Sub Categories

ਨੀਚੇ ਨਹੀਂ ਹੁੰਦਾ
ਥੱਲੇ ਹੁੰਦਾ
Wow ਨਹੀਂ ਹੁੰਦਾ
ਬੱਲੇ ਹੁੰਦਾ

ਨਮਕ ਨਹੀਂ ਹੁੰਦਾ
ਲੂਣ ਹੁੰਦਾ
ਕਰੇਜ਼ ਨਹੀਂ ਹੁੰਦਾ
ਜਨੂਨ ਹੁੰਦਾ

ਪਿਆਜ਼ ਨਹੀਂ ਹੁੰਦਾ
ਗੰਢਾ ਹੁੰਦਾ
ਚਿਲਡ ਨੀ ਹੁੰਦਾ
ਠੰਡਾ ਹੁੰਦਾ

ਚਨੇ ਨਹੀਂ ਹੁੰਦੇ
ਛੋਲੇ ਹੁੰਦੇ ਆ
ਮੁਲਾਇਮ ਸੇ ਨਹੀਂ ਹੁੰਦੇ
ਪੋਲੇ ਹੁੰਦੇ ਆ

ਬਰਤਨ ਨਹੀਂ ਹੁੰਦਾ
ਭਾਂਡਾ ਹੁੰਦਾ
ਅੰਡਾ ਨਹੀਂ ਹੁੰਦਾ
ਆਂਡਾ ਹੁੰਦਾ

ਚੱਦਰ ਨਹੀਂ ਹੁੰਦਾ
ਚਾਦਰ ਹੁੰਦਾ
ਰਿਸਪੇਕਟ ਆਵਦੀ ਥਾਂ
ਵੈਸੇ ਆਦਰ ਹੁੰਦਾ

ਚੀਨੀ ਨਹੀ ਹੁੰਦੀ
ਖੰਡ ਹੁੰਦੀ ਆ
Winter ਨਹੀ ਹੁੰਦੀ
ਠੰਡ ਹੁੰਦੀ ਆ

ਬਨਿਆਨ ਨਹੀਂ ਹੁੰਦਾ
ਬਨੈਣ ਹੁੰਦਾ
ਸਿਸ ਨਹੀਂ ਹੁੰਦਾ
ਭੈਣ ਹੁੰਦਾ

ਬੇਬੀ ਨਹੀਂ ਹੁੰਦਾ
ਨਿਆਣਾ ਹੁੰਦਾ
ਅੱਛਾ ਨਹੀਂ ਹੁੰਦਾ
ਸਿਆਣਾ ਹੁੰਦਾ

ਚਾਰਪਾਈ ਨੀ ਹੁੰਦੀ
ਮੰਜਾ ਹੁੰਦਾ
ਪਚਪਨ ਨੀ ਹੁੰਦਾ
ਪਚਵੰਜਾ ਹੁੰਦਾ

ਪਾਜੀ ਨੀ ਹੁੰਦਾ
ਭਾਅ ਜੀ ਹੁੰਦਾ
ਖੇਲ ਨਹੀਂ ਹੁੰਦਾ
ਬਾਜੀ ਹੁੰਦਾ

ਧਰਤੀ ਤੇ ਵਾਧੂ ਦਾ ਭਾਰ ਹੁੰਦਾ
ਪੜ੍ਹਿਆ ਮਹਿਸੂਸ ਕਰਾਉਣ ਲਈ ਜੋ ਬੇਗ਼ਾਨੀ ਬੋਲੀ ਬੋਲੇ
ਉਹ ਮਾਂ ਬੋਲੀ ਦਾ ਗੱਦਾਰ ਹੁੰਦਾ।
ਇੰਦਰਜੀਤ ਸਿੰਘ

Loading views...



