Sub Categories

ਅੱਜ ਬਾਬੁਲ ਤੇਰੇ ਨੇ, ਇੱਕ ਗੱਲ ਸਮਝਾਉਣੀ ਏਂ,
ਇਸ ਘਰ ਵਿੱਚ ਭਾਵੇਂ ਤੂੰ ਚਾਰ ਦਿਨ ਪਰਾਉਣੀ ਏਂ,
ਸਾਡੇ ਕੋਲ ਅਮਾਨਤ ਤੂੰ, ਤੇਰੇ ਹੋਣ ਵਾਲੇ ਵਰ ਦੀ,
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ,
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ

Loading views...



ਕੀ ਹੋਇਆ ਜੇ ਜੁਦਾ ਤੂੰ ਏਂ,
ਮੇਰੇ ਦਿਲ ਦੀ ਸਦਾ ਤੂੰ ਏਂ,
ਸਾਹਵਾਂ ਦੀ ਵਜਾਹ ਤੂੰ ਏਂ,
ਕੇ ਸ਼ਾਮਾਂ ਦੀ ਸੁਬਾਹ ਤੂੰ ਏਂ,
ਕਰਾਂ ਮੈਂ ਤੈਨੂੰ ਯਾਦ ਵੇ ਸੱਜਣਾਂ,
ਹਰ ਇੱਕ ਪਲ ਬਾਅਦ ਵੇ ਸੱਜਣਾਂ,
ਹੁਣ ਆਜਾ ਕੇ ਮੇਰਾ, ਨਾਂ ਤੇਰੇ ਬਾਜੋਂ ਜੀਅ ਏ ਲੱਗਣਾ

Loading views...

ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ

Loading views...

ਇੱਕ ਤੇਰੇ ਲਈ ਮੈਂ ਲੈ ਆਇਆ ਲੰਢੀ ਜੀਪ ਨੀਂ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ,
ਕੁੜਤਾ ਪਜ਼ਾਮਾ ਮੈਂ ਅਬੋਹਰ ਤੋਂ ਸਵਾਇਆ ਏ,
ਦਰਜ਼ੀ ਨੇਂ ਚੰਗਾ ਬਿਲ ਵੱਡਾ ਜਾ ਬਣਾਇਆ ਏ,
ਕੀ Tommy ਤੇ ਕੀ Guchi ਇਹਦੀ ਰੀਸ ਕਰੂ ਨੀ,
ਓ ਤੂੰ ਹੀ ਆਖਦੀ ਏਂ ਪੇਂਡੂ ਇਹ ਗੱਲ ਠੀਕ ਨੀਂ

Loading views...


ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਓਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ

Loading views...

ਓ ਕਦੇ ਕਹਿੰਦੀ ਏਥੇ ਕਦੇ ਓਥੇ ਲੈ ਕੇ ਜਾ,
ਦੱਸ ਮੈਨੂੰ ਕਿਹੜਾ ਡੈਡੀ ਤੇਰਾ ਦਿੰਦਾ ਤਣਖਾਹ,
ਯਾਰਾਂ ਦੋਸਤਾਂ ‘ਚ ਬੈਠਾ ਠੀਕ ਸੀ ਮੈਂ ਪਾ ਕੇ ਪਿਆਰ ਫਾਹ ਹੀ ਲੈ ਲਿਆ,
ਓ ਦੇ ਕੇ ਮਹਿੰਗਿਆਂ ਬਰਾਂਡਾਂ ਦੇ ਤੂੰ ਕੱਪੜੇ,
ਨੀਂ ਮੁੰਡਾ ਕਿਤੇ ਮੁੱਲ ਨੀਂ ਲੈ ਲਿਆ

Loading views...


ਨੀ ਤੈਂ ਲਿਆ ਸੀ ਸਕੀਮ ਵਿੱਚ ਬੱਲੀਏ,
ਅੱਧ ਮੁੱਲ ‘ਚ ਕਿਤਾਬਾਂ ਦੇ ਕੇ Cell ਨੀ,
ਨੀ ਮੈਨੂੰ ਪੁੱਛਦੀ ਸੀ Game ਕਿਵੇਂ ਖੇਡਣੀ,
ਤੈਨੂੰ ਲਾਉਣੀ ਨਈ ਸੀ ਆਉਂਦੀ ਕੁੜੇ Bell ਨੀ

Loading views...


