ਗਲਤੀ ਦੂਜੇ ਦੀ ਜੀਭ ਦੀ ਨਹੀਂ ਕਿ ਉਹ ਕੌੜੀ ਹੈ
ਖੁਦਗਰਜ਼ੀ ਤੁਹਾਡੇ ਕੰਨਾਂ ਦੀ ਹੈ
ਜਿਸਨੂੰ ਸਿਰਫ ਤਾਰੀਫ ਪਸੰਦ ਹੈ
ਜਦੋਂ ਦੀਆਂ ਆਹ ਸੋਸ਼ਲ ਨੈੱਟਵਰਕ ਆਇਆ ਆ
ਉਦੋਂ ਤੋਂ ਹੀ ਰਿਸ਼ਤਿਆਂ ਚ ਪਿਆਰ ਘੱਟ ਤੇ
ਦਿਖਾਵਾ ਜਿਆਦਾ ਹੋ ਗਿਆ ਆ
ਜਵਾਨੀ ਵੇਲੇ ਰਹੇ ਜਿਹੜੇ ਟੱਪਦੇ,
ਕੰਧਾ ਜੋ ਬੇਗਾਨੀਆਂ।
ਅੱਜ ਘਰ ਜੰਮੀ ਧੀ ਤਾਂ ਕੰਧਾ
ਫੜ੍ਹ ਫੜ੍ਹ ਰੋਂਦੇ ਨੇ।
ਦਿੰਦੇ ਰਹੇ ਗੋਲੀਆਂ ਜੋ ਨੀਂਦ ਦੀਆਂ
ਕੁੜੀ ਦੇ ਮਾਪਿਆਂ ਨੂੰ।
ਅੱਜ ਫੜ੍ਹ ਕੇ ਗਲਾਸ ਦੁੱਧ ਵਾਲਾ
ਧੀ ਦੇ ਹੱਥ ਵਿਚੋਂ, ਸੋਚਾਂ ਵਿਚ ਹੁੰਦੇ ਨੇ।
ਪੁੱਤ ਹਜ਼ਾਰ ਰੁਪਏ ਦਾ ਚਿੱਟਾ ਲੈਣ ਗਿਆ ਸੀ
ਪਿਓ ਪੰਜ ਸੋ ਦੀ ਸ਼ਰਾਬ ਤੇ
ਮਾਂ ਵਿਚਾਰੀ ਇੱਕ ਘੰਟੇ ਤੋਂ ਮੁਫ਼ਤ ਰਾਸ਼ਨ
ਵਾਲੀ ਲਾਈਨ ਚ ਖੜੀ ਸੀ
ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ ..
ਤੇਰੇ ਮੌਤ ਵਾਲੇ ਖੇਲ ਤੋ
ਘਰੋ ਘਰ ਡਰਦੇ ਨੇ ਜੀਅ..
ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ..
ਇੱਜ਼ਤ ਮਹਿੰਗੀ ਜਾਨ
ਨਾਲੋ
ਤੇ ਵਫਾ ਮਹਿੰਗੀ ਪਿਆਰ
ਨਾਲੋ
ਨਾ ਗੁਲਾਮੀ ਕਿਸੇ ਦੀ ਜਰੀ ਕਦੇ,
ਨਾ ਇਸ਼ਾਰਿਆ ਉੱਤੇ ਨੱਚੇ ਹਾਂ
ਭਾਵੇਂ ਕਾਮਜਾਬ ਤਾਂ ਬੋਹਤੇ ਨਹੀ,
ਪਰ ਮਾਣ ਬੜਾ ਕਿ ਸੱਚੇ ਹਾਂ……
ਟਹਿਣੀਆਂ ਸਲਾਮਤ ਰਹਿਣਗੀਆ ਤਾ ਪੱਤੇ ਵੀ ਆਉਣਗੇ
ਕੀ ਹੋਇਆ ਜੇ ਦਿਨ ਬੁਰੇ ਨੇ,ਚੰਗੇ ਵੀ ਆਉਣਗੇ
ਇੱਕ ਸੱਚ ਇਹ ਵੀ ਹੈ ਕਿ
ਜ਼ਮੀਨ ਅਤੇ ਆਈਲੈਟਸ ਦੇ ਬੰਦ
ਮੁੰਡੇ ਜਾਂ ਕੁੜੀ ਦੇ ਸਾਰੇ ਐਬ ਲੁਕੋ ਲੈਂਦੇ ਨੇ
