Sub Categories

ਕੁਸ ਵੀ ਨਹੀ ਸੋਹਣਾ ਬਣਿਆ ਦੁਨੀਆ ਤੇ ਮਾਂ ਦੇ ਚੇਹਰੇ ਦੀ ਮੁਸਕਾਨ ਤੋਂ ਉੱਪਰ ❣️



ਲੱਖਾਂ ਚਿਹਰੇ ਦੇਖੇ ਇਸ ਦੁਨੀਆਂ ਤੇ ਸੋਹਣਿਆਂ

ਪਰ ਤੇਰੇ ਵਾਂਗੂ

ਕੋਈ ਦਿਲ ਉੱਤੇ ਟਿਕਿਆ ਨੀ
ਦੀਪ ਕਲੋਟੀ

ਤੇਰੇ ਨਾਲ ਲੜਨਾ
ਤੇ ਤੈਨੂੰ ਹੀ ਪਿਆਰ ਕਰਦੇ ਰਹਿਣਾ
ਬੱਸ ਇਹਨੀ ਕੁ ਉਮਰ
ਦੇ ਦੇ ਮੇਰੇ ਰੱਬਾ ❣️।।

ਨਹੀ ਹੋ ਸਕਦੀ ਮੋਹੋਬਤ ਤੇਰੇ ਬਿਨਾ ਕਿਸੇ ਹੋਰ ਨਾਲ ,
ਗੱਲ ਬੱਸ ਇਹਨੀ ਆ ਤੂੰ smjda ਕਿਉ ਨਹੀ ।।😌


ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ,
ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯

ੴ ਨਾਨਕ ਸਭ ਕੁਛਿ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ । ੴ
ੴ ਵਾਹਿਗੁਰੂ ਜੀ ੴ


ਕਿਸੇ ਦੇ ਦਿਲ ਵਿੱਚ ਥੋਡੀ ਕੀਮਤ ਕੌਡੀ ਜਿੰਨੀ ਵੀ ਨੀ ਹੋਣੀ
ਕਿਸੇ ਦੇ ਦਿਲ ਵਿੱਚ ਬਹੁਤ ਜਿਆਦਾ ਹੋਣੀ ਆ
ਪਰ ਜਿਹੜਾ ਥੋਨੂੰ ਪਿਆਰ ਕਰਦਾ
ਅਸਲੀ ਕੀਮਤ ਥੋਡੀ ਉਹੀ ਪਾਉਂਦਾ…


ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ
ਗੁਰਿ ਹਾਥੁ ਧਰਿਓ ਮੇਰੈ ਮਾਥਾ ॥
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ
ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥

ਝੁਕਾ ਲੈਦਾ ਹਾਂ ਆਪਣਾ ਸਿਰ ਦੂਸਰੇ ਧਰਮ ਦੇ ਧਰਮ-ਅਸਥਾਨ ਤੇ ਵੀ,🙏
ਕਿਉਂਕਿ ਮੇਰਾ ਧਰਮ ਮੈਨੂੰ ਦੂਸਰੇ ਧਰਮ ਦਾ ਅਪਮਾਨ ਕਰਨ ਦੀ ਇਜਾਜ਼ਤ ਨੀ ਦਿੰਦਾ,


ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥


ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
🌹💢ਸਤਿਨਾਮ ਸ਼੍ਰੀ ਵਾਹਿਗੁਰੂ ਜੀ💢🌹

