ਸਦਕੇ ਉਸ ਦੁੱਖ ਦੇ ਜੌ ਪੱਲ ਪੱਲ
ਹੀ ਨਾਮ ਜਪਾਉਂਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ
ਹੀ ਦੁੱਖ ਮਿਟਾਉਦਾ ਰਹਿੰਦਾ ਏ।



ਗੁਰੂ ਵੱਲ ਪਿੱਠ ਕਰ ਕੇ ਜਦੋ ਸੈਲਫੀਆਂ ਅਸੀਂ ਲੈਂਦੇ ਹਾਂ ,,,
ਹੋ ਰਹੇ ਕੀਰਤਨ ਤੇ ਜਦੋਂ ਪਾਠ ਕਰਨ ਲਈ ਬਹਿੰਦੇ ਹਾਂ ,,,
ਖਲੋ ਕੇ ਸਰੋਵਰ ਦੇ ਕੰਢੇ ਕੈਮਰੇ ਸਾਹਮਣੇ, ਮੂੰਹ ਵੰਨ ਸੁਵੰਨਾ ਤੂੰ ਬਣਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਮੱਸਿਆ, ਸੰਗਰਾਂਦਾਂ ਉੱਤੇ ਗਰੂਦੁਆਰੇ ਜੋ ਤੂੰ ਵੰਡ ਲਏ ,,,
ਵਰਤ ਕੇ ਆਪਣੀ ਸਿਆਣਪ ਗੁਰੂ ਦੇ ਲਿੱਖੇ ਬੋਲ ਵੀ ਤੂੰ ਭੰਡ ਲਏ ,,,
ਹੱਥ ਵਿਚ ਗੁਟਕਾ ਸਾਹਿਬ, ਫੋਨ ਕੰਨ ਨਾਲ ਤੂੰ ਲਗਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
10 ਮਿੰਟਾਂ ਵਿਚ ਲਾਵਾਂ, 5-5 ਘੰਟੇ ਦਾਰੂ ਪੈਲਸਾਂ ਵਿਚ ਚਲਦੀ ,,,
ਨੱਚੇ ਭੈਣਾਂ ਨਾਲ, ਓਥੇ ਕਿਓਂ ਨਹੀਂ ਹੁੰਦੀ ਤੈਨੂੰ ਜਲਦੀ?
ਭੁੱਲ ਮਰਿਆਦਾ, ਨੂੰਹ ਦਾ ਮੇਕਅਪ ਲੱਖਾਂ ਦਾ ਕਰਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਵਹਿਮ ਦਿਲ ਵਿਚ ਰੱਖਿਆ ਕਿਉਂ ਵੀਰਵਾਰ ਸ਼ਨੀਵਾਰ ਦਾ ,,,
ਮਿਲਦਾ ਹੈ ਮੁਕੱਦਰਾਂ ਵਿਚ ਲਿਖਿਆ,
ਨਾ ਜਾਦੂ ਟੂਣਾ ਕੰਮ ਕਿਸੇ ਦਾ ਵਿਗਾੜਦਾ ,,
ਆਖਦਾ ਏ *”ਵਾਹਿਗੁਰੂ”*, ਕਿਉਂ ਮਾਇਆ ਪਿੱਛੇ ਆਪਣਾ ਆਪ ਤੂੰ ਗਵਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*

ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ
ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.

ਦੁਖਾ ਵਿੱਚ ਵੀ ਉਹ ਹੋਵੇ ਮੇਰੇ ਨਾਲ,
ਸੁਖਾ ਵਿੱਚ ਵੀ ਉਹ ਹੋਵੇ ਮੇਰੇ ਨਾਲ,
ਕਿੰਨਾ ਕੂ ਹਾ ਮੈਂ ਖੁਸ਼ਕਿਸਮਤ ਇਹ ਮੈ ਹੀ ਜਾਣਦਾ ਹਾ,
ਕਿਉਂਕਿ ਮੇਰਾ ਵਾਹਿਗੁਰੂ ਹਰ ਵੇਲੇ ਹੁੰਦਾ ਮੇਰੇ ਨਾਲ !


ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥ 🙏🏻

ਜਿਹੜੇ ਗੁਰੂ ਗਰੰਥ ਸਾਹਿਬ ਜੀ ਅੱਗੇ ਸਿਰ ਝੁੱਕਾ ਕੇ ਲੰਗ ਜਾਣ
ਉਹਨਾ ਦੇ ਅੱਗੇ ਫਿਰ ਪਖੰਡੀ ਬਾਬੇ ਕਿਦਾ ਖੰਗ ਜਾਣ…


ਗੁਰੂ ਦੇ ਦਰ ਤੇ ਜਾ ਕੇ ਸਤਿਗੁਰੂ ਜੀ ਤੋ
ਮੰਗਿਆ ਨਾ ਕਰੋ ..
ਸਗੋ ਸ਼ੁਕਰਾਨਾ ਕਰਿਆ ਕਰੋ ….


ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

ਬੰਦਾ ਬੰਦਗੀ ਵਗੈਰ ਕਿਸੇ ਕੰਮ ਦਾ ਨਹੀਂ
ਮੁੱਲ ਅਮਲਾ ਦਾ ਪੈਣਾ ਸੋਹਣੇ ਚੰਮ ਦਾ ਨਹੀਂ

ਜਦੋ ਰੱਬ ਮੇਰਾ ਮੇਰੇ ਉਤੇ ਹੋਇਆ ਮੇਹਰਬਾਨ ..
ਦੇਖੀ ਕਾਮਜਾਬੀ ਕਿਦਾ ਹੁੰਦੀ ਕੁਰਬਾਨ…


ਓਹੀ ਕਰਦਾ ਹੈ ਤੇ ਓਹੀ ਕਰਵਾਉਂਦਾ ਹੈ
ਕਿਉ ਬੰਦਿਆ ਤੂੰ ਘਬਰਾਉਂਦਾ ਹੈ
ਇਕ ਸਾਹ ਵੀ ਨਹੀਂ ਤੇਰੇ ਵੱਸ ਵਿੱਚ
ਓਹੀ ਸਵਾਉਂਦਾ ਹੈ ਤੇ ਓਹੀ ਜਗਾਉਂਦਾ ਹੈ


ਜਦ ਦਿਨ ਮਾੜੇ ਸੀ ਤਾਂ ਵਾਹਿਗੁਰੂ ਨੇ ਹੱਥ ਫੜਿਆ ਸੀ
ਹੁਣ ਚੰਗੇ ਦਿਨਾਂ ਚ ਮੈਂ ਵਾਹਿਗੁਰੂ ਦਾ ਲੜ ਕਿਉਂ ਛੱਡਾਂ ?

ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ
ਮੇਰੀ ਗਲਤੀ ਤੇ ਵੀ ਗਲ ਲਾਇਆ ਹੈ ਮੈਨੂੰ
ਕਿਵੇਂ ਪਿਆਰ ਨਾ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਜਿਸਦੀ ਬਾਣੀ ਨੇ ਜੀਣਾ ਸਿਖਾਇਆ ਹੈ ਮੈਨੂੰ


ਇਸ ਪੋਸਟ ਵਿੱਚ ਦਿੱਤੀ ਗਈ ਜਾਣਕਾਰੀ ਕਾਫੀ ਮਿਹਨਤ ਨਾਲ ਹਾਸਿਲ ਕੀਤੀ ਗਈ ਹੈ..

ਹਰਮੰਦਿਰ ਸਾਹਿਬ ‘ਤੇ ਹਮਲਾ ਕਰਨ ਵਾਲੇ ਹਮਲਾਵਰ 153 ਦਿਨਾਂ ਤੋ ਵੱਧ ਜਿਉਦੇ ਨਹੀਂ ਰਹੇ

ਮੱਸਾ ਰੰਗੜ, ਹਮਲਾ 03-08-1740 ਤੇ ਮੌਤ 02-01-1741……153 ਦਿਨ

ਜਕਰੀਆ ਖਾਨ, ਹਮਲਾ 13-11-1746 ਤੇ ਮੌਤ 13-04-1747…..153 ਦਿਨ

ਜਹਾਨ ਖਾਨ, ਹਮਲਾ 18-01-1757 ਤੇ ਮੌਤ 19-06-1757…….153ਦਿਨ

ਅਬਦਾਲੀ, ਹਮਲਾ 05-02-1762 ਤੇ ਮੌਤ 08-07-1762……..153 ਦਿਨ

ਇੰਦਰਾ ਗਾਂਧੀ, ਹਮਲਾ 01-06-1984 ਤੇ ਮੌਤ 31-10-1984……153 ਦਿਨ

ਕਿਰਪਾ ਕਰਕੇ ਇਹ ਜਾਣਕਾਰੀ ਸਾਰਿਆਂ ਨੂੰ ਭੇਜੋ ਜੀ…

ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ, ਨਿਤਨੇਮ ਕਰਨ ਨੂੰ,
ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ
ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ

ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