ਪੂਜਾ ਤੱਕ ਹੀ ਰਹਿਣ ਦਿਉ ਭਗਵਾਨ ਖਰੀਦੋ ਨਾ,
ਮਜਬੂਰੀ ਵਿਚ ਫਸਿਆਂ ਦਾ ਈਮਾਨ ਖਰੀਦੋ ਨਾ,
ਝੁੱਗੀਆਂ ਢਾਹ ਕੇ ਉੱਸਰੇ ਜੋ…..?
.
.
.
.
ਮਾਕਾਨ ਖਰੀਦੋ ਨਾ,
ਇਹ ਤਾਂ ਬਖ਼ਸ਼ਿਸ਼ ਸਤਗੁਰ
ਦੀ ਹੈ ਰਹਿਮਤ ਦਾਤੇ ਦੀ,..
.
ਧੀਆਂ ਮਾਰ ਕੇ
ਪੁੱਤਰਾਂ ਦੀ ਸੰਤਾਨ ਖਰੀਦੋ
ਨਾ.



ਨਸ਼ਿਆਂ ਨੇ ਖਾਧਾ ਪੁੱਤਾਂ ਨੂੰ
ਪ੍ਰਦੂਸ਼ਣ ਖਾ ਗਿਆ ਰੁੱਤਾਂ ਨੂੰ ..
.
ਜੱਟ ਨੂੰ ਖਾ ਲਿਆ ਕਰਜੇ ਨੇ
ਗੀਤਾਂ ਨੇ ਚੱਕ ਲਿਆ ਮੁੱਛਾਂ ਨੂੰ
ਲੋੜਾਂ ਨੂੰ ਤਰੱਕੀ ਖਾ ਗਈ ਏ..
.
ਕੁੜੀ ਮਾਰ ਖਾ ਗਏ ਕੁੱਖਾਂ ਨੂੰ
ਹੁਣ ਝੜੀ ਸਾਉਣ ਦੀ ਲੱਗੇ ਨਾ
ਅਸੀੰ ਵੱਢਕੇ ਬਹਿ ਗਏ ਰੁੱਖਾਂ ਨੂੰ..
.
ਕਦੇ ਰਾਜ ਖਾਲਸਾ ਕਰਦਾ ਸੀ
ਹੁਣ ਅੱਡਦੇ ਫਿਰਦੇ ਬੁੱਕਾਂ ਨੂੰ
ਜੀ ਐਸ ਟੀ ਲਾਤੀ ਲੰਗਰ ਤੇ..
.
ਸਰਕਾਰ ਨਾਂ ਵੇਖੇ ਭੁੱਖਾਂ ਨੂੰ
ਮੱਤ ਮਾਰੀ ਕੌਮ ਦੀ ਵਹਿਮਾਂ ਨੇ
.
‘ ਅੋਰਤ’ ਫਿਰੇ ਬਚਾਉਂਦੀ ਗੁੱਤਾਂ ਨੂੰ.

ਰਿਸ਼ਤੇ ਤੱਤੇ ਠੰਡੇ ਹੋ ਗਏ,
ਦਿਨ ਵੀ ਸੰਡੇ ਮੰਡੇ ਹੋ ਗਏ।
ਕੀ ਹੁਣ ਖਾਵੇ ਮਾੜਾ ਬੰਦਾ,
ਸੌ ਰੁਪਈਏ ਗੰਢੇ ਹੋ ਗਏ।
ਜਹਿਰ ਪੀਣ ਦੀ ਲੋੜ ਨੀ ਮਿੱਤਰੋ,
ਪਾਣੀ ਐਨੇ ਗੰਦੇ ਹੋ ਗਏ।
ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ,
ਉੱਚੇ ਲੁਚੇ ਲੰਡੇ ਹੋ ਗਏ।
ਹਕ ਮੰਗਦੀਆਂ ਧੀਆਂ ਲਈ ਵੀ,
ਨੌਕਰੀ ਦੀ ਥਾਂ ਡੰਡੇ ਹੋ ਗਏ।
ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ,
ਲੰਘਣ ਲਗਿਆਂ ਕੰਡੇ ਹੋ ਗਏ।
ਕਿਥੋਂ ਰੱਖਦਾਂ ਆਸਾਂ ਸੱਜਣਾ,
ਸੱਜਣ ਮਤਲਬੀ ਬੰਦੇ ਹੋ ਗਏ ।
ਅਨਪੜ੍ਹ ਬੰਦੇ ਬਣੇ ਮਨਿਸਟਰ,
ਗਲ ਕਿਰਸਾਨਾਂ ਫੰਦੇ ਹੋ ਗਏ।
ਕੋਲੇ ਦੇ ਤਾਂ ਸੁਣੇ ਸੀ ਮਿੱਤਰਾ
ਚਿੱਟੇ ਦੇ ਵੀ ਧੰਦੇ ਹੋ ਗਏ।

ਮੋਹ ਤੇਰੇ ਦੀਆਂ ਤੰਦਾਂ …
ਅਜ ਬਣੇ ਦਰਦਾਂ ਦੇ ਤਾਣੇ ,,,
ਟੁੱਟੇ ਦਿਲ ਦਾ ਦਰਦ ਕੀ ਹੁੰਦਾ…
ਦਿਲ ਤੋੜਨ ਵਾਲਾ ਕੀ ਜਾਣੇ


ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!

ਝਿੜਕਾਂ ਦੇਵੇ ਮੁੱਖ ਤੇ ਗੁੱਸਾ….
ਤੇਰੇ ਫਿਕਰ ‘ਚ ਹੁੰਦਾ ਲਿੱਸਾ….
ਆਪਣੇ ਸੁਪਨੇ ਸਾੜ ਕੇ….
ਤੇਰੇ ਲਈ ਕਰਦਾ ਲੋਅ….
ਉਹ ਹੈ ਪਿਉ….ਉਹ ਹੈ ਪਿਉ….


ਮੋਹ ਤੇਰੇ ਦੀਆਂ ਤੰਦਾਂ …
ਅਜ ਬਣੇ ਦਰਦਾਂ ਦੇ ਤਾਣੇ ,,,
ਟੁੱਟੇ ਦਿਲ ਦਾ ਦਰਦ ਕੀ ਹੁੰਦਾ…
ਦਿਲ ਤੋੜਨ ਵਾਲਾ ਕੀ ਜਾਣੇ


ਮੁਲ ਨੀ ਮਿਲਦਾਂ ਪਿਆਰ ਏ ਕਰਨਾ ਬੜਾ ਸੌਖਾਂ ਏ …..
ਤੇ ਨਿਭਾਓਣਾ ਕਿਤੇ ਅੌਖਾ ਏ …..
ਪਾਣੀ ਡੂੰਗੇ ਡੋਬ ਦਿਦੇ ਲੰਮੀ ਵਾਟ ਤੁਰਨਾਂ ਬਹੁ਼ਤ ਅੌਖਾ ਏ ……
ਰਾਸ ਆਉਦੀਂ ਮੁਹਬਤ ਵੀ ਕਿਸੇਂ —- ਕਿਸੇਂ ਨੂੰ
ਇਹਦੇ ਨਾਲ ਤੇ ਲੋਕਾਂ ਨਾਲ ਲੜਨਾਂ ਬਹੁ਼ਤ ਅੌਖਾ ਏ …..

ਉਏ ਧੀ ਆਪਣੀ ਚਾਹੇ ਬੇਗਾਨੀ
ਉਹਦੀ ਮਿਁਟੀ ਪੁਁਟੀਏ ਨਾ
ਕਦੇ ਚੁਁਕ ਵਿਁਚ ਆਕੇ ਲੋਕਾ ਦੇ
ਘਰਵਾਲੀ ਕੁਁਟੀਏ ਨਾ
ਬਾਪੂ ਦੀਆ ਕਁਢੀਆ ਗਾਲਾ ਦਾ
ਕਦੇ ਰੋਸ ਨੀ ਮਨਾਈ ਦਾ
ਲਁਖ ਸਹੁਰੇ ਹੋਵਣ ਚੰਗੇ
ਪਁਡਿਆ ਰੋਜ ਨਈ ਜਾਈਦਾ ..


ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,,
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,,
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ,,
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ


mnjil ki mil jandi loki ravaan bhul jande…
rishtedari bhain bhrava di ki gall kr de…
bhuln vale loki apniya mavaan bhul jande

ਪਿਆਰ ਕਰਨੇ ਕਾ ਮਜਾ ਤਵੀ ਆਤ ਹੈ ,🖊
ਜਵ ਆਗ ਦੋਨੋਂ ਤਰਫ ਲੱਗੀ ਹੋ।🖊
ਵਰਨਾ ਡਰਾਮਾ ਤੋ ਹਰ ਕੋਈ ਲੇਤਾ ਹੈ 🖊


ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ,
ਰਾਸ਼ਨ ਜੋ ਸੀ, ਛੱਕ ਗਏ ਹਾਂ।
ਹੁਣ ਤੇ ਮਗਰੋਂ ਲੱਥ ਕਰੋਨਾ ,
ਸਾਡੀ ਹੋ ਗਈ ਬੱਸ ਕਰੋਨਾ।

ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲਿਸੇ ਹੋਈ ਜਾਈਏ।
ਨਿਕਲੇ ਪਏ ਨੇ ਵੱਟ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।

ਤੂੰ ਸਭ ਰਿਸ਼ਤੇਦਾਰ ਛੁੱਡਾਏ,
ਡਰਦਾ ਕੋਈ ਮਿਲਣ ਨਾ ਆਏ,
ਫੋਨਾਂ ਨਾਲ ਹੀ ਕੰਮ ਚਲਾਏ।
ਸਾਕਾਂ ਦੀ ਰੋਲੇੰ ਪੱਤ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।

ਤਾਸ਼ ਖੇਡ ਚੜੱਕਿੱਲੀ ਮਾਰਨ,
ਕਈ ਜਿੱਤੀ ਹੋਈ ਬਾਜ਼ੀ ਹਾਰਨ,
ਕੁੱਝ ਵੇਖਕੇ ਬੁੱਤਾ ਸਾਰਣ।
ਚੇਤੇ ਆਉੰਦੀ ਸੱਥ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।

ਕਿਉਂ ਲੋਕਾਂ ਨੂੰ ਮਾਰੀ ਜਾਵੇੰ ,
ਵੱਸਦੇ ਘਰ ਉਜਾੜੀ ਜਾਵੇੰ,
ਧੁਰ ਦੀ ਗੱਡੀ ਚਾੜ੍ਹੀ ਜਾਵੇ।
ਕਾਹਤੋੰ ਚੁੱਕੀ ਅੱਤ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ।

ਕੋਈ ਵੇਖੇ ਤਾਂ ਅੱਖ ਚੁਰਾਈਏ,
ਦੂਰੋਂ ਵੇਖਕੇ ਹੱਥ ਹਲਾਈਏ,
ਅੌਖੇ ਹੋ ਕੇ ਮਾਸਕ ਪਾਈਏ।
ਢੱਕਿਆਂ ਮੂੰਹ ਤੇ ਨੱਕ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ।

ਖੰਘ ਆਵੇ ਡਰਦੇ ਨਾ ਖੰਘੀਏ,
ਹਸਪਤਾਲ ਲਾਗੋੰ ਨਾ ਲੰਘੀਏ,
ਹਰ ਇਕ ਦੀ ਖੈਰ ਸੁੱਖ ਮੰਗੀਏ।
ਨਾ ਲੋਕਾਂ ਨੂੰ ਡੱਸ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ,
ਸਾਡੀ ਹੋ ਗਈ ਬੱਸ ਕਰੋਨਾ।