Sub Categories

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
:
ਪਰ ਇਹ ਸੋਚ ਕੇ ‪Cancel‬ ਕਰਤਾ,
ਕੇ ਸਾਰੀ ਮੰਡੀਰ ਤਾਂ ਮੇਰੇ ‪Status‬ Copy ਕਰਦੀ ਆ..!

Loading views...



ਕਮਲੀ ਕਹਿੰਦੀ ਅੱਜ ਕੋਈ ਸ਼ੇਅਰ ਸੁਣਾਓ,
ਮੈ ਕਿਹਾ, “ਸਾਰੀ ਉਮਰ ਆਪਾ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ”
ਮੈ ਕਿਹਾ, “ਸਾਰੀ ਉਮਰ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ ਅੱਗੇ..?”
ਮੈ ਕਿਹਾ, “ਤੀਜਾ ਸਾਡੇ ਨਾਲ ਖੇਡਦਾ ਸਾਡਾ ਜਵਾਕ ਹੋਵੇ…”
ਕਮਲੀ ਹੱਸ-ਹੱਸ ਕਮਲੀ ਹੋਰ ਕਮਲੀ ਹੋ ਗਈ

Loading views...

ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ…
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ…

Loading views...

ਪੱਟੇ ਪ੍ਰਧਾਨਗੀ ਨੇ ਯਾਰ ਅੱਥਰੇ,
ਅੱਖ ਲਾਲ ਕੁੰਢੀ ਮੁੱਛ ਤਾਂਇਓ ਰੱਖਦੇ…
ਮਿੱਤਰਾਂ ਨੂੰ ਚੜੇ ਸਾਲ ਪੈਂਦੇ ਨੇ ਸਰੋਪੇ,
ਤਾਂਇਓ ਕਦੇ ਵੈਰੀ ਨਈਓ ਅੱਖ ਚੱਕਦੇ

Loading views...


ਅਸੀਂ ਕਿਸਮਤ ਤੇ ਨਹੀਂ
ਵਾਹਿਗੁਰੂ ਜੀ
ਤੇਰੇ ਤੇ ਭਰੋਸਾ ਕਰਦੇ ਹਾਂ

Loading views...

ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ
ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰ ਅੰਦਾਜ ਰੱਖੋ।

Loading views...


ਹਮੇਸਾ ਨੀਂਵੇ ਹੋ ਕੇ ਚੱਲੋ
ਕਿੳੁ ਕਿ ਨੀਂਵਿਅਾ ਨੂੰ ਡਿੱਗਣ ਦਾ ਡਰ ਨਹੀਂ ਹੁੰਦਾ..

Loading views...


ਕਿਸੇ ਨੂੰ ਮਾੜਾ ਨਾ ਬੋਲੋ ਮਾੜੇ ਬੋਲਾ ਨਾਲ
ਕਿਉਂ ਕੀ ਤੁਹਾਡੀ ਜੁਬਾਨ ਵੀ ਕੌੜੀ ਹੋ ਜਾਂਦੀ ਹੈ
ਮਿੱਠੇ ਬੋਲਾ ਨਾਲ ਹੀ ਸਾਡੀ ਜੁਬਾਨ ਮਿੱਠੀ ਰਹਿੰਦੀ ਹੈ
ਕਿਸੇ ਨੇ ਸਚ ਹੀ ਕਿਹਾ ਹੈ ਜੁਬਾਨ ਇਕ ਬਹੁਤ ਵੱਡਾ ਸਾਧਨ ਹੈ
ਜਿੰਦਗੀ ਜੀਣ ਦਾ ਜੀ ਕਹੋ ਜੀ ਕਹਾਉ

ਸੋਨੂੰ ਜੱਸਲ

Loading views...

ਪੈਸੇ ਨਾਲੋ ਜਿਆਦਾ ਕੀਮਤੀ ਨੇ ਰਿਸਤੇ ,
ਪਰ ਅੱਜ ਕੱਲ ਲੋਕੀ ਭੁੱਲੀ ਜਾਂਦੇ ਨੇ ,
ਰਿਸਤੇ ਭੁੱਲ ਗਿਆ ਪੈਸਾ ਹੀ ਬਸ ਰਹਿ ਗਿਆ ਏ ,
ਗੋਪੀ ਤਾ ਯਾਰੋ ਸੱਚ ਕਹਿ ਗਿਆ ਏ ,
ਰਿਸਤੇ ਪਿੱਛੇ ਰਹਿ ਗੇ ,
ਬਸ ਪੈਸਾ ਹੀ ਰਹਿ ਗਿਆ ਏ ….
ਗੋਪੀ ਔਜਲਾ

Loading views...

“ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ।
ਅਰਜਨ ਕਾਇਆ ਪਲਟਿ ਕੈ ਮੂਰਤ ਹਰਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆਂ ਰੂਪ ਦਿਖਾਵਣਿ ਵਾਰੋ ਵਾਰੀ”।।

ਪ੍ਰਕਾਸ਼ ਪੁਰਬ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। (੧੫੯੫-੧੬੪੪)

ਆਪ ਸਭ ਨੂ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੇ ਦੇ ਪ੍ਰਕਾਸ਼ ਪੁਰਬ ਦਿਆ ਲਖ ਲਖ ਵਧਾਈਆਂ ਹੋਣ ਜੀ..

