ਇਜਾਜ਼ਤ ਚੀਜ਼ ਤੇਰੀ ਕੋਈ,ਚੱਕਣ ਲਈ ਦੇ-ਦੇ ਵੇ,
ਤੇਰਾ ਕੋਈ ਪੁਰਾਣਾ ਮਫ਼ਲਰ,ਰੱਖਣ ਲਈ ਦੇ-ਦੇ ਵੇ।



ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ,
ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।

ਕਦੇ ਕਦੇ ਨਰਾਜ਼ ਵੀ ਹੋ ਕੇ ਦੇਖ ਲਿਆ ਕਰੋ
ਵੀ ਅਗਲਾ ਮਨਾਉਣ ਦਾ ਦਮ ਵੀ ਰੱਖਦਾ ਜਾ ਨਹੀਂ

ਮਤਲਬ ਬਹੁਤ ਵਜ਼ਨਦਾਰ ਚੀਜ਼ ਹੈ,,
ਜਦੋਂ ਇਹ ਨਿਕਲ ਜਾਂਦਾ ਤਾਂ ਰਿਸ਼ਤੇ ਕੱਖਾਂ ਨਾਲੋ ਵੀ ਹੌਲੇ ਹੋ ਜਾਂਦੇ


ਜਨਮ ਤੋ ਲਾਇ ਕੇ ਮੌਤ ਤੱਕ ਦੇ ਸਫਰ ਵਿਚ
ਇਕ ਸੁੱਚਜਾ ਯਾਰ ਮਿਲ ਜਾਵੇ ਸਫਰ ਧੰਨ ਹੋ ਨਿੱਬੜਦਾ

ਅੱਖ ਮਾਰਨ ਦਾ ਰਿਵਾਜ ਲਗਭਗ
ਖਤਮ ਹੋ ਗਿਆ ਹੈ।


ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ
ਨਾ ਠੰਡ ਲੱਗਦੀ ਨਾ ਗਰਮੀ …!!


ਪੁੱਤ ਪੱਗ ਦਾ ਬਾਜ ਤੇ
ਧੀ ਪੱਗ ਦੀ ਲਾਜ ਹੁੰਦੀ ਏ

ਗੁਨਾਂਹ ਬੇਸ਼ੁਮਾਰ ਕੀਤੇ ਨੇ ਅਸੀਂ
ਸਮਝ ਨੀ ਆਉਂਦੀ ਸਕੂਨ ਮੰਗੀਐ ਜਾ ਮਾਫ਼ੀ

ਹੱਕ ਤੇ ਸੱਚ ਵਾਲੀ ਕਮਾਈ ਔਖੀ ਤਾਂ ਬਹੁਤ ਹੈ ਪ੍ਰਦੇਸ਼ਾਂ ਵਿੱਚ…
ਪਰ ਰਾਤ ਨੂੰ ਸਕੂਨ ਵਾਲੀ ਨੀਂਦ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ…


ਜਿੰਦਗੀ ਦਾ ਕੀ ਇਤਬਾਰ ਕਦੋਂ ਸਫ਼ਰ ਮੁੱਕ ਜਾਵੇ,
ਫੇਰ ਆਖੀ ਨਾ ਕਿ ਕਾਸ਼ ਇਹ ਵੀ ਕਰ ਲੈਂਦੇ !


ਓ ਤੇਰੇ ਇਕ hlo ਦੇ msg ਨੇ
ਮੁੰਡਾ ਸਾਰੀ ਰਾਤ ਜਗਾਇਆ ਨੀ.

ਅੱਥਰੂ ਆਣ ਤਾਂ ਦੋਸਤਾਂ ਖ਼ੁਦ ਪੂੰਝ ਲਈ
ਲੋਕ ਪੂੰਝਣ ਆਣ ਗੇ ਤਾਂ ਸੋਦਾ ਕਰਨਗੇ !


ਜੇ ਤੂੰ ਛੱਡਣਾ ਹੀ ਸੀ ਤਾਂ ਦਸ ਕੇ ਜਾਂਦੀ ਕਮਲੀਏ,
ਅਸੀਂ ਤੇਰੀਆਂ ਯਾਦਾਂ ਰੱਖਕੇ ਕਿ ਕਰਨੀਆਂ ਸੀ ।

ਮਹਿੰਗਾਈ ਨੇ ਕੱਡਾਈ ਹੋਈ ਏ ਲੋਕਾ ਦੀ ਚੀਕ
ਤੂੰ ਮੋਦੀਆ ਘੁੰਮਣ ਨੂੰ ਤਿਆਰ ਰਹਿੰਦਾ ਏ ਹਰ ਵੀਕ

ਤੇਰੇ ਰਾਜ ਚ’ ਹੈ ਹਰ ਕੋਈ ਪਰੇਸ਼ਾਨ,
ਕੁਰਸੀ ਦੇ ਯਾਰਾ ਕਿਉਂ ਤੇਰਾ ਨਹੀਂ ਧਿਆਨ,