ਲੈ ਭਰਮ ਤੇ ਭੱਟਕਾ ਗੁੰਮਰਾਹ ਕਰ ..
ਚੁਪ ਦੀ ਚੁਪ ਨੂੰ ਤੋੜ ਸਮਝ ਪੈਦਾ ਕਰਾ ਸਕਦੀ ਏ
*ਅੱਜ ਦਾ ਵਿਚਾਰ*
•••••••••••••••••
*ਸਮੁੰਦਰ ਵੱਡਾ ਹੋ ਕੇ ਵੀ ਆਪਣੀ ਹੋਂਦ ਵਿੱਚ ਰਹਿੰਦਾ ਹੈ
ਅਤੇ ਇਨਸਾਨ ਛੋਟਾ ਹੋ ਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ*👉🏻💪🏻✍🏻*ਵਾਰੀਅਰ*ਬੈਂਸ*✍🏻💪🏻👈🏻
ਅੱਜ ਕੱਲ ਉੱਚੇ ਕਿਰਦਾਰ ਕਿੱਥੇ?,,,,,,
ਨਾਲ ਖੜ੍ਹਨ ਵਾਲੇ ਸੱਚੇ ਯਾਰ ਕਿੱਥੇ?,,,,,,
ਕੋਈ ਨਿਭਦਾ ਨਹੀਂ ਬਾਉਮਰਾ ਤਾਈਂ,,,,,,
ਰੂਹਾਂ ਵਾਲੇ ਉਹ ਪਿਆਰ ਕਿੱਥੇ?,,,,,,
ਚੇਹਰੇ ਹੋਰ ਤੇ ਮਨ ਹੋਰ ਏਥੇ,,,,,,
ਉਚੀਆਂ ਸਿਰਤਾ ਵਾਲੇ ਲੋਗ ਇਮਾਨਦਾਰ ਕਿੱਥੇ?
ਹੁਣ ਤਾ ਰੱਬਾ ਵੀ ਲੋਕਾਂ ਵੇਚਣਾ ਲਾਤਾ,,,,,,
ਵਿਸ਼ਵਾਸ ਤੇ ਬਣੇ ਚਮਤਕਾਰ ਕਿੱਥੇ?,,,,,
ਪੱਟ ਕੱਟ ਕੇ ਮਾਸ ਖਵਾਉਦੇ ਜਿਹੜੇ,,,,,,
ਉਹ ਚਨਾਬ ਤੇ ਮਹੀਵਾਲ ਕਿੱਥੇ?,,,,,,,
ਅੱਜ ਕੱਲ੍ਹ ਵਫਾ ਤਾ ਲੋਕੀਂ ਲਫਜੀ ਵਰਤਣ,,,,,,
ਇਕ ਨਾਲ ਨਿਭਾਉਣ ਵਾਲੇ ਉਹ ਲੋਗ,,,,,,
ਵਫਾਦਾਰ ਕਿੱਥੇ?,
ਕੋਈ ਬੰਦਾ ਪੀਣ ਨੂੰ ਸ਼ਰਾਬ ਮੰਗ ਰਿਹਾ ਏ
ਕੋਈ ਆਖੇ ਪੜ੍ਹਨਾ, ਕਿਤਾਬ ਮੰਗ ਰਿਹਾ ਏ
ਇੱਕ ਆ ਉੜਾਉਦਾ ਲੱਖਾਂ ਕੋਈ ਉਹਨੂੰ ਪੁੱਛਦਾ ਨਹੀਂ
ਕੋਈ ਪਾਈ ਪਾਈ ਦਾ ਹਿਸਾਬ ਮੰਗ ਰਿਹਾ ਏ
ਕੋਈ ਆਖੇ ਯਾਰੋ ਮਸ਼ਹੂਰ ਹੋਣਾ ਚਾਹੁੰਦਾ ਮੈਂ
ਕੋਈ ਆਖੇ ਦੁੱਖਾਂ ਵਿੱਚ ਚੂਰ ਹੋਣਾ ਚਾਹੁੰਦਾ ਮੈਂ
ਕੋਈ ਕਹਿੰਦਾ ਦੁਨੀਆ ਤੋਂ ਜਾਣ ਦਾ ਨਾ ਦਿਲ ਕਰੇ
ਕੋਈ ਆਖੇ ਦੁਨੀਆਂ ਤੋਂ ਦੂਰ ਹੋਣਾ ਚਾਹੁੰਦਾ ਮੈਂ
ਅਗਰ ਤੁਸੀਂ ਪੈਨਸਿਲ ਬਣਕੇ ਕਿਸੇ ਦੀ
ਜਿੰਦਗੀ ਦੀ ਕਾਪੀ ਤੇ ਖੁਸ਼ੀਆਂ ਨਹੀਂ ਲਿਖ ਸਕਦੇ..
ਤਾਂ ਕੋਸ਼ਿਸ਼ ਕਰੋ, ਚੰਗੀ ਰਬੜ ਬਣਕੇ ਕਿਸੇ ਦੇ ਦੁੱਖ ਮਿਟਾ ਦਿਉ