Loading views...


ਯਾਂਰ ਦੀ friend ਤੇ ਨਾਂ ਅੱਖ ਰੱਖੀਏ,,
ਪੱਕਾਂ ਮੁੱਲ ਪੈਦਾਂ ਸੁਥਰੇ ਈਮਾਂਨ ਦਾਂ
ਨੰਗ ਬੰਦਾਂ ਮੰਗੇ ਖਰਚਾਂ ਮਸ਼ੂਕ ਤੋਂ,😃😃
ਸਪੀਕਰ ਤੇ phone ਸੁਣੇ ਜੋ ਰਕਾਂਨ ਦਾਂ

Loading views...


ਕੇਰਾਂ ਪਿੰਡ ਚ ਲਾਲਿਆਂ ਨੇ ਘਰੇ ਭਾਈ ਭਗਵਤ ਗੀਤਾ ਦਾ ਪਾਠ ਰਖਾ ਲਿਆ। ਸ਼ਹਿਰੋਂ ਲਾਲਾ ਜੀ ਦੇ ਰਿਸ਼ਤੇਦਾਰ ਵੀ ਆਏ ਹੋਏ। ਪਿੰਡ ਵੀ ਸਾਰਾ ਸੱਦਿਆ ਪੂਰਾ ਤਗੜਾ ਮਹੌਲ । ਪੰਡਤ ਜੀ ਲੱਗ ਗਏ ਕਥਾ ਸੁਨਾਉਣ।
ਕ੍ਰਿਸ਼ਨ ਦੇ ਜਨਮ ਵੇਲੇ ਤੋੰ ਹੋਗੀ ਕਥਾ ਸ਼ੁਰੂ
ਪੰਡਤ ਜੀ ਕਹਿੰਦੇ ਭਾਈ ਕ੍ਰਿਸ਼ਨ ਦਾ ਮਾਮਾ ਕੰਸ ਸਿਰੇ ਦਾ ਦੁਸ਼ਟ ਤੇ ਅੱਤਿਆਚਾਰੀ ਬੰਦਾ ਸੀ।
ਓਹਨੂੰ ਭਵਿੱਖਬਾਣੀ ਹੋਈ ਵੀ ਤੇਰੀ ਮੌਤ ਤੇਰੀ ਭੈਣ ਦੀ 8ਵੀਂ ਸੰਤਾਨ ਦੇ ਹੱਥੋਂ ਲਿਖੀ ਆ। ਓਹਨੇ ਆਵਦੀ ਭੈਣ ਤੇ ਭਣੋਈਏ ਨੂੰ ਜੇਲ ਚ ਨਜਰਬੰਦ ਕਰ ਲਿਆ।
ਪਹਿਲੀ ਸੰਤਾਨ ਹੋਈ ਕੰਸ ਨੇ ਉਹਨੂੰ ਮਾਰ ਦਿੱਤਾ ਦੂਜੀ ਹੋਈ ਓਹਨੂੰ ਵੀ ਮਾਰ ਦਿੱਤਾ। ਕਰਦੇ ਕਰਦੇ 7 ਸੰਤਾਨਾ ਮਾਰ ਤੀਆਂ

ਫੇਰ 8ਵੀਂ ਸੰਤਾਨ ਦੇ ਰੂਪ ਚ ਸ਼੍ਰੀ ਕ੍ਰਿਸ਼ਨ ਨੇ ਜਨਮ ਲਿਆ
ਤੇ ਉਹ ਕੰਸ ਦੀ ਮੌਤ ਬਣਕੇ ਆਏ

ਨਾਜਰ ਅਮਲੀ ਨੇ ਮਾਰ ਕੇ ਮੂਕੇ ਜੇ ਦਾ ਮੰਡਸਾ ਸਿੱਟ ਕੇ ਜਰਦੇ ਦੀ ਲੱਪ ਬੁੱਲ੍ਹ ਥੱਲੇ
ਕਹਿੰਦਾ ਪੰਡਤਾ ਇੱਕ ਗੱਲ ਦੱਸ ਜਦੋ ਕੰਸ ਨੂੰ ਪਤਾ ਸੀ ਕਿ ਭੈਣ ਦੀ 8ਵੀਂ ਸੰਤਾਨ ਓਹਨੂੰ ਮਾਰੂ ਤਾਂ ਉਹਨੇ ਭੈਣ ਤੇ ਭਣੋਈਏ ਨੂੰ ਕੱਠੇ ਰੱਖਿਆ ਈ ਕਿਉਂ ਸੀ। ਅੱਡ ਅੱਡ ਰੱਖਦਾ ਐਵੇਂ ਭੈਂਦੇਨੀ ਐਡੀ ਮਹਾਭਾਰਤ ਕਰਾ ਕੇ ਰਖਤੀ।

ਲਾਲੀਆਂ ਭਰਾਵਾਂ ਬਿੱਟਰ ਬਿੱਟਰ ਝਾਕਣ ਸਾਰਾ ਪਿੰਡ ਲਿੱਟਦਾ ਫਿਰੇ

Loading views...

