ਸੱਦਾ ਆ ਗਿਆ ਜਦੋਂ ਵੀ ਜਾਵਣੇ ਦਾ,
ਤੂੰ ਵੀ ਚੱਲ ਪੈਣਾ ਮੈਂ ਵੀ ਚੱਲ ਪੈਣਾ,
ਤੇਰਾ ਮੇਰਾ ਮੁਸਾਫ਼ਰਾ ਕੀ ਝਗੜਾ,
ਨਾ ਤੂੰ ਰਹਿਣਾ ਤੇ ਨਾ ਮੈਂ ਰਹਿਣਾ।।



ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ
ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ..
ਨਾ ਖੁਦਾ ਬੁਰਾ ਹੈ, ਨਾ ਭਗਵਾਨ ਬੁਰਾ ਹੈ
ਧਰਮ ਦੇ ਨਾਂ ਤੇ ਭੜਕਾਵੇ ਜੋ ਇਨਸਾਨ ਬੁਰਾ ਹੈ..

ਰੱਬ ਨੂੰ ਦਿੱਤੀ ਦਰਖਾਸਤ ਦੀ ਸੁਣਵਾਈ ਭਾਵੇਂ ਦੇਰ ਨਾਲ਼ ਹੋਵੇ
ਪਰ ਫੈਸਲਾ ਹਮੇਸ਼ਾ ਇਨਸਾਫ ਲਈ ਹੀ ਹੁੰਦਾ ਹੈ….

ਇਹੀ ਰਸਤੇ ਲੈ ਜਾਣਗੇ ਮੰਜ਼ਿਲਾਂ ਤੱਕ
ਹੌਂਸਲਾ ਰੱਖ..
ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰਾ ਨਾ ਹੋਣ ਦਿੱਤਾ ਹੋਵੇ।


ਰੱਬਾ ਤਰੱਕੀਆਂ ਦੇਣੀਆਂ ਤਾ
ਬੇਬੇ ਬਾਪੂ ਦੇ ਜਿਉਂਦੇ ਜੀ ਦੇਵੀ
ਬਾਅਦ ਵਿੱਚ ਤਰੱਕੀਆਂ ਵਾਲੇ ਚਾਅ
ਅਧੂਰੇ ਲੱਗਦੇ ਨੇ

ਔਰਤ ਦੇ ਲੱਖ ਜਜ਼ਬਾਤ ਸਿਵੇਆ ਤਕ ਨਾਲ ਹੀ ਜਾਂਦੇ ਨੇ
ਨਾ ਪੇਕੇ ਆ ਨੂੰ ਦਸ ਸਕਦੀ ਆ
ਤੇ ਨਾ ਸਹੁਰਿਆਂ ਨੂੰ


ਮੱਥਾ ਟੇਕਣ ਦਾ ਅਸਲ ਮਤਲਬ ਆਪਣੀ ਮੱਤ ਛੱਡਕੇ
ਗੁਰੂ ਜੀ ਦੀ ਮੱਤ ਦਿਮਾਗ(ਮੱਥੇ)ਵਿੱਚ ਵਸਾ ਲੈਣੀਂ ਹੁੰਦਾ ਹੈ,
ਅਫਸੋਸ ਅਸੀਂ ਮੱਥੇ ਰਗੜ੍ਹਨ ਤੱਕ ਹੀ ਸੀਮਤ ਹੋ ਗਏ


ਅੱਜ ਦੇ ਲੋਕ ਕਿਸੇ ਧੀ ਭੈਣ ਦੀ ਇੱਜ਼ਤ ਤੋਂ ਕੱਪੜਾ ਚਕਦੇ ਆ,
ਪਹਿਲਾਂ ਜਮਾਨੇ ਵਿਚ ਇੱਜ਼ਤ ਤੇ ਪੜਦਾ ਪਾਉਂਦੇ ਸੀ , ਕਲਜੁਗ

ਸਕਲਾਂ ਵੀ ਸੋਹਣੀ ਹੋ ਜਾਣਗੀਆਂ
ਪੈਸਾ ਹੋਣਾ ਚਾਹੀਦਾ,ਪਰ ਇਜ਼ਤ ਨੂੰ
ਦਾਗ ਇੱਕ ਵਾਰੀ ਲੱਗ ਜਾਵੇ
ਉਹ ਵਾਪਿਸ ਨਾਹੀ ਲਹਿੰਦਾ !!
ਇਸ ਲਈ ਇਜ਼ਤ ਅਸੂਲ ਚੰਗੇ ਰੱਖੋ
ਜਿਹਨਾ ਦਾ ਕੋਈ ਰੇਟ ਤੇ ਮੁੱਲ ਨਹੀਂ

ਕਿਸੇ ਨੇ ਸੋਚਿਆ ਵੀ ਨਹੀਂ ਸੀ ,
ਕਿ ਸ਼ਰਾਬ ਦੇ ਗਲਾਸ ਵਿੱਚ,
ਸਮੁੰਦਰ ਤੋਂ ਵੱਧ ਲੋਕ ਡੁੱਬ ਕੇ ਮਰ ਜਾਣਗੇ!!


