ਅਸੀਂ ਤੁਰ ਚੱਲੇ ਆ ਦਾਦੀਏ,
ਹੋਣ ਸਿੱਖੀ ਲਈ ਕੁਰਬਾਨ,
ਅਸੀਂ ਪੋਤੇ ਗੁਰੂ ਤੇਗ ਬਹਾਦਰ ਜੀ ਦੇ,
ਪਿਤਾ ਗੋਬਿੰਦ ਸਾਡੇ ਮਾਣ,
ਅਸੀਂ ਸਦਾ ਲਈ ਕਾਇਮ ਕਰ ਦੇਣੀ,
“ਸਿੱਖੀ “ ਦੀ ਆਨ, ਬਾਨ, ਸ਼ਾਨ ,



ਰੱਖੀ ਨਿਗਾਹ ਮਿਹਰ ਦੀ ਦਾਤਾ
ਤੂੰ ਬੱਚੜੇ ਅਣਜਾਣੇ ਤੇ
ਚੰਗਾ ਮਾੜਾ ਸਮਾ ਗੁਜਾਰਾਂ
ਸਤਿਗੁਰ ਤੇਰੇ ਭਾਣੇ ਤੇ

ਪਰਮਾਤਮਾ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ
ਜਿਸਦਾ ਭਾਂਡਾ ਜਿੰਨ੍ਹਾਂ ਵੱਡਾ ਹੈ
ਉਹ ਉਹਨਾਂ ਹੀ ਲੈ ਜਾਵੇਗਾ

ਸਤਿਗੁਰ ਆਇਓ ਸਰਣਿ ਤੁਮਾਰੀ ,
ਰੱਖ ਲਓ ਲਾਜ ਨਿਮਾਣੇ ਦੀ…
ਇੱਕ ਤੇਰਾ ਹੀ ਸਹਾਰਾ ਹੈ..
ਵਾਹਿਗੁਰੂ ਜੀ….
ਸਤਿਨਾਮ ਸ਼੍ਰੀ ਵਾਹਿਗੁਰੂ ਜੀ..


ਖੁਸ਼ ਹਾਂ ਤੇਰੀ ਰਜ਼ਾ ਚ ਰੱਬਾ
ਜੋ ਗਵਾ ਲਿਆ ਉਹ ਤੇਰੀ ਮਰਜ਼ੀ
ਜੋ ਮਿਲ ਗਿਆ ਉਹ ਤੇਰੀ ਮੇਹਰ

ਸਬਰ ਚ ਰੱਖੀ ਰੱਬਾ,
ਕਦੇ ਡਿੱਗਣ ਨਾਂ ਦੇੲੀ
ਨਾ ਕਿਸੇ ਦੇ ਕਦਮਾਂ ਚ,
ਨਾ ਕਿਸੇ ਦੀਆਂ ਨਜਰਾਂ ਚ ..


ਲੰਗਰ ਵਾਲੀ ਰੀਤ ਜਿਹਨੇ ਚਲਾਈ ਸੀ,
ਭੁੱਖੇ ਸਾਧੂਆਂ ਨੂੰ ਜਿਹਨੇ ਰੋਟੀ ਖਵਾਈ ਸੀ,
ਮਲਿਕ ਭਾਗੋ ਦਾ ਜਿਹਨੇ ਹੰਕਾਰ ਭੰਨਿਆ ਸੀ,
ਭਾਈ ਲਾਲੋ ਨੂੰ ਜਿਹਨੇ ਤਾਰਿਆ ਸੀ,
ਚਾਰ ਉਦਾਸੀਆਂ ਕਰਕੇ ਜਿਹਨੇ ਦੁਨੀਆ ਨੂੰ ਤਾਰਿਆ ਸੀ,
ਭੈਣ ਨਾਨਕ ਦਾ ਵੀਰ ਸੀ ਪਿਆਰਾ ਸਭ ਦਿਲ ਦੀਆਂ ਜਾਨਣ ਵਾਲਾ,
ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ


ਸਿੱਖ ਧਰਮ ਦੀ ਇਹ ਜਾਣਕਾਰੀ ਹਰ ਸਿਖ ਨੂੰ ਆਪਣੇ ਬੱਚੇ ਨੂੰ ਦੇਣੀ ਚਾਹੀਦੀ ਹੈ🙏🙏🙏

ਪ੍ਰਸ਼ਨ:-ਸਿੱਖਾਂ ਦੇ ਦਸਾਂ ਗੁਰੂਆਂ ਦੇ ਨਾਂਮ ਕੀ ਸਨ ?Fb
1. ਸ੍ਰੀ ਗੁਰੂ ਨਾਨਕ ਦੇਵ ਜੀ (1469 – 1539)
2. ਸ੍ਰੀ ਗੁਰੂ ਅੰਗਦ ਦੇਵ ਜੀ (1504 – 1552)
3. ਸ੍ਰੀ ਗੁਰੂ ਅਮਰ ਦਾਸ ਜੀ (1479 – 1574)
4. ਸ੍ਰੀ ਗੁਰੂ ਰਾਮ ਦਾਸ ਜੀ (1534 – 1581)
5. ਸ੍ਰੀ ਗੁਰੂ ਅਰਜਨ ਦੇਵ ਜੀ (1563 – 1606)
6. ਸ੍ਰੀ ਗੁਰੂ ਹਰਗੋਬਿੰਦ ਜੀ (1595 – 1644)
7. ਸ੍ਰੀ ਗੁਰੂ ਹਰ ਰਾਏ ਜੀ (1630 – 1661)
8. ਸ੍ਰੀ ਗੁਰੂ ਹਰਕ੍ਰਸ਼ਿਨ ਜੀ (1656 – 1664)
9. ਸ੍ਰੀ ਗੁਰੂ ਤੇਗ ਬਹਾਦੁਰ ਜੀ (1621 -1675)
10. ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666 – 1708) ।
ਪ੍ਰਸ਼ਨ:-ਹੁਣ ਸਿੱਖਾਂ ਦੇ ਗੁਰੂ ਜੀ ਦਾ ਕੀ ਨਾਮ ਹੈ ?
ਉਤਰ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਗੁਰੂ ਪੰਥ ਖਾਲਸਾ ।
ਪ੍ਸ਼ਨ:-ਚਾਰ ਸਾਹਿਬਜਾਦੇ ਕੌਣ ਸਨ ?
ਉਤਰ:-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਨ ।
ਪ੍ਰਸ਼ਨ:-ਚਾਰ ਸਾਹਿਬਜਾਦਿਆਂ ਦੇ ਨਾਮ ਕੀ ਸਨ ?
1. ਬਾਬਾ ਅਜੀਤ ਸਿੰਘ ਜੀ (1687 -1704)
2. ਬਾਬਾ ਜੁਝਾਰ ਸਿੰਘ ਜੀ (1689 – 1704)
3. ਬਾਬਾ ਜੋਰਾਵਰ ਸਿੰਘ ਜੀ (1696 – 1704)
4. ਬਾਬਾ ਫਤਹਿ ਸਿੰਘ ਜੀ (1698 – 1704) ।
ਪ੍ਰਸ਼ਨ:-ਸਭ ਤੋਂ ਵੱਡੇ ਸਾਹਿਜਾਦੇ ਦਾ ਕੀ ਨਾਮ ਸੀ ?
ਉਤਰ:-ਬਾਬਾ ਅਜੀਤ ਸਿੰਘ ਜੀ ।
ਪ੍ਰਸ਼ਨ:-ਸਭ ਤੋਂ ਛੋਟੇ ਸਾਹਿਬਜਾਦੇ ਦਾ ਕੀ ਨਾਮ ਸੀ ?
ਉਤਰ:-ਬਾਬਾ ਫਤਹਿ ਸਿੰਘ ਜੀ ।
ਪ੍ਰਸ਼ਨ:-ਜਿੰਦਾ ਨੀਹਾਂ ਵਿਚ ਚਿਣੇ ਗਏ ਸਾਹਿਬਜਾਦਿਆਂ ਦੇ ਕੀ ਨਾਮ ਸਨ ?
1. ਬਾਬਾ ਫਤਹਿ ਸਿੰਘ ਜੀ ।
2. ਬਾਬਾ ਜੋਰਾਵਰ ਸਿੰਘ ਜੀ ।
ਪ੍ਰਸ਼ਨ:-ਚਮਕੌਰ ਦੀ ਜੰਗ ਵਿਚ ਸ਼ਹੀਦੀ ਪਾਉਣ ਵਾਲੇ ਸਾਹਿਬਜਾਦਿਆਂ ਦੇ ਨਾਮ ਕੀ ਸਨ ?
1. ਬਾਬਾ ਅਜੀਤ ਸਿੰਘ ਜੀ ।
2. ਬਾਬਾ ਜੁਝਾਰ ਸਿੰਘ ਜੀ ।
ਪ੍ਰਸ਼ਨ:-ਖਾਲਸਾ ਪੰਥ ਕਦੋਂ ਅਤੇ ਕਿੱਥੇ ਬਣਿਆਂ ?
ਉਤਰ:-ਇਹ 1699 ਦੀ ਵੈਸਾਖੀ (30 ਮਾਰਚ) ਨੂੰ ਸ੍ਰੀ ਕੇਸਗੜ੍ਹ ,ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ।
ਪ੍ਰਸ਼ਨ:-ਪੰਜਾਂ ਪਿਆਰਿਆਂ ਦੇ ਨਾਮ ਕੀ ਸਨ ?
1. ਭਾਈ ਦਇਆ ਸਿੰਘ ਜੀ ।
2. ਭਾਈ ਧਰਮ ਸਿੰਘ ਜੀ ।
3. ਭਾਈ ਹਿੰਮਤ ਸਿੰਘ ਜੀ ।
4. ਭਾਈ ਮੋਹਕਮ ਸਿੰਘ ਜੀ ।
5. ਭਾਈ ਸਾਹਿਬ ਸਿੰਘ ਜੀ ।
ਪ੍ਰਸ਼ਨ:-ਪੰਜ ਕਕਾਰ ਕਿਹੜੇ ਹਨ ਜੋ ਹਰ ਸਿੱਖ ਕੋਲ ਹੋਣੇ ਚਾਹੀਦੇ ਹਨ ?
ਉਤਰ:-1. ਕੇਸਕੀ 2. ਕੰਘਾ 3. ਕਿਰਪਾਨ 4. ਕਛਹਿਰਾ 5. ਕੜਾ
ਪ੍ਰਸ਼ਨ:-ਸਭ ਸਿੱਖਾਂ ਦੇ ਧਰਮ ਪਿਤਾ ਜੀ ਕੌਣ ਹਨ ?
ਉਤਰ:-ਸ੍ਰੀ ਗੁਰੂ ਗੋਬਿੰਦ ਸਿੰਘ ਜੀ ।
ਪ੍ਰਸ਼ਨ:-ਸਭ ਸਿੱਖਾਂ ਦੀ ਧਰਮ ਮਾਤਾ ਜੀ ਕੌਣ ਹਨ ?
ਉਤਰ:-ਮਾਤਾ ਸਾਹਿਬ ਕੌਰ ਜੀ ।
ਪ੍ਰਸ਼ਨ:-ਸਭ ਖਾਲਸੇ ਦਾ ਜਨਮ ਅਸਥਾਨ ਕਿਹੜਾ ਹੈ ?
ਉਤਰ:-ਸ੍ਰੀ ਅਨੰਦਪੁਰ ਸਾਹਿਬ ਜੀ ।
ਪ੍ਰਸ਼ਨ:-ਸਿੱਖ ਇਕ ਦੂਜੇ ਨੂੰ ਮਿਲਣ ਵੇਲੇ ਕੀ ਬੋਲਦੇ ਹਨ ?
ਉਤਰ:-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
ਪ੍ਰਸ਼ਨ:-ਸਿੱਖਾਂ ਦਾ ਜੈਕਾਰਾ ਕੀ ਹੈ ?
ਉਤਰ:- ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ।
ਪ੍ਰਸ਼ਨ:-‘ਸਿੱਖ’ ਸ਼ਬਦ ਦਾ ਕੀ ਅਰਥ ਹੈ ?
ਉਤਰ:-ਸਿੱਖਣ ਵਾਲਾ, ਸ਼ਿੱਸ਼, ਸ਼ਗਿਰਦ ਆਦਿ ।
ਪ੍ਰਸ਼ਨ:-‘ਸਿੰਘ’ ਸ਼ਬਦ ਦਾ ਕੀ ਅਰਥ ਹੈ ?
ਉਤਰ:-ਸ਼ੇਰ ।
ਪ੍ਰਸ਼ਨ:-‘ਕੌਰ’ ਸ਼ਬਦ ਦਾ ਕੀ ਅਰਥ ਹੈ ?
ਉਤਰ:-ਸ਼ਹਿਜਾਦੀ ।
ਪ੍ਰਸ਼ਨ:-ਸਿੱਖਾਂ ਦੇ ਪੰਜਾਂ ਤਖਤਾਂ ਦੇ ਨਾਮ ਕੀ ਹਨ ?
1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ।
2. ਸ੍ਰੀ ਹਰਮੰਦਿਰ ਸਾਹਿਬ ਪਟਨਾ, ਪਟਨਾ ਸਾਹਿਬ ।
3. ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ।
4. ਸ੍ਰੀ ਹਜੂਰ ਸਾਹਿਬ, ਨੰਦੇੜ ।
5. ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ।
ਪ੍ਰਸ਼ਨ:-‘ਗੁਰਮੁਖੀ ਲਿਪੀ’ ਕਿਸ ਗੁਰੂ ਨੇ ਪੜ੍ਹਾਉਣੀ ਸ਼ੁਰੂ ਕੀਤੀ ?
ਉਤਰ:-ਸ੍ਰੀ ਗੁਰੂ ਅੰਗਦ ਦੇਵ ਜੀ ।
ਪ੍ਰਸ਼ਨ:-ਕਿਸ ਗੁਰੂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ?
ਉਤਰ:-ਸ੍ਰੀ ਗੁਰੂ ਅਮਰ ਦਾਸ ਜੀ ।
ਪ੍ਰਸ਼ਨ:-ਕਿਸ ਗੁਰੂ ਨੇ ਅੰਮ੍ਰਿਤਸਰ ਵਿਚ ਸਰੋਵਰ ਬਣਵਾਇਆ ?
ਉ:-ਸ੍ਰੀ ਗੁਰੂ ਰਾਮ ਦਾਸ ਜੀ ।
ਪ੍ਰਸ਼ਨ:-ਕਿਸ ਗੁਰੂ ਨੇ ਹਰਿਮੰਦਰ ਸਾਹਿਬ ਬਣਵਾਕੇ ਸਿੱਖਾਂ ਨੂੰ ਪੂਜਾ ਦਾ ਕੇਂਦਰੀ ਅਸਥਾਨ ਦਿੱਤਾ ?
ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ:-ਕਿਸ ਨੇ ਸਭ ਤੌਂ ਪਹਿਲਾਂ ਹਰਿਮੰਦਰ ਸਾਹਿਬ ਤੇ ਸੋਨੇ ਦੀ ਝਾਲ ਵਾਲੇ ਤਾਂਬੇ ਦੇ ਪੱਤਰੇ ਲਗਵਾਏ ?
ਉਤਰ:-ਮਹਾਰਾਜਾ ਰਣਜੀਤ ਸਿੰਘ ।
ਪ੍ਰਸ਼ਨ:-‘ਆਦਿ ਗਰੰਥ (ਪੋਥੀ ਸਾਹਿਬ), ਸਭ ਤੋਂ ਪਹਿਲਾਂ ਕਿਸ ਨੇ ਤਿਆਰ ਕੀਤੀ ?
ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਦੀ ਹਰਿਮੰਦਰ ਸਾਹਿਬ ਵਿਚ ਸਥਾਪਨਾ ਕਦੋਂ ਹੋਈ ?
ਉਤਰ:-1604 A. D. ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਗਰੰਥੀ ਕਿਸ ਨੂੰ ਥਾਪਿਆ ਗਿਆ ਸੀ ?
ਉਤਰ:-ਬਾਬਾ ਬੁੱਢਾ ਸਾਹਿਬ ਜੀ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਉਤਾਰਾ ਕਿੱਥੇ ਰਖਿਆ ਗਿਆ ?
ਉਤਰ:-ਕਰਤਾਰਪੁਰ ਸਾਹਿਬ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਛਪਾਈ ਵਿਚ ਕਿੰਨੇ ਪੱਤਰੇ ਹਨ ?
ਉਤਰ:-1430 ਪੰਨੇ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਵਿਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ?
ਉਤਰ:-ਛੇ ਗੁਰੂਆਂ ਦੀ, ਪਹਿਲੇ ਪੰਜ ਤੇ ਨਾਵੇਂ ਗੁਰੂ ਜੀ ।
ਪ੍ਰਸ਼ਨ:-ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂਗੱਦੀ ਕਦੋਂ ਮਿਲੀ ?
ਉਤਰ:-3 ਅਕਤੂਬਰ, 1708 A.D.
ਪ੍ਰਸ਼ਨ:-ਕਿਸ ਗੁਰੂ ਨੂੰ ਤੱਤੀ ਤਵੀ ਤੇ ਬੈਠਾ ਕੇ ਸੜਦੀ ਰੇਤ ਸਰੀਰ ਤੇ ਪਾਈ ਗਈ ?
ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ।
ਪ੍ਰਸ਼ਨ:-ਕਿਸ ਗੁਰੂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ?
ਉਤਰ:-ਸ੍ਰੀ ਗੁਰੂ ਅਰਜਨ ਦੇਵ ਜੀ ਕਿਉਂਕਿ ਉਹ ਸਿੱਖ ਇਤਹਾਸ ਦੇ ਪਹਿਲੇ ਸ਼ਹੀਦ ਸਨ ।
ਪ੍ਰਸ਼ਨ:-‘ਮੀਰੀ – ਪੀਰੀ’ ਦਾ ਸਬੰਧ ਕਿਸ ਗੁਰੂ ਨਾਲ ਹੈ ?
ਉਤਰ:-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ।
ਪ੍ਰਸ਼ਨ:-ਕਿਸ ਗੁਰੂ ਜੀ ਨੇ ਹਿੰਦ ਦੀ ਖਾਤਰ ਸਹਾਦਤ ਦਿਤੀ ਸੀ ?
ਉਤਰ:-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ।
ਪ੍ਰਸ਼ਨ:-ਕਿਸ ਗੁਰੂ ਨੂੰ ‘ਹਿੰਦ ਦੀ ਚਾਦਰ’ ਕਿਹਾ ਗਿਆ ?
ਉਤਰ:-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਉਂਕਿ ਉਹਨਾਂ ਨੇ ਹਿੰਦੁ ਧਰਮ ਦੀ ਰਖਿਆ ਲਈ ਆਪਣੀ ਕੁਰਬਾਨੀ ਦਿੱਤੀ ।
ਪ੍ਰਸ਼ਨ:-‘ਸਿਮਰਨ’ ਦਾ ਕੀ ਅਰਥ ਹੈ ?
ਉਤਰ:-ਪ੍ਰਮਾਤਮਾਂ ਨੂੰ ਯਾਦ ਕਰਨਾ ।
ਪ੍ਰਸ਼ਨ:-ਸਿੱਖਾਂ ਦੀ ਵਿਆਹ ਦੀ ਰਸਮ ਨੂੰ ਕੀ ਕਹਿੰਦੇ ਹਨ ?
ਉਤਰ:-ਅਨੰਦਕਾਰਜ ।
ਪ੍ਰਸ਼ਨ:-ਸਿੱਖਾਂ ਦੀ ਸ਼ਾਦੀ ਵੇਲੇ ਕਿੰਨੀਆਂ ‘ਲਾਵਾਂ’ ਪੜ੍ਹੀਆਂ ਜਾਦੀਆਂ ਹਨ ?
ਉਤਰ:-ਚਾਰ ।
ਪ੍ਰਰਸ਼ਨ:- ਸਿੱਖ ਨੂੰ ਆਪਣੀ ਕਿਰਤ ਕਮਾਈ ਦਾ ਕਿੰਨਾ ਹਿੱਸਾ ਧਾਰਮਿਕ ਕੰਮਾਂ ਲਈ ਦਾਨ ਕਰਨ ਨੂੰ ਕਿਹਾ ਗਿਆ ਹੈ ?
ਉਤਰ:-ਦਸਵਾਂ ਹਿੱਸਾ (ਇਸਨੂੰ ਹੀ ‘ਦਸਵੰਧ’ ਕਿਹਾ ਗਿਆ ਹੈ)।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਤੇ ਕਦੋਂ ਹੋਇਆ ?
ਉਤਰ:-15 ਅਪਰੈਲ, 1469, ਰਾਏ ਭੋਏ ਦੀ ਤਲਵੰਡੀ, (ਹੁਣ ਨਾਨਕਾਣਾ ਸਾਹਿਬ ),ਪਾਕਿਸਤਾਨ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਦਾ ਕੀ ਨਾਮ ਸੀ ?
ਉਤਰ:-ਪਿਤਾ – ਕਲਿਆਣ ਦਾਸ ਜੀ।
ਮਾਤਾ – ਮਾਤਾ ਤਿਪ੍ਰਤਾ ਜੀ ।
ਪ੍ਰਸ਼ਨ:-ਬੇਬੇ ਨਾਨਕੀ ਅਤੇ ਭਾਈ ਜੈ ਰਾਮ ਜੀ ਕੌਣ ਸਨ ?
ਉਤਰ:-ਬੇਬੇ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੇਣ ਸੀ ਅਤੇ ਭਾਈ ਜੈ ਰਾਮ ਜੀ ਉਸਦੇ ਪਤੀ ਸਨ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ ?
ਉਤਰ:-ਮਾਤਾ ਸੁਲੱਖਣੀ ਜੀ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁਤੱਰਾਂ ਦਾ ਕੀ ਨਾਮ ਸੀ ?
ਉਤਰ:- ਸ੍ਰੀ ਚੰਦ ਤੇ ਲਖਮੀ ਦਾਸ
ਪ੍ਰਸ਼ਨ:-ਕਿਸ ਗ੍ਰੁਰੂ ਨੇ ਸਭ ਤੋਂ ਪਹਿਲਾ ਗੁਰਅਸਥਾਨ ਕਿੱਥੇ ਤੇ ਕਦੋਂ ਬਣਾਇਆ ?
ਉਤਰ:-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਾ ਗੁਰੂਦੁਆਰਾ 1521 ਨੂੰ ਕਰਤਾਰਪੁਰ ਵਿਖੇ ਬਣਾਇਆ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ?
ਉਤਰ:-ਉਦਾਸੀਆਂ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਯਾਤਰਾ ਕਰਨ ਵਾਲੇ ਉਸ ਮੁਸਲਮਾਨ ਰਬਾਬੀ ਦਾ ਨਾਮ ਕੀ ਸੀ ?
ਉਤਰ:-ਭਾਈ ਮਰਦਾਨਾ ਜੀ ।
ਪ੍ਰਸ਼ਨ:-ਭਾਈ ਮਰਦਾਨਾ ਜੀ ਦੇ ਵੱਡੇ ਵਡੇਰੇ ਕਿੱਥੋਂ ਦੇ ਰਹਿਣ ਵਾਲੇ ਸਨ ?
ਉਤਰ:-ਬਾਬਾ ਬੁੱਢਾ ਜੀ ਦੇ ਨਗਰ ਰਮਦਾਸ ਦੇ
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਦੁਰਾਨ ਕਿਸ ਤਰਖਾਣ ਜਿਸਨੂੰ ਉਸ ਵੇਲੇ ਨੀਵੀਂ ਜਾਤ ਕਿਹਾ ਜਾਂਦਾ ਸੀ ਦੇ ਘਰ,
ਸੈਦਪੁਰ ਹੁਣ ਏਮਨਾਬਾਦ, ਪਾਕਿਸਤਾਨ, ਠਹਿਰੇ ਸਨ ?
ਉਤਰ:-ਭਾਈ ਲਾਲੋ ਜੀ ।
