ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ,
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ,
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ।
ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!
ਕਿਸਾਨ ਆ ਰਹੇ ਆ , ਆਤੰਕਵਾਦੀ ਨਹੀਂ
ਏਨੀ ਸੁਰੱਖਿਆ ਜੇਕਰ ਪੁਲਵਾਮਾ ਵਿੱਚ
ਰੱਖਦੇ ਤਾਂ, ਸਾਡੇ ਜਵਾਨ ਸ਼ਹੀਦ ਨਹੀਂ ਸੀ ਹੋਣੇ
5 ਸਾਲ ਹੋਰ ਦਿਉ, ਮੈਂ ਪੰਜਾਬ ਬਦਲ ਦਿਉ,
ਇਹ ਗੱਲਾਂ ਤੋਂ ਬਚਨ ਦੀ ਲੋੜ ਹੈ,
ਕਿਉਂਕਿ ,ਇਤਿਹਾਸ ਬਦਲਣ ਵਾਲੇ
ਕਦੇ ਅਗਲੇ 5 ਸਾਲਾ ਦੀ ਉਡੀਕ ਨਹੀਂ ਕਰਦੇ
ਗੱਲ ਸੁਣ ਨੀ ਸਰਕਾਰੇ ਤੂੰ ਲਾਏ ਝੂਠੇ ਲਾਰੇ !…
ਕਿ ਮੁੰਡੇ ਨੌਕਰੀ ਲਾਏ ਨੇ !!
ਆਕੇ ਵੇਖ ਪੰਜਾਬ ਦੀਏ ਸਰਕਾਰੇ ਕਿ
ਕਿਵੇਂ ਤੂੰ ਮਾਵਾਂ ਦੇ ਪੁੱਤ ਨਸ਼ਿਆ ਤੇ ਲਾਏ ਨੇ
ਔਰਤ ਦੀ ਇੱਜ਼ਤ,,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ…
ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ ..
ਮਨਪ੍ਰੀਤ
ਸ਼ੁਕਰ ਆ ਬੇਟੀ ਸੀ
ਚੁੱਪਚਾਪ ਜਲਾ ਦਿੱਤੀ
ਜੇ ਗਾਂ ਹੁੰਦੀ ਤਾਂ
ਹੁਣ ਤੱਕ ਕਈ ਸ਼ਹਿਰ ਜਲ ਜਾਣੇ ਸੀ
ਬਹੁਤਿਆਂ ਮੁਲਾਕਾਤਾਂ ਦੀ ਲੋੜ ਨੀ ਹੁੰਦੀ
ਜਿੰਨੇ ਜੱਚਣਾ ਹੁੰਦਾ, ਉਹ ਪਹਿਲੀ ਵਾਰ ਹੀ
ਦਿਲ ਨੂੰ ਫੱਬ ਜਾਂਦੇ….
ਕਦਰ ਨੀ ਹੁੰਦੀ ਜਜ਼ਬਾਤਾਂ ਦੀ
ਏਸੇ ਕਰਕੇ ਦਿਲਾਂ ਦੀਆਂ ਗੱਲਾਂ
ਦਿਲ ਵਿੱਚ ਹੀ ਦੱਬ ਜਾਦੇ …..
ਲੱਖ ਹੋਣ ਚੰਗਿਆਈਆਂ ਦਿਲ ਵਿੱਚ
ਬੱਸ ਇੱਕ ਗਲਤੀ ਪਿੱਛੇ
ਹੀ ਦਿਲ ਚੋਂ ਕੱਢ ਜਾਦੇ …
ਪਹਿਲਾਂ ਕਰਕੇ ਗੱਲਾ ਸਾਥ ਨਿਭਾਉਣ ਦੀਆਂ
ਫੇਰ ਅੱਧ ਵਿਚਾਲੇ ਛੱਡ ਜਾਦੇ…..😥😥
ਰਿਸ਼ਤਿਆਂ ਵਿੱਚ ਕਦੇ ਝੁਕਣਾ ਵੀ ਪੈ ਜਾਵੇ ਤਾਂ ਇਹਨੂੰ ਗਲਤ ਨੀ ਸਮਝਣਾ ਚਾਹੀਦਾ,
ਸੂਰਜ ਵੀ ਤਾਂ ਹਰ ਰੋਜ ਚੰਦਰਮਾ ਦੇ ਲਈ ਢਲ ਜਾਂਦਾ ਹੈ☘️
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ
ਗੱਲ ਗੋਰੇ ਕਾਲੇ ਰੰਗ ਦੀ ਨੀ ਹੁੰਦੀ.
ਗੱਲ ਤਾ ਕਿਸਮਤ ਦੀ ਵੀ ਹੁੰਦੀ ਏ
ਸ਼ੁਰਮਾ ਕਾਲਾ ਹੋ ਕੇ ਵੀ ਅੱਖਾ ਚ ਪੈਦਾ ਤੇ
ਝਾਜਰਾ ਚਾਦੀ ਦੀਆਂ ਹੋ ਕੇ ਵੀ ਪੈਰਾ ਚ..!!
ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..
ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ ..
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ…..
SATVIR
ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ,
ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ
ਪਰ ਜਿਥੇ ਚੋਗ ਖਿਲਾਰੀ “ਉਸਨੇ”, ਓਥੇ ਡੇਰੇ ਲਾ ਬੈਠੇ ਆਂ
ਸ਼ਤਰੰਜ ਦਾ ਇੱਕ ਨਿਯਮ ਬਹੁਤ ਹੀ ਵਧੀਆ ਹੈ
ਕਿ ਚਾਲ ਕੋਈ ਵੀ ਚਲੋ ਪਰ
ਆਪਣੇ ਨਾਲ ਵਾਲਿਆ ਨੂੰ ਨਹੀਂ ਮਾਰ ਸਕਦੇ
ਕਾਸ਼ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਵੀ ਹੁੰਦਾ
ਮੰਜ਼ਿਲ ਮਿਲੇ ਨਾ ਮਿਲੇ ਇਹ ਮੁਕੱਦਰ ਦੀ ਗੱਲ ਹੈ
ਜੇ ਅਸੀਂ ਮਿਹਨਤ ਨਾ ਕਰੀਏ ਇਹ ਤਾਂ ਗ਼ਲਤ ਗੱਲ ਹੈ
ਰੰਗ ਦੁਨੀਆ ਦੇ ਔਨੇਖੇ ਨੇ,
ਜਿਹੜੇ ਸੱਚੇ ਉਹ ਓਖੇ ਜੋ ਬਾਤ ਬਾਤ ਪਰ ਬੋਲੇ ਝੂਠ
ਰੱਬਾ ਉਹ ਸੋਖੇ!!!