ਅਤੇ ਗਰੀਬ ਦੇ ਨਿਆਣੇ ਜਿੰਨੇ ਮਰਜ਼ੀ ਗੁਣੀ ਹੋਣ
ਫਿਰ ਵੀ ਲੋਕ ਕੋਈ ਨਾ ਕੋਈ ਨੁਕਸ ਕੱਢ ਜਾਂਦੇ ਨੇ
ਅੱਜ ਕੱਲ ਭਰਾ ਭਰਾ ਦਾ ਵੈਰੀ ਬਣਿਆ ਫਿਰਦਾ ਜੀ
ਉਹ ਸਮਾਂ ਗਿਆ ਜੇ ਕਿਸੇ ਦਾ ਪਿਆਰ ਹੁੰਦਾ ਤਾਂ
ਜਿਸਨੂੰ ਵਿਆਹ ਕੇ ਲੈਕੇ ਆਉਂਦਾ
ਉਹ ਪਿਆਰ ਨਹੀਂ ਰਹਿਣ ਦਿੰਦੀਆਂ
ਅਫਗਾਨਿਸਤਾਨ ਚ ਗੁਰਦੁਆਰੇ ਤੇ ਹਮਲੇ ਦੀ ਖਬਰ ਕਿਸੇ ਮੀਡਿਆ ਨੇ ਨਹੀਂ ਦਿਖਾਈ ਤੇ ਕਰਤਾਰਪੁਰ ਸਾਹਿਬ ਚ ਤੂਫ਼ਾਨ ਨਾਲ ਗੁਬੰਦ ਵਾਲੀ ਖਬਰ ਬ੍ਰੈਕਿੰਗ ਨਿਊਜ਼ ਬਣੀ ਹੋਈ ਆ
ਜੇ ਆਪ ਤਰੱਕੀ ਕਰ ਜਾਂ ਤਾਂ ਫਿਰ
ਕਹਿਣਗੇ ਬਹੁਤ ਮਿਹਨਤ ਕੀਤੀ ਆ
ਅਸੀਂ ਗਰੀਬੀ ਚੋ ਨਿਕਲਣ ਲਈ
ਤੇ ਜੇ ਦੂਜਾ ਕਰ ਜਾਏ ਤਾਂ ਫਿਰ
ਕਹਿਣਗੇ, ਇਹ ਨੰਗ ਹੁੰਦੇ ਸੀ
ਹੁਣ ਤੁੱਕਾ ਚੱਲ ਗਿਆ ਤੇ ਗੱਲਾਂ
ਮਾਰਦੇ ਨੇ
ਨਾ ਇਲਾਜ ਏ ਨਾ ਦਵਾਈ ਏ..
ਕਰੋਨਾ ਵੀ ਕਹਿੰਦੇ ਇਸ਼ਕ ਨੂੰ ਟੱਕਰ ਦੇਣ ਆਈ ਏ..
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ‘ਚ ਕੁਝ ਦਿਨ ਬੁਰੇ ਹੋ ਸਕਦੇ ਨੇ,
ਜ਼ਿੰਦਗੀ ਬੁਰੀ ਨਹੀਂ ਹੋ ਸਕਦੀ .
ਹੋਰ ਦੇਸ਼ਾਂ ਦੀਆਂ ਖਬਰਾਂ
ਦੇਸ਼ ਚ ਕੁੱਲ ਕਰੋਨਾ ਮਾਮਲੇ – 12047
ਸਾਡੇ ਦੇਸ਼ ਦੀਆਂ ਖਬਰਾਂ
ਕਰੋਨਾ ਮਾਮਲੇ
ਮੁਸਲਿਮ – 1750
ਹਿੰਦੂ – 1245
ਸਿੱਖ – 230
ਇਸਾਈ – 130
ਹੋਰ – 993
ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ ਓਦੋ ਵਧੀਆ ਹੋ ਜਾਂਦੀ ਆ
ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ….