ਮੋਰ ਨੂੰ ਕੌਣ ਪੁੱਛਦਾ ਜੇ ਪੱਲੇ ਨਾ ਪੈਲ ਹੋਵੇ
ਸਵੇਰੇ ਉੱਠ ਕੇ ਪਾਠ ਕਰਨ ਨਾਲ ਕੁੱਛ ਨੀ ਹੁੰਦਾ
ਜੇ ਮਨਾਂ ਚ ਮੈਲ ਹੋਵੇ



ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ
ਜਿਸਨੇ ਦਿੱਤੇ ਜੀਣ ਲਈ ਸਾਹ ਮੈਨੂੰ,
ਜਿੰਦ ਵਾਰਾਂ ਓਸ ਮਾਂ ਆਪਣੀ ਤੋਂ
ਜੀਹਨੇ ਪਾਲਿਆ ਸੀਨੇ ਲਾ ਮੈਨੂੰ

ਸਦਕੇ ਉਸ ਦੁੱਖ ਦੇ ਜੌ ਪੱਲ ਪੱਲ
ਹੀ ਨਾਮ ਜਪਾਉਂਦਾ ਰਹਿੰਦਾ ਏ
ਸਦਕੇ ਉਸ ਨਾਮ ਦੇ ਜੋ ਸਾਰੇ
ਹੀ ਦੁੱਖ ਮਿਟਾਉਦਾ ਰਹਿੰਦਾ ਏ।

ਦਿਨ ਚੜ੍ਹਿਆ ਹਰ ਦਿਨ ਵਰਗਾ
ਪਰ ਇਹ ਦਿਨ ਕੁਛ ਖਾਸ ਹੋਵੇ
ਆਪਣੇ ਲਈ ਤਾਂ ਮੰਗਦੇ ਆ ਹਰ ਰੋਜ਼
ਅੱਜ ਸਰਬਤ ਦੇ ਭਲੇ ਦੀ ਅਰਦਾਸ ਹੋਵੇ


ਇਹ ਵੀ ਰਹਿਮਤ ਤੇਰੀ ਏ , ਜੋ ਰਾਹਾਂ ਤੇਰੀਆਂ ਮੱਲੀਆਂ ਨੇ
ਜੋ ਮੱਥੇ ਸਾਡੇ ਲਿਖਿਆ ਏ , ਕਲਮਾਂ ਤੇਰੀਆਂ ਚਲੀਆਂ ਨੇ

ਗੁਰਬਾਣੀ ਨੂੰ ਆਪਣੀ ਆਦਤ ਨਹੀਂ
ਜਰੂਰਤ ਬਣਾਓ
ਕਿਉਂਕਿ ਇਨਸਾਨ ਆਦਤ ਬਿਨਾ ਰਹਿ ਸਕਦਾ ਹੈ
ਪਰ ਜਰੂਰਤ ਬਿਨਾ ਨਹੀਂ


ਕਿਸੇ ਨਾ ਫੜ੍ਹਨੀ ਸੀ ਬਾਂਹ ਸਿੱਖੀ ਦੀ
ਕਿਸੇ ਨਾ ਪਾਰ ਲੰਘਾਉਣਾ ਸੀ
ਜੇ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਜੀ
ਅਸੀਂ ਗੁਲਾਮ ਕਹਾਉਣਾ ਸੀ


ਕਈ ਸ਼ੌਕ ਪੁਗਾਉਣ ਲਈ ਕਈ ਸ਼ੌਕ ਦਿੱਲ ਵਿੱਚ
ਦਬਣੇ ਪੈਦੇ ਨੇ ਰਾਜਕਰਨ ਬਟਾਲੇ
ਵਾਲਿਆ ਜਦੌ ਸਾਰੇ ਦਰਵਾਜ਼ੇ ਬੰਦ ਕਰ ਲੈਣ ਤਦ
ਮਾਲਕ ਦੇ ਦਰਵਾਜ਼ੇ ਖੁੱਲ੍ਹੇ ਮਿਲਦੇ ਨੇ