ਪ੍ਰਸ਼ਨ:-ਉਹ ਉੱਚੀ ਜਾਤ ਕਹਾਉਣ ਵਾਲਾ ਕੌਣ ਸੀ, ਜਿਸਦਾ ਭੋਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਾਣ ਤੋਂ ਇਨਕਾਰ ਕਰ ਦਿੱਤਾ ਸੀ ?
ਉਤਰ:-ਮਲਿਕ ਭਾਗੋ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਭ ਤੋਂ ਪਹਿਲਾ ਪ੍ਰਚਾਰਕ ਅਸਥਾਨ (ਮੰਜੀ ਸਾਹਿਬ) ਕਿੱਥੇ ਸਥਾਪਤ ਕੀਤਾ ?
ਉਤਰ:-ਭਾਈ ਲਾਲੋ ਦੇ ਘਰ, ਸੈਦਪੁਰ (ਹੁਣ ਏਮਨਾਬਾਦ, ਪਾਕਿਸਤਾਨ ) ਨੂੰ ਪਹਿਲਾ ਪ੍ਰਚਾਰਕ ਅਸਥਾਨ (ਮੰਜੀ ਸਾਹਿਬ) ਬਣਾਇਆ ਗਿਆ ।
ਪ੍ਰਸ਼ਨ:-ਪ੍ਯੋਰਸ਼ਨਗੀ ਗੋਰਖਨਾਥ ਦੇ ਟੋਲੇ ਦੇ ਅਸਥਾਨ ਨੂੰ ਕੀ ਕਹਿਦੇ ਸਨ?
ਉਤਰ:-ਗੋਰਖਮੱਤਾ ਜੋ ਅੱਜਕਲ ਨਾਨਕਮੱਤਾ ਕਰਕੇ ਜਾਣਿਆ ਜਾਂਦਾ ਹੈ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਕਿਸ ਪਰਬਤ ਤੇ ਮਿਲੇ ਸਨ ?
ਉਤਰ:-ਕੈਲਾਸ਼ ਪਰਬਤ ਜਿਸਨੂੰ ਸੁਮੇਰ ਪਰਬਤ ਵੀ ਕਿਹਾ ਜਾਂਦਾ ਸੀ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਵਾਰਤਾਲਾਪ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਕੀ ਨਾਮ ਦਿੱਤਾ ਗਿਆ ਹੈ ?
ਉਤਰ:-ਸਿੱਧ ਗੋਸ਼ਟ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਅਸਾਮ ਯਾਤਰਾ ਦੁਰਾਨ ਕਿਸ ਰਾਖਸ਼ ਨੂੰ ਮਿਲੇ ਸਨ ?
ਉਤਰ:-ਕਾਉਡਾ ਰਾਖਸ਼ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਸੰਗਲਦੀਪ (ਸ੍ਰੀ ਲੰਕਾ) ਦੀ ਯਾਤਰਾ ਦੁਰਾਨ ਕਿਸ ਨੂੰ ਮਿਲੇ ਸਨ ?
ਉਤਰ:-ਰਾਜਾ ਸ਼ਿਵ ਨਾਭ ।
ਪ੍ਰਸ਼ਨ:-ਭਾਰਤ ਵਿਚ ਮੁਗਲ ਰਾਜ ਦਾ ਬਾਨੀ ਕੌਣ ਸੀ ?
ਉਤਰ:-ਬਾਬਰ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮੇ ਕਿਸ ਮੁਗਲ ਰਾਜੇ ਦਾ ਰਾਜ ਸੀ ?
ਉਤਰ:-ਬਾਬਰ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਬਰ ਦੇ ਜੁਲਮਾਂ ਬਾਰੇ ਸ਼ਬਦਾਂ ਦੇ ਸੰਗ੍ਰਹਿ ਦਾ ਕੀ ਨਾਮ ਹੈ ?
ਉਤਰ:-ਬਾਬਰ ਬਾਣੀ ।
ਪ੍ਰਸ਼ਨ:-ਬਾਬਰ ਨੇ ਹਮਲੇ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੈਦ ਵਿੱਚ ਕਿੱਥੇ ਰੱਖਿਆ ਸੀ ?
ਉਤਰ:-ਸੈਦਪੁਰ, (ਹੁਣ ਏਮਨਾਬਾਦ), ਪਾਕਿਸਤਾਨ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਵਲੀ ਕੰਧਾਰੀ ਨੂੰ ਕਿੱਥੇ ਮਿਲੇ ਸਨ ?
ਉਤਰ:-ਹਸਨ ਅਬਦਾਲ, ਹੁਣ ਪਾਕਿਸਤਾਨ ।
ਪ੍ਰਸ਼ਨ:-ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦਾ ਕੀ ਨਾਮ ਹੈ ?
ਉਤਰ:-ਪੰਜਾ ਸਾਹਿਬ ।
ਪ੍ਰਸ਼ਨ:-ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਤੇ ਕਦੋਂ ਜੋਤੀ ਜੋਤ ਸਮਾਏ ?
ਉਤਰ:-1539 ਨੂੰ ਸ੍ਰੀ ਕਰਤਾਰਪੁਰ ਸਾਹਿਬ, ਹੁਣ ਪਾਕਿਸਤਾਨ ।
ਪ੍ਰਸ਼ਨ:-ਜੋਤੀ ਜੋਤ ਸਮਾਉਣ ਸਮੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀ ?
ਉਤਰ:-70 (ਸੱਤਰ ) ਸਾਲ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉਤਰ:-ਸੰਨ 1504 ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਸਲੀ ਨਾਮ ਕੀ ਸੀ ?
ਉਤਰ:-ਭਾਈ ਲੈਹਣਾ ?
ਪ੍ਰਸ਼ਨ:-ਭਾਈ ਲੈਹਣਾ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ?
ਉਤਰ:-ਭਾਈ ਫੇਰੂ ਜੀ ।
ਪ੍ਰਸ਼ਨ:-ਮਾਤਾ ਖੀਵੀ ਜੀ ਕੌਣ ਸਨ ?
ਉਤਰ:-ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ, ਸਿਰਫ ਉਹਨਾਂ ਦਾ ਹੀ ਨਾਮ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਕੀਤਾ ਗਿਆ ਹੈ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਦੇ ਕੀ ਨਾਮ ਸਨ ?
ਉਤਰ:-ਪੁੱਤਰ -ਭਾਈ ਦਾਤੂ ਜੀ ਤੇ ਭਾਈ ਦਾਸੂ ਜੀ ।
ਪੁੱਤਰੀਆਂ- ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਪ੍ਰਾਪਤ ਹੋਈ ?
ਉਤਰ:-ਸੰਨ 1539 ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਕਿੱਥੇ ਰਹਿੰਦੇ ਸਨ ਜਦੋਂ ਗੁਰੂ ਅਮਰਦਾਸ ਜੀ ਉਹਨਾਂ ਦੀ ਸੇਵਾ ਕਰਦੇ ਸਨ ?
ਉਤਰ:-ਖਡੂਰ ਸਾਹਿਬ ।
ਪ੍ਰਸ਼ਨ:ਹਮਾਯੂੰ ਕੌਣ ਸੀ ਅਤੇ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ ਕਿਉਂ ਆਇਆ ਸੀ ?
ਉਤਰ:-ਹਮਾਯੂੰ ਬਾਬਰ ਦਾ ਪੁੱਤਰ ਸੀ, ਉਹ ਸ਼ੇਰ ਸ਼ਾਹ ਸੂਰੀ ਤੋਂ ਹਾਰ ਜਾਣ ਦੇ ਬਾਅਦ, ਭੱਜਦਾ ਹੋਇਆ ਲਾਹੌਰ ਰਾਹੀਂ ਭਾਰਤ ਆਇਆ ਅਤੇ ਗੁਰੂ ਜੀ ਨੂੰ ਮਿਲਨ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਠਹਿਰ ਗਿਆ ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਏ ?
ਉਤਰ:-ਸੰਨ 1552 ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦਾ ਜਨਮ ਕਦੋਂ ਹੋਇਆ ?
