ਤੇਰਾ ਸ਼ਰਮਾਉਣਾਂ ਚੰਗਾ ਲੱਗਦਾ ਮੈਨੂੰ
ਰੁਸਨਾ ਨਹੀ,
ਤੇਰਾ ਨੇੜੇ ਰਹਿਣਾ ਚੰਗਾ ਲੱਗਦਾ ਮੈਨੂੰ
ਦੂਰ ਰਹਿਣਾ ਨਹੀਂ
ਤੂੰ ਸਾਰੀ ਉਮਰ ਸੱਜਣਾ ਮੇਰਾ ਸਾਥ ਨਿਭਾਇਆ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ,
ਤੂੰ ਮੈਨੂੰ ਸੱਚਾ ਪਿਆਰ ਕੀਤਾ ਅਸੀਂ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ,
ਤੂੰ ਮੇਰਾ ਔਖੇ ਵੇਲੇ ਸਾਥ ਨਿਭਾਇਆ ਅਸੀਂ ਤੇਰਾ ਦਿਲੋਂ ਸ਼ੁਕਰੀਆ ਕਰਦੇ ਆ
ਮੇਰਾ ਦਿਲ ਤੇਰੇ ਲਈ ਆ ਤੇ ਤੇਰਾ ਦਿਲ ਮੇਰੇ ਲਈ ਆ,
ਆਜਾ ਦੋਵੇ ਪਿਆਰ ਦੀਆਂ ਗੁੜੀਆਂ ਸਾਂਝਾ ਪਾ ਲਈਏ
ਮੈਂ ਸੁਣਿਆ ਕਿ ਪਿਆਰ ਵਿੱਚ ਲੋਕ ਜਾਨ ਵੀ ਦੇ ਦਿੰਦੇ ਆ
ਪਰ ਜੋ ਵਕਤ ਨਹੀਂ ਦਿੰਦੇ ਉਹਨਾਂ ਨੇ ਜਾਨ ਕੀ ਦੇਣੀ ਆ॥
ਜਦੋ ਸੁਪਨੇ ਚ ਤੇਰਾ ਸੋਹਣਾ ਮੁਖ ਅੱਗੇ ਆਉਂਦਾ ਹੈ ਤਾਂ
ਅੱਖਾਂ ਖੋਲਣ ਨੂੰ ਜੀ ਨਹੀਂ ਕਰਦਾ,
ਮਿੱਠੀਆਂ ਮਿੱਠੀਆਂ ਗੱਲਾਂ ਜਦੋ ਸੁਪਨੇ ਚ ਹੁੰਦੀਆਂ ਨੇ ਤਾਂ
ਫਿਰ ਰਾਤ ਲੰਘਦੀ ਦਾ ਪਤਾ ਹੀ ਨਹੀਂ ਲੱਗਦਾ
ਯਾਦਾਂ ਚ ਮਿਸ ਵੀ ਉਹਨੂੰ ਕੀਤਾ ਜਾਂਦਾ ਹੈ,
ਜਿਹਦੀ ਕਿਸੇ ਦੇ ਦਿਲ ਚ ਕਦਰ ਹੋਵੇ
ਮੇਰੇ ਨੇੜੇ-ਤੇੜੇ ਹੋਕੇ ਵੀ ਉਹ ਗੁੰਮਸੁਦਾ ਹੁੰਦਾ ਏ..
ਇੱਕ ਦੋਸਤ ਮੇਨੂੰ ਇੰਝ ਜਾਪੇ ਜਿਵੇ ਖੁਦਾ ਹੁੰਦਾ ਏ..
ਮੈਂ ਕਿਹਾ ਅੱਜ ਝੂਠ ਦਾ ਦਿਨ ਹੈ
.ਉਹ ਮੁਸਕੁਰਾ ਕੇ ਬੋਲੀ
ਫਿਰ ਤੁਸੀਂ ਮੇਰੇ ਹੋ
ਵੀਣੀ ਹੋਵੇ ਚੂੜਾ ੳੁਤੇ ਨਾਮ ਹੋਵੇ ਤੇਰਾ ਵੇ…..,
ਬੋਲੇ ਝਾਂਜਰ ਜਿੱਥੇ ਮੇਰੀ,ਵੇਹੜਾ ਹੋਵੇ ਤੇਰਾ ਵੇ…..,
ਜਿਹੜੀ ਤੇਰੇ ਵਾਝੋਂ ਪਾੳੁਣੀ ਚਾਹਵਾ ਦੁਨੀਆਂ ੳੁਤੇ…..,
ਅੈਸੀ ਸੋਹਣਿਅਾ ਵੇ ਚੀਜ਼ ਕੋੲੀ ਨਾ…..,
ੲਿਕੋ ਤੇਰੇ ਨਾਲ ਜ਼ਿੰਦਗੀ ਵਤਾੳੁਣੀ ਸੋਹਣਿਅਾ…..,
ਦੂਜੀ ਨਾਰ ਦੀ ਤਾਂ ਰੀਝ ਕੋੲੀ ਨਾ😌
ਆਪਣੇ ਖ਼ਿਆਲਾਂ ਵਿਚ ਤੇਰੀ ਫੋਟੋ ਜੜਕੇ,, ਅੱਖਾਂ ਬੰਦ ਕਰਾਂ 😇
ਸੀਨੇ ਉੱਤੇ ਹੱਥ ਧਰਕੇ…!!!
