ਤੈਨੂੰ ਹੈਪੀ bday ਯਾਰਾਂ ਉਏ,
ਮਹਿੰਗੇ ਮੁੱਲ ਦੀ ਜਾਨ ਤੇਰੀ,
ਤੈਨੂੰ ਹੈਪੀ bday ਯਾਰਾਂ ਉਏ,
ਮਹਿੰਗੇ ਮੁੱਲ ਦੀ ਕੰਜ਼ਰਾਂ ਜਾਨ ਤੇਰੀ,
ਤੈਨੂੰ ਹੈਪੀ bday ਯਾਰਾਂ ਉਏ,
ਲਵ ਯੂ ਕੰਜ਼ਰੋਂ . ਬੜੀ ਯਾਦ ਆਉਂਦੀ ਯਾਰੋਂ
Loading views...
ਤੈਨੂੰ ਹੈਪੀ bday ਯਾਰਾਂ ਉਏ,
ਮਹਿੰਗੇ ਮੁੱਲ ਦੀ ਜਾਨ ਤੇਰੀ,
ਤੈਨੂੰ ਹੈਪੀ bday ਯਾਰਾਂ ਉਏ,
ਮਹਿੰਗੇ ਮੁੱਲ ਦੀ ਕੰਜ਼ਰਾਂ ਜਾਨ ਤੇਰੀ,
ਤੈਨੂੰ ਹੈਪੀ bday ਯਾਰਾਂ ਉਏ,
ਲਵ ਯੂ ਕੰਜ਼ਰੋਂ . ਬੜੀ ਯਾਦ ਆਉਂਦੀ ਯਾਰੋਂ
Loading views...
‘ਧਾਲੀਵਾਲ’ ਨੂੰ ਮਾਣ ਆ ਆਪਣੇ ਯਾਰਾਂ ਤੇ,
ਇਹ ਨਾ ਲੱਭਨੇ ਵਿੱਚੋਂ ਲੱਖ਼ਾਂ ਹਜ਼ਾਰਾਂ ਦੇ,
ਦੁਨੀਆਂ ਦੀ ਸਾਰੀ ਦੌਲਤ ਤੋਂ ਵੱਧ ਕੀਮਤੀ ਨੇ,
ਇਸ ਜਨਮ ਕੀ ਅੱਗਲੇ ਸੱਤ ਜਨਮ ਇਹਨਾਂ ਨਾਲ ਜਿੰਦਗੀ ਗੁਜ਼ਾਰਾਂ ਮੈਂ,
Loading views...
ਜਰਾ ਆਕੜ ਤਾਂ ਦੇਖੋ
ਇੱਕ ਸ਼ਰਾਬੀ ਨੂੰ ਮੈਂ ਕਿਹਾ “ਧਿਆਨ ਨਾ ਚਲੋ
ਨਾਲੀ ਚ ਨਾ ਡਿੱਗ ਜਾਇਓ” ਅੱਗਿਓਂ ਕਹਿੰਦਾ
ਅਸੀਂ ਅਰਥਵਿਵਸਥਾ ਚਲਾਉਂਦੇ ਆ ਤੇ ਤੂੰ ਹੁਣ
ਸਾਨੂੰ ਚੱਲਣਾ ਸਿਖਾਉਂਗਾ
Loading views...
ਅਜਨਬੀ ਬਣਾ ਦੀਆ ਮੁੱਜੇ ਆਪਣੇ ਹੀ ਸ਼ੇਹਰ ਕੇ ਲੋਗੋਂ ਨੇ
Loading views...
ਮਾੜੀਆਂ ਮੋਟੀਆ ਗੱਲਾਂ ਹੁੰਦੀਆਂ ਤਾਂ ❤ਤੇ ਨਾ ਲਾਉਂਦੇ ਜਨਾਬ
ਏਹ ਗੱਲਾਂ ਹੁਣ ਬਹੁਤ ਅੱਗੇ ਬਦ ਗਈਆਂ ਨੇ… 👍👍
Loading views...
ਆਸਣੁ ਲੋਇ ਲੋਇ ਭੰਡਾਰ॥
ਜੋ ਕਿਛੁ ਪਾਇਆ ਸੁ ਏਕਾ ਵਾਰ॥
ਕਰਿ ਕਰਿ ਵੇਖੈ ਸਿਰਜਣਹਾਰੁ॥
ਨਾਨਕ ਸਚੇ ਕੀ ਸਾਚੀ ਕਾਰ॥
Loading views...
ਮੰਨੈ ਮੁਹਿ ਚੋਟਾ ਨਾ ਖਾਇ॥ ਮੰਨੈ ਜਮ ਕੈ ਸਾਥਿ ਨ ਜਾਇ॥
ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥
Loading views...
ਕਰਦੇ 5G ਦੀ Testing ਆ,
ਆਂਦੇ ਕੋਰੋਨਾ ਨੇ ਤੇਜ਼ ਰਫ਼ਤਾਰ ਫੜ ਲਈ ਆ,
ਕੋਈ ਕਾਂ ਦਿੱਸਦਾ ਹੁਣ ਸਾਰੇ ਪੰਛੀ ਅਲੋਪ ਹੋਈ ਜ਼ਾਂਦੇ ਆ,
ਇਹ ਕੰਪਨੀਆਂ ਤੇ ਸਰਕਾਰਾਂ ਨੇ ਆਪਣੀ ਵਾਹ- ਵਾਹ ਕਰਾਉਣ ਲਈ,
ਕੁਦਰਤ ਨਾਲ ਛੇੜ ਛਾੜ ਕਰਨੀ ਸ਼ੁਰੂ ਕੀਤੀ ਏ,
ਜੇ ਇਦਾ ਚੱਲਦਾ ਰਿਹਾ ਅੰਤ ਬੁਰਾ ਹੋਣਾ ਏ,
ਜੇ ਅਜੇ ਵੀ ਨਾ ਸਮਝੇ ਤੁਸ਼ੀ ਆਖਿਰ ਪੈਣਾ ਰੋਣਾ ਏ,
Loading views...
ਗੁਰੂ ਅੰਗਦ ਸਾਹਿਬ ਜੀ ਅੰਗ ਸੰਗ ਰਹਿਉ ਅਸਾਡੇ ,
ਸਾਰੀ ਦੁਨਿਆ ਤੇ ਠੰਡ ਵਰਤਾਉ ਦੁੱਖ ਨੇ ਫਿਰਦੇ ਡਾਢੇ ।
ਕਦੇ ਕਰੋਨਾਂ ਕਦੇ ਆਕਸੀਜਨ ਲੋਕਾਈ ਬਹੁਤ ਘਬਰਾਈ ,
ਗੁਰੂ ਅੰਗਦ ਜੀ ਕਰੋ ਠੀਕ ਸਭ ਨੂੰ ਦੇਕੇ ਨਾਮ ਦੀ ਦਵਾਈ ।
ਤੁਸੀ ਹੋ ਦਿਆਲੂ ਪਿਤਾ ਸਭ ਜੀਵ ਤੁਹਾਡੇ ਹਨ ਬੱਚੇ ,
ਤੁਸੀ ਹੋ ਬਖਸ਼ੰਦ ਦਾਤੇ ਇਸ ਦੁਨੀਆਂ ਦੇ ਮਾਲਕ ਸੱਚੇ ।
ਗੁਰੂ ਜੀ ਦਾ ਪ੍ਕਾਸ਼ ਦਿਹਾੜਾ ਪ੍ਕਾਸ਼ ਕਰਦੋ ਚਾਰੇ ਪਾਸੇ ,
ਹਰ ਘਰ ਵਿੱਚ ਖੁੱਸ਼ੀਆਂ ਹੋਵਣ ਹਰ ਮੁੱਖ ਤੇ ਹੋਵਣ ਹਾਸੇ ।
ਸਦਾ ਵਿਚ ਚਰਨਾਂ ਦੇ ਰਖਿਉ ਸੁੱਖ ਚਰਨਾਂ ਵਿੱਚ ਨੇ ਸਾਰੇ ,
ਕਰ ਕੇ ਮਿਹਰ ਦੀ ਨਿਗਾਹ ਤੁਸਾ ਨੇ ਬਹੁਤ ਜੀਵ ਨੇ ਤਾਰੇ ।
ਗੁਰੂ ਨਾਨਕ ਦੀ ਸੇਵਾ ਕਰ ਕੇ ਸਾਨੂੰ ਸੇਵਾ ਕਰਨੀ ਸਖਾਈ ,
ਵਿੱਚ ਨਿਮਰਤਾ ਦੇ ਰਹਿਕੇ ਕਿਵੇ ਗੁਰੂ ਘਰ ਤੋ ਮਿਲੀ ਵਡਾਈ ।
ਭਾਈ ਲਹਿਣਾ ਤੋ ਅੰਗਦ ਬਣ ਗਏ ਐਸਾ ਅੰਗ ਨਾਲ ਲਾਇਆ ,
ਗੁਰੂ ਨਾਨਕ ਦਾ ਬਣ ਕੇ ਲਾਡਲਾਂ ਐਸਾ ਪਿਆਰ ਦਿਖਾਇਆ।
ਗੁਰਗੱਦੀ ਦਾ ਬਣਿਆਂ ਵਾਰਸ ਦੂਜੇ ਗੁਰੂ ਅੰਗਦ ਸਾਹਿਬ ਕਹਾਏ ,
ਇਸ ਸਿਖੀ ਦੇ ਬੂਟੇ ਨੂੰ ਪਾ ਨਾਮ ਦਾ ਪਾਣੀ ਪੱਤਿਆ ਤਕ ਲੈ ਆਏ ।
ਮਾਤਾ ਖੀਵੀ ਜੀ ਲੰਗਰ ਚਲਾਇਆ ਖੀਰ ਘਿਓ ਵਾਲੀ ਵਰਤਾਈ ,
ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ ਰੀਤ ਗੁਰੂ ਨੇ ਚਲਾਈ ।
ਗੁਰੂ ਅੰਗਦ ਸਾਹਿਬ ਜੀ ਦੇ ਪ੍ਕਾਸ ਪੁਰਬ ਦੀ ਸਭ ਨੂੰ ਹੋਵੇ ਵਧਾਈ ,
ਜੋਰਾਵਰ ਸਿੰਘ ਅਰਦਾਸ ਹੈ ਕਰਦਾ ਖੁੱਸ਼ ਰਹੇ ਹਰ ਮਾਈ ਭਾਈ।
ਜੋਰਾਵਰ ਸਿੰਘ ਤਰਸਿੱਕਾ ।
Loading views...
ਕਿੰਨੀ ਅਜੀਬ ਹੈ ਗੁਨਾਹਾਂ ਦੀ ਇਹ ਗਲ ਜੋਰਾਵਰ ,
ਬਾਣੀ ਵੀ ਜਲਦੀ ਨਾਲ ਪੜਦੇ ਹਾ ਫੇਰ ਗੁਨਾਹ ਕਰਨ ਲਈ।
Loading views...
ਸਾਡਾ ਪਿਆਰ eda ਦਾ ਸੀ ਹੋ ਗਿਆ,
ਜਿਦਾ ਉਂਗਲਾਂ ‘ਚੋਂ ਰੇਤਾ ਕਿਰ ਜ਼ਾਦਾਂ,
Loading views...
ਕਈ ਯਾਰ ਮੇਰੇ ਕਲਾਕਾਰ ਸੋਹਣੀਏ ਨੀ,
ਕਈ ਬਦਮਾਸ਼ ਝੋਟੀ ਦੇ,
ਕਈ ਬਾਹਰ ਬੈਠੇ ਘਰ-ਬਾਰ ਛੱਡ ਕੇ ਸਾਰੇ ਮਸਲੇ ਆ ਰੋਟੀ ਦੇ,
ਜਾਨ ਯਾਰਾਂ ਦੀ ਯਾਰੀ ਉੱਤੋਂ ਵਾਰਦਾ ਨਾ ਯਾਰਾਂ ਬਿੰਨਾਂ ਜੱਟ ਕੱਖ ਦਾ,
ਐਵੇ ਜਾਣੀ ਨਾ mandeer ਤੁਰੀ ਫ਼ਿਰਦੀ ਨੀ ਯਾਰਾਂ ਵਿੱਚ ਰੱਬ ਵੱਸਦਾ,
Loading views...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਜੀ ਨੂੰ ਸਮਰਪਿਤ ਕਵਿਤਾ
(ਭਾਈ ਘਨ੍ਹੱਈਆ ਜੀ)
ਗੁਰੁ ਦਸਮੇਸ਼ ਤਕ ਜਾ,
ਸ਼ਿਕਾਇਤ ਲਾਈ ਸਿੱਖਾਂ,
ਘਨ੍ਹੱਈਆ ਦੁਸ਼ਮਣਾਂ ਨੂੰ ਹੀ,
ਪਾਣੀ ਪਿਲਾਈ ਜਾਂਵਦਾ ਜੇ,
ਮਰੀ ਹੋਈ ਤੁਰਕ ਫੌਜ ਚ’ ਨਵੀਂ ਜਾਨ,
ਪਾਈ ਜਾਂਵਦਾ ਜੇ,
ਸਿਰ ਰੱਖ ਕੇ ਪੱਟਾਂ ਤੇ ਦੁਸ਼ਮਣਾਂ ਦੇ,
ਦੇਂਦਾ ਹੌਸਲੇ ਜ਼ਖ਼ਮੀਆਂ ਨੂੰ,
ਪਿਆਸ ਦੁਸ਼ਮਣਾਂ ਦੀ ਬੁਝਾਈ ਜਾਂਵਦਾ ਜੇ,
ਸੁਣੋ ਫਰਿਆਦ ਦਸ਼ਮੇਸ਼ ਜੀਓ,
ਸਾਡੇ ਹੌਸਲੇ ਕਿਉਂ ੲੇ ਬੰਦਾ,
ਢਾਹੀ ਜਾਂਵਦਾ ਜੇ,
ਸੁਣ ਅਰਜ਼ ਗੁਰੂ ਜੀ ਨੇ ਸਿੱਖਾਂ ਦੀ,
ਸੱਦਾ ਭੇਜਿਆ ਭਾਈ ਘਨ੍ਹੱਈਏ ਤਕ ਭਾਈ,
ਗੁਰੂ ਦਾ ਹੁਕਮ ਸੁਣ ਸਿੱਖ ਹੋਇਆ ਹਾਜਰ,
ਗਲ ਵਿੱਚ ਪੱਲੂ ਤੇ ਹੱਥ ਨੇ ਜੁੜੇ ਹੋਏ,
ਧਿਆਨ ਗੁਰੂ ਦੇ ਚਰਨਾਂ ਵਿੱਚ ਹੈ ਭਾਈ,
ਗੁਰੂ ਦਸਮੇਸ਼ ਜੀ ਨੇ,
ਘਨ੍ਹੱਈਏ ਨੂੰ ਇਕ ਸਵਾਲ ਕੀਤਾ,
ਘਨ੍ਹੱਈਆ ਤੇਰੀ ਹੈ ਇਕ,
ਸ਼ਿਕਾਇਤ ਆਈ,
ਤੂੰ ਦੁਸ਼ਮਣਾਂ ਨੂੰ ਪਾਣੀ,
ਪਲਾਉਂਦਾ ੲੇ ਕਿਉਂ ਭਾਈ,
ਹੱਥ ਜੁੜੇ ਤੇ ਅੱਖਾਂ ਨੇ ਭਰ ਆਈਆਂ,
ਸਿਰ ਚੁੱਕਿਆ ਹੈ ਗੁਰੂ ਚਰਨਾਂ ਤੇ ਭਾਈ,
ਕਹਿੰਦਾ ਜਿੱਥੇ ਵੇਖਾਂ,
ਸਤਿਗੁਰੂ ਤੂੰ ਹੀ ਮੈਨੂੰ ਨਜ਼ਰ ਆਵੇ,
ਕੀ ਮੁਗਲ,ਤੁਰਕ ਤੇ ਕੀ ਸਿੱਖ ਤੇਰਾ,
ਮੈਨੂੰ ਹਰ ਇੱਕ ਨੂੰ ਵੇਖ ਕੇ ਮੇੈਨੁੂੱੰ ਸਬਰ ਆਵੇ,
ਹਰ ਇਕ ਵਿਚ ਮੈਨੂੰ ਤੇਰੀ ਜੋਤ ਦਿਸੇ,
ਹਰ ਇਕ ਵਿਚ,
ਤੇਰਾ ਬਣਿਆ ਨਜ਼ਰ ਇਨਸਾਨ ਆਵੇ,
ਜਿੱਧਰ ਵੇਖਾਂ ਮੈਂ ਸਤਿਗੁਰੂ,
ਹਰ ਪਾਸੇ ਹੀ ਮੈਨੂੰ ਤੇਰਾ ਧਿਆਨ ਆਵੇ,
ਸੁਣ ਸਿੱਖ ਦੇ ਦਸਮੇਸ਼ ਜੀ ਨੇ ਉਤੱਰ,
ਕਿਹਾ ਜ਼ਮੀਨ ਤੋਂ ਉਠ ਪੁੱਤਰ,
ਲਿਆ ਗਲਵੱਕੜੀ ਦੇ ਵਿਚ ਜਕੜ ਭਾਈ,