ਮਸਜਿਦ ਮੇਰੀ ਤੂੰ ਕਿਓਂ ਢਾਵੇਂ, ਮੈਂ ਕਿਓਂ ਤੋੜਾਂ ਮੰਦਰ ਨੂੰ,
ਆ ਜਾ ਬਹਿ ਕਿ ਦੋਵੇਂ ਪੜੀਏ, ਇੱਕ ਦੂਜੇ ਦੇ ਅੰਦਰ ਨੂੰ,
ਸਦੀਆਂ ਵਾਂਗੂੰ ਅੱਜ ਵੀ ਕੁਝ ਨਹੀਂ ਜਾਣਾ ਮੰਦਰ-ਮਸਜਿਦ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖੰਜਰ ਨੂੰ,
ਰੱਬ ਕਰੇ ਤੂੰ ਮੰਦਰ ਵਾਂਗੂੰ ਵੇਖੇਂ ਮੇਰੀ ਮਸਜਿਦ ਨੂੰ,
ਰਾਮ ਕਰੇ ਮੈਂ ਮਸਜਿਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ।
ਤੂੰ ਬਿਸਮਿੱਲਾ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ,
ਮੈਂ ਨਾਨਕ ਦੀ ਬਾਣੀ ਪੜਕੇ ਦਿਆਂ ਹੁਸੈਨੀ ਲੰਗਰ ਨੂੰ।
ਸਾਡੇ ਸਿੰਙਾਂ ਫਸਦਿਆਂ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ,
ਜਿੰਨਾਂ ਚੀਕਰ ਨੱਥ ਨਾਂ ਪਾਈ, ਨਫ਼ਰਤ ਵਾਲੇ ਡੰਗਰ ਨੂੰ।
ਬਾਬਾ ਨਜਮੀ ਦੀ ਲਿਖਤ


ਫਸਲ ਰੰਗ ਬਦਲੇ ਤਾਂ ਵੱਢ ਦਿਓ..
ਲੋਕ ਰੰਗ ਬਦਲਣ ਤਾ ਛੱਡ ਦਿਓ..

ਕਾਵਾਂ ਰੋਲੀ ਮਿੱਤਰੋ ਕਿਸ ਗੱਲ ਦੀ..
ਨਫ਼ਰਤ ਮਾਰਕੇ ਲੱਭੋ ਦਵਾਈ ਇਸ ਹੱਲ ਦੀ..
ਲੜਾਈ ਮੋਦੀ ਨਾਲ ਕਿਸਾਨ ਦੀ ਚੱਲ ਦੀ..
ਆਪਸੀ ਦੁਫਾੜ ਹੋਏ ਬੈਠੇ ਆ ਖ਼ਬਰ ਆ ਉਹਨੂੰ ਪਲ ਪਲ ਦੀ…


ਅੱਜ ਦਾ ਗਿਆਨ
ਸ਼ੂਰੁਆਤ ਕਰਕੇ ਥੋੜਾ ਸਬਰ ਰੱਖੋ ਕਿਉਂਕਿ
ਜਿਸ ਦਿਨ ਬੀਜ ਲਗਾਇਆ ਜਾਂਦਾ
ਉਸੀ ਦਿਨ ਫਲ ਨਹੀ ਮਿਲ ਜਾਂਦਾ

ਪੜ੍ਹ ਲਿੱਖ ਇਹ ਨਾ ਸੋਚੋ ਅਸੀਂ ਸਿਆਣੇ ਹੋ ਗਏ
ਸਿਆਣੇ ਹੈਗੇ ਆ ਸਿਆਣੇ ਰਹਿਣਗੇ ਸਾਡੇ ਮਾਂ ਬਾਪ
ਜਿੰਨਾ ਨੇ ਸਾਨੂੰ ਇਸ ਕਾਬਿਲ ਬਣਾਇਆ

ਕੋਈ ਵੀ (ਚੀਜ਼ ਜਾਂ ਕੰਮ) ਇੱਕ ਹੱਦ ਤੱਕ ਚੰਗਾ ਹੁੰਦਾ
ਹੱਦ ਤੋਂ ਵੱਧ ਤਾਂ ਮਜ਼ਾਕ ਵੀ ਲੜਾਈ ਦਾ ਕਾਰਨ ਬਣ ਜਾਂਦਾ