ਧਰਤੀ ਰੋ ਰਹੀ ਸੀ
ਅੰਮਬਰ ਵੀ ਰੋਣ ਲੱਗਾ
ਅੱਜ ਸੂਬੇ ਦੀ ਕਚਹਿਰੀ’ਚ
ਇਹ ਕੀ ਜ਼ੁਲਮ ਹੋਣ ਲੱਗਾ
ਸਭ ਦੀਆ ਅੱਖਾਂ ਵਿੱਚ
ਹੰਝੂ ਲਿਆ ਦਿੱਤੇ
ਸਾਰੇ ਪਾਸੇ ਛਾਈ ਚੁੱਪ ਨੇ
ਜਿੰਨਾ ਨੂੰ ਅੱਜ ਚਿਣਨਾਂ
ਨੀਂਹਾਂ’ਚ ਮੈ ਸੁਣਿਆ
ਉਹ ਗੋਬਿੰਦ ਦੇ ਪੁੱਤ ਨੇ
ਇਕ ਦਮ ਚਾਰੇ ਪਾਸੇ
ਫਿਰ ਉਦਾਸੀ ਜਿਹੀ
ਛਾਂ ਗਈ
ਜਦੋਂ ਮਾਂ ਗੁਜ਼ਰੀ ਦੋਹਾਂ ਨੂੰ
ਲੈ ਕੇ ਕਚਹਿਰੀ ਸੂਬੇ ਦੀ
ਚ ਆ ਗਈ
ਨਿੱਕੀਆਂ ਜ਼ਿੰਦਾ ਨੂੰ ਵੇਖ
ਹਰ ਕੋਈ ਮੁੱਖ
ਹੰਝੂਆਂ ਨਾਲ ਧੋਣ ਲੱਗਾ
ਵੇਖੋ ਸੱਤ ਤੇ ਨੌਂ ਸਾਲ ਦਾ
ਪੁੱਤ ਗੋਬਿੰਦ ਸਿੰਘ ਦਾ
ਕਿਵੇਂ ਨੀਂਹਾਂ ਵਿੱਚ ਖਲੋਣ ਲੱਗਾ
ਜਿਉਂ-ਜਿਉਂ ਇੱਟਾ ਲਾ ਰਹੇ ਸੀ
ਲਾਲ ਗੋਬਿੰਦ ਦੇ ਮੁਸਕਰਾ ਰਹੇ ਸੀ
ਹੋਲੀ-ਹੋਲੀ ਕੰਧ ਸੀਨੇ ਦੇ ਕੋਲ ਪਹੁੰਚੀ
ਜੋਰਾਵਰ ਤੇ ਫਤਹਿ ਸਿੰਘ ਨੇ
ਹੱਸ ਕੇ ਫਤਹਿ ਬੁੱਲਾ ਦਿੱਤੀ
ਜੋੜੀ ਮੇਰੇ ਗੋਬਿੰਦ ਦੇ ਲਾਲਾ ਦੀ
ਸੂਬੇ ਪਾਪੀ ਨੇ ਕਿਵੇਂ ਨੀਂਹਾਂ
ਵਿੱਚ ਲੁਕਾ ਦਿੱਤੀ(ਢਿੱਲੋ)
ਬਾਜਾਂ ਵਾਲਿਆ ਤੇਰੇ ਹੌਸਲੇ ਸੀ.
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ .
ਲੌਕੀ ਲੱਭਦੇ ਨੇ ਲਾਲ ਪੱਥਰਾਂ ਚੋਂ ਤੇ
ਤੁਸੀਂ ਪੱਥਰਾਂ ਚ ਹੀ ਲਾਲ ਚਿਣਵਾ ਦਿੱਤੇ
ਮੈਂ ਹੌਸਲਿਆਂ ਵਿੱਚ ਮੌਜੂਦ ਹਾਂ ਤੂੰ ਕਿਰਤ ਕਰਕੇ ਤਾਂ ਵੇਖ,
ਮੈਂ ਹਰ ਮਸਲੇ ਦਾ ਹੱਲ ਹਾਂ
ਤੂੰ ਬਾਣੀ ਪੜ੍ਹਕੇ ਤਾਂ ਵੇਖ…
ਵਾਹਿਗੁਰੂ ਜੀ🙏
ਸੂਬੇ ਦੀ ਕਚਿਹਰੀ
ਨੀਹਾਂ ਵਿਚ ਵਾਰੀਆਂ ਸੀ
ਜਾਨਾਂ ਜਦੋਂ ਪਿਆਰੀਆਂ,
ਵੇਖ ਵੇਖ ਦਾਦਾ ਜੀ ਨੂੰ
ਚੜ੍ਹੀਆਂ ਖੁਮਾਰੀਆਂ।
ਆਇਆ ਸੀ ਬੁਲਾਵਾ ਜਦੋਂ
ਸੂਬੇ ਦੀ ਕਚਿਹਰੀ ਤੋਂ,
ਆਖਿਆ ਸੀ ਦਾਦੀ,ਤੁਸੀਂ
ਡਰਿਓ ਨਾ ਵੈਰੀ ਤੋਂ,
ਪੱਗਾਂ ਉੱਤੇ ਕਲਗੀਆਂ
ਦਾਦੀ ਨੇ ਸੁਆਰੀਆਂ,
ਵੇਖ ਵੇਖ ਦਾਦਾ ਜੀ ਨੂੰ
ਚੜ੍ਹੀਆਂ ਖੁਮਾਰੀਆਂ।
ਕਚਿਹਰੀ ਵਿੱਚ ਫਤਿਹ ਸਿੰਘ
ਗੱਜ ਕੇ ਜੋ ਬੋਲਿਆ,
ਕਾਇਰ ਵਜੀਰ ਖਾਂ ਦਾ
ਦਿਲ ਪਿਆ ਡੋਲਿਆ,
ਗੁਰੂ ਦੀਆਂ ਫੌਜਾਂ ਸਾਰੇ
ਜੱਗ ਤੋਂ ਨਿਆਰੀਆਂ,
ਵੇਖ ਵੇਖ ਦਾਦਾ ਜੀ ਨੂੰ
ਚੜ੍ਹੀਆਂ ਖੁਮਾਰੀਆਂ।
ਸੀਸ ਭਾਵੇਂ ਕੱਟ ਜਾਵੇ
ਧਰਮ ਨਹੀਂ ਛੱਡਣਾ,
ਫਸ ਜਾਵਾਂਗੇ ਲਾਲਚ ਵਿਚ
ਵਹਿਮ ਤੇਰਾ ਕੱਢਣਾ,
ਅੱਗ ਜਿਹੀਆਂ ਤੇਗਾਂ ਅਸੀਂ
ਸੀਨੇ ਲਾ ਲਾ ਠਾਰੀਆਂ,
ਵੇਖ ਵੇਖ ਦਾਦਾ ਜੀ ਨੂੰ
ਚੜ੍ਹੀਆਂ ਖੁਮਾਰੀਆਂ।
ਨੀਹਾਂ ਵਿਚ ਵਾਰੀਆਂ ਸੀ
ਜਾਨਾਂ ਜਦੋਂ ਪਿਆਰੀਆਂ,
ਵੇਖ ਵੇਖ ਦਾਦਾ ਜੀ ਨੂੰ
ਚੜ੍ਹੀਆਂ ਖੁਮਾਰੀਆਂ।
ਰਜਨੀਸ਼
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ॥
ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ||
ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ||੧||
ਸੰਤ ਮਸਕੀਨ ਜੀ ਵਿਚਾਰ – ਖ਼ਲੀਲ ਜਿਬਰਾਨ ਲਿਬਨਾਨ ਦਾ ਇਕ ਮਹਾਨ ਦਾਰਸ਼ਨਿਕ ਸੰਤ ਹੈ …