ਉਤਰ:-ਸੰਨ 1479 ਈ: ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦੇ ਮਾਤਾ-ਪਿਤਾ ਜੀ ਦੇ ਕੀ ਨਾਮ ਸਨ ?
ਉਤਰ:-ਪਿਤਾ – ਭਾਈ ਤੇਜ ਭਾਨ ਜੀ ਅਤੇ ਮਾਤਾ ਲ਼ਖਮੀ ਜੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦੀ ਧਰਮ ਪਤਨੀ ਦਾ ਕੀ ਨਾਮ ਸੀ ?
ਉਤਰ:-ਬੀਬੀ ਮਾਨਸਾ ਦੇਵੀ ਜੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦੇ ਬੱਚਿਆਂ ਦੇ ਕੀ ਨਾਮ ਸਨ ?
ਉਤਰ:-ਪੁੱਤਰ – ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ।
ਪੁੱਤਰੀਆਂ – ਬੀਬੀ ਦਾਨੀ ਜੀ ਅਤੇ ਬੀਬੀ ਭਾਨੀ ਜੀ ।
ਪ੍ਰਸ਼ਨ:-ਬੀਬੀ ਅਮਰੋ ਜੀ ਕੌਣ ਸਨ ?
ਪ੍ਰਸ਼ਨ:-ਬੀਬੀ ਅਮਰੋ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਦੀ ਉਮਰ ਕਿੰਨੀ ਸੀ ਜਦੋਂ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਸਨ ?
ਉਤਰ:-61 ਸਾਲ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ ?
ਉਤਰ:-12 ਸਾਲ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਕਿਹੜੇ ਦਰਿਆ ਤੋਂ ਪਾਣੀ ਲਿਆ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਂਦੇ ਸਨ ?
ਉਤਰ:-ਦਰਿਆ ਬਿਆਸ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰ ਗੱਦੀ ਕਦੋਂ ਪ੍ਰਾਪਤ ਹੋਈ ?
ਉਤਰ:-ਸੰਨ 1552 ।
ਪ੍ਰਸ਼ਨ:-ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੱਡੇ ਸਪੁੱਤਰ ਦਾ ਕੀ ਨਾਮ ਸੀ ਜਿਸਨੇ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਲੱਤ ਮਾਰੀ ਸੀ ?
ਉਤਰ:-ਭਾਈ ਦਾਤੂ ਜੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਨੇ ਗੁਰ ਗੱਦੀ ਮਿਲਣ ਤੋਂ ਬਾਅਦ ਕਿਹੜਾ ਨਗਰ ਵਸਾਇਆ ?
ਉਤਰ:-ਗੋਇੰਦਵਾਲ ਸਾਹਿਬ ।
ਪ੍ਰਸ਼ਨ:-ਬਾਉਲੀ ਕਿਸ ਨੂੰ ਕਹਿੰਦੇ ਹਨ ?
ਉਤਰ:-ਐਸਾ ਖੂਹ ਜਿਸਦੇ ਪਾਣੀ ਤਲ ਤੱਕ ਪਾਉੜੀਆਂ ਬਣੀਆਂ ਹੋਣ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਨੇ ਗੋਇੰਦਵਾਲ ਵਿਚ 84 ਪਾਉੜੀਆਂ ਵਾਲੀ ਬਾਉਲੀ ਕਦੋਂ ਤਿਆਰ ਕਰਵਾਈ ?
ਉਤਰ:-ਸੰਨ 1559 ਨੂੰ ।
ਪ੍ਰਸ਼ਨ:-ਮਸੰਦਾਂ (ਪ੍ਰਚਾਰਕਾਂ ) ਦੀ ਪ੍ਰਥਾ ਕਿਸਨੇ ਚਲਾਈ ?
ਉਤਰ:-ਸ੍ਰੀ ਗੁਰੂ ਅਮਰ ਦਾਸ ਜੀ ।
ਪ੍ਰਸ਼ਨ:-ਬਾਦਸ਼ਾਹ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਪਾਸ ਕਦੋਂ ਆਇਆ ਸੀ ।
ਉਤਰ:-ਸੰਨ 1567 ਨੂੰ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਵਾਸਤੇ ਬਾਦਸ਼ਾਹ ਅਕਬਰ ਦੀ ਕੁਝ ਪਿੰਡਾਂ ਦੀ ਜਾਗੀਰ ਦੀ ਕਮਾਈ ਨੂੰ ਨਾਂਹ ਕਿਉਂ ਕੀਤੀ ਸੀ ?
ਉਤਰ:-ਕਿਉਂਕਿ ਲੰਗਰ ਸੰਗਤ ਵੱਲੋਂ ਸੰਗਤ ਦੇ ਦਾਨ ਨਾਲ ਹੀ ਚੱਲਣਾ ਚਾਹੀਦਾ ਹੈ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਕੀ ਕਰਨਾ ਜਰੂਰੀ ਸੀ ?
ਉਤਰ:-ਸੰਗਤ ਵਿਚ ਬੈਠ ਕੇ ਗੁਰੂ ਦਾ ਲੰਗਰ ਛੱਕਣਾ ।
ਪ੍ਰਸ਼ਨ:-ਕਿਹੜੇ ਤਿਨ ਖਾਸ ਦਿਨ ਹਨ ਜੱਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖਾਂ ਨੂੰ ਇਕੱਠੇ ਹੋ ਕੇ ਗੁਰੂ ਦੇ ਬਚਨ ਸੁਣਨ ਲਈ ਹੁਕਮ ਕੀਤਾ ਸੀ ?
ਉਤਰ:-ਵਿਸਾਖੀ ( 13 ਅਪ੍ਰੈਲ), ਮਾਘੀ (ਮਾਘ ਮਹੀਨੇ ਦਾ ਪਹਿਲਾ ਦਿਨ) ਅਤੇ ਦਿਵਾਲੀ (ਦੀਵੇ ਜਗਾਉਣ ਦਾ ਤਿਉਹਾਰ) ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਨੇ ਅੋਰਤਾਂ ਦੇ ਪਰਦਾ ਕਰਨ ਦੇ ਰਿਵਾਜ ਦਾ ਵਿਰੋਧ ਕੀਤਾ ਸੀ, ਇਹ ਪੜਦਾ ਕੀ ਹੁੰਦਾ ਹੈ ।
ਉਤਰ:-ਅੋਰਤਾਂ ਦਾ ਘੁੰਡ ਕੱਢਕੇ ਅਪਣੇ ਚਿਹਰੇ ਨੂੰ ਲੁਕਾਉਣ ਨੂੰ ਪੜਦਾ ਕਰਨਾ ਕਹਿੰਦੇ ਹਨ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਦੇ ਰਿਵਾਜ ਦਾ ਵੀ ਵਿਰੋਧ ਕਰਕੇ ਇਸ ਨੂੰ ਖਤਮ ਕਰਨ ਦਾ ਹੁਕਮ:ਕੀਤਾ ਸੀ, ਸਤੀ ਕਿਸਨੂੰ ਕਹਿਦੇ ਹਨ ?
ਉਤਰ:-ਅੋਰਤਾਂ ਦਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸਦੇ ਚਿਤਾ ਤੇ ਸੜ ਮਰਨ ਨੂੰ ਸਤੀ ਹੋ ਜਾਣਾ ਕਿਹਾ ਜਾਂਦਾ ਸੀ, ਜੋ ਨਹੀਂ ਵੀ ਸੜਕੇ ਮਰਨਾ ਚਾਹੁੰਦੀਆਂ ਸਨ ਉਹਨਾਂ ਨੂੰ ਜਬਰੀ ਸਾੜਿਆ ਜਾਂਦਾ ਸੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰ ਦਾਸ ਜੀ ਨੇ ਕਿੰਨੇ ਪ੍ਰਚਾਰਕ ਤਿਆਰ ਕਰਕੇ ਵੱਖ ਵੱਖ ਥਾਵਾਂ ਤੇ ਭੇਜੇ ਅਤੇ ਉਹਨਾਂ ਵਿਚ ਇਸਤਰੀਆਂ ਕਿੰਨੀਆਂ ਸਨ ?
ਉਤਰ:-ਗੁਰੂ ਜੀ ਨੇ 146 ਪ੍ਰਚਾਰਕ ਤਿਆਰ ਕੀਤੇ ਜਿਹਨਾਂ ਵਿਚ 52 ਇਸਤਰੀਆਂ ਸਨ ਤੇ ਕਸ਼ਮੀਰ ਅਤੇ ਅਫਗਾਨਿਸਤਾਨ ਦਾ ਇਲਾਕਾ ਇਹਨਾਂ ਦੇ ਜੁੱਮੇ ਸੀ ।
ਪ੍ਰਸ਼ਨ:-ਸ੍ਰੀ ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾਏ ?
ਉਤਰ:-ਸੰਨ 1574 ਨੁੰ ।

