ਜਦੋਂ ਮਨ ਕਰੇ ਵਾਪਸ ਆ ਜਾਵੀਂ
ਤੇਰੇ ਹੀ ਰਹਾਂਗੇ
ਕਿਉਂਕਿ ਕਿਤਾਬਾਂ ਉੱਤੇ ਧੂੜ ਪੈਣ
ਨਾਲ
ਉਨ੍ਹਾਂ ਵਿਚਲੀਆਂ ਕਹਾਣੀਆਂ ਨਹੀਂ
ਬਦਲਦੀਆਂ

Loading views...



ਜਿੰਦਗੀ ਹੁੰਦੀ ਸਾਹਾ ਦੇ ਨਾਲ,
ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,
ਪਿਆਰ ਮਿਲੇ ਤਕਦੀਰ ਨਾਲ…..

Loading views...

ਹੰਕਾਰ ਨਾ ਕਰ ਚੰਗੇ- ਚੰਗੇ ਦੀ ਪਿਠ ਲਵਾ ਦਿੰਦਾ ਹੈ ਸਮਾਂ
ਜਿਸ ਨੂੰ ਲੋਕਾਂ ਠਕਾਰਾ ਕਹਿੰਦੇ ੳਸ ਤਾਈਂ ਵੀ ਕੰਮ ਪਵਾ ਦਿੰਦਾ ਹੈ ਸਮਾਂ

Loading views...

ਹਮੇਸ਼ਾ ਹੀ ਮਾਤਾ ਪਿਤਾ ਦਾ ਸਤਿਕਾਰ ਕਰੋ
ਮਾਤਾ ਪਿਤਾ ਦੀ ਸੇਵਾ ਹੀ
ਸਬ ਤੋਂ ਵੱਡੀ ਸੇਵਾ ਹੈ

Loading views...


ਜ਼ਿੰਦਗੀ ਵਿੱਚ ਦੋ ਚੀਜ਼ਾਂ ਕਦੇ ਝੁਕਣ ਨਾ ਦਿਓ
ਇੱਕ ਬਾਪ ਦਾ ਸਿਰ
ਦੂਜਾ ਮਾਂ ਦੀਆਂ ਅੱਖਾਂ

Loading views...

ਇਹ ਜ਼ਿੰਦਗੀ ਵਾਂਗ ਕਬੂਤਰਾਂ ਦੇ, ਲੋਕ ਹੱਥੀ ਚੋਗ
ਚੁਗਾਓਂਦੇ ਨੇ। ਪਹਿਲਾਂ ਆਪਣਾ ਬਣਾ ਕੇ ਰੱਖ ਲੈਂਦੇ।
ਫੇਰ ਤਾੜੀਆਂ ਮਾਰ ਮਾਰ ਉਡਾਉਂਦੇ ਨੇ।

Loading views...


ਜ਼ਿੰਦਗੀ ਵਿਚ ਘੱਟ ਤੋਂ ਘੱਟ ਇੱਕ ਦੋਸਤ ਸ਼ੀਸ਼ੇ ਵਰਗਾ,
ਅਤੇ ਇਕ ਦੋਸਤ ਪਰਛਾਵੇਂ ਵਰਗਾ ਜ਼ਰੂਰ ਹੋਣਾ ਚਾਹੀਦਾ
ਕਿਓਕਿ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਅਤੇ ਪਰਛਾਵਾਂ
ਕਦੇ ਸਾਥ ਨਹੀਂ ਛਡਦਾ

Loading views...


ਦੂਜੇ ਨੂੰ ਦੁੱਖ ਦੇਣ ਵਾਲਾ
ਇਕ ਵਾਰ ਤਾਂ ਖੁਸ਼ ਹੋ ਸਕਦਾ ਹੈ
ਪਰ ਆਖਰ ਵਿੱਚ ਤਾਂ ਓਸੇ ਨੂੰ ਹੀ ਰੋਣਾ ਪੈਂਦਾ ਹੈ।

Loading views...

ਮਿਰਗਾ ਦੇ ਅੰਦਰ ਹੀ ਕਸਤੂਰੀ ਹੁੰਦੀ ਏ,
ਹਰ ਕੰਮ ਲਈ ਮਿਹਨਤ ਜਰੂਰੀ ਹੁੰਦੀ ਏ,
ਮੋਮਬੱਤੀ ‘ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ….

Loading views...

ਖੁਸ਼ੀ ਓਨੀ ਦੇਰ ਖੁਸ਼ੀ ਨਹੀਂ ਲੱਗਦੀ
ਜਿੰਨੀ ਦੇਰ ਮਾਂ ਨਾਲ ਸਾਂਝੀ ਨਾ ਕੀਤੀ

Loading views...