ਖ਼ਲੀਲ ਜਿਬਰਾਨ ਲਿਬਨਾਨ ਦਾ ਇਕ ਮਹਾਨ ਦਾਰਸ਼ਨਿਕ ਸੰਤ ਹੈ।ਕਿਧਰੇ ਇਕ ਦਿਨ ਮੌਜ ਦੇ ਵਿਚ ਆਇਆ ਤੇ ਜੰਗਲ ਦੀ ਤਰਫ਼ ਚੱਲ ਪਿਆ। ਸ਼ਹਿਰ ਦੇ ਨੇੜੇ ਇਕ ਜੰਗਲ ਸੀ, ਬੜਾ ਭਿਅੰਕਰ, ਬੜੇ ਸੰਘਣੇ ਦਰਖ਼ਤ। ਸਾਰਾ ਦਿਨ ਜੰਗਲ ਦੀ ਖ਼ੂਬਸੂਰਤੀ ਦੇਖਦਾ ਰਿਹਾ। ਕੋਈ ਪਗਡੰਡੀਆਂ ਤਾਂ ਹੈ ਨਹੀਂ ਸਨ ਤੇ ਇਸ ਤਰ੍ਹਾਂ ਮਸਤੀ ਦੇ ਵਿਚ ਘੁੰਮਣ ਵਾਲੇ ਬੰਦੇ ਤਾਂ ਕਦੀ ਕਦਾਈਂ ਆਉਂਦੇ ਹਨ। ਵਿਚਾਰਾ ਭਟਕ ਗਿਆ।
ਇਕ ਤਾਂ ਦਿਨ ਭਰ ਘੁੰਮਦਾ ਰਿਹਾ ਸੀ ਤੇ ਉਪਰੋਂ ਸ਼ਾਮਾਂ ਪੈ ਗਈਆਂ ਤੇ ਜਦ ਰਸਤਾ ਨਾ ਲੱਭਿਆ ਤਾਂ ਧਿਆਨ ਸਰੀਰ ਦੇ ਤਲ ‘ਤੇ ਆਇਆ ਤਾਂ ਦੋ ਖ਼ਿਆਲ ਪੈਦਾ ਹੋਏ ਕਿ ਇਕ ਤਾਂ ਭੁੱਖ ਵੀ ਲੱਗੀ ਹੈ।ਸਾਰਾ ਦਿਨ ਕੁਝ ਖਾਧਾ ਨਹੀਂ ਸੀ। ਤਨ ਅੰਨ ਮੰਗਦਾ ਹੈ, ਰੋਟੀ ਮੰਗਦਾ ਹੈ ਤੇ ਦੂਸਰਾ ਰਾਤ ਪੈ ਰਹੀ ਹੈ, ਤੇ ਹੁਣ ਜੇ ਮੈਨੂੰ ਦਿਨ ਨੂੰ ਰਸਤਾ ਨਹੀਂ ਪਿਆ ਲੱਭਦਾ, ਅਜੇ ਥੋੜ੍ਹਾ ਜਿਹਾ ਚਾਨਣਾ ਹੈ ਤੇ ਰਾਤ ਪੂਰੀ ਨਹੀਂ ਹੋਈ, ਜਦੋਂ ਪੂਰੀ ਰਾਤ ਹੋ ਗਈ ਤਾਂ ਫਿਰ ਮੈਨੂੰ ਕੁਝ ਨਹੀਂ ਦਿਖਾਈ ਦੇਵੇਗਾ। ਰਾਤ ਜੰਗਲ ਵਿਚ ਕੱਟਣੀ ਪਏਗੀ। ਵਾਕਿਆ ਹੀ ਰਾਤ ਜੰਗਲ ਵਿਚ ਕੱਟਣੀ ਪਈ, ਨਹੀਂ ਲੱਭਿਆ ਰਸਤਾ। ਕਦੀ ਇਧਰ ਜਾਏ, ਕਦੀ ਓੁਧਰ ਜਾਏ, ਦਰਖ਼ਤ ਹੀ ਦਰਖ਼ਤ। ਜੰਗਲ ਖ਼ਤਮ ਹੀ ਨਾ ਹੋਵੇ। ਰਾਤ ਹੋ ਗਈ ਅਤੇ ਰਾਤ ਸੀ ਪੂਰਨਮਾਸ਼ੀ ਦੀ, ਦਰਖ਼ਤ ‘ਤੇ ਚੜ੍ਹ ਗਿਆ, ਕਿਧਰੇ ਕੋਈ ਖੂੰਖ਼ਾਰ ਜੰਗਲੀ ਜਾਨਵਰ ਹਮਲਾ ਨਾ ਕਰ ਦੇਵੇ। ਦਰਖ਼ਤ ਦੀ ਟਾਹਣੀ ਤੇ ਬੈਠ ਕੇ ਸੋਚਦਾ ਹੈ ਕਿ ਚਲੋ ਰਾਤ ਇਥੇ ਕੱਟਦੇ ਹਾਂ, ਸਵੇਰੇ ਰਸਤਾ ਲੱਭਾਂਗੇ, ਪਰ ਭੁੱਖਾ ਦਿਨ ਭਰ ਦਾ। ਜਿਉਂ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਇਆ, ਇਸ ਨੇ ਹੱਥ ਪਸਾਰੇ।
ਪਤਾ ਹੈ ਕਿਉਂ ?