ਇਕ ਗਰੀਬ ਨੂ ਰਸਤੇ ਵਿਚ 10 ਰੁਪਏ ਲਭੇ ਤੇ ਓਹ ਸੋਚਣ ਲੱਗ
ਪਿਆ ਕਿ ਇਸਦੇ ਨਾਲ ਕੀ ਖਰੀਦ੍ਯਾ ਜਾਏ ???
.
ਸਾਰਾ ਦਿਨ ……??
.
.
.
.
ਉਸਨੇ ਇਹ ਸੋਚਣ ਵਿਚ ਹੀ ਬਰਬਾਦ ਕਰਤਾ …
ਕਿ ਇਸਦਾ ਕੀ ਖਰੀਦ੍ਯਾ ਜਾਏ ??
.
ਫਿਰ ਓਹਨੇ 10 ਰੁਪਏ ਸੁੱਟਤੇ ਤੇ ਕਿਹਾ ਕਿ …
ਹਾਏ ਰੱਬਾ ਅੱਜ ਇਸ 10 ਰੁਪਏ ਕਰਕੇ ਤੇਨੁ ਸਵੇਰ ਦਾ ਯਾਦ
ਨਹੀ ਕੀਤਾ …
..
ਫਿਰ ਓਹ
ਲੋਕ ਤੇਨੂ ਕਿਦਾਂ ਯਾਦ ਕਰਦੇ ਹੋਣਗੇ ਜਿਹਨਾ ਕੋਲ ਲੱਖਾਂ ਰੁਪਏ
ਹਨ ???