ਬੰਦੇ ਦੀ ਤੇ ਕੀ ਔਕਾਤ
ਕੋਈ ਦੇਵੀ ਦੇਵਤਾ ਪੀਰ ਫਕੀਰ ਪੈਗੰਬਰ ਸੰਤ ਮਹੰਤ ਕੋਈ ਔਲੀਆ ਅਵਤਾਰ ਵੀ ਗੁਰੂ ਵਰਗਾ ਨਹੀਂ
ਪੜੋ ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ …..
ਭੈਰਉ ਮਹਲਾ ੫ ॥
ਸਤਿਗੁਰੁ ਮੇਰਾ ਬੇਮੁਹਤਾਜੁ ॥
ਸਤਿਗੁਰ ਮੇਰੇ ਸਚਾ ਸਾਜੁ ॥
ਸਤਿਗੁਰੁ ਮੇਰਾ ਸਭਸ ਕਾ ਦਾਤਾ ॥
ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥
ਗੁਰ ਜੈਸਾ ਨਾਹੀ ਕੋ ਦੇਵ ॥
ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥
ਸਤਿਗੁਰੁ ਮੇਰਾ ਮਾਰਿ ਜੀਵਾਲੈ ॥
ਸਤਿਗੁਰ ਮੇਰੇ ਕੀ ਵਡਿਆਈ ॥
ਪ੍ਰਗਟੁ ਭਈ ਹੈ ਸਭਨੀ ਥਾਈ ॥੨॥
ਸਤਿਗੁਰੁ ਮੇਰਾ ਤਾਣੁ ਨਿਤਾਣੁ ॥
ਸਤਿਗੁਰੁ ਮੇਰਾ ਘਰਿ ਦੀਬਾਣੁ ॥
ਸਤਿਗੁਰ ਕੈ ਹਉ ਸਦ ਬਲਿ ਜਾਇਆ ॥
ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥
ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ ॥
ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥
ਨਾਨਕ ਸੋਧੇ ਸਿੰਮ੍ਰਿਤਿ ਬੇਦ ॥
ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥
ਮੇਜਰ ਸਿੰਘ


ਟੁੱਟੇ ਹੂਏ ਪੈਮਾਨੇ ਮੈਂ ਕਭੀ ਜ਼ਾਮ ਨਹੀਂ ਆਤਾ ਐ 💔
ਤੋੜਨੇ ਵਾਲੀ ਤੁਮਨੇ ਯੇ ਨਹੀਂ ਸੋਚਾ ਕੀ ਟੁੱਟਾ ਹੁਆ
💔 ਕਿਸੀ ਕਾਮ ਨਹੀਂ ਆਤਾ

ਦੇਗ ਤੇਗ ਜਗ ਮੈ ਦੋਉ ਚਲੈ ॥
ਰਾਖ ਆਪ ਮੁਹਿ ਅਉਰੁ ਨ ਦਲੈ ॥
ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥
ਤੁਮ ਸਾਹਿਬ ਮੈ ਦਾਸ ਤਿਹਾਰਾ ॥
ਜਾਨ ਅਪਨਾ ਮੁਝੈ ਨਿਵਾਜ ॥
ਆਪ ਕਰੋ ਹਮਰੇ ਸਭ ਕਾਜ ॥
ਤੁਮ ਹੋ ਸਭ ਰਾਜਨ ਕੇ ਰਾਜਾ ॥
ਆਪੇ ਆਪ ਗਰੀਬ ਨਿਵਾਜਾ ॥
ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ ॥
ਹਾਰ ਪਰਾ ਮੈ ਆਨ ਦ੍ਵਾਰ ਤੁਹਿ ॥
ਅਪਨਾ ਜਾਨ ਕਰੋ ਪ੍ਰਤਿਪਾਰਾ ॥
ਤੁਮ ਸਾਹਿਬ ਮੈ ਕਿੰਕਰ ਥਾਰਾ ॥
ਦਾਸ ਜਾਨ ਦੈ ਹਾਥ ੳਬਾਰੋ ॥
ਹਮਰੇ ਸਭ ਬੈਰਿਨ ਸੰਘਾਰੋ ॥
ਬਚਨ ~ ਪਾਤਸ਼ਾਹੀ ੧੦
ਮੇਜਰ ਸਿੰਘ

ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੂਜ਼ਾਰ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ,
ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ … ਦੀ
ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