ਹੁਣ ਇਹ ਅਫਵਾਹ ਕੌਣ ਫੈਲਾ ਰਿਹਾ ਕੇ
ਇਸ ਦੀਵਾਲੀ ਤੇ UP ਪੁਲਿਸ ਵਾਲੇ
ਕਿਰਾਏ ਤੇ ਮਿਲ ਰਹੇ ਨੇ
ਠਾਏਂ ਠਾਏਂ ਕਰਨ ਲਈ



ਪੰਜਾਬ ਦੇ ਮੁੰਡੇ ਏਨੀ ਕ ਵਧੀਆ ਕਾਰ ਚਲਾਉਂਦੇ ਆ ਕੇ
ਸਾਹਮਣਿਓਂ siren ਵਜਾਉਂਦੀ Ambulance ਨੂੰ ਵੀ
ਲਾਈਟਾਂ ਦਈ ਜਾਣਗੇ ਕੇ ਤੂੰ ਰੁਕ ਜਾ ਪਹਿਲਾਂ
ਸਾਨੂੰ ਲੰਘ ਲੈਣ ਦੇ

ਮੈਂ – ਮੰਮੀ ਆਹੀ ਉਹ ਕੁੜੀ ਆ
ਕੁੜੀ – ਨਮਸਤੇ ਅੰਟੀ ਜੀ
ਮੰਮੀ – ਉਹ ਸਭ ਤਾਂ ਠੀਕ ਆ
ਇਹ ਦੱਸ ਅੱਖਾਂ ਉੱਪਰ ਨੀਚੇ
ਕਰ ਲੈਂਦੀ ਆ ?

1. ਚੰਗਾ ਮਿਊਜ਼ਿਕ ਜਾਂ ਕੀਰਤਨ ਸੁਣਨ ਵੇਲੇ ਬੰਦੇ ਦਾ ਸਿਰ
ਹਿੱਲਦਾ ਪਰ ਦੂਜੇ ਗੀਤ ਸੁਣਨ ਵੇਲੇ ਪੈਰ ਹਿੱਲਦੇ ਨੇ..
.
2. ਹਰਿੱਕ ਵਿਆਹ ‘ਚ ਟੈਟ ਹੋਕੇ ਜੰਤਾ ਬਿੰਦਰਖੀਏ ਦਾ “ਤੂੰ ਨੀਂ ਬੋਲਦੀ ਰਕਾਨੇ” ਆਲਾ ਗੀਤ ਲਾਜ਼ਮੀ ਲਵਾਉਂਦੀ ਆ..
.
3.ਬਥੇਰੀਆਂ ਸ਼ਬਜ਼ੀਆਂ ਦਾਲਾਂ ਬਣਦੀਆਂ ਘਰਾਂ ‘ਚ ਪਰ ਲੰਗਰ ਦੀ
ਦਾਲ ਅਰਗੀ ਦਾਲ ਨੀਂ ਬਣਦੀ ਕਦੇ..
.
4.Property Dealer ਦਾ ਕੰਮ ਕਰਨ ਆਲੇ ਬੰਦੇ ਕੋਲ ਆਵਦੇ
ਕੋਲ ਮਸਾਂ ਦੋ- ਚਾਰ ਕਨਾਲਾਂ ਈ ਹੁੰਦੀਆਂ..
.
5. 80% ਪੰਜਾਬ ਦੀ ਜੰਤਾ ਅੰਮ੍ਰਿਤਸਰ ਨੂੰ ਅੰਬਰਸਰ, ਅਬੋਹਰ ਨੂੰ
ਹਬੋਹਰ , ਮੁਕਤਸਰ ਨੂੰ ਮੁਗਸਰ, ਕਹਿੰਦੀ ਆ। ਏਮੇਂ ਜਿਮੇਂ ਜੰਤਾ ਉਨਾਸੀ, ਉਨੱਤਰ, ਨਾਂਨਵੇਂ, ਉਨ੍ਹਾਹਟ ਦੇ ਫਰਕ ‘ਚ ਪੱਕਾ ਉਲਝੂ।..
.
6.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨ ਵੇਲੇ ਬਾਹਲੀ Real Feeling
ਲੈਣਗੇ ਹੱਥ ਬਾਹਾਂ ਮਾਰ ਮਾਰ ਕੇ ਸਮਝਾਉਣਗੇ ਬੀ ਜਿਮੇਂ ਅਗਲਾ ਜਮਾਂ
ਸਾਹਮਣੇ ਖੜ੍ਹਾ ਹੋਬੇ…
.
7.ਕਿੰਨੀ ਮਰਜ਼ੀ ਠੰਢ ਹੋਵੇ ਭਮਾਂ ਪੰਦਰਾਂ ਦਸੰਬਰ ਦਾ ਵਿਆਹ ਹੋਵੇ
ਪਰ ਕੁੜੀਆਂ ਕੋਟੀ ਸਬਾਟਰ ਨੀਂ ਪਾਉਂਦੀਆਂ ਭਮਾਂ ਦੰਦੋ=ਡਿੱਕਾ ਵੱਜ ਵੱਜ ਕੇ
ਨਮੂਨੀਆ ਹੋਜੇ……
.
ਸਹੀ ਕਿਹਾ ਨਾ….ਆਪਾਂ ਝੂਠ ਬੋਲਦੇ ਈ ਨੀਂ ਬਾਈ.