ਸਤਿਗੁਰੂਾ ਜੇਬ ਵਿੱਚੋਂ ਮਰਮ ਦੀ ਇਕ ਕੱਢ ਡੱਬੀ,
ਨਾਲ ਸਿੱਖ ਨੂੰ ਬਾਜਾਂ ਵਾਲੇ ਨੇ ਦਿੱਤੀ ਪੱਟੀ,
ਗੁਰੂ ਜੀ ਨੇ ਸਿੱਖ ਨੂੰ ਹੁਕਮ ਦਿੱਤਾ,
ਜਿੱਥੇ ਪਿਆਸਿਆਂ ਦੀ ਪਿਆਸ ਤੂੰ ਬੁਝਾਉਂਦਾ ਏ,
ਉਥੇ ਨਾਲ ਹੀ ਜ਼ਖ਼ਮੀਆਂ ਦੀ ਮੱਲ੍ਹਮ ਪੱਟੀ ਦੀ ਵੀ,
ਡਿਊਟੀ ਤੇਰੀ ਮੈਂ ਲਾਂਵਦਾ ਹਾਂ,
ਧੰਨ ਗੁਰੂ ਤੇ ਧੰਨ ਹੈ ਸਿੱਖੀ ,
ਜਿਹੜੀ ਦੁਸ਼ਮਣਾਂ ਨੂੰ ਵੀ ,
ਦੋਸਤ ਬਣਾਂਵਦੀ ਹੈ,
ਫੱਟ ਮਾਰਨ ਵਾਲੇ ਨੂੰ,
ਫਿਰ ਪਾਣੀ ਪਿਲਾਉਂਦੀ ਹੈ,
ਫਿਰ ਪਾਣੀ ਪਿਲਾਉਦੀ ਹੈ ……
ਲੇਖਕ -:ਪਰਵਿੰਦਰ ਸਿੰਘ ਪਿੰਡ ਮਲਕਪੁਰ ਜ਼ਿਲ੍ਹਾ ਅੰਮ੍ਰਿਤਸਰ
Loading views...
ਕੋਈ ਆਦਤ ਆਪਣੀ ਪਾ ਕੇ,
ਹਾਏ ਐਨਾ ਨੇੜੇ ਆ ਕੇ ਮੈਨੂੰ ਕੱਲਿਆ ਛੱਡ ਗਈ ਏ,
Loading views...
400 ਸਾਲ ਪਹਿਲਾ ਇਸ ਦੁਨੀਆਂ ਤੇ ਆਈ ਸੀ ਜੋਤ ਇਲਾਹੀ ,
ਸ਼ੀਸ ਮਹਿਲ ਅੰਮ੍ਰਿਤਸਰ ਵਿੱਚ ਹੋ ਗਈ ਸੀ ਅਜੀਬ ਰੁਸ਼ਨਾਈ ।
ਮਾਤਾ ਨਾਨਕੀ ਜੀ ਨੂੰ ਸੱਭ ਸੰਗਤ ਨੇ ਆ ਦਿੱਤੀ ਸੀ ਵਧਾਈ ,
ਆਪ ਰੂਹ ਰੱਬ ਦੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਸੀ ਆਈ ।
ਪੁੱਤ ਸਾਡਾ ਤੇਗ ਦਾ ਧਨੀ ਹੋਵੇ ਗਾ ਦੁਖੀਆਂ ਦੇ ਬਣਨਗੇ ਸਹਾਰੇ ,
ਹੱਥ ਵਿੱਚ ਲੈ ਬਾਲ ਨੂੰ ਗੁਰੂ ਹਰਗੋਬਿੰਦ ਜੀ ਨੇ ਸੀ ਬਚਨ ਉਚਾਰੇ ।
ਪਹਿਲਾ ਨਾਮ ਤਿਆਗ ਮੱਲ ਸੀ ਰੱਖਿਆ ਚੋਜ ਸਾਹਿਬ ਦੇ ਨਿਆਰੇ ,
ਤਿਆਗ ਮੱਲ ਦਿਖਾਈ ਬਹਾਦਰੀ ਜੰਗ ਵਿੱਚ ਵੈਰੀ ਚੁਣ-ਚੁਣ ਮਾਰੇ ।
ਤੇਗ ਚਲਦੀ ਦੇਖ ਕੇ ਗੁਰੂ ਜੀ ਕਿਹਾ ਮੇਰੇ ਤੇਗ ਬਹਾਦਰ ਪਿਆਰੇ ,