ਉਹ ਲਿਖਦਾ ਹੈ,
“ਉਸ ਦਿਨ ਮੈਨੂੰ ਇੰਝ ਲੱਗਿਆ ਜਿਵੇਂ ਆਸਮਾਨ ਤੋਂ ਨਾਨ ਆ ਰਹੇ ਹਨ, ਰੋਟੀ ਆ ਰਹੀ ਹੈ।”
ਚੰਦਰਮਾ ਰੋਟੀ ਲੱਗਿਆ ਹੈ। ਦਿਨ ਭਰ ਦਾ ਭੁੱਖਾ। ਭੁੱਖ ਦੇ ਵਿਚ ਬਾਰ ਬਾਰ ਭੋਜਨ ਯਾਦ ਆਵੇਗਾ। ਵਰਤ ਜਿਸ ਦਿਨ ਰੱਖਿਆ ਹੋਵੇ, ਰੋਜ਼ਾ ਜਿਸ ਦਿਨ ਰੱਖਿਆ ਹੋਵੇ, ਕੋਈ ਅੱਲਾਹ ਚੇਤੇ ਨਹੀਂ ਆਉਂਦਾ। ਇਸ ਚੱਕਰ ਵਿਚ ਨਾ ਪੈਣਾ। ਪ੍ਰਮਾਤਮਾ ਚੇਤੇ ਨਹੀਂ, ਰੋਟੀ ਚੇਤੇ ਆਉਂਦੀ ਹੈ।
ਸ਼ਾਇਦ ਇਸ ਵਾਸਤੇ ਕਿਉਂਕਿ ਪੁਰਾਣਾ ਜ਼ਮਾਨਾ ਸੀ। ਰਸਤੇ ਦੇ ਵਿਚ ਢਾਬੇ ਵੀ ਨਹੀਂ ਹੁੰਦੇ ਸਨ, ਹੋਟਲ ਵੀ ਨਹੀਂ ਹੁੰਦੇ ਸਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਦੇਖਿਆ ਦੱਸ-ਦੱਸ, ਵੀਹ-ਵੀਹ ਮੀਲ ਤੋਂ ਲੋਕੀ ਆਉਂਦੇ ਸਨ, ਦਰਸ਼ਨ ਕਰਨ ਲਈ। ਸਤਿਸੰਗ ਦੇ ਵਿਚ ਆਉਂਦੇ ਸਨ, ਕੋਈ ਕਿਸੇ ਸ਼ਹਿਰ ਤੋਂ ਆ ਰਿਹਾ ਹੈ, ਕੋਈ ਕਿਸੇ ਇਲਾਕੇ ਤੋਂ ਆ ਰਿਹਾ ਹੈ, ਕਾਬੁਲ ਤੱਕ ਤੋਂ ਲੋਕੀਂ ਆਉਂਦੇ ਸਨ। ਤਾਂ ਐਲਾਨੀਆਂ ਕਹਿ ਦਿੱਤਾ,
“ਪਹਿਲੇ ਪੰਗਤ ਪਾਛੇ ਸੰਗਤ॥”
ਪਹਿਲੇ ਅੰਨ ਪਾਣੀ ਛੱਕ ਲਉ, ਭੁੱਖੇ ਹੋਏ ਤਾਂ ਸੰਗਤ ਵਿਚ ਬੈਠ ਰੋਟੀ ਯਾਦ ਕਰੋਗੇ, ਰੱਬ ਨੂੰ ਨਹੀਂ ਯਾਦ ਕਰੋਗੇ, ਭੋਜਨ ਹੀ ਯਾਦ ਆਵੇਗਾ।
“ਅੰਨੈ ਬਿਨਾ ਨ ਹੋਇ ਸੁਕਾਲੁ॥
ਤਜਿਐ ਅੰਨਿ ਨ ਮਿਲੈ ਗੁਪਾਲੁ॥”
{ਕਬੀਰ,ਅੰਗ ੮੭੩}
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।*
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥
ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ,
ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ ।
ਕਹਿੰਦਾ ਪਿਤਾ ਦਸ਼ਮੇਸ਼ ਜੀ ਦੁਸ਼ਮਣ ਬੈਠਾ ਕਿਲਾ ਘੇਰੀ
ਵੱਡਾ ਵੀਰ ਚਲਾ ਗਿਆ ਹੁਣ ਵਾਰੀ ਆਈ ਮੇਰੀ
ਦਿਉ ਮੈਨੂੰ ਥਾਪੜਾ ਮੈ ਰਣ ਵਿੱਚ ਜਾਵਾਂ
ਬੈਠਾ ਕਿੰਨੀ ਦੇਰ ਮਨ ਸੋਚੀ ਜਾਂਵਾ
ਕਿਵੇਂ ਦੁਸ਼ਮਣ ਮਾਰਨੇ ਕਿਵੇਂ ਲਾਉਣੀ ਢੇਰੀ
ਅਜੀਤ ਸਿੱਘ ਚਲਾ ਗਿਆ ਹੁਣ ਵਾਰੀ ਆਈ ਮੇਰੀ
ਗਾਟੇ ਲਾਹ ਲਾਹ ਰੱਖ ਦੇਵਾਂ ਸਿਰ ਹੱਥ ਤੁਸੀ ਰੱਖਣਾ
ਬਿਨ ਮੇਰੇ ਮੈਦਾਨ ਵੀ ਲੱਗ ਰਿਹਾ ਹੈ ਸੱਖਣਾ
ਵੈਰੀ ਲੱਗਦਾ ਸੋਚ ਰਿਹਾ ਅਜੇ ਛੋਟੀ ਉਮਰ ਹੈ ਮੇਰੀ
ਦੰਦ ਖੱਟੇ ਕਰ ਦੇਣੇ ਮੈਂ ਸਿੱਖੀ ਕਲਾ ਬਥੇਰੀ
ਵੱਡਾ ਵੀਰ ਚਲਾ ਗਿਆ ਹੁਣ ਵਾਰੀ ਆਈ ਮੇਰੀ
ਵੀਰ ਅਜੀਤ ਚਲਾ ਗਿਆ ਹੁਣ ਵਾਰੀ ਆਈ ਮੇਰੀ
✍️ਬਾਬਾ ਜੁਝਾਰ ਸਿੰਘ ਜੀ
ਲਾੜੀ ਮੌਤ ਨੇ ਨਾ ਫਰਕ ਆਉਣ ਦਿੱਤਾ ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ,
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ,
ਕਿੰਨੀਆਂ ਖਾਦੀਆਂ ਸੱਟਾ ਅਜੀਤ ਸਿੰਘ ਨੇ ਕਿੰਨੇ ਖੁੱਬੇ ਨੇ ਤੀਰ ਜੁਝਾਰ ਅੰਦਰ !!!
ਵੱਡੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ 🙏🙏
🙌 ਧੰਨ ਜਿਗਰਾ ਕਲਗੀਆਂ ਵਾਲੇ ਦਾ
ਸ਼ਹੀਦੀ ਦਿਹਾੜੇ ਕੁਝ ਦਿਨਾਂ ਵਿਚ ਆ ਰਹੇ ਨੇ ਸਾਡੇ ਵਲੋਂ ਪੰਜਾਬ ਦੇ ਨੌਜਵਾਨਾਂ ਦੇ ਨਾਮ ਇੱਕ ਸੰਦੇਸ਼ ਹੋ ਸਕੇ ਤਾਂ ਅਮਲ ਜਰੂਰ ਕਰਿਓ :———
ਜਦੋ ਸਿਰ ਤੇ ਬੰਨ ਕੇ ਰੁਮਾਲ ਤੁਰੋਗੇ ,,,
ਦੱਸੋ ਕਿਹੜੇ ਮੂੰਹ ਦੇ ਨਾਲ ਤੁਰੋਗੇ ,,,
ਟੇਕ ਕੇ ਮੱਥਾ ਸਾਹਿਬਜ਼ਾਦਿਆਂ ਉੱਤੇ ਕੋਈ ਅਹਿਸਾਨ ਜਤਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਕਲਗੀਆਂ ਵਾਲਾ ਬਾਪੂ ਤੁਹਾਡੇ ਵਿੱਚੋ ਅਜੀਤ ,ਜੁਝਾਰ ਨੂੰ ਲੱਭਦਾ ਹੋਊ ,,,
ਪਰ ਹੁੰਦਾ ਹੋਣਾ ਨਿਰਾਸ਼ ਜਦੋ ਤੁਹਾਨੂੰ ਸ਼ਹੀਦੀ ਦਿਹਾੜੇ ਤੇ ਕਰਦੇ ਮਸਤੀਆਂ ਤੱਕਦਾ ਹੋਊ ,,,
ਬਣ ਕੇ ਆਇਓ ਪੁੱਤ ਬਾਜਾਂ ਵਾਲੇ ਦੇ ਕੀਤੇ ਖਾਲੀ ਹੱਥ ਇਸ ਵਾਰ ਵੀ ਆਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਇਜ਼ਤਾਂ ਦੇ ਰਾਖਿਓ ਕੀਤੇ ਜਾ ਕੇ ਕਿਸੇ ਦੀ ਧੀ ਭੈਣ ਵੱਲ ਮਾੜੀ ਅੱਖ ਨਾਲ ਤਕਿਓ ਨਾ ,,,
ਸ਼ਰਧਾ ਦੇ ਨਾਲ ਜਾ ਸੀਸ ਝੁਕਾਇਉ ਤਾਂਘ ਸੈਲਫੀਆਂ ਖਿੱਚਣ ਦੀ ਰੱਖਿਓ ਨਾ ,,,
ਅੱਗੇ ਰੋ ਰਹੀ ਸਿੱਖੀ ਬਹੁਤ ਹੈ ਹੋਰ ਜਿਆਦਾ ਇਸ ਨੂੰ ਰਵਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਹੈਰਾਨੀ ਵਾਲੀ ਗੱਲ ਹੈ ਅਜੀਤ ,ਜੁਝਾਰ ਵੀਰੇ ਤੁਹਾਡੀ ਕੌਮ ਦੇ ਕੈਸੇ ਦਿਨ ਇਹ ਆ ਗਏ ਨੇ ,,,
ਸ਼ਹੀਦੀ ਦਿਹਾੜੇ ਤੱਕ ਤੁਹਾਨੂੰ ਯਾਦ ਨੇ ਰੱਖਦੇ ਸਾਰਾ ਸਾਲ ਹੀ ਦਿਲੋਂ ਭੁਲਾ ਗਏ ਨੇ ,,,