ਪੰਜਾਬ ਦਾ ਦਰਦ
ਸੁਣੋ ਸੁਣਾਵਾਂ ਦੇਸ ਵਾਸੀਓ ਸੱਚੀਂ ਗੱਲ ਨੌਜਵਾਨ ਦੀ,
ਪੰਜਾਬੀ ਸੀ ਸੋ ਅਣਖ ਦੇ ਰਾਖੇ, ਨਸ਼ਿਆਂ ਵਿੱਚ ਅਣਖ ਗਏ।
ਬਾਪੂ ਦੀ ਮਿਹਨਤ ਵੇਚ ਕੇ,ਬਸ ਬੋਤਲ ਪੱਲੇ ਪਾ ਗਏ।
ਤਿੰਨ ਦਿਨਾਂ ਵਿਚ ਨੌਂ ਗਵਾਏ, ਇਹ ਨਤੀਜਾ ਨਸ਼ਾ ਲਿਆ ਗਿਆ।
ਬੇਬੇ ਬਾਪੂ ਰੋਂਦੇ ਰਹਿੰਦੇ ਗਏ, ਇਹ ਦੁੱਖ ਪੱਲੇ ਪਾ ਗਿਆ।
ਸਾਲਾਂ ਤੋਂ ਜੋ ਖ਼ੁਆਬ ਸੀ ਪਾਲੇ, ਮਿੰਟਾਂ ਵਿਚ ਮੁੱਕਾ ਗਿਆ।
ਇਹਨੀਂ ਬੇਰੁਜ਼ਗਾਰੀ ਵਿਚ ਵੀ ਨਸ਼ਾ ਕਿੱਥੋਂ ਆ ਗਿਆ।
ਵੋਟਾਂ ਵੇਲੇ ਜੀ ਜੀ ਕਰਦੇ, ਉਂਝ ਲੈਂਦਾ ਕੋਈ ਸਾਰ ਨਹੀਂ।
ਪਤਾ ਨੀ ਕਿਹੜੇ ਖਜ਼ਾਨੇ ਇਹਨਾਂ ਭਰਨੇ, ਲੱਖਾਂ ਪਰਿਵਾਰ ਉਜਾੜ ਕੇ।
ਕਰ ਵਾਅਦੇ ਮੁਕਰ ਜਾਂਦੇ ਨੇ, ਇੱਥੇ ਕੋਈ ਜੁਵਾਨ ਦਾ ਪੱਕਾ ਨਹੀਂ।
ਕਰਜ਼ੇ ਮੁਆਫ਼ ਕਰਨ ਦੀ ਲੋੜ ਨਹੀਂ, ਰੁਜ਼ਗਾਰ ਮੁਹੱਈਆ ਕਰਵਾਦੋ ਜੀ।
ਨਸ਼ਿਆਂ ਵਿੱਚ ਡੁੱਬੇ ਨੋਜਵਾਨਾਂ ਨੂੰ, ਨਵੀਂ ਦਿਸ਼ਾ ਦਿਖਾਦੋ ਜੀ।
ਕਾਮਨੀ ਕਿਹਦੀ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਲ, ਨਸ਼ਾ ਛੁਡਾਓ ਪੁੱਤ ਬਚਾਓ ਇਹ ਨਵੀਂ ਮੁਹਿੰਮ ਚਲਾ ਦਿਓ ਜੀ।।
ਕਾਮਿਨੀ ਸ਼ਰਮਾ

Loading views...


ਦੋਚਿੱਤੀ ਮਤਰੇੲੇ ਬੱਚੇ ਵਰਗੀ ਹੁੰਦੀ ੲੇ,
“ਜੇ ੳੁਹ ਹੱਥ ਨੲੀਂ ਧੋਂਦਾ ਤਾਂ ਗੰਦਾ ਅਖਵਾੳੁਦਾ ੲੇ
ਤੇ ਜੇ ਧੋਂਦਾ ੲੇ ਤਾਂ ਪਾਣੀ ਖਰਾਬ ਕਰਦਾ ਲੱਗਦਾ ੲੇ.

Loading views...

ਸੱਚ ਹੀ ਕਿਹਾ ਕਿਸੇ ਨੇ ੲਿਸ਼ਕ ਅੰਨ੍ਹਾ ਕਰ ਦਿੰਦਾ ਤਾਂ
ਹੀ ਤੇ ਕੈਪਟਨ ਨੂੰ ਰੋਂਦਾ ਪੰਜਾਬ ਨੀ ਦਿਖ ਰਿਹਾ.

Loading views...

ਅਾ ਕੈਸਾ ਚਿੱਟਾ ਯਾਰਾ ਓੲੇ
ਦਿਨ ਕਾਲੇ ਲੈ ਅਾੲਿਅਾ….
(ਚਿੱਟੇ ਦੇ ਵਿਰੋਧ ਚ੍ਹ ਕਾਲਾ ਹਫ਼ਤਾ)

Loading views...