ਆਗਿਆ ਪਾ ਪਿਤਾ ਦੀ ਪਰਿਵਾਰ ਨਾਲ ਬਕਾਲੇ ਜਾ ਕੀਤੇ ਉਤਾਰੇ ।
ਬੰਦਗੀ ਕੀਤੀ ਅਕਾਲ ਦੀ ਤੇਗ ਬਹਾਦਰ ਜੀ ਵਿਚ ਭੋਰੇ ਦੇ ਜਾਕੇ ,
ਗੁਰਗੱਦੀ ਬਖਸ਼ੀ ਗੁਰੂ ਹਰਿਕ੍ਰਿਸ਼ਨ ਜੀ ਨੇ ਦਿੱਲੀ ਵਿੱਚ ਆ ਕੇ ।
ਮੱਖਣ ਸ਼ਾਹ ਲੁਬਾਣੇ ਗੁਰੂ ਸੀ ਲੱਭਿਆ ਵਿੱਚ ਬਕਾਲੇ ਜਾਕੇ ,
ਹੋਕਾ ਦਿੱਤਾ ਮੱਖਣ ਸ਼ਾਹ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕੋਠੇ ਤੇ ਆ ਕੇ ।
ਕੀਤਾ ਪਰਚਾਰ ਸੀ ਸਿੱਖੀ ਦਾ ਗੁਰੂ ਜੀ ਨੇ ਦਿਨ ਰਾਤ ਲਾ ਕੇ ,
ਇਕ ਦਿਨ ਗੁਰੂ ਕੋਲ ਕੀਤੀ ਫਰਿਆਦ ਕਸ਼ਮੀਰੀ ਪੰਡਤਾਂ ਨੇ ਆਕੇ ।
ਤਿਲਕ ਜੰਝੂ ਬਚਾ ਲਵੋ ਹਿੰਦੁਸਤਾਨ ਦਾ ਹੁਣ ਤੁਹਾਡੇ ਹੀ ਸਹਾਰੇ ,
ਔਰੰਗਜ਼ੇਬ ਨੇ ਜੁਲਮ ਕਮਾਇਆ ਬਚਾ ਲਵੋ ਅਸੀ ਰੀਣੀ ਸਾਰੇ ।
ਤੁਰ ਪਏ ਹਿੰਦੂ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਪਿਆਰੇ ,
ਸ਼ਹਾਦਤ ਦੇ ਕੇ ਹਿੰਦੂ ਧਰਮ ਬਚਾ ਲਿਆ ਚੋਜ ਗੁਰੂ ਦੇ ਨਿਆਰੇ ।
ਜੋਰਾਵਰ ਸਿੰਘ ਕੁਰਬਾਨੀ ਗੁਰੂ ਜੀ ਦੀ ਯਾਦ ਰੱਖਣ ਗੇ ਸਾਰੇ ,
ਜਿਸ ਗੁਰੂ ਦੇ ਪਰਿਵਾਰ ਨੇ ਸ਼ਹਾਦਤ ਦੇ ਐਸੇ ਸੀ ਬੀਜ ਖਿਲਾਰੇ ।
ਜੋਰਾਵਰ ਸਿੰਘ ਤਰਸਿੱਕਾ ।
Loading views...
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਦੇ 400 ਸਾਲਾ ਆਗਮਨ ਪੁਰਬ ਦੀਆਂ
ਦੇਸ਼ ਵਿਦੇਸ਼ ਚ ਵਸਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਵਧਾਈਆਂ
Loading views...