ਸ਼ੀਸ਼ੇ ਮੂਹਰੇ ਖੜੀ ਘਰਵਾਲੀ ਆਪਣੇ ਪਤੀ ਨੂੰ ਪੁੱਛਣ ਲੱਗੀ ਕਿ ਮੈਂ ਜਿਆਦਾ ਮੋਟੀ ਤਾਂ ਨਹੀਂ ਲੱਗਦੀ?
ਬੰਦਾ ਵਿਚਾਰਾ ਫਾਲਤੂ ਦੇ ਕਲੇਸ਼ ਤੋਂ ਬਚਣ ਦਾ ਮਾਰਾ ਕਹਿੰਦਾ ‘ਜਮਾਂ ਨਹੀਂ
ਕਹਿੰਦੀ ‘ਚੰਗਾ ਫੇਰ ਮੈਨੂੰ ਫਰਿਜ਼ ਤੱਕ ਚੁੱਕ ਲੈ ਚੱਲੋ ਮੈਂ ਆਈਸ ਕਰੀਮ ਖਾਣੀ ਹੈ
ਹਲਾਤ ਬੇਕਾਬੂ ਹੋਏ ਵੇਖ ਘਰ ਵਾਲ਼ਾ ਕਹਿੰਦਾ ‘ਰੁਕਜਾ,
ਮੈਂ ਫਰਿੱਜ ਈ ਚੁੱਕ ਲਿਆਉਨਾਂ

Loading views...

ਇੱਕ ਲੀਡਰ ਦੂਜੇ ਪੁਲਿਸ ਵਾਲੇ ਤੇ ਤੀਜੇ ਪੇਜ ਦੇ ਐਡਮਿਨ
ਇਹਨਾਂ ਦੀ ਜਿੰਨੀ ਮਰਜ਼ੀ ਬੇਇਜ਼ਤੀ ਕਰ ਲਓ
ਇਹਨਾਂ ਨੂੰ ਨਹੀਂ ਮਹਿਸੂਸ ਹੁੰਦੀ

Loading views...

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥੩੬॥ਸੇਖ ਸਾਬ ਦੁਨਿਆਵੀ ਰੀਤ ਜਾ ਇਸਕ ਮਜਾਜੀ ਵਿਚ ਜੋ ਵਿਛੋੜੇ ਨੂ ਮਾੜਾ ਕੇਹਾ ਜਾਂਦਾ ਹੈ ਜਾ ਆਖਿਆ ਜਾਂਦਾ ਹੈ ਹਾਏ ਵਿਛੋੜਾ ਮਾੜਾ ਹੈ ਉਸਦੇ ਉਲਟ ਜਾਕੇ ਆਖਦੇ ਹਨ ਕੇ ਵਿਛੋੜੇ ਦਾ ਅਹਿਸਾਸ ਤਾ ਸਭ ਤੂ ਸ੍ਰੇਸਟ ਹੈ ਕਿਓਕੇ ਜਦ ਵਿਛੋੜੇ ਦਾ ਅਹਿਸਾਸ ਹੋਵੇਗਾ ਤਦ ਹੀ ਜੀਵ ਮਿਲਾਪ ਕਰਨ ਲਈ ਮਾਰਗ ਲਭੇਗਾ॥ਪਰ ਸੇਖ ਸਾਬ ਆਖਦੇ ਹਨ ਜੇ ਕਿਸੇ ਨੂ ਵਿਛੋੜੇ ਦਾ ਅਹਿਸਾਸ ਹੀ ਨਾਹ ਹੋਵੇ ਭਾਵ ਓਸ ਨੂ ਇਹ ਹੀ ਮਹਸੂਸ ਨਾਹ ਹੋਵੇ ਕੇ ਓਹ ਆਪਣੇ ਕੰਤ ਕਰਤਾਰ ਤੂ ਵਿਛੜਿਆ ਹੋਇਆ ਤਾ ਮਾਨੋ ਓਹ ਤਨ ਜਾ ਦੇਹ ਤੁਰਦੀ ਫਿਰਦੀ ਲਾਸ਼ ਹੈ॥ਸਮਝਣ ਵਾਲੀ ਗੱਲ ਇਹ ਹੈ ਕੇ ਕੋਈ ਵੀ ਤਲਾਸ ਉਦੋ ਆਰੰਭ ਹੋਂਦੀ ਹੈ ਜਦ ਪਤਾ ਲਗੇ ਕੇ ਕੁਝ ਖੁਸ ਗਿਆ ਹੈ ਭਾਵ ਕੋਈ ਵਿਛੜ ਗਿਆ ਹੈ॥ਵਿਛੋੜੇ ਦਾ ਅਹਿਸਾਸ ਮਿਲਾਪ ਵੱਲ ਪੁਟਿਆ ਪਹਲਾ ਕਦਮ ਹੈ॥ਇਸੇ ਤਰ੍ਹਾ ਮਹਲਾ ੨ ਆਖਦੇ ਹਨ.ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ਜਿਥੇ ਸਾਹਿਬ ਨਾਲੋ ਵਿਛੋੜੇ ਦਾ ਅਹਿਸਾਸ ਨਹੀ ਉਥੇ ਸਾਹਿਬ ਪ੍ਰਤੀ ਸਤਿਕਾਰ ਕਦੇ ਵੀ ਨਹੀ ਹੋ ਸਕਦਾ॥ 🍁🍁🍁🍁🍁🍁🍁🍁🍁🍁🍁🍁🍁🍁🍁🍁🍁

