ਜਾਂਚ ਕਰਵਾਉਣ ਵਾਲੇ ਵੀ ਉਹੀ
ਤੇ ਮਰਵਾਉਣ ਵਾਲੇ ਵੀ ਉਹੀ
ਅੱਗੇ ਆਪੇ ਸਮਝਲੋ



ਜਿਹੜੇ ਤਰਕਸ਼ੀਲ ਕਹਿੰਦੇ ਨੇ ਕਿ ਕੋਈ ਗੈਬੀ ਸ਼ਕਤੀ ਨਹੀਂ,
ਇੱਕ ਗੱਲ ਸਮਝ ਲੈਣ ਕਿ ਸਾਹ ਅਸੀਂ ਲੈਂਦੇ ਨਹੀਂ
ਆਪਣੇ ਆਪ ਆਉਂਦਾ ਹੈ, ਦੁਨੀਆਂ ਦਾ ਕੋਈ ਵੀ ਵਿਅਕਤੀ
ਆਪਣੀ ਮਰਜ਼ੀ ਨਾਲ ਸਾਹ ਨਹੀਂ ਰੋਕ ਸਕਦਾ !

ਸੱਚ ਨਾ ਬੋਲਿਆ ਕਰੋ,
ਕੌਮ ਦੀ ਗੱਲ ਨਾ ਕਰਿਆ ਕਰੋ
ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ
{ਅਜਕਲ ਐਕਸੀਡੈਂਟ ਬਹੁਤ ਹੁੰਦੇ ਆ}

ਦਿਲ ਦੀਆ ਗੱਲਾ
ਅਸੀ ਕੱਲ ਵੀ ਗੁਲਾਮ ਸੀ ਅਸੀ ਅੱਜ ਵੀ ਗੁਲਾਮ ਆ….
ਪੰਜਾਬ ਨੂੰ ਮਾਹਾਰਾਜਾ ਰਣਜੀਤ ਸਿੰਘ ਜੀ ਵਰਗਾ ਮਾਹਾਰਾਜਾ ਤੇ ..
ਹਰੀ ਸਿੰੰਘ ਨਲੂਏ ਵਰਗਾ ਜਰਨੇਲ ਚਾਹੀਦਾ…
ਪੰਜਾਬੀਆ ਵਰਗੀ ਬਹਾਦਰ ਕੋਮ ਵੀ ਕੋਈ ਨਹੀ..
ਤੇ ਪੰਜਾਬੀਆ ਵਰਗੀ ਗਦਾਰ ਕੋਮ ਵੀ ਕੋਈ ਨਹੀ ..
ਜੇਕਰ ਪੰਜਾਬ ਦੀ ਪਿਠ ਚ ਛੂਰਾ ਆਪਣਿਆ ਨੇ ਨਾ ਮਾਰਿਆ ਹੂੰਦਾ..
ਅੱਜ ਨੂੰ ਕੁਛ ਦਾ ਕੁਛ ਹੋਰ ਹੋਣਾ ਸੀ..😊😊


ਹਮੇਸ਼ਾ ਖੂਬਸੂਰਤ ਬੋਲ ਦਿਲ ਜਿੱਤਦੇ ਨੇ
ਨਾ ਕਿ ਸੋਹਣਾ ਲਿਬਾਸ
ਹਮੇਸ਼ਾ ਚੰਗੇ ਕਿਰਦਾਰ ਨੂੰ ਸਲਾਮਾਂ ਹੁੰਦੀਆਂ ਨੇ
ਨਾ ਕਿ ਸੋਹਣੀਆਂ ਸੂਰਤਾਂ ਨੂੰ

IPL ਵਾਂਗ ਨਿਊਜ਼ ਐਂਕਰਾਂ ਦੀ ਵੀ
ਨਿਲਾਮੀ ਹੋਣੀ ਚਾਹੀਦੀ ਆ ,
ਤਾਂ ਕਿ ਜਨਤਾ ਨੂੰ ਵੀ ਪਤਾ ਹੋਵੇ ਕਿ
ਕਿਹੜੀ ਪਾਰਟੀ ਨੇ ਕਿੰਨੇ ਵਿੱਚ ਖਰੀਦੇ ਨੇ।


ਇਨਸਾਨ ਕਹਿੰਦਾ ਹੈ ਸਮਾਂ ਬਹੁਤ ਤੇਜ਼ ਚੱਲ ਰਿਹਾ ਹੈ
ਪਰ ਅਸਲ ਵਿੱਚ ਇਨਸਾਨ ਹੀ ਸਮੇਂ ਤੋਂ
ਤੇਜ਼ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ


ਖੁਦ ਕੋਲ ਹੀ ਹੁੰਦੇ ਨੇ,,,,,,
ਖੁਦ ਦੀਆਂ ਮੁਸ਼ਕਿਲਾਂ ਦੇ ਹੱਲ,,,,,,
ਦੂਸਰਿਆਂ ਕੋਲ ਸਿਰਫ਼,,,,,,
ਸੁਝਾਅ ਹੁੰਦੇ ਨੇ….

ਗਰੀਬ ਪੇਟ ਦੀ ਭੁੱਖ ਤਾਂ ਬਰਦਾਸ਼ਤ ਕਰ ਲੈਂਦਾ।
ਬੇਇੱਜਤੀ ਬਰਦਾਸ਼ਤ ਨਹੀ ਕਰ ਸਕਦਾ।

ਪਤੀ ਸ਼ਰਾਬੀ ,ਜੁਆਰੀ, ਬਦਮਾਸ਼, ਚੋਰ, ਕਾਤਲ ਹੋਵੇ ਤਾਂ ਵੀ
ਔਰਤ ਬਰਦਾਸ਼ਤ ਕਰ ਲੈਂਦੀ ਹੈ ਪਰ
ਚਰਿੱਤਰ ਹੀਣ ਨੂੰ ਕਦੇ ਵੀ ਕਬੂਲ ਨਹੀਂ ਕਰ ਸਕਦੀ !!


ਉੱਚੇ ਮਹਿਲਾਂ ਵੱਲ ਦੇਖ ਕੇ ਘਰ ਆਪਣਾ ਨੀ ਢਾਹੀ ਦਾ
ਕਈ ਸਾਡੇ ਤੋਂ ਵੀ ਨੀਵੇਂ ਹੈਗੇ
ਸੋਚ ਲੈਣਾ ਚਾਹਿਦਾ


ਜਿੰਨਾ ਲੀਡਰਾਂ ਨੂੰ ਟਿਕਟ ਨਹੀਂ ਮਿਲਦੀ ਉਹ ਰੋਣ ਲੱਗ ਜਾਂਦੇ ਹਨ।
ਕਦੇ ਸੋਚਿਆ ਜਿੰਨਾ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ
ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ।

ਚਮਚੇ ਦਾ ਕੰਮ ਭਰੇ ਬਰਤਨ ਨੂੰ ਖਾਲੀ ਕਰਨਾ ਹੁੰਦਾ
ਇਨਸਾਨੀ ਜਿੰਦਗੀ ਚ ਚਮਚੇ ਉਦੋ ਬਣਦੇ ਆ ਜਦੋ ਕੋਈ ਪਾਵਰ ਚ ਹੋਵੇ ਇੰਨਾ ਚਮਚਿਆ ਦਾ ਕੰਮ ਤੁਹਾਡੇ ਭਰੇ ਬਰਤਨ ਨੂੰ ਖਾਲੀ ਕਰਨਾ ਹੁੰਦਾ ਜਿਉ ਹੀ ਤੁਹਾਡਾ ਬਰਤਨ ਖਾਲੀ ਹੋਵੇਗਾ ਏ ਚਮਚੇ ਸਾਥ ਛਡ ਜਾਦੇ !


ਮੋਬਾਇਲ ਗਲਤ ਨਹੀਂ , ਲੋਕਾਂ ਦੀ ਸੋਚ ਗਲਤ ਹੈ
ਜਿਹੜੇ ਭੈੜੀਆਂ ਚੀਜ਼ਾਂ ਦੀਆਂ ਆਦਤਾਂ ਪਾਉਂਦੇ ਹਨ
ਮੋਬਾਇਲ ਵਿੱਚ ਤਾਂ ਪ੍ਰਮਾਤਮਾ ਦੀ ਬਾਣੀ ਵੀ ਹੈ
ਪੜ੍ਹੇ ਕੌਣ ਸੁਣੇ ਕੌਣ ਤੇ ਅਮਲ ਕਰੇ ਕੌਣ

ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ…
ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ ਵੀ ਨਹੀ ਡਰਦਾ..!!

ਪੈਸੇ ਨਾ ਹੋਣ ਤੇ ਨਿਆ ਦੇ ਲਈ
ਅਦਾਲਤ ਵੱਲ ਦੇਖਣਾ ਵੀ
ਗੁਨਾਹ ਹੈ