ਵੇ ਸਾਨੂੰ ਲੋੜ ਕੀ ਇਤਰਾਂ ਦੀ
ਅਸਾਂ ਨੂੰ ਮਹਿਕ ਤੇਰੇ ਸਾਹਾਂ ਦੀ ਆਵੇ💞💞
ਵੇ ਮੈਂ ਤੱਤੜੀ ਜੱਗ ਭੁਲਾ ਬੈਠਾ
ਜਦ ਤੂੰ ਆਣ ਬੈਠੇ ਅਸਾਂ ਦੇ ਸਾਵੇਂ..!!
ਗੁੱਡ ਨਾਈਟ ਕਹਿਣ ਦਾ ਤੈਨੂੰ ਜੀ ਤਾਂ ਨਹੀਂ ਕਰਦਾ
ਪਰ ਕੀ ਕਰੀਏ ਅੱਖਾਂ ਦੀ ਨੀਂਦ ਇਜ਼ਾਜ਼ਤ ਨਹੀਂ ਦਿੰਦੀ,
ਸੁਪਨੇ ਚ ਤੇਰੇ ਨਾਲ ਗੱਲਾਂ ਕਰਦੇ ਰਹੀਏ
ਪਰ ਕੀ ਕਰੀਏ ਅੱਖਾਂ ਦੀ ਨੀਂਦ ਇਜ਼ਾਜ਼ਤ ਨਹੀਂ ਦਿੰਦੀ
ਮੇਰੇ ਦਿਲ ਦਾ ਅਹਿਸਾਸ ਹੈ ਤੂੰ,
ਦਿਨ ਚੜੀ ਧੁੱਪ ਦਾ ਨਿੱਘ ਹੈ ਤੂੰ,
ਦਿਲੋਂ ਦੂਰ ਤੈਨੂੰ ਕਰ ਨਹੀਂ ਸਕਦੇ,
ਉਮਰਾਂ ਦੀ ਸਾਂਝ ਤੇਰੇ ਨਾਲ ਨਿਭਾਉਣਾ ਚਾਹੁੰਦੇ ਆ
ਜਿਹੜਾ ਪਿਆਰ ਵਿਚ ਨਾ ਰੋਵੇ…😢
ਫਿਰ ਉਹ ਪਿਆਰ ਕਾਹਦਾ…💕
ਜਿਹੜਾ ਮੁਸ਼ਕਲਾਂ ਚ ਨਾਲ ਨਾ ਖੜੇ..🤗
ਫਿਰ ਉਹ ਪੱਕਾ ਯਾਰ ਕਾਹਦਾ…💕
ਜਿਹੜਾ ਅਪਣੇ ਪਿਆਰ ਦੀ ਹਰ ਰੀਝ ਨਾ ਪੂਰੀ ਕਰੇ..💑
ਫਿਰ ਉਹ ਦਿਲਦਾਰ ਕਾਹਦਾ..
ਮੇਰੀ ਜ਼ਿੰਦਗੀ ਚ ਆਉਣ ਲਈ ਤੇਰਾ ਦਿਲੋਂ ਸ਼ੁਕਰੀਆ,
ਮੈਨੂੰ ਸਮਝਣ ਲਈ ਤੇਰਾ ਦਿਲੋਂ ਸ਼ੁਕਰੀਆ,
ਮੇਰਾ ਸਾਥ ਦੇਣ ਲਈ ਤੇਰਾ ਦਿਲੋਂ ਸ਼ੁਕਰੀਆ,
ਮੈਨੂੰ ਲੱਖਾਂ ਵਿੱਚੋ ਤੂੰ ਚੁਣਿਆ ਉਸ ਵਾਸਤੇ ਤੇਰਾ ਸ਼ੁਕਰੀਆ
ਤੈਨੂੰ ਰੱਬ ਵਰਗਾ ਮੰਨ ਕੇ ਚੰਨ ਚ ਤੇਰਾ ਮੁਖ ਦੇਖ ਕੇ ਸਜਦਾ ਕਰ ਲੈਂਦੇ ਆ,
ਤੇਰੀਆਂ ਯਾਦਾਂ ਦੇ ਆਸਰੇ ਤੇਰੇ ਨਾਲ ਸੁਪਨੇ ਚ ਗੱਲਾਂ ਕਰ ਲੈਂਦੇ ਆ