ਰਾਜਾ ਹਰੀਸ਼ਚੰਦਰ ਨੇ ਆਜੀਵਨ ਸੱਚ ਬੋਲਿਆ ਕਦੇ ਵੀ ਝੂਠ ਨਹੀਂ ਬੋਲਿਆ
ਇਸਦਾ ਮੁੱਖ ਕਾਰਨ ਇਹ ਸੀ
ਉਨ੍ਹਾਂ ਦੀ ਪਤਨੀ ਨੇ ਕਦੇ ਇਹ 3 ਗੱਲਾਂ ਨਹੀਂ ਪੁੱਛੀਆਂ
(1) ਕਿੱਥੇ ਹੋ ?
(2) ਮੈਂ ਕਿਦਾਂ ਦੀ ਲੱਗ ਰਹੀ ਹਾਂ ?
(3) ਕਿਹਦਾ ਫੋਨ ਆ ?
😜😜😜😜😜😜😜😜😜 😜😜😜😜😜😜😜😜😜



ਦੁਨੀਆ ਦਾ ਸਭ ਤੋਂ ਵੱਡਾ ਆਤੰਕ ਵੇਖਣਾ ਹੈ ਤਾਂ
.
.
ਕਿਸੇ ਦਾ ਮੋਬਾਈਲ ਲਵੋ
.
.
contact ਲਿਸਟ ਚ ਜਾਕੇ
.
.
“Delete All ” ਕਰ ਦੋ
.
.
ਫਿਰ ਉਸਦੇ ਵਲ ਦੇਖ ਕੇ ਹੱਸੋ

ਸੜੇ ਤੇਲ ਚ ਤਲੇ ਭਟੂਰੇ, ਸਮੋਸੇ, ਪਕੌੜੇ, ਕੁਲਚੇ, ਡਿਟਰਜੈਂਟ ਪਾਊਡਰ ਵਾਲਾ ਦੁੱਧ, ਧੂੜ ਵਾਲੀ ਸੜਕ ਤੇ ਖੁੱਲ੍ਹੇ ਕੱਟੇ ਫਲਾਂ ਦੀ ਚਾਟ, ਨਾਲੇ ਦੇ ਪਾਣੀ ਨਾਲ ਧੋਤੀਆਂ ਸਬਜੀਆਂ,ਮਰੇ ਮੱਛਰਾਂ,ਮੱਖੀਆਂ ਨਾਲ ਜੱਫੀਆਂ ਪਾਉਂਦੇ ਰਸਗੁੱਲੇ , ਇਹ ਸਭ ਭਾਰਤ ਵਾਸੀਆਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ😷😷😷😷😷
ਇਹ ਸਭ ਹਜਮ ਕਰ ਜਾਣ ਵਾਲੇ GYM ਆ ਕੇ ਪੁੱਛਦੇ ਆ PROTEIN ਦਾ ਕੋਈ ਸਾਈਡ ਇਫ਼ੈਕਟ ਤਾਂ ਨੀ ￰ਪੈਦਾ ਭਾਜੀ.??

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।.
.ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ,
ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.R@i


ਮੈਨੂੰ ਕਲ ਮੋਦੀ ਦਾ ਮੈਸੇਜ ਆਇਆ ਕਹਿੰਦਾ 100 ਬੂਟੇ ਲਗਾਓ ਤੇ 10,000 ਰੁਪਏ ਮਿਲਣਗੇ
ਮੈ ਭੰਗ ਦੇ 250 ਬੂਟੇ ਲਗਾ ਦਿੱਤੇ ਤੇ
ਹੁਣ ਥਾਣੇ ਵਾਲੇ ਮੈਨੂੰ 20,000 ਜ਼ੁਰਮਾਨਾ ਭਰਨ ਨੂੰ ਕਹਿ ਰਹੇ ਅਾ ।
ਏਦੇ ਚ ਮੇਰੀ ਕੀ ਗਲ਼ਤੀ ਅਾ ਦੱਸੋ ਯਾਰ
😂😂😂😂😂😂😂

3 – 4 ਪੈਗ ਲਾਉਣ ਤੋਂ ਬਾਅਦ ਪਹਿਲਾਂ ਲੋਕੀ ਅਰਾਮ ਨਾਲ ਸੋਂ ਜਾਂਦੇ ਸੀ ਤੇ ਅੱਜਕੱਲ੍ਹ ਫੇਸਬੁੱਕ ਤੇ ਲਾਈਵ ਹੁੰਦੇ ਨੇ


ਇੱਕ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਜੋ ਕਿਤੇ ਵੀ ਗਲੀ ਵਿੱਚ ਖੜ ਕੇ ਪੇਸ਼ਾਬ ਕਰ ਦਿੰਦਾ ਸੀ , ਲੋਕ ਉਸਤੋਂ ਬਹੁਤ ਪ੍ਰੇਸ਼ਾਨ ਸਨ ਤੇ ਉਸਨੂੰ ਬਹੁਤ ਗਾਲ਼ਾਂ ਕੱਢਦੇ ਸਨ , ਜਦੋਂ ਉਸ ਆਦਮੀ ਦਾ ਅੰਤਿਮ ਸਮਾਂ ਆਇਆ ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ ਕੇ ਮੈਨੂੰ ਲੋਕੀ ਚੰਗਾ ਨਹੀਂ ਸਨ ਸਮਝਦੇ ਤੇ ਗਾਲ਼ਾਂ ਹੀ ਕੱਢ ਦੇ ਸਨ ਤੂੰ ਕੁਝ ਅਜਿਹਾ ਕਰੀਂ ਕੇ ਲੋਕੀ ਮੈਨੂੰ ਮਰਨ ਤੋਂ ਬਾਅਦ ਚੰਗਾ ਕਹਿਣ , ਅਤੇ ਆਦਮੀ ਦੇ ਮਰਨ ਤੋਂ ਬਾਅਦ ਉਸਦਾ ਪੁੱਤਰ ਗਲੀਆਂ ਚ ਘੁੰਮ ਘੁੰਮ ਕੇ ਘਰਾਂ ਮੂਹਰੇ ਪੇਸ਼ਾਬ ਕਰਨ ਲੱਗ ਪਿਆ, ਫੇਰ ਲੋਕੀ ਕਹਿਣ ਲੱਗ ਪਏ ਕਿ ਇਸ ਨਾਲੋਂ ਤਾਂ
ਇਸਦਾ ਪਿਓ ਹੀ ਚੰਗਾ ਸੀ
ਇਸ ਕਹਾਣੀ ਦਾ ਕੈਪਟਨ ਅਤੇ ਬਾਦਲ ਨਾਲ ਕੋਈ ਸੰਬੰਧ ਨਹੀਂ ਹੈ


ਸਾਡੀ ਇੱਜ਼ਤ ਹੀ ਰਹਿ ਜਾਂਦੀ
ਸਾਡੀ ਇੱਜ਼ਤ ਹੀ ਰਹਿ ਜਾਂਦੀ
ਚੁੱਪ ਚਾਪ ਤੁਰ ਗਈ ਏਂ
ਸਾਨੂੰ ਫਿੱਟੇ ਮੂੰਹ ਹੀ ਕਹਿ ਜਾਂਦੀ

ਮੈਨੂੰ ਸਮਝ ਨੀਂ ਆਉਂਦੀ ਸਰਕਾਰੀ ਦਫਤਰ ਦੇ ਬਾਹਰ
ਸਕਿਉਰਿਟੀ ਗਾਰਡ ਕਿਉਂ ਖੜੇ ਹੁੰਦੇ ਆ
ਜਦਕਿ ਚੋਰ ਤਾਂ ਪਹਿਲਾਂ ਹੀ ਅੰਦਰ ਹੁੰਦੇ ਆ