ਆਕੜ ਹੀ ਕਰ ਗਈ ਕਮਲੀ ਜਿਹੀ
.
.
.
.
.
.
.
.
.
.
.
.
.
.
.
ਨਹੀ ਤਾਂ ਉਹਦੀਆਂ ਸਹੇਲੀਆਂ ਨੇ ਵੀ ਬਹੁਤ
ਸਮਝਾਇਆ ਸੀ ….
.
ਕਿ ਕਰ ਲਾ ਗੱਲ
‘ਮੁੰਡਾ ਤਾਂ ਜਮਾ ਹੀਰਾ ਈ ਏ.

ਇਕ ਸਰਵੇ ਮੁਤਾਬਿਕ ਪਤਾ ਚੱਲਿਆ ਹੈ ਕੇ
ਜਿਨ੍ਹਾਂ ਪਾਣੀ ਕੁੜੀਆਂ ਦੇ ਮੂੰਹ ਚ ਗੋਲਗੱਪੇ
ਦੇਖ ਕੇ ਆ ਜਾਂਦਾ
ਓਨਾ ਪਾਣੀ ਮੁੰਡਿਆਂ ਦੇ ਮੂੰਹ ਚ
ਸ਼ਰਾਬ ਦੀ ਬੋਤਲ ਦੇਖ ਕੇ ਆ ਜਾਂਦਾ ਹੈ


ਕੱਲ ਮੈਂ ਬੱਸ ਚ ਜਾ ਰਿਹਾ ਸੀ ਰਾਹ ਚ ਇਕ ਕੁੜੀ ਚੜ੍ਹ ਗਈ
ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗ ਪਈ
ਕੰਡਕਟਰ ਨੇ ਦੇਖ ਲਿਆ ਕਹਿੰਦਾ
ਰਹਿਣਦੇ ਬੀਬਾ ਉਹਦੇ ਕੋਲ ਤਾਂ ਆਪਣੀ ਟਿਕਟ
ਲਈ ਪੈਸੇ ਹੈਨੀ


ਚੂਚਾ :- ਮਾਂ ਸਾਰੇ ਇੰਨਸਾਨ ਜਨਮ ਤੋਂ ਬਾਅਦ ਅਪਣਾ
ਅਪਣਾ ਨਾਮ ਰੱਖਦੇ ਨੇ…
.
ਅਸੀਂ ਅਪਣੇ ਨਾਮ ਕਿਉਂ ਨਹੀਂ ਰੱਖਦੇ……?
.
.
.
.
.
.
.
.
.
ਮੁਰਗੀ :- ਬੇਟਾ ਸਾਡੀ ਬਿਰਾਦਰੀ ਵਿੱਚ ਨਾਮ ਮਰਣ ਤੋਂ
ਬਾਅਦ ਰੱਖਦੇ ਨੇ …
..
ਚਿੱਕਣ ਤੰਰੂਰੀ, ਚਿੱਕਣ ਕੜਾਹੀ, ਚਿੱਕਣ ਫਰਾਈ,
ਚਿੱਕਣ ਪਕੋੜਾ

ਮਿਲੇ ਤਾਂ Best ਨਹੀਂ ਤਾਂ ਫੇਰ Next,
Life ਵਿੱਚ ਇਹ ਫਾਰਮੁਲਾ ਰੱਖੋਗੇ
ਤਾਂ Feeling Sad ਵਾਲੇ Status
ਨਹੀਂ ਲੱਭਣੇ ਪੈਣੇ

ਮੈਂ ਬੈਡ ਤੇ*
ਮੰਮੀ – ਚੱਲ ਉੱਠ , ਚਾਦਰ ਬਦਲਣੀ ਆ
ਮੈਂ ਰਸੋਈ ਚ*
ਮੰਮੀ – ਚੱਲ ਬਾਹਰ ਨਿਕਲ ਪੋਚਾ ਲਾਉਣਾ ਆ
ਮੈਂ ਬਾਹਰ Lobby ਚ*
ਮੰਮੀ – ਤੂੰ ਇੱਕ ਥਾਂ ਟਿਕ ਕੇ ਨੀਂ ਬੈਠ ਸਕਦਾ ?


ਤਾਜ ਮਹਿਲ ਨੂੰ ਦੇਖ ਬੋਲਿਆ ਸ਼ਾਹ ਜਹਾਨ ਦਾ ਪੋਤਾ
.
.
.
.
ਸਾਡਾ ਵੀ ਖੂਬ ਬੈਂਕ ਬੈਲੈਂਸ ਹੁੰਦਾ ਜੇ ਕਿਤੇ ਸਾਡਾ ਦਾਦਾ ਆਸ਼ਕ ਨਾ ਹੁੰਦਾ


ਇੱਕ FACEBOOK ਤੇ PHOTO ,TAGGING
.
.
ਤੇ ਦੂਜਾ
.
.
COLLEGE ਦੇ ਵਿੱਚ RAGGING
ਬੰਦੇ ਨੂੰ ਬੜਾ ਦੁਖੀ ਕਰਦੀਆਂ

ਪੰਡਿਤ – ਬੇਟਾ ਤੇਰੀ ਕੁੰਡਲੀ ਚ ਦੋਸ਼ ਆ
ਮੈਂ – ਉਹ ਤਾਂ ਮੈਨੂੰ ਵੀ ਪਤਾ ਆ
ਤੂੰ ਇਹ ਦੱਸ ਕੋਈ ਕੁੜੀ ਹੈ ਜਾਂ ਨਹੀਂ

Every morning is new for beginning for evey person
who want to do something

ਗੱਲਾ 2 ਹੀ ਯਾਦ ਰੱਖਣਾਂ
ਠੰਢ ‘ਚ ਨਹਾਉਣਾ ਨੀ
ਮੁਸ਼ਕਿਲ ‘ਚ ਘਬਰਾਉਣਾ ਨੀ