Loading views...


ਈਰਖਾ ਉਹ ਰੱਖਦੇ ਨੇ ਜੋ
ਵਿਹਲੇ ‘ਤੇ ਰੱਬ ਤੋ ਦੂਰ ਹੁੰਦੇ ਨੇ
ਆਪਣੇ ਆਪ ਦਾ ਨਾ ਸਮਝ
ਈਰਖਾ ਰੱਖਦਾ ਹੈ

Loading views...

ਬਸ ਇੱਕ ਤੇਰੇ ਅੱਗੇ ਹੀ ਝੁਕੀ ਆਂ, .
.
ਉਂਝ ਜੱਟੀ ਨੇ ਕਦੇ ਕਿਸੇ ਨੂੰ ਆਪਣੇ ਅੱਗੇ ਖੰਘਣ ਨਹੀਂ ਦਿੱਤਾ।।

Loading views...


ਤੇਰੇ ਪਿੱਛੇ ਤੇਰੇ ਪਿੱਛੇ ਘੁੰਮ ਕੇ ਬਦਨਾਮੀ ਨਹੀ ਦਵਾਓਣੀ।

ਇਹ ਆਪਣੀ ਏ ਪਿਆਰੀ ਜਿਹੀ ਸੋਚ!

ਹਾਂ ਇੰਨਾ ਕਹਿ ਸਕਦੇ ਹਾਂ ਤੇਰੀ ਫਿੰਲੀਗ ਸਮਝ ਕੇ।

ਇਕ ਦਿਨ ਖੁੱਦ ਤੋੜੇਂਗੀ ਤੂੰ ਆਪਣੀ ਅਪਰੋਜ।
👇👇👇👇👇👇👇👇👇👇👇
ਕਹਿੰਦੇ ਪੱਥਰ ਦਿੱਲ ਬਣਕੇ ਰਹਿਣਾ ਏ।

ਪਰ ਅਸੀ ਤੇ ਸੁਣਾ ਦਿੱਤੀ ਆਖਰੀ ਗੱਲ ਤੈਨੂੰ।

ਤੂੰ ਜੋ ਮਰਜੀ ਕਰ ਲਈ ਡੀਸਾਈਡ ਖੁੱਦ ਲਈ।

ਅਸੀ ਤੇ ਤੇਰੇ ਹਾਂ ਤੇ ਤੇਰੀਆਂ ਯਾਦਾਂ ਨਾਂ ਹੀ ਜਿਓਣਾਂ ਏ।

Loading views...


ਅਸੀ ਦਿਲ ਦੀਆ ਗਲਾਂ ਕਰ ਕਦੀ।
ਹਲਕੇ ਕਰ ਲੈਦੇਂ ਸੀ ਦਰਦਾਂ ਨੂੰ ਮਰਜਾਣੀ ਕੋਲ।
ਨਾ ਤੇ ਅਜ ਓਹ ਕੋਲ ਨਾ ਕੋਈ ਸਾਡੇ ਦਿਲ ਚ।
ਜਿਸ ਮਰਜਾਣੀ ਨੂੰ ਅਪਣਾ ਬਣਾ ਕੇ ਅੱਜ।
ਮੈ ਵੀ ਲਵਾਂ ਮਿਲ ਕੇ ਦੱਬੇ ਹੋਏ ਵਰਕੇ ਫਰੋਲ।

Loading views...