ਤੂੰ ਭਾਂਵੇਂ ਭੀਖ਼ ਮੰਗਾ ਲੈ…..
…ਤੂੰ ਭਾਵੇ ਤਾਂ ਰਾਜ ਕਰਾ
ਬਸ ਏਨੀ ਕੁ ਰਹਿਮਤ ਰੱਖੀਂ …..
ਰਹਾਂ ਤੇਰੀ ਵਿੱਚ ਰਜ਼ਾ …..
ਏਨਾਂ ਕੁ ਬਲ ਬਖਸ਼ ਦੇਵੀ……
ਮੇਰੀ ਜਿੰਦ ਨਿਮਾਣੀ ਨੂੰ
ਇੱਕ ਆਪਣੀ ਔਕਾਤ ਨਾ ਭੁੱਲਾਂ…
ਨਾ ਭੁੱਲਾ ਗੁਰਬਾਣੀ ਨੂੰ…
ਵਾਹਿਗੁਰੂ ਜੀ ਮੇਹਰ ਕਰੋ ਦੁਨੀਆ ਤੇ..


ਜਿਹੜੇ ਗੁਰੂ ਗਰੰਥ ਸਾਹਿਬ ਜੀ ਅੱਗੇ ਸਿਰ ਝੁੱਕਾ ਕੇ ਲੰਗ ਜਾਣ
ਉਹਨਾ ਦੇ ਅੱਗੇ ਫਿਰ ਪਖੰਡੀ ਬਾਬੇ ਕਿਦਾ ਖੰਗ ਜਾਣ…


ਰੱਬ ਰੋਜ ਹੀ ਪਰਖਦਾ ਹੈ ਮੈਨੂੰ
ਤੇ ਨਾਲੇ ਇਹ ਕਹਿ ਜਾਂਦਾ..
ਡਰ ਨਾ ਹਾਰਨ ਨਹੀਂ ਦਿੰਦਾ ਤੈਨੂੰ..

ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?


ਗੁਰੂ ਵੱਲ ਪਿੱਠ ਕਰ ਕੇ ਜਦੋ ਸੈਲਫੀਆਂ ਅਸੀਂ ਲੈਂਦੇ ਹਾਂ ,,,
ਹੋ ਰਹੇ ਕੀਰਤਨ ਤੇ ਜਦੋਂ ਪਾਠ ਕਰਨ ਲਈ ਬਹਿੰਦੇ ਹਾਂ ,,,
ਖਲੋ ਕੇ ਸਰੋਵਰ ਦੇ ਕੰਢੇ ਕੈਮਰੇ ਸਾਹਮਣੇ, ਮੂੰਹ ਵੰਨ ਸੁਵੰਨਾ ਤੂੰ ਬਣਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਮੱਸਿਆ, ਸੰਗਰਾਂਦਾਂ ਉੱਤੇ ਗਰੂਦੁਆਰੇ ਜੋ ਤੂੰ ਵੰਡ ਲਏ ,,,
ਵਰਤ ਕੇ ਆਪਣੀ ਸਿਆਣਪ ਗੁਰੂ ਦੇ ਲਿੱਖੇ ਬੋਲ ਵੀ ਤੂੰ ਭੰਡ ਲਏ ,,,
ਹੱਥ ਵਿਚ ਗੁਟਕਾ ਸਾਹਿਬ, ਫੋਨ ਕੰਨ ਨਾਲ ਤੂੰ ਲਗਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
10 ਮਿੰਟਾਂ ਵਿਚ ਲਾਵਾਂ, 5-5 ਘੰਟੇ ਦਾਰੂ ਪੈਲਸਾਂ ਵਿਚ ਚਲਦੀ ,,,
ਨੱਚੇ ਭੈਣਾਂ ਨਾਲ, ਓਥੇ ਕਿਓਂ ਨਹੀਂ ਹੁੰਦੀ ਤੈਨੂੰ ਜਲਦੀ?
ਭੁੱਲ ਮਰਿਆਦਾ, ਨੂੰਹ ਦਾ ਮੇਕਅਪ ਲੱਖਾਂ ਦਾ ਕਰਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਵਹਿਮ ਦਿਲ ਵਿਚ ਰੱਖਿਆ ਕਿਉਂ ਵੀਰਵਾਰ ਸ਼ਨੀਵਾਰ ਦਾ ,,,
ਮਿਲਦਾ ਹੈ ਮੁਕੱਦਰਾਂ ਵਿਚ ਲਿਖਿਆ,
ਨਾ ਜਾਦੂ ਟੂਣਾ ਕੰਮ ਕਿਸੇ ਦਾ ਵਿਗਾੜਦਾ ,,
ਆਖਦਾ ਏ *”ਵਾਹਿਗੁਰੂ”*, ਕਿਉਂ ਮਾਇਆ ਪਿੱਛੇ ਆਪਣਾ ਆਪ ਤੂੰ ਗਵਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*

ਇੱਕ ਦਿਨ ਦੋ ਮਿੱਤਰ ਕਾਫੀ ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲੇ ।
ਇੱਕ ਮਿੱਤਰ ਨੇ ਦੂਜੇ ਨੂੰ ਸਹਿਜੇ ਹੀ ਪੁੱਛ ਲਿਆ, ” ਮਾਂ ਕਿਵੇਂ ਹੈ ?”
ਕੁਝ ਪਲ ਚੁੱਪ ਰਹਿਣ ਤੋਂ ਬਾਅਦ ਦੂਜਾ ਮਿੱਤਰ ਬੋਲਿਆ, ” ਠੀਕ ਆ ਬੱਸ, ਘਰ ਐਵੇਂ ਹੀ ਕਲੇਸ਼ ਜਿਹਾ ਰਹਿੰਦਾ ਸੀ, ਦੋ ਸਾਲ ਤੋਂ ਫਿਰ old age home ਛੱਡ ਦਿੱਤਾ । ਅੱਜ ਉਹਦਾ ਜਨਮ ਦਿਨ ਆ ਮਿਲ ਕੇ ਆਇਆਂ । ”
ਫਿਰ ਉਸਨੇ ਪਹਿਲੇ ਮਿੱਤਰ ਨੂੰ ਪੁੱਛਿਆ, ” ਤੇਰੀ ਮਾਂ ਤੇਰੇ ਕੋਲ ਹੀ ਰਹਿੰਦੀ ?”
ਤਾਂ ਉਸਨੇ ਦਿਲ ਨੂੰ ਛੂਹ ਲੈਣ ਵਾਲਾ ਉੱਤਰ ਦਿੱਤਾ ।
ਉਸਨੇ ਕਿਹਾ ਕਿ “ਮੈਂ ਹਜੇ ਐਨਾ ਸਿਆਣਾ ਤੇ ਵੱਡਾ ਨੀ ਹੋਇਆ ਕਿ ਆਪਣੀ ਮਾਂ ਨੂੰ ਨਾਲ ਰੱਖ ਸਕਾਂ, ਮੈਂ ਹੀ ਮਾਂ ਕੋਲ ਰਹਿ ਰਿਹਾਂ . . . . ਜਨਮ ਤੋਂ ।

ਜਦ ਗੁਰੂ ਜੀ ਦੀ ਬਾਣੀ ਪਿਆਰੀ
ਲੱਗਣ ਲੱਗ ਪਵੇ ਤਾਂ ਉਦੋਂ ਸਮਝ ਲੈਣਾ
ਕੇ ਤੁਹਾਡਾ ਸੁੱਤਾ ਹੋਇਆ ਮਨ
ਜਾਗਣ ਲੱਗ ਪਿਆ