ਚਿਰਾਂ ਬਾਅਦ ਟੱਕਰੀ ਆ, ਭੁੱਲ ਗਈ ਹੋਵੇਗੀ,
ਮਹਿੰਗਿਆਂ ਤਰਾਜੂਆਂ ‘ਚ ਤੁਲ ਗਈ ਹੋਵੇਗੀ,
ਜਿੱਥੇ ਮਾਣੀ ਸੀ ਉਹ ਨਿੰਮ ਵਾਲੀ ਥਾਂ ਲੱਭ ਜਾਏ,
ਖੌਰੇ ਕਿਸੇ ਪੰਨੇ ਉੱਤੇ, ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ,
ਖੌਰੇ ਕਿਸੇ ਪੰਨੇ ਉੱਤੇ, ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ

Loading views...

ਅੱਜ ਕੱਲ਼ ਦੇ ਜ਼ੁਆਕਾਂ ਦਾ ਨਾਮ ਰਾਸ਼ਨ ਕਾਰਡ
Ch ਹੋਵੇ ਨਾਂ ਹੋਵੇ
.
.
.
.
.
.
.
.
ਪਰ ਫੇਸਬੁੱਕ ‘ਚ ਜ਼ਰੂਰ ਹੁੰਦਾ

Loading views...

ਵਿਆਹ ਕਰਵਾਕੇ ਭੁੱਲ ਗਈ ਅੜੀਏ ਚੇਤਾ ਯਾਰ
ਪੁਰਾਣਿਆਂ ਦਾ,ਹੋਇਆ ਕੀ ਜੇ ਤੂੰ ਮੰਮੀ ਬਣ ਗੀ ਮੈਂ
ਵੀ ਡੈਡੀ ਬਣ ਗਿਆ ਦੋ ਨਿਆਣਿਆਂ ਦਾ

Loading views...


ਉਹ ਮੈਨੂੰ ਕਹਿੰਦੀ:
ਤੂੰ ਮੈਨੂੰ ਕਿੰਨਾ ਪਿਆਰ ਕਰਦਾ?
.
.
.
.
.
ਮੈਂ ਕਿਹਾ
ਜਿੰਨਾ ਰਾਜਸਥਾਨ ਦੇ ਲੋਕ ਪਾਣੀ ਵਾਲੇ
ਨਲਕੇ ਨੂੰ ਕਰਦੇ ਆ

Loading views...


ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ,
ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ

Loading views...

ਸਾਨੂੰ College ਨੇ ਸਾਫ ਮਨਾ ਕਰਤਾ,
ਤੁਹਾਨੂੰ ਕੁੜਤੇ ਪਜਾਮੇ ਪਾਉਣੇ Ban ਨੇ
ਪਰ ਕੌਣ ਸਮਝਾਵੇ,
ਇਹ ਕੁੜੀਆਂ ਸਾਡੇ ਕੁੜਤੇ ਪਜਾਮੇ ਦੀਆਂ Fan ਨੇ

Loading views...


ਗੋਰੇ ਰੰਗ ਵਾਲੀ ਯਾਰੋ ਫੇਰ ਮੰਨ ਗਈ,
ਪਟੋਲਾ ਅਸੀਂ ਛੱਡ ਦਿੱਤਾ ਸਾਂਵਲੇ ਜੇ ਰੰਗ ਦਾ,
ਕਹਿੰਦੀ ਇਹ ਕਾਲੋ ਜੀ ਨੀ ਨਾਲ ਤੇਰੇ ਜਚਦੀ,
ਮੈਂ ਹੀ ਰੱਖ ਲਉ ਖਿਆਲ ਯਾਰ ਆਪਣੇ ਮਲੰਗ ਦਾ

Loading views...

ਕੋਈ ਭੇਜੋ ਸੁਨੇਹਾ ਸ਼ਿਵ ਨੂੰ,
ਮੇਰਾ ਸ਼ਾਇਰੀ ਸਿੱਖਣ ਨੂੰ ਜੀਅ ਕਰਦਾ,
ਜਿਸਨੂੰ ਦਿਲ ਤੋਂ ਚਾਹੁੰਦੇ ਸੀ, ਉਹਨੂੰ ਤਾਂ ਫਿਕਰ ਕੋਈ ਨੀਂ,
ਪਰ ਮੇਰਾ ਤਾਂ ਸ਼ਰੇ ਬਾਜਾਰ ਵਿਕਣ ਨੂੰ ਦਿਲ ਕਰਦਾ

Loading views...

ਕਹਿੰਦੀ Status ਆਪ ਲਿਖਦੇ ਹੋ,
.
.
.
.
.
.
ਮੈਂ ਕਿਹਾ ਨਹੀਂ, ਪੰਜਾਬੀ ਆਲੇ ਮਾਸਟਰ ਤੋਂ
ਲਿਖਵਾਈ ਦੇ ਨੇਂ

Loading views...