ਇਕਲੌਤੀ ਧੀ ਸੀ ਓਹ ਆਪਣੇ ਪਿਓ ਦੀ
ਤੇ ਸਹੁਰੇ ਵਾਲੇ ਕਹਿੰਦੇ “ਦਿੱਤਾ ਹੀ ਕੀ ਆ
ਤੇਰੇ ਪਿਓ ਨੇ”

Loading views...


ਅੱਜ ਕੱਲ ਦੀ love story
ਜਿਸ ਨੂੰ ਤੁਸੀੰ ਯਾਦ ਕਰ ਰਹੇ ਹੋ
ਉਹ ਕਿਸੇ ਹੋਰ ਨੂੰ ਖੁਸ਼ ਰੱਖਣ ਚ Busy ਐ

Loading views...

ਲੋਕ ਪਤਾ ਕੱਲੇ ਕਿਉਂ ਰਹਿ ਜਾਂਦੇ ਨੇ,
ਜਿਥੇ ਕਦਰ ਪੈਂਦੀ ਉੱਥੇ ਪਵਾਉਂਦੇ ਨਹੀੰ…
ਤੇ ਜਿੱਥੇ ਕਦਰ ਦੀ ਆਸ ਕਰਦੇ ਉੱਥੇ ਪੈਂਦੀ ਨਹੀਂ

Loading views...


ਮੁੰਡੇ ਨੇ ਮੋਟਰਸਾਈਕਲ ਸਟਾਰਟ ਕੀਤਾ, ਬਾਪੂ ਨੇ
ਆਵਾਜ਼ ਮਾਰੀ ਕਿ ਪੁੱਤ ਪਾਣੀ ਦਾ ਗਲਾਸ ਫੜ੍ਹਾ ਜਾ,
ਮੁੰਡੇ ਨੇ ਬਾਪੂ ਨੂੰ 4 -5 ਗਾਲ਼ਾਂ ਕੱਢੀਆਂ ਅਤੇ ਆਪਣੀ
ਮਾਂ ਨੂੰ ਪਾਣੀ ਫੜਾਉਣ ਲਈ ਕਿਹਾ ਕੇ ਮੈਂ ਜਲਦੀ ਜਾਣਾ
ਆ, ਬੁੜ੍ਹੇ ਨੇ ਪਹਿਲਾਂ ਹੀ ਪਿੱਛਿਓਂ ਆਵਾਜ਼ ਮਾਰ ਦਿੱਤੀ
ਬੇਬੇ ਨੇ ਬਾਪੂ ਨੂੰ ਪਾਣੀ ਦਾ ਗਲਾਸ ਫੜਾਇਆ, ਬਾਪੂ
ਨੇ ਬੇਬੇ ਨੂੰ ਪੁੱਛਿਆ ਕਿ ਮੁੰਡਾ ਏਨੀ ਤੇਜ਼ ਕਿੱਧਰ ਨੂੰ
ਗਿਆ ਆ ? ਬੇਬੇ ਨੇ ਕਿਹਾ “ਆਪਣੇ ਪਿੰਡ ਛਬੀਲ
ਲੱਗੀ ਆ ਓਥੇ ਗਿਆ ਆ ਸੇਵਾ ਕਰਨ

Loading views...

ਜੇਕਰ ਲੋਕ ਸਿਰਫ ਜਰੂਰਤ ਵੇਲੇ ਤਹਾਨੂੰ ਯਾਦ ਕਰਦੇ ਹਨ☺
ਤਾਂ ਬੁਰਾ ਨਾ ਮੰਨੋਂ ਸਗੋਂ ਮਾਨ ਕਰੋ👍
ਕਿਉ ਕਿ ਇੱਕ ਮੋਮਬੱਤੀ ਦੀ ਯਾਦ ਉਦੋਂ ਆਉਦੀ ਹੈ🕯
ਜਦੋਂ ਹਨੇਰਾ ਹੁੰਦਾ ਹੈ.

Loading views...

ਅੱਜ ਕੱਲ੍ਹ ਲੋਕਾਂ ਦਾ ਇਹ ਹਾਲ ਆ
ਮੰਨਣਾ ਸਭ ਗੁਰੂ, ਪੀਰ, ਮਾਤਾ ਨੂੰ ਆ
ਪਰ ਮੰਨਣੀ ਕਿਸੇ ਦੀ ਨਹੀਂ ਆ

Loading views...