ਜਦ ਲੋਕੀ ਜੁਲਮ ਵੇਖ ਕੇ ਅੱਖਾਂ ਮੀਚ ਲੈਣ ਜਾਂ ਪਾਸਾ ਵੱਟ ਕੇ ਅੰਦਰ ਵੜਨ ਲੱਗ ਜਾਣ..
ਤਾਂ ਸਮਝੋ ਜ਼ਮੀਰ ਮਰ ਗਈ ਹੈ.

ਮਰੀ ਜ਼ਮੀਰ ਮੌਤ ਨਾਲੋਂ ਵੀ ਘਾਤਕ ਹੁੰਦੀ ਹੈ



ਲੋਕ ਜਿਸ ਨੂੰ ਗਰੀਬ ਸਮਝ ਕੇ ਵਿਆਹ ਤੇ ਨਹੀ ਬੁਲਾਉਂਦੇ।
ਉਹੀ ਬੰਦਾ ਮੌਤ ਤੇ ਭੋਗ ਤੇ ਹਮੇਸ਼ਾ ਸਭ ਤੋ ਪਹਿਲਾ ਪਹੁੰਚ ਜਾਦਾ ਹੈ।

ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ,
ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ”

ਮੰਨਿਆ ਕਿਸਮਤ ਤੋਂ ਕਦੀਂ ਕੋਈ ਨਹੀਂ ਜਿੱਤਿਆ ਮਗਰ
ਚੰਗੀਆਂ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦੇਂਦਾ ਏ..!!


ਅੱਜ ਦਾ ਵਿਚਾਰ
ਕਵੀਲਦਾਰੀ ਖਾ ਜੇ ਉਮਰਾਂ ਨੂੰ,
ਹੇਰਾ ਫ਼ੇਰੀ ਖਾ ਜੇ ਧੰਦੇ ਨੂੰ,
ਆਕੜ ਖਾ ਜੇ ਰਿਸ਼ਤਿਆਂ ਨੂੰ,
ਤੇ ਟੈਨਸ਼ਨ ਖਾ ਜੇ ਬੰਦੇ ਨੂੰ…..

ਪਿਤਾ ਦੀ ਮੌਜੂਦਗੀ ਸੂਰਜ ਦੀ ਤਰਾ ਹੁੰਦੀ ਹੈ
ਸੂਰਜ ਗਰਮ ਜਰੂਰ ਹੂੰਦਾ ਹੈ
ਪਰ ਜੇ ਨਾ ਹੋਵੇ ਤਾ ਅੰਧੇਰਾ ਛਾਂ
ਜਾਦਾ ਹੈ


ਦੁੱਖ ਸੁੱਖ ਦਾ ਰੋਣਾ ਕੀ ਰੋਵਾਂ,
ਇਹ ਤਾਂ ਜਿੰਦਗੀ ਦੀ ਕੜੀ ਹੈ
ਸਦਾ ਚੜਦੀ ਕਲਾ ਚ ਰਹੀਦੈ,
ਵਾਹਿਗੁਰੂ ਦੀ ਮੇਹਰ ਬੜੀ ਹੈ
ਸੋਹਣੀ ਸਵੇਰ ਮੁਬਾਰਕਬਾਦ


ਸਬਰ ਵਿੱਚ ਸ਼ਿਕਵਾ ਨਹੀਂ ਹੁੰਦਾ,
ਬਸ ਖਾਮੋਸ਼ੀ ਹੁੰਦੀ ਹੈ,
ਤੇ ਉਸ ਖਾਮੋਸ਼ੀ ਦਾ ਸ਼ੋਰ ਸਿਰਫ਼ ਰੱਬ ਨੂੰ ਸੁਣਾਈ ਦਿੰਦਾ ਹੈ,,

