Sub Categories

ਸੂਰਮੇ ਮਰਦੇ ਨਹੀ,
ਅਮਰ ਹੋ ਜਾਦੇ ਨੇ,



ਬਾਈ ਦੀਪ ਸਿੱਧੂ ਦੀ ਪਿਛਲੇ ਕਈ ਜਨਮਾਂ ਦੀ ਕਮਾਈ ਹੋਏਗੀ
ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੇ
ਪੰਥ ਦੀ ਰਹਿਨੁਮਾਈ ਵਿੱਚ ਅੰਤਿਮ ਅਰਦਾਸ ਹੋ ਰਹੀ ਹੈ।

ਅਖੇ ਫਲਾਨਿਆਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ,
ਗੁਰੂਆਂ ਦੀ ਸੋਚ ਤੇ ਭਗਤ ਸਿੰਘ ਤੇ
ਬਾਬਾ ਭਿੰਡਰਾਂ ਵਾਲਿਆਂ ਦੀ ਸੋਚ ਤੇ ਤਾਂ ਪਹਿਰਾ ਦਿੱਤਾ ਨੀ ਗਿਆ ਕਿਸੇ ਤੋਂ
ਹੋਰ ਕਿਸੇ ਦੀ ਸੋਚ ਤੇ ਕੀ ਪਹਿਰਾ ਦੇਣ ਗੇ

ਕਦੇ ਕਦੇ ਇੰਜ ਲਗਦਾ ਬਾਪ ਦਾ ਕਿਰਦਾਰ ਉਸ ਸਾਂਇਲਟ ਅਖਰ ਦੀ ਤਰ੍ਹਾਂ ਹੈ
ਦਿਖਦਾ ਨਹੀਂ ਪਰ ਉਸ ਤੋਂ ਬਿਨਾਂ ਸ਼ਬਦ ਅਰਥ ਹੀਣ ਲਗਦਾ ਹੈ ।


ਆਖਰ ਮੁਕਰ ਗਿਆ ਨਾ ਚਾਹਤਾਂ ਤੋ
ਮੇਰੀ ਆਦਤ ਖਰਾਬ ਕਰਕੇ

ਇਸ ਵਾਰ ਲੋਕ ਤੁਰੇ ਕਿਸੇ ਹੋਰ ਨਾਲ ,
ਦਾਰੂ ਕਿਸੇ ਹੋਰ ਦੀ ਪੀਤੀ ,
ਵੋਟ ਕਿਸੇ ਹੋਰ ਨੂੰ ਪਾ ਦਿੱਤੀ


ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ…
ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.


ਜਾਂਚ ਕਰਵਾਉਣ ਵਾਲੇ ਵੀ ਉਹੀ
ਤੇ ਮਰਵਾਉਣ ਵਾਲੇ ਵੀ ਉਹੀ
ਅੱਗੇ ਆਪੇ ਸਮਝਲੋ

ਕਰੋੜਾਂ ਊਲੂਆਂ ਦਾ ਏਕਾ ਵੀ
ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !!

ਜਿੰਦਗੀ ਸੱਚੀ ਇੱਕ ਸੰਘਰਸ਼ ਆ ਸੁਣਿਆ ਸੀ
ਪਰ ਅੱਜ ਤੇ ਪਤਾ ਵੀ ਚੱਲ ਗਿਆ


ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਲਿਖਦੇ ਹਨ ਕਿ
ਜੇ ਨੌਕਰ ਨੂੰ ਆਪਣੇ ਮਾਲਕ ਦਾ ਡਰ ਨਾ ਹੋਵੇ ਤਾਂ
ੳਹ ਨੌਕਰ ਕਹਾਉਣ ਦਾ ਵੀ ਹੱਕਦਾਰ ਨਹੀਂ ,
ਇਸੇ ਤਰ੍ਹਾਂ ਜੇ ਭਗਤ ਨੂੰ ਰੱਬ ਦਾ ਭੈਅ ਨਾ ਹੋਵੇ ਤਾਂ
ਉਹ ਭਗਤ ਕਹਾੳਣ ਦਾ ਹੱਕਦਾਰ ਨਹੀਂ !


ਸੱਚ ਨਾ ਬੋਲਿਆ ਕਰੋ,
ਕੌਮ ਦੀ ਗੱਲ ਨਾ ਕਰਿਆ ਕਰੋ
ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ
{ਅਜਕਲ ਐਕਸੀਡੈਂਟ ਬਹੁਤ ਹੁੰਦੇ ਆ}

ਬੰਦਿਆ ਨੀਂਦਾਂ ਆਉਣ ਪਿਆਰੀਆਂ
ਦਿਨ ਦੇ ਫਿਕਰ ਤਿਆਗ
ਅੰਮ੍ਰਿਤ ਵੇਲੇ ਜਾਗ ਕੇ ਕਰ
ਉਸ ਰੱਬ ਨੂੰ ਯਾਦ
ਵਾਹਿਗੁਰੂ ਜੀ


ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ
ਜਾਂ ਫਿਰ ਜਾਗ ਜਾਣਗੇ

ਮੜ੍ਹੀਆਂ ਅੰਦਰ ਦੀਪ ਇਕੱਲਾ,
ਲੜਦਾ ਨਾਲ ਹਨ੍ਹੇਰੇ।
ਕਿਰਪਾ ਗੁਰ ਦੀ ਆਨ ਬਿਰਾਜੀ
ਪੰਥ ਦੇ ਉੱਚ ਬਨੇਰੇ।
ਮਨ-ਮਸਤਕ ਪਰਵਾਜ਼ ਉਚੇਰੀ
ਜੀਰਾਣਾਂ ਥੀਂ ਉੱਡੇ,
ਕਾਲ਼ੀ ਰਾਤ ਕਹਿਰ ਦੀ ਭਾਰੀ
ਲੱਭਦੀ ਨਵੇਂ ਸਵੇਰੇ।”

ਕਦੇ ਕਦੇ ਹਨੇਰੀ ਡਾਹਢੀ ਆ ਜਾਂਦੀ ਹੈ,
ਕਦੇ ਕਦੇ…..ਦਿਨ ਨੂੰ ਰਾਤ ਖਾ ਜਾਂਦੀ ਹੈ ….