30 kg ਦੀਆਂ ਪਾਪਾ ਦੀਆਂ ਪਰੀਆਂ ਨੂੰ ਬੇਨਤੀ ਹੈ ਕਿ
ਦੋ ਦਿਨ ਘਰ ਤੋਂ ਬਾਹਰ ਨਾ ਨਿਕਲੋ
ਨਹੀ ਤਾਂ ਫਰੀ ਵਿੱਚ ਦਿੱਲੀ ਪਹੁੰਚ ਜਾਓਗੇ
ਵੀਰੋ ਸੁਣੋ ਕਿ ਕਹਿੰਦਾ ਗੁਰੂ ਰੰਧਾਵਾ
ਜਦੋ ਰਾਤ ਨੂੰ ਉਸਦੇ ਮੱਛਰ ਲੜਦੇ ਨੇ :
ਹਾਏ ਓਏ
ਅੱਧੀ ਰਾਤ ਹੋਈ ਸਾਡੇ ਮੰਜੇ ਨੂੰ ਮੱਛਰਾਂ ਨੇ ਘੇਰ ਲਿਆ,
ਹਾਏ ਓਏ
ਅੱਜ ਫੇਰ ਤਫੜਾਂ ਤੇ ਖਾਜ ਕਰ ਕੇ ਜ਼ਖਮਾਂ ਨੂੰ ਛੇੜ ਲਿਆ
ਹੱਥ ਜੋੜ ਕੇ ਬੇਨਤੀ ਆ ਕੇ ਆਓਣ ਵਾਲੇ ਦਿਨਾਂ ਵਿੱਚ ਅਪਣੀ ਐਕਟਿਵਾ ਮੋਟਰਸਾਈਕਲ ਕਾਰ ਵਗੈਰਾ ਹੌਲੀ ਰਫਤਾਰ ਨਾਲ ਚਲਾਓ ਇਹ ਨਾ ਹੋਵੇ ਕਿ ਅੱਗੇ ਛਬੀਲ ਲੱਗੀ ਹੋਵੇ ਤੇ ਤੁਸੀਂ ਸਿੱਧੇ ਹੀ ਲੰਘ ਜਾਂਓ
ਧੰਨਵਾਦ
ਕੋਈ ਮਦਦ ਕਰ ਸਕਦਾ ?
ਮੇਰੇ ਦੋਸਤ ਨੇ IPL Final ਮੈਚ ਲਈ
ਟਿਕਟ ਖਰੀਦੀ ਸੀ , ਹੁਣ ਪ੍ਰੋਬਲਮ ਇਹ ਆ ਕੇ
ਜਿਸ ਦਿਨ ਫਾਈਨਲ ਆ ਉਸ ਦਿਨ ਹੀ ਉਸਦਾ ਵਿਆਹ ਆ
ਕਿਉਂਕਿ ਉਸਨੇ ਟਿਕਟ ਵਿਆਹ fix ਹੋਣ ਤੋਂ ਪਹਿਲਾਂ ਖਰੀਦੀ ਸੀ
ਹੁਣ ਓਹ ਇਹ ਜਾਨਣਾ ਚਾਹੁੰਦਾ ਕੇ ਜੇ ਕਿਸੇ ਹੋਰ ਨੂੰ ਸ਼ੋਂਕ ਹੋਵੇ
ਵਿਆਹ ਕਰਵਾਉਣ ਦਾ , ਦੱਸਿਓ ਜਰੂਰ
ਜਦੋਂ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੋਵੇ ਤਾਂ
ਬਾਕੀ ਦੇਸ਼ਾਂ ਦੇ ਲੋਕ ਸੁਰਖਿਅਤ ਥਾਂ ਲੱਭਦੇ ਆ
ਤੇ ਸਾਡੇ ਦੇਸ਼ ਦੇ ਲੋਕ ਕੋਠੇ ਚੜ੍ਹ ਚੜ੍ਹ ਦੇਖਦੇ ਆ
ਕਿਥੇ ਰਹਿ ਗਿਆ ਪਤੰਦਰ ਹਾਲੇ ਤੱਕ ਆਇਆ ਨੀਂ
ਕਈ ਵਿਚਾਰਿਆਂ ਨੂੰ ਤਾਂ ਹਰ ਘੰਟੇ ਬਾਅਦ ਆਪਣੀ ਗਰਲਫ੍ਰੈਂਡ ਦੀਆਂ ਪੋਸਟਾਂ ਚੈੱਕ ਕਰਨੀਆਂ ਪੈਂਦੀਆਂ ਨੇ
ਕੇ ਹੋਰ ਕੋਈ ਕੰਜਰ ਗਾਟੀ ਨਾ ਪਾ ਲਵੇ
ਪੰਜਾਬੀ ਕਦੇ ਵੀ ਕਿਸੇ ਚੀਜ ਦਾ ਸਾਥ ਛੇਤੀ ਨੀ ਛੱਡਦੇ ।
15 ਦਿਨ ਬੁਰਸ ਦੰਦਾ ਦੀ ਸਫਾਈ ਲਈ
ਫੇਰ ਉਹੀ ਬੁਰਸ ਸਿਰ ਤੇ ਮਹਿਦੀ ਲਾਉਣ ਲਈ
ਤੇ ਬਾਅਦ ਚ ਉਹੀ ਬੁਰਸ ਪਜਾਮੇ ਚ ਨਾਲਾ ਪਾਉਣ ਲਈ
ਬੈਂਕ ਸਕਿਉਰਿਟੀ ਗਾਰਡ ਲਈ ਇੰਟਰਵਿਊ
Interviewer: ਕੀ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ ?