ਬਣੋ ਨੋਜਵਾਨੋ ਪੋਤਰੇ ਦਾਦੀ ਗੁਜਰੀ ਜੀ ਦੇ ਕੀਤੇ “ਅੰਮ੍ਰਿਤ” ਵਰਗੇ ਪਾਪੀ ਬਣ ਜਾਇਓ ਨਾ ,,,
ਜੇ ਜਾਣਾ ਤਾਂ ਸੱਚੇ ਦਿਲੋਂ ਜਾਇਓ ਸਰਹਿੰਦ ,ਫਤਹਿਗੜ ਸਾਹਿਬ ਨੂੰ ,,,
ਮੂੰਹ ਰੰਗਾਂ ਕੇ ਚੜ ਬੁਲਟਾਂ ਤੇ ਦਿਖਾਵੇ ਲਈ ਜਾਇਓ ਨਾ
ਜੈ ਚਲੇ ਹੋ ਸਰਹਿੰਦ ਨੂੰ ਮੇਰੇ ਪਿਆਰਿਓ
ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ ਗੁਜ਼ਾਰਰਿਓ
ਸਿਰ ਨੀਵੇਂ ਨਹੀਓ ਕੀਤੇ ਪਹਿਲਾਂ ਪੈਰ ਪਏ ਨੇ
ਸੂਬੇ ਦੀ ਕਚਹਿਰੀ ਚ 2 ਸ਼ੇਰ ਆਏ ਨੇ 🙏
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥
ਸੁਣ ਜਿਹਨਾਂ ਦੀਆ ਗੱਲਾਂ ਤੈਨੂੰ ਤਾਪ ਚੜੇ ਨੇ
ਜਾਣੀ ਨਾ ਜਵਾਕ ਤੇਰੇ ਬਾਪ ਖੜੇ ਨੇ
ਹਿੱਕ ਸੂਬੇ ਦੀ ਤੇ ਖਾਲਸੇ ਦੇ ਝੰਡੇ ਗੱਡ ਕੇ
ਵੱਡੇ ਕਾਜੀਆਂ ਨੂੰ ਪਾਠ ਅੱਲਾ ਦੇ ਪੜਾਏ ਨੇ
ਸੂਬੇ ਦੀ ਕਚਹਿਰੀ ਚ 2 ਸ਼ੇਰ ਆਏ ਨੇ!!!
ਸੰਤ ਮਸਕੀਨ ਜੀ ਵਿਚਾਰ – ਸਰਬ ਰੋਗ ਕਾ ਆਉਖਦੁ ਨਾਮੁ॥
ਪ੍ਰਚੀਨ ਜ਼ਮਾਨੇ ਅੰਦਰ ਰੋਗਾਂ ਦਾ ਇਲਾਜ਼ ਮੰਤਰਾਂ ਦੇ ਰਾਹੀਂ ਵੀ ਹੁੰਦਾ ਸੀ। ਅਜੇ ਵੀ ਕੁਝ ਥਾਵਾਂ ‘ਤੇ ਇਸ ਤਰ੍ਹਾਂ ਇਲਾਜ਼ ਕਰਦੇ ਨੇ। ਮੈਨੂੰ ਆਪਣੀ ਇਕ ਘਟਨਾ ਯਾਦ ਆ ਰਹੀ ਏ ਜੰਮੂ ਦੀ। ਦਾਸ ਸਾਲ ਦੇ ਸਾਲ ਜਾਂਦਾ ਹੁੰਦਾ ਸੀ, ਛੇਵੇਂ ਪਤਿਸ਼ਾਹ ਦੇ ਪੁਰਬ ਤੇ। ਉਥੇ ਮੇਰੀ ਦਾੜੵ ਦੁਖਣ ਲੱਗ ਪਈ ਤੇ ਛੇਵੇਂ ਪਾਤਿਸ਼ਾਹ ਦਾ ਪੁਰਬ ਨੇੜੇ, ਦੋ ਦਿਨ ਬਾਅਦ। ਦਿਨ ਭਰ ਦਾੜੵ ਦੁਖਦੀ ਰਹੀ। ਥੱਲੇ ਗੁਰਦੁਆਰੇ ਦੀ ਮਾਰਕਿਟ ਬਣੀ ਹੋਈ ਏ, ਦੁਕਾਨਾਂ ਨੇ। ਓੁਥੇ ਨਵੀਆਂ ਜੁੱਤੀਆਂ ਬਣਾਉਣ ਵਾਲਾ ਇਕ ਮੋਚੀ ਏ, ਔਰ ਉਹ ਮੰਤਰਾਂ ਦੇ ਰਾਹੀਂ ਇਲਾਜ਼ ਵੀ ਕਰਦਾ ਸੀ, ਮੈਂ ਦੇਖਦਾ ਹੁੰਦਾ ਸੀ, ਕੁਝ ਨਾ ਕੁਝ ਰੋਗੀ ਉਸ ਕੋਲ ਆਉਂਦੇ ਰਹਿੰਦੇ ਸਨ।ਉਹ ਉੱਪਰ ਮੇਰੇ ਕਮਰੇ ‘ਚ ਆ ਗਿਆ ਤੇ ਮੈਨੂੰ ਕਹਿਣ ਲੱਗਾ,
“ਮਸਕੀਨ ਜੀ! ਸੁਣਿਐ ਤੁਹਾਡੀ ਦਾੜੵ ਦੁੱਖਦੀ ਐ।”
“ਮੈਂ ਕਿਹਾ,”ਹਾਂ ਬਹੁਤ ਦੁਖਦੀ ਏ। ਹੁਣ ਵੀ ਦੁਖ ਰਹੀ ਐ।”
ਮੈਂ ਕਿਹਾ “ਮੈਂ ਡਾਕਟਰ ਕੌਲ ਮੈਂ ਗਿਆ ਸੀ, ਉਹਨੇ ਕਿਹੈ ਕਢਾਉਣੀ ਪਏਗੀ, ਦੋ ਤਿੰਨ ਦਿਨ ਰੈਸਟ ਕਰਨਾ ਪਏਗਾ ਤੇ ਪ੍ਰਬੰਧਕ ਸਾਰੇ ਪਿਛੇ ਪਏ ਨੇ, ਗੁਰਪੁਰਬ ਤੋਂ ਬਾਅਦ ਕਢਾਉਣਾ, ਸਾਡਾ ਗੁਰਪੁਰਬ ਲੰਘ ਜਾਣ ਦਿਉ। ਸੰਗਤਾਂ ਆਉਣੀਆਂ ਨੇ ਮਯੂਸ ਹੋਣਗੀਆਂ।”
ਪਤੈ ਉਹ ਮੈਨੂੰ ਕਹਿਣ ਲੱਗਾ,”ਜੇ ਮੈਂ ਪੰਜ ਮਿੰਟ ਵਿਚ ਠੀਕ ਕਰ ਦਿਆਂ ਤੇ।”
ਮੈਂ ਕਿਹਾ,”ਮਿੱਤਰਾ! ਫਿਰ ਹੋਰ ਕੀ ਚਾਹੀਦੈ, ਕਰ ਦੇ।”
ਉਹਨੇ ਦਰਵਾਜੇ ਵਿਚ ਇਕ ਕਿੱਲ ਠੋਕੀ ਤੇ ਕੁਝ ਪੜ੍ਹਦਾ ਰਿਹਾ।
ਮੈਨੂੰ ਕਹਿਣ ਲੱਗਾ,”ਮਸਕੀਨ ਜੀ! ਆਰਾਮ ਆਇਆ?”
ਮੈਂ ਕਿਹਾ,” ਨਹੀਂ, ਦਰਦ ਐ, ਉਸੇ ਤਰ੍ਹਾਂ ਈ।”
ਉਹਨੇ ਫਿਰ ਇਕ ਕਿੱਲ ਹੋਰ ਠੋਕੀ, ਕੁਝ ਹੋਰ ਮੰਤਰ ਪੜ੍ਹਦਾ ਰਿਹਾ ਤੇ ਮੰਤਰ ਪੜ੍ਹਨ ਤੋਂ ਬਾਅਦ ਮੈਨੂੰ ਕਹਿਣ ਲੱਗਾ, “ਮਸਕੀਨ ਜੀ! ਹੁਣ ਤੇ ਬਿਲਕੁਲ ਠੀਕ ਹੋ ਗਿਆ ਹੋਵੇਗਾ?”
ਮੈਂ ਕਿਹਾ,”ਨਹੀਂ, ਪਹਿਲੇ ਨਾਲੋਂ ਵੀ ਦਰਦ ਵੱਧ ਗਿਐ, ਪੀੜਾ ਤੇ ਮੇਰੀ ਵੱਧ ਗਈ ਏ।”
ਪਤੈ ਉਸਨੇ ਮੈਨੂੰ ਕੀ ਆਖਿਆ?
