ਨਾਮ ਸਿਮਰਨ ਬਾਰੇ ਵਿਚਾਰ ( ਭਾਈ ਵੀਰ ਸਿੰਘ )
ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰ
੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ
ਕੁਝ ਪ੍ਰਾਪਤ ਹੋ ਜਾਂਦਾ ਹੈ |
੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ |
ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ
ਰੋਟੀ ਖਾਏਗਾ , ਓਹੀ ਰੱਜੇਗਾ|
ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ
ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ |
ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ |
੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ
ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ |
੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ |
ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ ,
ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ |
੫. ਸਿਮਰਨ ਪਹਲਾ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ |
ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾ ਸਿਮਰਨ ਵਿਚ ਰਸ ਆਉਣ ਲਗਦਾ ਹੈ , ਫਿਰ ਛਡਨ ਨੂੰ ਦਿਲ ਨਹੀਂ ਕਰਦਾ |
੬. ਮਨ ਚਾਹੇ ਨਾ ਵੀ ਟਿਕੇ , ਨਾਮ ਜਪਣਾ
ਚਾਹਿਦਾ ਹੈ |
ਜੇ ਨਾਮ ਜਾਪਦੇਆਂ ਮਨ ਜਰਾ ਵੀ ਟਿਕ ਜਾਵੇ ਤਾ ਥੋੜੀ ਗਲ ਨਹੀਂ,
ਮਨ ਪੂਰਾ ਵਸ ਤਦ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ |
੭. ਮਨ ਟਿਕੇ ਜਾ ਨਾ ਟਿਕੇ , ਨਾਮ ਜਪਣਾ ਚਾਹਿਦਾ ਹੈ , ਜੋ ਲੱਗੇ ਰਹਿਣਗੇ, ਓਹਨਾ ਲਈ ਓਹ ਸਮਾਂ ਵੀ ਆਵੇਗਾ ,
ਜਦੋ ਮਨ ਦਾ ਟਿਕਾਓ ਪ੍ਰਾਪਤ ਹੋ ਜਾਵੇਗਾ |
ਜੋ ਤੁਰੇ ਰਹਿਣਗੇ , ਭਾਵੇ ਮਧਮ ਚਲ ਹੀ , ਓਹਨਾ ਦੇ ਮੰਜਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ |
੮. ਸਿਮਰਨ ਵਿਚ ਸੁਆਦ ਨਹੀਂ ਆਉਂਦਾ ਤਾਂ ਗੁਰੂ ਜਾਣੇ , ਜੋ ਸੁਆਦ ਨਹੀਂ ਦੇਂਦਾ | ਬੰਦੇ ਦਾ ਧਰਮ ਹੈ ਬੰਦਗੀ ਕਰਨਾ|
ਸਦਾ ਰਸ ਤੇ ਹਕ ਨਹੀਂ |
ਰਸ ਤਾਂ ਕਦੇ- ਕਦੇ ਗੁਰੂ ਝਲਕਾਰਾ ਮਾਰ ਕੇ ਦੇ ਦੇਂਦਾ ਹੈ
ਤਾ ਕਿ ਬੱਚੇ ਡੋਲ ਨਾ ਜਾਣ |
੯. ਨਾਮ ਪਾਪ ਤੇ ਦੁਖ ਕਟਦਾ ਹੈ | ਸਿਮਰਨ ਦੇਹ ਨੂੰ ਵੀ ਅਰੋਗ ਕਰਦਾ ਹੈ ਤੇ ਵਾਹਿਗੁਰੂ ਦੇ ਨੇੜੇ ਵੀ ਲੈ ਜਾਂਦਾ
ਹੈ , ਇਸ ਨਾਲ ਅਸੀਂ ਅੰਤਰਮੁਖ ਹੁੰਦੇ ਹਾਂ |
੧੦. ਨਾਮ ਜਾਪਦੇ ਹੋਏ ਨਿਰਮਾਨਤਾ ਵਿਚ ਰਹੋ |
ਨਾਮ ਵੀ ਵਾਹਿਗੁਰੂ ਦੀ ਦਾਤ ਹੈ , ਇਹ ਸਮਝ ਕੇ ਕਰਾਗੇ ਤਾ ਨਿਰਮਾਨਤਾ ਵਿਚ ਰਹਾਗੇ |
ਨਾਮੀ ਪੁਰਖ ਦੀ ਅਰਦਾਸ ਵਿਚ ਸ਼ਕਤੀ ਆ ਜਾਂਦੀ ਹੈ , ਜਦੋ ਕੁਝ ਬਰਕਤ ਆ ਜਾਵੇ ਤਾ ਸਿਖ ਦੁਨੀਆ ਤੋ ਖਬਰਦਾਰ ਰਹੇ ,
ਕਿਓਕਿ ਦੁਨੀਆ ਇਸ ਨੂੰ ਆਪਨੇ ਮਤਲਬ ਲਈ ਵਰਤੇਗੀ |
ਇਸ ਨਾਲ ਆਦਮੀ ਨਾਮ ਤੋ ਟੁਟਦਾ ਹੈ|
੧੧. ਨਾਮ ਜਾਪਦੇ ਹੋਏ ਰਿਧੀਆਂ -ਸਿਧੀਆਂ ਆ ਜਾਂਦੀਆਂ ਹਨ |
ਨਾਮ ਜਪਣ ਵਾਲੇ ਨੇ ਓਹਨਾ ਦੇ
ਵਿਖਾਵੇ ਤੋ ਬਚਨਾ ਹੈ ਤਾ ਕਿ ਹਉਮੇ ਨਾ ਆਵੇ |
ਹਉਮੇ ਆਈ ਤਾ ਨਾਮ ਦਾ ਰਸ ਟੁਟ ਜਾਵੇਗਾ |
੧੨. ਰਿਧੀਆਂ -ਸਿਧੀਆਂ ਵਾਲਾ ਵੱਡਾ ਨਾਈ , ਵੱਡਾ ਓਹ ਹੈ ਜਿਸਨੂ ਨਾਮ ਦਾ ਰਸ ਆਇਆ ਹੈ ਤੇ ਨਾਮ ਜਿਸਦੇ ਜੀਵਨ ਦਾ ਆਧਾਰ ਬਣ ਗਿਆ ਹੈ |
੧੩. ਵਾਹਿਗੁਰੂ ਦਾ ਇਕ ਵਾਰ ਨਾਮ ਲੈ ਕੇ ਜੇ ਫਿਰ .
ਵਾਹਿਗੁਰੂ ਕਹਿਣ ਨੂੰ ਮਨ ਕਰੇ ਤਾ ਇਹ ਸਮਝੋ ਕਿ ਸਿਮਰਨ ਸਫਲ ਹੋ ਰਿਹਾ ਹੈ
ਤੇ ਮੈਲ ਕੱਟ ਰਹੀ ਹੈ |
੧੪. ਰਸਨਾ ਨਾਲ ਇਕ ਵਾਰ ਵਾਹਿਗੁਰੂ ਕਹਿਣ ਤੇ ਜੇ ਦੂਜੀ ਵਾਰ ਕਹਿਣ ਨੂੰ ਜੀ ਕਰੇ ਤਾ ਚਾਰ ਵਾਰ ਵਾਹਿਗੁਰੂ ਦਾ ਸ਼ੁਕਰ ਕਰੋ ,
ਜੋ ਉਸਨੇ ਤੁਹਾਨੂ ਨਾਮ ਬਕਸ਼ਿਆ ਹੈ ਤੇ ਨਾਮ ਪਿਆਰਾ ਲੱਗਾ ਹੈ |
੧੫. ਵਾਹਿਗੁਰੂ ਦਾ ਨਾਮ ਜਪਣਾ ਇਕ ਬੋਹਤ ਵੱਡੀ ਨਿਆਮਤ ਹੈ , ਜੋ ਵਾਹਿਗੁਰੂ ਦੀ ਆਪਣੀ ਮੇਹਰ ਨਾਲ ਪ੍ਰਾਪਤ ਹੁੰਦੀ ਹੈ ,
ਜਦੋ ਵਾਹਿਗੁਰੂ ਜਪੋ ਤਾ ਉਸਦਾ ਸ਼ੁਕਰ ਕਰੋ , ਜੋ ਨਾਮ ਜਪਾ ਰਿਹਾ ਹੈ |
੧੬. ਜਦ ਸੁਰਤ ਚੜਦੀ ਕਲਾ ਵਿਚ ਹੋਵੇ ਤਾ ਮਾਣ ਨਹੀਂ ਕਰਨਾ , ਇਸ ਨੂੰ ਵਾਹਿਗੁਰੂ ਦੀ ਮੇਹਰ ਸਮਝਨਾ ਹੈ |
ਜਦੋਂ ਵਾਹਿਗੁਰੂ ਦਾ ਰਸ ਆਉਣ ਲਗਦਾ ਹੈ ਤਾ ਕਈ ਲੋਕ ਹੰਕਾਰ ਕਰਨ ਲਗ ਪੈਂਦੇ ਹਨ |
ਇਹ ਪਰਮਾਰਥ ਦੇ ਰਸਤੇ
ਵਿਚ ਰੁਕਾਵਟ ਹੈ, ਇਸਤੋ ਬਚਨਾ ਚਾਹਿਦਾ ਹੈ |
੧੭. ਸਿਮਰਨ ਦੇ ਅਭਿਆਸ ਨਾਲ ਤੁਸੀਂ ਪਰਮਾਰਥ ਦੇ ਰਸਤੇ ਤੇ ਤਰੱਕੀ ਕਰ ਰਹੇ ਹੋ ਇਸ ਦੀਆਂ ਇਹ
ਨਿਸ਼ਾਨੀਆਂ ਹਨ :-
ਇਕ ਵਾਰ ਵਾਹਿਗੁਰੂ ਆਖਣ ਤੇ ਫ਼ਿਰ ਵਾਹਿਗੁਰੂ ਕਹਿਣ ਨੂੰ ਜੀ ਕਰੇ
ਨਾਮ ਵਿਚ ਦਿਨ-ਬਦਿਨ ਵਿਸ਼ਵਾਸ਼ ਵਧੇ
ਵਿਕਾਰ ਘਟ ਜਾਣ
ਇਕਾਂਤ ਵਿਚੋ ਰਸ ਆਵੇ
੧੮. ਯਾਦ ਰਹੇ ਨਾਮ ਨੇ ਅੰਤ ਤਕ ਨਾਮ ਜਾਣਾ ਹੈ , ਸੋ ਇਸਦੇ ਜਪਣ ਦੀ ਅੰਤਮ ਸੁਆਸਾਂ ਤਕ ਲੋੜ ਹੈ |
ਦੋ ਗੱਲਾਂ ਹਮੇਸ਼ਾ ਯਾਦ ਰੱਖੋ
੧ਰੱਬ ਦਾ ਡਰ ਤੇ…
੨ ਰੱਬ ਦਾ ਦਰ..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ.
ਔਗਣਹਾਰੇ ਗੁਣ ਨਹੀ ਕੋਈ
ਤੂੰ ਗੁਣਾਂ ਦੀ ਖਾਣ ਦਾਤਾ
ਤੂਹੀਂ ਜਿਉਣ ਦਾ ਢੰਗ ਸਿਖਾਵੀਂ
ਇੱਕ ਤੇਰੇ ਤੇ ਹੀ ਮਾਣ ਦਾਤਾ
ਅਸੀਂ ਜੋ ਮੰਗਦੇ ਹਾਂ ਉਹ ਦੁੱਖ ਹੈ,
ਵਾਹਿਗੁਰੂ ਜੋ ਦਿੰਦਾ ਹੈ ਉਹ ਸੁੱਖ ਹੈ
ਮਿਲਣਾ ਹਮੇਸ਼ਾ ਵਕਤ ਨਾਲ ਹੈ,
ਵਕਤ ਤੋਂ ਪਹਿਲਾਂ ਸਾਡੀ ਭੁੱਖ ਹੈ.
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ ..
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ ..
..
ਤੂੰ ਈਰਖਾ, ਕਰੋਧ, ਲੋਭ ਰੱਖੀ ਦੂਰ ਮੇਰੇ ਕੋਲੋ……..
..
ਸਿਖਾਈ ਰੱਖਣਾ ਫਰਕ ਮੈਨੂੰ ਦਿਨ ਅਤੇ ਰਾਤ ਦਾ ..
ਮਾਣ ਕੋਈ ਹੋਵੇ ਨਾ ਇੰਨ੍ਹਾ ਦੌਲਤਾਂ ਦਾ ਕਦੇ ..
..
ਰਹਾਂ ਸ਼ੁੱਕਰ ਗੁਜਾਰ ਸਦਾ ਦਿੱਤੀ ਤੇਰੀ
ਦਾਤ ਦਾ..
ਬਾਜ਼ਾਂ ਵਾਲਿਆ ਕਰਾ ਕੀ ਸਿਫ਼ਤ ਤੇਰੀ ,
ਗਾਗਰਾਂ ਵਿੱਚ ਸਾਗਰ ਨਾ ਭਰ ਹੁੰਦੇ ,
ਵਾਰ ਪਰਿਵਾਰ ਜਿਵੇਂ ਮੰਨਿਆਂ ਤੈਂ ਭਾਣੇ ਨੂੰ ,
ਔਖੇ ਦੁਨੀਆਂ ਤੇ ਏਦਾਂ ਸਬਰ ਹੁੰਦੇ ,
ੴ ਮੇਰੀ ਮੰਗੀ ਹਰ ਦੁਆ ਲਈ
ਤੇਰੇ ਦਰ ਤੇ ਜਗ੍ਹਾ ਹੋ ਜੇ
ਇਨੀ ਕੁ ਮੇਹਰ ਕਰ ਮੇਰੇ ਮਾਲਕਾ?
ਕਿ ਤੇਰਾ ਹੁਕਮ ਹੀ ਮੇਰੀ ਰਜਾ ਹੋ ਜੇ..
ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਸਿਰ ਨੀਵਾ ਰੱਖਣ ਨਾਲ ਕਦੇ ਪ੍ਰਮਾਤਮਾ ਨਹੀ ਮਿਲਦਾ….
ੲਿਸ ਲਈ ਮਨ ਦਾ ਨੀਵਾ ਹੋਣਾ ਬਹੁਤ ਜਰੂਰੀ ਹੈ….
ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ….
“ਨਾ ਧੁੱਪ ਰਹਿਣੀ ਨਾ ਛਾਂ ਬੰਦਿਆ..
ਨਾ ਪਿਉ..ਰਹਿਣਾ ਨਾ ਮਾਂ ਬੰਦਿਆ….
ਹਰ ਛਹਿ ਨੇ ਆਖਰ ਮੁੱਕ ਜਾਣਾ
ਇੱਕ ਰਹਿਣਾ ਰੱਬ ਦਾ ਨਾ ਬੰਦਿਆ।”
ਹਮਰੇ ਦੁਸ਼ਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥
ਓਹ ਦਿਨ ਕਦੇ ਨਾਂ ਆਵੇ ਕੇ ,
ਹੱਦੋਂ ਵੱਧ ਗਰੂਰ ਹੋ ਜਾਵੇ…..
ਇੰਨਾ ਕੁ ਨੀਵਾਂ ਰੱਖੀ ਮੇਰੇ ਮਾਲਕਾ ,
ਹਰ ❤ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ..
ਦਿਲ ਵਿਚ ਮੇਰੇ ਚਾਅ ਬੜੇ ਨੇ,,,,,,
ਔਖੇ ਜਿੰਦਗੀ ਦੇ ਰਾਹ ਬੜੇ ਨੇ””
ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰਬਾ”””””
ਕੀਤੇ ਮੈ ਗੂਨਾਹ ਬੜੇ ਨੇ
ਜੇ ਕੁਜ ਪੜਨਾ ਹੈ ਤਾਂ ਗੁਰਬਾਣੀ ਪੜੋ,
ਜੇ ਕੁਜ ਕਰਨਾ ਹੈ ਤਾਂ ਸੇਵਾ ਕਰੋ,
ਜੇ ਕੁਜ ਜਪਣਾ ਹੈ ਤਾਂ ਅਕਾਲਪੁਰਖ ਦਾ ਨਾਮ ਜਪੋ,
ਜੇ ਕੁਜ ਮੰਗਣਾ ਹੈ ਤਾਂ ਸਰਬਤ ਦਾ ਭਲਾ ਮੰਗੋ!
ਮੈਂ ਕੁੱਤਾ ਆਪਣੇ ਸਤਿਗੁਰੂ ਦਾ ਕਹਾਵਾਂ
ਦਰ ਗੈਰਾਂ ਦੇ ਕਿਉਂ ਜਾਵਾਂ
ਮੈਨੂੰ ਦਿੰਦਾ ਹੈੳਹੀ ੳਹਦੀਆਂ ਦਿਤੀਆਂ ਮੈਖਾਵਾਂ
ਹਰ ਪਾਸੇ ਦਿਸੇ ਮੇਰਾ ਸਤਿਗੁਰੂ
ਗੱਲ ਮੁੱਕਦੀ ਮੁਕਾਵਾਂ
ੴ ਵਾਹਿਗੁਰੂ ੴ
ਜਿਨਾਂ ਕੀਤਾ ਏ ਭਰੋਸਾ ਤੇਰੇ ਚਰਨਾ ਦਾ….
ਓਨਾ ਦੇ ਬੇੜੇ ਪਾਰ ਹੋਣ ਗੇ…..
ੴ ਵਾਹਿਗੁਰੂ ੴ