ਰਿਸ਼ਤੇਦਾਰ – ਪੁੱਤ weekend ਤੇ ਕੀ ਕਰਦਾ ਹੁੰਦਾ ?
ਮੈਂ – ਕ੍ਰਾਈਮ ਪੈਟਰੋਲ ਦੇਖਦਾ
ਰਿਸ਼ਤੇਦਾਰ – ohh !! ਤੈਨੂੰ ਕ੍ਰਾਈਮ ਸ਼ੋ ਪਸੰਦ ਆ ?
ਮੈਂ – ਨਹੀਂ, ਲੋਕੀ ਕਿਦਾਂ ਆਪਣੇ ਰਿਸ਼ਤੇਦਾਰਾਂ ਦਾ ਕਤਲ
ਕਰਦੇ ਆ , ਉਹ ਦੇਖਣਾ ਪਸੰਦ ਆ
ਬਾਅਦ ਚ ਰਿਸ਼ਤੇਦਾਰ ਦਾ ਫੋਨ ਨੀ ਆਇਆ


ਹਵਾਈ ਜਹਾਜ਼ਾਂ ‘ਚ ਵਿਸ਼ੇਸ਼ ਦਰਵਾਜ਼ਾ ਰੱਖਿਆ ਜਾਵੇ ਤਾਂ ਕਿ ਉਡਾਨ ਦੇ ਦੌਰਾਨ ਜੇਕਰ ਪਤਾ ਚੱਲੇ ਪਾਇਲਟ ਮੁਸਲਿਮ ਹੈ
ਤਾਂ ਭਗਤਾਂ ਨੂੰ ਬਾਹਰ ਕੁੱਦਣ’ ਚ ਆਸਾਨੀ ਹੋਵੇ
ਇਸ ਪੋਸਟ ਦਾ zomato ਵਾਲੀ ਖਬਰ ਨਾਲ ਕੋਈ ਤਾਲੁਕ ਨਹੀਂ ਹੈ


ਮੇਰੀ ਗਰਦਨ ਵਿੱਚ ਦਰਦ ਸੀ
ਡਾਕਟਰ ਨੇ ਦਵਾਈ ਲਿਖ ਕੇ ਦਿੱਤੀ
ਜਦ ਦੁਕਾਨ ਤੇ ਜਾ ਕੇ ਪਰਚੀ ਖੋਲ੍ਹੀ
ਤਾਂ ਲਿਖਿਆ ਸੀ ਲੰਬੀ ਤਾਰ ਵਾਲਾ ਚਾਰਜਰ ਲੈ ਲਵੋ
😜😂😜😂😜😂😜😂

ਸ਼ੱਕ ਦੀ ਵੀ ਹੱਦ ਹੁੰਦੀ ਆ ਯਾਰ
ਪਤਨੀ – ਤੁਹਾਡੀ ਸ਼ਰਟ ਤੇ ਇੱਕ ਵੀ ਵਾਲ ਨਹੀਂ ਦਿਸ ਰਿਹਾ
ਪਤੀ – ਹਾਂ ਤੇ ਫੇਰ ?
ਪਤਨੀ – ਸੱਚ ਸੱਚ ਦੱਸੋ ਕੌਣ ਸੀ ਉਹ ਗੰਜੀ ?


ਗੁਪਤਾ ਜੀ ਦੇ ਗੁਆਂਢ ਵਿੱਚ ਸਤਨਰਾਇਣ ਕਥਾ ਦੀ ਆਰਤੀ ਹੋ ਰਹੀ ਸੀ ,

ਆਰਤੀ ਦੀ ਥਾਲੀ ਗੁਪਤਾ ਜੀ ਦੇ ਸਾਹਮਣੇ ਆਉਣ ਉੱਤੇ ,
ਗੁਪਤਾ ਜੀ ਨੇ ਆਪਣੀ ਜੇਬ ਵਿੱਚੋਂ ਛਾਂਟ ਕੇ ਕਟਿਆ ਫਟਿਆ ਦਸ ਰੁਪਏ ਦਾ ਨੋਟ ਕੋਈ ਵੇਖੇ ਨਹੀਂ , ਏਦਾਂ ਪਾਇਆ ।

