ਕੋਸ਼ਿਸ਼ ਆਖਰੀ ਸਾਹ ਤਕ ਕਰਨੀ ਚਾਹੀਦੀ ਹੈ
ਮੰਜ਼ਿਲ ਮਿਲੇ ਜਾਂ ਤਜਰਬਾ
ਚੀਜ਼ਾਂ ਦੋਵੇਂ ਹੀ ਨਾਯਾਬ ਹਨ ।



ਕਿਸਾਨ ਵੀ ਨਾ ਰਿਹਾ ਤੇ ਜਵਾਨ ਵੀ ਨਾ ਰਿਹਾ
ਬਾਪੂ ਮੇਰਾ ਭਾਰਤ ਮਹਾਨ ਵੀ ਨਾ ਰਿਹਾ 🇮🇳
ਬਾਹਰ ਆ ਕੇ ਜਦੋਂ ਮੈਂ ਫਰਕ ਵੇਖਿਆਂ
ਸੱਚ ਜਾਣੀ ਮੁੰਡਾ ਫਿਕਰਾ ਚ ਪੈ ਗਿਆ 😌😌😌😌
ਇੱਥੇ ਬਾਪੂ ਇੱਕ ਦੇ 20 ਬਣਦੇ
ਸਾਡੇ ਕਿਉਂ ਰੁਪਈਆ ਦਾ ਰੁਪਈਆ ਰਹਿ ਗਿਆ

ਸਾਡੇ ਲਈ ਹਰੇਕ ਦਿਨ ਨਵਾਂ ਸਾਲ ਹੋਣਾ ਚਾਹੀਦਾ ਹੈ
ਸਾਨੂੰ ਸਿਰਫ ਇੱਕ ਦਿਨ ਹੀ ਖੁਸ਼ੀ ਨਹੀਂ ਮਣਾਉਣੀ ਚਾਹੀਦਾ
ਬਲਕਿ ਪੂਰੇ 365 ਦਿਨ ਹੀ ਖੁਸ਼ੀ ਮਣਾਉਣੀ ਚਾਹੀਦੀ ਹੈ
ਨਵਾਂ ਸਾਲ ਮੁਬਾਰਕ

ਲੋਕਾਂ ਨੂੰ ਮੁਫਤ ਸਹੂਲਤਾਂ ਦੀ ਬਜਾਏ
ਲੋਕਾਂ ਕੋਲ ਰੋਜ਼ਗਾਰ ਬਚਿਆ ਰਹਿਣ ਦਿਓ
ਐਨਾ ਹੀ ਬਹੁਤ ਹੈ।


ਮੇਹਨਤ ਹੈ ਮੇਰੀ
ਟੈਮ ਸਾਰੇਆਂ ਦਾ ਅਓਦਾ ਹੈ
ਵੇਟ ਕਰੋ ਵੇਟ ਬਾਬਾ
ਆਪੇ ਮੁੱਲ ਪਓਦਾਂ ਹੈ
ਮਿੱਟੀ ਨਾਲ ਜੁੜੇ ਆ
ਇੱਕ ਦਿਨ ਮਿੱਟੀ ਹੋ ਜਾਣਾ
ਆਹ ਗਾਂਧੀ ਆਲੇ ਨੋਟਾਂ ਨੇ
ਮਿੱਟੀ ਚ ਸਮੋ ਜਾਣਾ

ਫਿਕਰ ਕਰਨੀ ਹੈ ਤਾਂ
ਉਸ ਦੀ ਕਰੋ ਜਿਸ ਨੇ ਤੁਹਾਨੂੰ
9 ਮਹੀਨੇ ਪੇਟ ਵਿਚ ਰੱਖਿਆ ਹੈ


ਮੈਂ ਇੱਕ ਬੁਜ਼ਰਗ ਤੋਂ ਪੱਛਿਆ
ਕੀ ਲੱਭ ਰਿਹਾ ਹੈ
ਬੋਲਿਆ ਰੱਬ
ਮੈਂ ਕਿਹਾ ਮਿਲਿਆ
ਕਹਿੰਦਾ ਨਹੀਂ
ਮੈਂ ਕਿਹਾ ਜੇ ਮਿਲ ਜਾਵੇ ਕੀ ਪੁੱਛੇਗਾਂ
ਕਹਿੰਦਾ ਪੁੱਛਾਗਾਂ
ਕੀ ਤੂੰ ਰੱਬ ਜੇ ਨਾ ਹੀਂ ਹੁੰਦਾ ਤਾਂ ਸ਼ਾਇਦ ਚੰਗਾ ਸੀ
ਲੋਕ ਤੇਰੇ ਨਾਮ ਦਾ ਸਹਾਰਾ ਲੈ ਰਾਜਨੀਤੀ ਤਾਂ ਨਾ ਕਰਦੇ
ਕੀ ਤੂੰ ਮੇਰਾ ਏ ਕੀ ਤੂੰ ਮੇਰਾ ਏ
ਜਦ ਕੀ ਮਾਂ ਕਹਿੰਦੀ ਰੱਬ ਸਭ ਦਾ ਹੈ
ਰੱਬ ਨੇ ਬੰਦਾ ਬਣਾਇਆ
ਬੰਦੇ ਨੇ ਰੱਬ ਨੂੰ
ਹੁਣ ਦੋਨੋਂ ਚੁੱਪ ਨੇ ਕੀ ਲੋਕ ਕਿੱਧਰ ਜਾ ਰਹੇ ਨੇ


ਦੋਵੇਂ ਹੱਥਾਂ ਦਾ ਬਣਾਕੇ ਕਟੋਰਾ
ਮੈਂ ਮੰਗਾਂ ਤੇਰੇ ਤੋਂ
ਭੀਖ ਦਾਤਿਆਂ
ਮੁੱਖ ਕਰੇ ਮੇਰੇ ਵੱਲ
ਮਿਲੇ ਭਾਵੇਂ ਨਾ
ਭਿਖਾਰੀ ਮੈਂ ਵੀ ਢੀਠ ਦਾਤਿਆਂ

ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕੀ
ਨਵੇਂ ਸਾਲ ਵਿੱਚ ਸਭ ਕੁੱਝ ਠੀਕ ਰਵੇ
ਲੋਕਾਂ ਦਾ ਖਰਚਾ ਘਟੇ
ਕਿਸੇ ਘਰ ਵੀ ਕਲੇਸ਼ ਨਾ ਪਵੇ
ਅਤੇ ਲੋਕਾਂ ਦਾ ਆਪਸ ਵਿੱਚ ਪਿਆਰ ਵਧੇ

ਕੋਸ਼ਿਸ਼ ਨਾ ਕਰ
ਸਭ ਨੂੰ ਖੁਸ਼ ਰੱਖਣ ਦੀ
ਲੋਕਾ ਦੀ ਨਰਾਜ਼ਗੀ ਵੀ ਜਰੂਰੀ ਆ
ਚਰਚਾ ਵਿੱਚ ਬਨੇ ਰਹਿਣ ਲਈ😊


ਤਕਲੀਫ ਹਰ ਚੀਜ਼ ਦੀ ਹੁੰਦੀ ਹੈ ਪਰ
ਫੈਸਲਾ ਜ਼ਰੂਰੀ ਆ ਕਿ ਜ਼ਿੰਦਗੀ ਨੂੰ
ਹੱਸ ਕੇ ਕੱਢਣਾ ਜਾ
ਹੱਸ ਕੇ ਕਿਸੇ ਨੂੰ ਜ਼ਿੰਦਗੀ ਚੋਂ ਕੱਢਣਾ


ਬਾਹਲੇ ਪਾਸੇ ਹੱਥ ਮਾਰਨ ਵਾਲੇ ਕਈ ਵਾਰ
ਹੱਥ ਮਾਰਦੇ ਹੀ ਰਹਿ ਜਾਦੇ …..
ਤੇ ਉਹਨਾ ਦੇ ਪੱਲੇ ਖਾਲੀ ਹੱਥ ਹੀ ਰਹਿੰਦੇ

ਸਿੱਖ ਸੰਗਤ ਨੂੰ ਬੇਨਤੀ ਆ ਕੇ
ਜਿੰਨਾ ਚਿਰ ਚੋਣਾਂ ਆ
ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਆ ਓਥੇ ਪਹਿਰਾ ਰੱਖੋ
ਧਰਮ ਦੀ ਆੜ੍ਹ ਪੰਜਾਬ ਦਾ ਮਹੌਲ
ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ
🙏🙏🙏🙏


ਸੂਈ ਵਿਚ ਦੀ ਧਾਗਾ ਓਹੀ ਲੰਘਦਾ
ਜਿਸ ਵਿਚ ਗੰਢ ਨਾ ਹੋਵੇ
ਰਿਸ਼ਤਾ ਵੀ ਓਹੀ ਨਿਬਦਾ
ਜਿਸ ਵਿਚ ਘੁਮੰਡ ਨਾ ਹੋਵੇ

ਅੱਖੀਆਂ ਦਾ ਨਾ ਵੀਜ਼ਾ ਲੱਗਦਾ
ਤੱਕਦੀਆਂ ਕੁੱਲ ਜਹਾਨ ਨੂੰ
ਖਵਾਬਾਂ ਦੀ ਨਾ ਕੋਈ ਸਰਹੱਦ ਹੁੰਦੀ
ਬੜਾ ਕੁੱਝ ਯਾਦ ਕਰਾਉਂਦੇ ਇਨਸਾਨ ਨੂੰ !

ਰੱਬ ਜ਼ੁਬਾਨ ਤਾ ਸਭ ਨੂੰ ਦਿੰਦਾ
ਪਰ ਕਦੋ, ਕਿੱਥੇ, ਤੇ ਕੀ ਬੋਲਣਾ
ਇਹ ਸਮਝ ਕਿਸੇ ਕਿਸੇ ਨੂੰ ਹੀ ਦਿੰਦਾ