ਮੈਂ – ਕਿਉਂ , ਚੋਰਾਂ ਨੇ ਇੰਗਲੈਂਡ ਤੋਂ ਆਉਣਾ ?
ਮੈਂ – ਪਾਪਾ All Out ਚਲਾ ਦਿਓ
ਪਾਪਾ – ਬੇਟਾ All Out ਤਾਂ ਖਤਮ ਹੋ ਗਈ ਆ
ਮੈਂ – ਇਹ ਗੱਲ ਤੁਹਾਨੂੰ ਪਤਾ , ਮੈਨੂੰ ਪਤਾ
ਮੱਛਰਾਂ ਨੂੰ ਥੋੜੀ ਪਤਾ ਆ
ਸਾਵਧਾਨ ਇੰਡੀਆ ਦੇ 4 – 5 ਐਪੀਸੋਡ ਦੇਖਣ ਤੋਂ ਬਾਅਦ
ਮੰਮੀ – ਆਹ ਲੈ ਚਾਹ ਪੀ ਲਾ
ਮੈਂ -ਪਹਿਲਾਂ ਤੁਸੀਂ ਪੀ ਕੇ ਦਿਖਾਓ
ਕੀ ਪਤਾ ਵਿੱਚ ਜ਼ਹਿਰ ਮਿਲਾਇਆ ਹੋਵੇ
ਉੜਦੀ ਹੋਈ ਚੱਪਲ ਮੂੰਹ ਤੇ
ਕੁੜੀ – Baby ਤੁਸੀਂ ਹਫਤੇ ਚ ਕਿੰਨੇ ਵਾਰ Shave ਕਰਦੇ ਹੋ
ਮੁੰਡਾ – 200 ਵਾਰ
ਕੁੜੀ – ਪਾਗਲ ਆਂ ?
ਮੁੰਡਾ – ਨਹੀਂ ਨਾਈ ਆਂ
ਰਾਤ 11 ਵਜੇ
ਕੁੜੀ – Hi
ਮੁੰਡਾ – hello
ਕੁੜੀ – ਮੈਨੂੰ ਨੀਂਦ ਨਹੀਂ ਆ ਰਹੀ
ਮੁੰਡਾ – ਪਰ ਮੈਨੂੰ ਆ ਰਹੀ ਆ
Good Night
*Blocked
ਗੁਆਂਢਣ – ਭੈਣਜੀ ਤੁਹਾਡੀ ਕੁੜੀ ਦਾ ਵਿਆਹ fix ਹੋਇਆ ਸੀ
ਓਹਦਾ ਕੀ ਬਣਿਆ ?
ਕੁੜੀ ਦੀ ਮਾਂ – ਕੀ ਦੱਸਾਂ ਭੈਣਜੀ , ਮੁੰਡਾ ਵਕੀਲ ਆ
ਜਿਦਾਂ ਹੀ ਵਿਆਹ ਦੀ ਤਰੀਖ fix ਕਰਦੇ ਆ
ਉਹ ਅਗਲੀ ਤਰੀਖ ਲੈ ਲੈਂਦਾ
ਪਤਨੀ – ਤੁਸੀਂ ਮੈਨੂੰ ਪਹਿਲਾਂ ਕਿਉਂ ਨੀਂ ਦੱਸਿਆ ਕੇ ਤੁਹਾਡੀ ਰਾਣੀ ਨਾਮ ਦੀ ਇਕ ਹੋਰ ਪਤਨੀ ਵੀ ਹੈ ?
ਪਤੀ – ਮੈਂ ਤੈਨੂੰ ਦੱਸਿਆ ਸੀ , ਯਾਦ ਕਰ
ਪਤਨੀ – ਕਦੋਂ ਦੱਸਿਆ ?
ਪਤੀ – ਵਿਆਹ ਤੋਂ ਪਹਿਲਾਂ ਜਦੋਂ ਆਪਾਂ ਮਿਲੇ ਸੀ
ਮੈਂ ਕਿਹਾ ਸੀ ਤੈਨੂੰ ਰਾਣੀ ਦੀ ਤਰਾਂ ਰੱਖੂਗਾਂ
ਪੰਜਾਬੀ ਦੀ ਜ਼ਿੰਦਗੀ
– ਜਨਮ
– ਬਾਪੂ ਕੈਨੇਡਾ ਜਾਣਾ
– ਮੌਤ
ਮੈਂ – ਇੱਕ Joint ਖਾਤਾ ਖੁਲਵਾਉਣਾ ਹੈ ।
ਬੈਂਕ ਮੈਨੇਜਰ – ਕਿਸਦੇ ਨਾਲ ?
ਮੈਂ – ਜਿਸਦੇ ਵੀ ਖਾਤੇ ਵਿੱਚ ਜ਼ਿਆਦਾ ਪੈਸੇ ਨੇ
🤣🤣😛😛😂😂