ਕੈਪਟਨ ਕਹਿੰਦਾ ਮੈਂ ਚੋਣਾਂ ਦੌਰਾਨ ਕੀਤੇ 161 ਵਾਅਦਿਆਂ ਵਿਚੋਂ
140 ਪੂਰੇ ਕਰ ਦਿੱਤੇ ਆ , ਤੁਹਾਡੇ ਵਿਚਾਰ ?
ਵੀਰ ਕੋਈ ਧੱਕਾ ਮੁੱਕੀ ਨਾ ਕਰੋ , ਕੱਲੇ ਕੱਲੇ ਨੂੰ ਲਾਹਨਤਾਂ
ਪਾਉਣ ਦਾ ਮੌਕਾ ਮਿਲੂਗਾ

Loading views...

ਅੱਜ ਕੱਲ ਦੇ ਬੱਚੇ ਤਾਂ EarPhone ਲਗਾ ਕੇ ਤੁਰਦੇ ਆ
ਇੱਕ ਅਸੀਂ ਸੀ ਜੋ ਸਕੂਲ ਤੋਂ ਪੱਥਰ ਨੂੰ ਠੁੱਢ ਮਾਰ ਕੇ
ਘਰ ਤੱਕ ਲੈ ਆਉਂਦੇ ਸੀ

Loading views...


ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ
ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ

Loading views...


ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ

Loading views...

ਜ਼ਿੰਦਗੀ ਚ ਕਦੇ ਵੀ sad ਨਾ ਹੋਵੇ
ਹਮੇਸ਼ਾ ਖੁਸ਼ ਰਹੋ ਕਿਉਂਕਿ
ਪ੍ਰਮਾਤਮਾ ਸਾਡੇ ਲਈ ਜੋ ਕਰਦਾ ਹੈ
ਚੰਗਾ ਹੀ ਕਰਦਾ ਹੈ ਤੇ ਜੇ ਤੁਹਾਨੂੰ
ਲੱਗਦਾ ਹੈ ਕਿ ਕੁਜ ਮਾੜਾ ਹੈ ਤਾਂ ਯਾਦ
ਰੱਖੋ ਕਿ ਉਸ ਮਾੜੇ ਤੋਂ ਬਾਅਦ ਬਹੁਤ
ਵੱਡਾ ਚੰਗਾ ਹੋਣਾ ਹੁੰਦਾ ਹੈ

Loading views...


ਕਿੰਨੇ ਅਜੀਬ ਹੁੰਦੇ ਨੇ ਇਨਸਾਨ ,

ਜੇਕਰ ਉਸਦੇ ਬਾਰੇ ਵਿੱਚ ਸੱਚ ਕਹੋ ਤਾਂ ਉਹ ਬੁਰਾ ਮੰਨ ਲੈਂਦਾ ਹੈ ,

ਅਤੇ ਦੂਜੇ ਦੇ ਬਾਰੇ ਵਿੱਚ ਬੁਰਾ ਕਹੋ ਤਾਂ ਉਹ ਸਚ ਮੰਨ ਲੈਂਦਾ ਹੈ . .

Loading views...

ਮੋਦੀ ਸਰਕਾਰ ਨੇ 15 – 15 ਲੱਖ ਵੰਡ ਕੇ
ਦੇਸ਼ ਦਾ ਖਜ਼ਾਨਾ ਹੀ ਖਾਲੀ ਕਰ ਦਿੱਤਾ

Loading views...

ਦਹੇਜ਼ ਚ ਗੱਡੀਆਂ ਲੈਣ ਵਾਲਿਓ
ਚਲਾਨ ਲਈ ਪੈਸੇ ਕਿਥੋਂ ਲਵੋਗੇ ?

Loading views...