“ਗਿਆਨੀ ਜੀ! ਤੁਹਾਡੀ ਸ਼ਰਧਾ ਮੇਰੇ ‘ਤੇ ਨਹੀਂ ਬੱਝਦੀ ਪਈ ਤੇ ਮੇਰਾ ਮੰਤਰ ਕੰਮ ਨਈਂ ਕਰਦਾ ਪਿਆ। ਤੁਸੀਂ ਮੇਰੇ ਤੇ ਸ਼ਰਧਾ ਕਰੋ, ਤੁਸੀਂ ਮੇਰੇ ਤੇ ਭਰੋਸਾ ਕਰੋ।”
ਮੈਂ ਕਿਹਾ,”ਪੁਰਖਾ! ਭਰੋਸਾ ਕਰਨਾ ਇਤਨੀ ਸੌਖੀ ਖੇਡ ਨਹੀ ਐ, ਖ਼ਾਸ ਕਰਕੇ ਤਾਰਕਿਕ ਇਨਸਾਨ ਦੇ ਲਈ। ਅਗਰ ਭਰੋਸਾ ਬੱਝ ਜਾਏ, ਤੋ ਮੰਤਰਾਂ ਵਿਚੋਂ ਸਿਰਮੋਰ ਮੰਤਰ ਹੈ’,ਪਰਮਾਤਮਾ ਦਾ ਨਾਮ, ਸਾਰੇ ਦੁੱਖਾਂ ਨੂੰ ਦੂਰ ਕਰ ਦੇਂਦੈ।”
“ਨਮੋ ਮੰਤ੍ਰ ਮੰਤ੍ਰੰ, ਨਮੋ ਜੰਤ੍ਰ ਜੰਤ੍ਰੰ॥”
{ਜਾਪੁ ਸਾਹਿਬ}
ਕਲਗੀਧਰ ਪਿਤਾ ਕਹਿੰਦੇ ਨੇ, ਹੇ ਪ੍ਰਭੂ! ਤੇਰਾ ਨਾਮ, ਮੰਤਰਾਂ ਵਿਚੋਂ ਸਿਰਮੌਰ ਮੰਤਰ ਹੈ। ਜੰਤਰਾਂ ਵਿਚੋਂ ਸਿਰਮੌਰ ਜੰਤਰ ਹੈ ਔਰ ਐਸਾ ਮੰਤਰ ਹੈ, ਸਾਰੇ ਰੋਗਾਂ ਤੇ ਕੰਮ ਕਰਦੈ।
“ਸਰਬ ਰੋਗ ਕਾ ਆਉਖਦੁ ਨਾਮੁ॥
ਕਲਿਆਣ ਰੂਪ ਮੰਗਲ ਗੁਣ ਗਾਮ॥”
{ਸੁਖਮਨੀ ਸਾਹਿਬ}
ਬਹੁਤ ਉਪਾਉ ਤੂੰ ਕੀਤੇ, ਬੜੇ ਡਾਕਟਰ ਬਦਲੇ, ਹਕੀਮ ਬਦਲੇ, ਵੈਦ ਬਦਲੇ, ਬੜੀਆਂ ਦਵਾਈਆਂ ਬਦਲੀਆਂ, ਸਭ ਕੁਝ ਕੀਤਾ,ਨਹੀ ਹੋਇਆ ਤੂੰ ਠੀਕ?
ਅਗਰ ਹਰੀ ਨਾਮ ਦੀ ਤੂੰ ਆਉਸ਼ਦੀ ਖਾ ਲਵੇਂ, ਰੋਗ ਮਿਟ ਜਾਏਗਾ।
“ਅਨਿਕ ਉਪਾਵੀ ਰੋਗੁ ਨ ਜਾਇ॥
ਰੋਗੁ ਮਿਟੈ ਹਰਿ ਅਉਖਧੁ ਲਾਇ॥”
{ਸੁਖਮਨੀ ਸਾਹਿਬ}
ਬਾਕੀ ਜਿਹੜੀਆਂ ਜੜੀ-ਬੂਟੀਆਂ ਨੇ, ਦਵਾਈਆਂ ਨੇ,ਯਕੀਨ ਜਾਣੋ, ਉਹ ਵੀ ਉਦੋਂ ਈ ਕੰਮ ਕਰਦੀਆਂ ਨੇ, ਜਦ ਪਰਮਾਤਮਾਂ ਦੀ ਰਜ਼ਾ ਨਾਲ ਹੋਵੇ। ਜਿੰਨੇ ਚਿਰ ਤਕ ਪਰਮਾਤਮਾ ਆਪ ਵਿਚੇ ਨਾ ਖੜ੍ਹਾ ਹੋਏ, ਅਉਸ਼ਦੀਆਂ ਕੰਮ ਈ ਨਈਂ ਕਰਦੀਆਂ, ਦਵਾਈਆਂ ਕੰਮ ਨਹੀ ਕਰਦੀਆਂ।
ਗਿਆਨੀ ਸੰਤ ਸਿੰਘ ਜੀ ਮਸਕੀਨ
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।*