ਚਿੜੀ ਤੇ ਕੁੜੀ ਦਾ ਦਿਲ ਬਹੁਤ ਕਮਜ਼ੋਰ ਤੇ ਨਾਜ਼ੁਕ ਹੁੰਦਾ ,,ਪਰ ਜਦੋਂ ਚਿੜੀ ਦੇ ਬੱਚੇ ਤੇ ਆਂ‌ਚ ਆਉਂਦੀ ਆ ਤਾਂ ਚਿੜੀ ਆਪਣੇ ਬੱਚੇ ਲਈ ਵਕਤ ਪੈਣ ਤੇ ਬਾਜ਼ 🦅 ਨਾਲ ਵੀ ਲੜ ਜਾਂਦੀਆਂ 🙏,
ਇਵੇਂ ‌ ਔਰਤ ‌ ਦਾ ਰੂਪ ਜੋ ਅਨੇਕਾਂ ਕਿਰਦਾਰ ਨਿਭਾਉਂਦੀ ਵੱਖ-ਵੱਖ ਰਿਸ਼ਤੇ ਚ ਮਾਂ ਭੈਣ ਪਤਨੀ ਦਾਦੀ ਹੋਰ ਬਹੁਤ ਰਿਸ਼ਤੇ ਨਿਭਾਉਂਦੀ ਔਰਤ ਵਿਆਹ ਤੋਂ ਬਾਅਦ ਅ ਜੀ ,, ਇਹਨਾਂ ਵਿੱਚੋ ਔਰਤ ਦਾ ਸਭ ਮਹਾਨ ਕਿਰਦਾਰ ਮਾਂ ਦਾ ਹੁੰਦਾ ਜੀ ਸਮਾਜ ਚ
ਛੋਟੀ ਜਿਹੀ ਕੁੜੀ ਕਿਸੇ ਟਾਈਮ ਛਿਪਕਲੀ ਤੇ 🦎 🐛ਕੋਕਰਚ ਤੋਂ ਡਰਨ ਵਾਲੀ ਮਾਂ ਬਣ ਕੇ ਬੱਚੇ ਲਈ ਬੜੀ ਤੋਂ ਬੜੀ ਮਸੀਬਤਾਂ ਨਾਲ ਲੜ ਜਾਂਦੀਆਂ , ਸਭ ਤੋਂ ਸੁੰਦਰ ਤੇ ਮਹਾਨ ਰੂਪ ਔਰਤ ਦਾ ਮਾਂ ਹੁੰਦਾ ,, ਜੋ‌ ਜਾਨਵਰਾਂ ਤੇ ਪੰਛੀਆਂ ‌ ਚ ‌ ਦੇਖਣ ਨੂੰ ‌ ਮਿਲਦਾ ‌ ਮਾਂ ‌ ਰੱਬ ‌ ਦਾ ਰੂਪ ‌ ਹੁੰਦਾ ‌ ਬੱਚੇ ਲਈ ✍️✍️

ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ
ਜਦੋਂ ਉਹ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਵੇ,
ਸਗੋਂ ਸਮਝਦਾਰ ਉਦੋਂ ਹੁੰਦਾ ਹੈ ਜਦੋਂ
ਉਹ ਛੋਟੀਆਂ-ਛੋਟੀਆਂ ਗੱਲਾਂ ਸਮਝਣ ਲੱਗ ਪਵੇ।*


ਜ਼ਿੰਦਗੀ ਇਕ ਬੇਸ਼ਕੀਮਤੀ ਹੀਰਾ ਹੈ
ਜਿਸ ਦੀ ਪਰਖ ਜੌਹਰੀ ਹੀ ਕਰ ਸਕਦਾ ਹੈ
ਕਬਾੜੀਏ ਨਹੀਂ


ਰੱਬ ਤਹਾਨੂੰ ਇੰਨੇ ਸੁੱਖ ਦੇਵੇ ਕਿ
ਜੇ ਤੁਸੀ ਮੂੰਗਫਲੀ ਵੀ ਤੋੜੋ ਤਾਂ ਉਹਦੇ ਚੋਂ ਕਾਜੂ ਨਿਕਲੇ
ਸੋਹਣੀ ਸਵੇਰ ਮੁਬਾਰਕਬਾਦ 🕊️

ਜਿਹੜੀ ਕੌਮ ਤਾਕਤ ਹਾਸਲ ਕਰਨਾ ਨਹੀਂ ਜਾਣਦੀ,
ਖੁਦ ਰਾਜ ਸੱਤਾ ਸਥਾਪਿਤ ਕਰਨਾਨਹੀਂ ਲੋਚਦੀ,
ਉਸ ਕੌਮ ਦੇ ਸ਼ਿੱਤਰ ਫਿਰਨਾ ਲਾਜ਼ਮੀ ਏ
ਇਹ ਅਟੱਲ ਸੱਚਾਈ ਏ


ਲੇਖਾ ਦੇਣਾ ਪੈਣਾ ਤੈਨੂੰ
ਖੋਹੀਆਂ ਮੁਸਕਾਨਾਂ ਦਾ
ਕਿਉਂ ਨਹੀਂ ਸਮਝਦਾ ਹਾਕਮਾਂ
ਤੂੰ ਦਰਦ ਕਿਸਾਨਾਂ ਦਾ

ਅੱਜ ਦਾ ਵਿਚਾਰ📢
ਜੋ ਸਾਰੀ ਜ਼ਿੰਦਗੀ ਕੰਮ ਆਉਣਗੇ
ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ.

ਜ਼ਿੰਦਗੀ ਚ ਕਈ ਵਾਰੀ ਜਿੱਤਣ ਦੀ ਵਜ੍ਹਾ
ਤੁਹਾਡੇ ਨਾਲ ਨਾਲ ਕਈ ਸਾਰੇ ਲੋਕ ਬਣਦੇ ਹਨ ਪਰ
ਯਾਦ ਰੱਖਣਾ ਕਿ ਹਾਰਨ ਦੀ ਵਜ੍ਹਾ ਤੁਸੀਂ
ਇਕੱਲੇ ਹੁੰਦੇ ਹੋ
ਇਹੀ ਜ਼ਿੰਦਗੀ ਦੀ ਸੱਚਾਈ ਹੈ🙏