ਸ਼ਿਕਵਾ ਨਹੀ ਸ਼ੁਕਰਾਨਾ ਸਿੱਖ ਗੲੇ ਹਾਂ.
ਤੇਰੀ ਸੰਗਤ ਵਿੰਚ ਖੁੱਦ ਨੂੰ ਝੁਕਾੳੁਣਾ ਸਿੱਖ ਗੲੇ ਹਾਂ.
ਪਹਿਲਾਂ ਮਯੂਸ ਹੋ ਜਾਂਦੇ ਸੀ ਕੁੱਛ ਨਾਂ ਮਿਲਣ ਤੇ,
ਹੁਣ ਤੇਰੀ ਰਜਾਂ ਵਿੱਚ ਰਹਿਣਾ ਸਿੱਖ ਗੲੇ ਹਾਂ..

ਕਣ-ਕਣ ਅੰਦਰ ਬਾਬਾ ਨਾਨਕ„
ਹਰ ਦਰ ਅੰਦਰ ਬਾਬਾ ਨਾਨਕ„
ਹਵਾਵਾਂ ਅੰਦਰ ਬਾਬਾ ਨਾਨਕ„
ਸਾਹਾਂ ਅੰਦਰ ਬਾਬਾ ਨਾਨਕ„
ਕਿੱਧਰ ਲੱਭਦਾ ਫਿਰਦਾ ਬੰਦਿਅਾ„
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ..


ਨਾ ਮਸਤਾਂ ਦੀ ਮਸਤੀ ਤੇ
ਨਾ ਪੰਡਤਾਂ ਦੇ ਟੇਵੇ
ਬਾਬਾ ਨਾਨਕ ਆ ਮਾਲਕ ਮੇਰਾ
ਪਿੱਠ ਨਾ ਲੱਗਣ ਦੇਵੇ


ਮੰਗੋ ਤਾਂ ਉਸ ਰੱਬ ਕੋਲੋਂ ਮੰਗੋ,
ਜੋ ਦੇਵੇ ਤਾਂ ਰਹਿਮਤ ,
ਜੇ ਨਾ ਦੇਵੇ ਤਾ ਕਿਸਮਤ,
ਪਰ ਦੁਨੀਆਂ ਤੋ ਕਦੀ ਨਾ ਮੰਗਣਾ ,
ਕਿਉਂਕਿ ਦੇਵੇਂ ਤਾਂ ਅਹਿਸਾਨ,
ਨਾ ਦੇਵੇ ਤਾਂ ਸ਼ਰਮਿੰਦਗੀ “

ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ
.
.
.
.
.
.
.
.,
ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ
ਮਿਟਾ ਦਿੱਤੇ… !!


ਕੁਝ ਪੜਨਾ ਹੈ ਤਾਂ👉
ਗੁਰਬਾਣੀ ਪੜੋ..
ਕੁਝ ਕਰਨਾ ਹੈ ਤਾਂ
👉ਸੇਵਾ ਕਰੋ..
ਕੁਝ ਜਪਣਾ ਹੈ ਤਾਂ
👉 ਵਾਹਿਗੁਰੂ ਜਪੋ..
ਕੁਝ ਮੰਗਣਾ ਹੈ ਤਾਂ
👉ਸਰਬੱਤ ਦਾ ਭਲਾ ਮੰਗੋ…
ਸਤਿਨਾਮੁ ਵਾਹਿਗੁਰੂ ਜੀ..

ਜੇ ਵਾਹਿਗੁਰੂ ਜੀ ਤੇ ਯਕੀਨ
ਫਿਰ ਅਾਸ ਨਾ ਰੱਖੋਂ ਲੋਕਾਂ ਤੇ
ਜੇ ਖੁਦ ਮਿਹਨਤ ਕਰ ਸਕਦੇ ਹੋ
ਫਿਰ ਵਿਸ਼ਵਾਸ ਨਾ ਰੱਖੋਂ ਲੋਕਾਂ ਤੇ

ਅਰਦਾਸ ਵਿੱਚ ਜ਼ਿਆਦਾ ਉੱਚਾ ਬੋਲਣ ਦੀ ਲੋੜ ਨਹੀਂ ਹੁੰਦੀ l
ਕਿਓਂਕਿ ਪਰਮਾਤਮਾ ਓਨਾਂ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ..