ਤੂੰ ਆਪੇ ਲਾਜ ਰੱਖਦਾ ਆਪਣੇ ਪਿਆਰਿਆਂ ਦੀ,
ਤੂੰ ਆਪ ਹੀ ਬਖਸ਼ਣਹਾਰ,
ਕਿਰਪਾ ਕਰ ਮੇਰੇ ਦਾਤਿਆ,
ਮੈਨੂੰ ਲੰਘਾ ਦੇ ਇਸ ਭਵਸਾਗਰ ਤੋਂ ਪਾਰ
ਮੈਂ ਨਿਮਾਣਾ ਹਾਂ ਤੇ
ਮੈਨੂੰ ਨਿਮਾਣਾ ਹੀ ਰਹਿਣ ਦੇ,
ਬੱਸ ਐਨੀ ਕਿਰਪਾ ਕਰੀ ਦਾਤਿਆ,
ਮੈਨੂੰ ਆਪਣੇ ਚਰਨਾਂ ਤੋਂ ਕਦੀ ਦੂਰ ਨਾ ਕਰੀ
ਫਤਿਹ ਭਿਜਵਾਈ ਸਤਿਗੁਰ ਆਪ।।
ਫਤਿਹ ਦਾ ਹੈ ਵਡਾ ਪ੍ਰਤਾਪ।।
ਫਤਿਹ ਸਬ ਮੇਟੇ ਸੰਤਾਪ।।
ਫਤਿਹ ਵਿਚ ਹੈ ਵਾਹਿਗੁਰੂ ਜਾਪ।।
ਗਜ ਕੇ ਫਤਿਹ ਪ੍ਰਵਾਨ ਕਰੋ ਜੀ ਆਖੋ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਮਿਹਰ ਕਰੀ ਦਾਤਿਆ ਮੈਂ ਹਾਂ ਭੁਲਣਹਾਰ,
ਮਿਹਰ ਕਰੀ ਦਾਤਿਆ ਤੇਰੇ ਤੋਂ ਬਿਨਾਂ ਕਿਸੇ ਨੇ ਨਹੀਂ ਲੈਣੀ ਸਾਰ
ਤੇਰੀ ਬੰਦਗੀ ਤੋਂ ਬਿਨਾ
ਮੈਨੂੰ ਹੁਣ ਹੋਰ ਕੋਈ ਰਾਹ ਨਹੀਂ ਦਿਸਦਾ,
ਤੇਰੇ ਦਰ ਤੇ ਆਉਣ ਦਾ
ਮੈਨੂੰ ਚਾਅ ਹੈ ਚੜ੍ਹਿਆ,
ਬਖ਼ਸ਼ ਦੇ ਦਾਤਿਆ ਮੈਨੂੰ
ਆਪਣੇ ਨਾਮ ਦੀ ਭਗਤੀ,
ਦਿਨ ਰਾਤ ਤੇਰੇ ਨਾਮ ਦੀ,
ਮੈਨੂੰ ਚੜੀ ਰਹੇ ਮਸਤੀ
ਭਾਵੇ ਚੰਗਾ ਹੋਵੇ ਜਾਂ ਮਾੜਾ ਹੋਵੇ,
ਰੱਬ ਤਾਂ ਵੀ ਦੋਵਾਂ ਨੂੰ ਰੋਟੀ ਦੇਈ ਜਾਂਦਾ,
ਲੋਕੀ ਲੱਖਾਂ ਮੇਹਣੇ ਦਿੰਦੇ ਰੱਬ ਨੂੰ,
ਰੱਬ ਤਾਂ ਵੀ
ਉਨ੍ਹਾਂ ਦੀਆਂ ਝੋਲੀਆਂ ਭਰੀ ਜਾਂਦਾ
ਹੇ ਵਾਹਿਗੁਰੂ ਤੇਰੇ ਨਾਮ ਤੋ ਬਿਨਾਂ ਮੈਂ ਗੰਦਾ ਹਾਂ
ਕਮਜੋਰ ਦਿਲ ਤੇ ਅਕਲ ਤੋ ਸੱਖਣਾ ਹਾਂ 🙏
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ
ਮਾਰਨ ਵਾਲਾ ਵੀ ਤੂੰ ਬਚਾਉਣ ਵਾਲਾ ਵੀ ਤੂੰ
ਰੌਦੇ ਹੋਏ ਚਿਹਰਿਆਂ ਨੂੰ ਹਸਾਉਣ ਵਾਲਾ ਵੀ ਤੂੰ
ਰਾਜਾ ਸਾਹਿਬ ਮੇਰੀ ਬੇਬੇ ਨੂੰ ਤੱਤੀ ਹਵਾ ਨਾ ਲਗੇ
ਮੈਨੂੰ ਭਾਵੇ ਰਾਖ ਕਰ ਦਿਉ …..
ਉਨਾ ਆਈ ਮੈਂ ਹੀ ਮਰਾ ਐਸਾ ਕੋਈ ਸਿਲਸਿਲਾ ਕਰ ਦਿਉ ….
ਸਤਿਗੁਰੂ ਦੇ ਦਿਲ ਵਿਚ ਕਿਸੇ ਲਈ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ? ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;)
ਰਾਮੁ ਗਇਓ ਰਾਵਨੁ ਗਇਓ
ਜਾ ਕਉ ਬਹੁ ਪਰਵਾਰੁ ।।
ਕਹੁ ਨਾਨਕ ਥਿਰੁ ਕਛੁ ਨਹੀ
ਸੁਪਨੇ ਜਿਉ ਸੰਸਾਰੁ ।।
ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਲਈ ਸਾਨੂੰ
ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ
ਗੁਰੂ ਸਾਹਿਬ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
ਵਾਹਿਗੁਰੂ ਜੀ ਕਾ ਖਾਲਸਾ🤲🤲🤲🤲🤲🤲
ਵਾਹਿਗੁਰੂ ਜੀ ਕੀ ਫ਼ਤਹਿ
ਪੈਰ ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ ,
ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਹੈ ,
ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ
ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ
ਰੱਬ ਦੇ ਅੱਗੇ ਹੱਥ ਜੋੜ ਕੇ ਮੰਗਣਾ ਤਾਂ ਸ਼ੁਰੂ ਕਰੋ
ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ ਪੈਣੀ ਈ