Sub Categories

ਕਈ ਆ ਨੂੰ timepass ਲਗਦਾ ਮੈਂ
ਕਈ ਆ ਦੇ ❤ ਵਿਚ ਤੜਕਾ ਮੈਂ
ਕਈ ਕਹਿੰਦੇ attitude ਬੜਾ
ਕਈ ਆ ਦੀਆਂ ਅੱਖਾਂ ਵਿਚ ਰੜਕਾਂ ਮੈਂ… Hpy

Loading views...



*ਕੁੱਝ ਲੋਕ ਰੱਬ ਵਰਗੇ ਹੁੰਦੇ ਹਨ।
ਜਿਨ੍ਹਾਂ ਦੇ ਅਹਿਸਾਨ ਕਦੇ ਚੁਕਾਏ ਨਹੀਂ ਜਾ ਸਕਦੇ।*
ਜਗਦੀਪ ਕਾਉਣੀ 8427167003

Loading views...

ਮੀਡੀਆ ਚ ਹੋਣ ਲੱਗੀ ਚਰਚਾ
ਜੰਗ ਜਿੱਤ ਲਈ ਕਿਸਾਨਾਂ ਨੇ
ਕਿਸਾਨ ਏਕਤਾ ਜਿੰਦਾਬਾਦ

Loading views...

ਪਿਆਰ ਕਿਸੇ ਦਾ ਨੀ ਹੋਣਾ
ਮੇਰੇ ਪਿਆਰ ਵਰਗਾ
ਲੋਕੋ ਰੱਬ ਵੀ ਨਹੀਂ ਸੋਹਣਾ
ਮੇਰੇ ਯਾਰ ਵਰਗਾ ♥️

Loading views...


ਦੇਖ ਸੜਕਾਂ ਤੇ ਬੈਠੇ
ਗੱਲ ਐਨੀ ਕੁ ਨਾ ਜਾਣੀ
ਸਾਡੇ ਘੋੜਿਆਂ ਨੇ ਪੀਤੇ
ਥੋਡੀ ਯਮਨਾ’ਚ ਪਾਣੀ
ਅਜੇ ਛੱਡਦਾ ਹੈ ਮਹਿਕਾਂ
ਨਹੀਂਓ ਸੁੱਕਿਆ ਗੁਲਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁਕਿਆ ਪੰਜਾਬ ।

ਜੇ ਆਉਣਾ ਪਿਆ ਆਵਾਂਗੇ
ਬਘੇਲ ਸਿੰਘ ਵਾਂਗ
ਤੈਨੂੰ ਮਿਲਣੇ ਦੀ ਦਿਲਾਂ’ਚ
ਹੈ ਚਿਰਾਂ ਤੋਂ ਨੀ ਤਾਂਘ
ਅਸੀਂ ਤੇਗਾਂ ਵਾਲੇ ਸਾਧ
ਹੱਥੀਂ ਚੁੱਕਿਆ ਰਬਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁਕਿਆ ਪੰਜਾਬ ।

ਤੇਰੇ ਤਖ਼ਤਾਂ ਦੀ ਸਿੱਲ
ਸੀ ਘੜੀਸ ਕੇ ਲਿਆਂਦੀ
ਪਈ ਬੁੰਗੇ ਹੇਠਾਂ ਦੇਖ ਆਈੰ
ਕਿਤੇ ਆਉਂਦੀ ਜਾਂਦੀ
ਸਾਡੇ ਉਹੀ ਨੇ ਨਿਸ਼ਾਨੇ
ਨਹੀਓ ਉੱਕਿਆ ਖੁਆਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁੱਕਿਆ ਪੰਜਾਬ।

ਸਾਨੂੰ ਪੀੜ ਨਹੀਂ ਥਿਆਉਂਦੀ
ਚੜੇ ਜ਼ੁਲਮਾਂ’ਚੋਂ ਜੋਸ਼
ਸਾਡੇ ਸੀਨੇ ਵਿਚ ਵਸੇ
ਇਹੇ ਵਕਤੀ ਨੀ ਰੋਸ
ਦੇਣਾ ਪੈਣਾ ਲੇਖਾ ਜੋਖਾ
ਨਹੀਓ ਮੁੱਕਿਆ ਹਿਸਾਬ
ਕਦੋਂ ਦਿੱਲੀ ਦੁੱਲੀ ਮੂਹਰੇ
ਦੱਸ ਝੁੱਕਿਆ ਪੰਜਾਬ।

– ਸਤਵੰਤ ਸਿੰਘ
੦੩ ਅਕਤੂਬਰ ੨੦੨੦

(ਜਦੋਂ ਹਲੇ ਸੰਘਰਸ਼ ਪੰਜਾਬ’ਚ ਸੀ ਦਿੱਲੀ ਜਾਣ ਤੋੰ ਪੰਜਾਹ ਦਿਨ ਪਹਿਲਾਂ ਇਹ ਪਤਾ ਨਹੀੰ ਕਿਵੇੰ ਲਿਖਿਆ ਗਿਆ ਸੀ)

Loading views...

ਗੁਰਬਾਣੀ ਨਾਲ ਸਾਡਾ ਇੰਨਾ ਪਿਆਰ ਹੋਵੇ,
ਗੁਰਬਾਣੀ ਪੜ੍ਹੀਏ ਵੀ,ਸੁਣੀਏ ਵੀ,
ਵਿਚਾਰੀਏ ਤੇ ਸਭ ਤੋਂ ਵੱਡੀ ਗੱਲ,
ਉਸ ਨੂੰ ਜ਼ਿੰਦਗੀ ਵਿੱਚ ਕਮਾਈਏ ਵੀ।।

Loading views...


ਨਿੱਕੀਆਂ ਜਿੰਦਾ ਵੱਡਾ ਸਾਕਾ…..
ਅੱਜ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ
ਦਾ ਜਨਮ ਦਿਵਸ ਹੈ ਜੀ।
ਸਮੂਹ ਸਾਧ ਸੰਗਤਾਂ ਨੂੰ ਵਧਾਈਆਂ।

Loading views...


ਇਕ ਤੇ ਬੁਰਜ਼ ਠੰਡਾ
ਦੂਜਾ ਪਾਣੀ ਸਰਸਾ ਦਾ
ਸੋਚ ਕੇ ਕਵੀਸ਼ਰਾਂ ਦੇ ਜੁੜੇ ਦੰਦ ਦੰਦ ਨਾਲ
ਕਦੇ ਮੱਥਾ ਕੰਧ ਨਾਲ ਕਦੇ ਸਰਹਿੰਦ ਨਾਲ
ਜੰਗਲਾਂ ਚ ਪਿਆ ਵੇਖੋ ਪਾਤਸ਼ਾਹ ਅਨੰਦ ਨਾਲ

Loading views...

ਜਦੋਂ ਹਿੱਸੇ ਚੰਨ ਲਿਖਿਆ ਹੋਵੇ
ਤਾਂ ਦਿਲ ਤਾਰਿਆ ਨੂੰ ਨਹੀਂ ਦੇਈਦਾ।।

Loading views...

*ਵਕਤ ਦਾ ਖਾਸ ਹੋਣਾ ਜਰੂਰੀ ਨਹੀਂ ਹੈ।
ਖਾਸ ਦੇ ਲਈ ਵਕਤ ਹੋਣਾ ਜਰੂਰੀ ਹੈ।*
ਜਗਦੀਪ ਕਾਉਣੀ 8427167003

Loading views...


*ਬੰਦਾ ਭਾਵੇਂ ਕਿੰਨੀ ਵੀ ਉਮਰ ਦਾ ਹੋ ਜਾਵੇ।
ਮਾਂ ਦੀ ਲੋੜ ਹਰ ਉਮਰ ਵਿੱਚ ਰਹਿੰਦੀ ਹੈ।
*ਮਾਵਾਂ ਠੰਢੀਆਂ ਛਾਵਾਂ*
ਜਗਦੀਪ ਕਾਉਣੀ 8427167003

Loading views...


ਰਿਸ਼ਤਿਆਂ ਦੇ ਮੋਹ ਕਰਕੇ ਹੀ..
ਇਕੱਲਾਪਨ ਮਹਿਸੂਸ ਨਹੀਂ ਹੁੰਦਾ..
ਨਹੀਂ ਤਾਂ ਦੁਨੀਆਂ ਤੇ ਹਰ ਇਨਸਾਨ..
ਇਕੱਲਾ ਹੀ ਹੈ..

Loading views...

ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥

ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥

ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ॥

Loading views...


ਲੰਗਰਾਂ ਦਾ ਪੁਛਦੇ ਨੇ ਫੰਡ ਸਾਥੋ ਕਮਲੇ,
ਬਾਬੇ ਦੀ ਆ ਲਹਿਰ ਇਹ ਚਲਾਈ ਬੋਲਦੀ,
ਸੂਰਮੇ ਨੀ ਬੋਲਦੇ ਚੜਾਈ ਬੋਲਦੀ…

Loading views...

ਜ਼ਿੰਦਗੀ ਖ਼ਾਕ ਨਹੀਂ ਸੀ,
ਖ਼ਾਕ ਹੋ ਕੇ ਲੰਘੀ…

ਤੈਨੂੰ ਕੀ ਕਹਿੰਦਾ
ਤੇਰੇ ਤਾਂ,
ਕੋਲੋ ਸੀ ਲੰਘੀ…

ਦਿਨ ਜੇਹੜਾ ਲੰਘਿਆ
ਉਹ ਤੇ,
ਕਿਸੇ ਦੀ ਯਾਦ ਚ ਲੰਘਿਆ…

ਸ਼ਾਮ ਆਈ ਤਾਂ
ਉਹ ਕਿਸੇ ਦੇ ਖ਼ਵਾਬ ਚ ਲੰਘੀ…

ਜ਼ਿੰਦਗੀ ਖ਼ਾਕ ਨਹੀਂ ਸੀ

Loading views...

ਪੱਥਰ ਕਦੇ ਗੁਲਾਬ ਨੀ ਹੁੰਦੇ
ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ

Loading views...