ਉੱਥੇ ਬਹੁਤ ਜ਼ਿਆਦਾ ਠਸਾਠਸ ਭੀੜ ਸੀ ।

ਗੁਪਤਾ ਜੀ ਦੇ ਮੋਡੇ ਉੱਤੇ ਠੀਕ ਪਿੱਛੇ ਵਾਲੀ ਆਂਟੀ ਨੇ ਥਪਕੀ ਮਾਰ ਕੇ ਗੁਪਤਾ ਜੀ ਦੇ ਵੱਲ 2000 ਰੁਪਏ ਦਾ ਨੋਟ ਵਧਾਇਆ ।

ਗੁਪਤਾ ਜੀ ਨੇ ਉਨ੍ਹਾਂ ਕੋਲੋਂ ਨੋਟ ਲੈ ਕੇ ਆਰਤੀ ਦੀ ਥਾਲੀ ਵਿੱਚ ਪਾ ਦਿੱਤਾ ।

ਗੁਪਤਾ ਜੀ ਨੂੰ ਆਪਣੇ 10 ਰੁਪਏ ਪਾਉਣ ਉੱਤੇ ਥੋੜ੍ਹੀ ਸ਼ਰਮ ਵੀ ਆਈ ।

ਬਾਹਰ ਨਿਕਲਦੇ ਸਮੇਂ ਗੁਪਤਾ ਜੀ ਨੇ ਉਨ੍ਹਾਂ ਆਂਟੀ ਨੂੰ ਸ਼ਰਧਾ ਭਰਿਆ ਨਮਸਕਾਰ ਕੀਤਾ ,

ਤਾਂ ਆਂਟੀ ਨੇ ਗੁਪਤਾ ਜੀ ਨੂੰ ਦੱਸਿਆ ਕਿ 10 ਦਾ ਨੋਟ ਕੱਢਦੇ ਸਮੇਂ ਤੁਹਾਡਾ 2000 ਦਾ ਨੋਟ ਜੇਬ ਵਿਚੋਂ ਡਿਗਿਆ ਸੀ , ਉਹ ਹੀ ਤੁਹਾਨੂੰ ਵਾਪਸ ਕੀਤਾ ਸੀ ।
ਗੁਪਤਾ ਜੀ ਰਾਤ ਤੋਂ ਕੁੱਝ ਵੀ ਨਹੀ ਖਾ ਰਹੇ ਹਨ ।

ਬੋਲੋ ਸਤਨਰਾਇਣ ਭਗਵਾਨ ਦੀ ਜੈ !

😜😜😂😂😂😃

ਇਕ ਭਗਤ ਦਾ ਤਾਂ ਇਥੇ ਤੱਕ ਕਹਿਣਾ ਹੈ
ਕਿ 1950 ‘ਚ ਮੋਦੀ ਦਾ ਜਨਮ ਹੋਣਾ ਸੀ
ਇਸੇ ਡਰ ਕਰਕੇ ਅੰਗਰੇਜ 1947 ‘ਚ ਹੀ
ਭਾਰਤ ਛੱਡ ਕੇ ਚਲੇ ਗਏ 😂😂

ICC ਦੇ ਮੁਤਾਬਿਕ
ਜੇ ਤੁਹਾਡੇ ਕੋਲ 2000 ਦੇ 5 ਨੋਟ ਹਨ
ਅਤੇ ਤੁਹਾਡੇ ਦੋਸਤ ਕੋਲ 500 ਦੇ 20 ਨੋਟ ਹਨ ਤਾਂ
ਤੁਹਾਡਾ ਦੋਸਤ ਤੁਹਾਡੇ ਤੋਂ ਜਿਆਦਾ ਅਮੀਰ ਹੈ