ਲੱਗਣ ਨਾ ਦੇਵੀਂ ਤੱਤੀ ਵਾ ਮੇਰੇ ਮਾਲਕਾ
ਬੜੇ ਔਖੇ ਜ਼ਿੰਦਗੀ ਦੇ ਰਾਹ ਮੇਰੇ ਮਾਲਕਾ



ਸਚ ਖੰਡਿ ਵਸੈ ਨਿਰੰਕਾਰੁ ॥

ਕਰਿ ਕਰਿ ਵੇਖੈ ਨਦਰਿ ਨਿਹਾਲ ॥

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥

ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥

ਜੇ ਸੇਵਾ ਕਰਨ ਨੂੰ ,
ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ,
ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ
ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥


ਜਨ ਕਉ ਨਦਿਰ ਕਰਮੁ ਤਿਨ ਕਾਰ ॥

ਨਾਨਕ ਨਦਰੀ ਨਦਿਰ ਨਿਹਾਲ ॥

ਸੋ ਜਪੁ ਤਪੁ ਸੇਵਾ ਚਾਕਰੀ ||
ਜੋ ਖਸਮੈ ਭਾਵੈ ||
ਅਰਥ :- ਜੋ ਮਾਲਕ ਪ੍ਭੂ ਨੂੰ ਪਸੰਦ ਅਾ ਜਾਏ , ੳੁਹੀ ਕੰਮ ਜਪ ਹੈ, ਤਪ ਹੈ ਤੇ ਸੇਵਾ ਚਾਕਰੀ ਹੈ ||


ਦੁੱਖ ਸੁੱਖ ਤਾਂ ਦਾਤਿਆ.
ਤੇਰੀ ਕੁਦਰਤ ਦੇ ਅਸੂਲ ਨੇ..
ਬਸ ਇਕੋ ਅਰਦਾਸ ਤੇਰੇ ਅੱਗੇ..
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..


ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥

ਪਰਮਾਤਮਾ ਦੀ ਅਦਾਲਤ ਬਹੁਤ ਨਿਆਰੀ ਹੈ ,
ਤੂੰ ਚੁੱਪ ਕਰਕੇ ਚੰਗੇ ਕਰਮ ਕਰਦਾ ਰਹਿ
ਤੇਰਾ ਹਰ ਮੁਕੱਦਮਾ ਉਹ ਖੁਦ ਲੜੇਗਾ

ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥


ਸਿਰ ਤੇ ਰੱਖੀਂ ਓਟ ਮਾਲਕਾ
ਦੇਵੀ ਨਾ ਕੋਈ ਤੋਟ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ
ਦਾਤਾ ਸੁਰਤ ਟਿਕਾਣੇ ਰੱਖੀਂ


ਜੇਤਾ ਸਮੁੰਦ ਸਾਗਰ ਨੀਰ ਭਰਿਆ
ਤੇਤੇ ਅਉਗਣ ਹਮਾਰੇ||
ਦਇਆ ਕਰੋ ਕੁਛ ਮਿਹਰ ਉਪਾਉ
ਡੁਬੱਦੇ ਪੱਥਰ ਤਾਰੇ।।

ਪੰਚ ਵਿਕਾਰ*_
ਕਾਮ,
ਕ੍ਰੋਧ ,
ਲੋਭ,
ਮੋਹ,
ਅਹੰਕਾਰ _*

ਪੰਚ ਸਰੋਵਰ*_
ਅੰਮ੍ਰਿਤਸਰ,
ਸੰਤੋਖਸਰ,
ਰਾਮਸਰ,
ਕੌਲਸਰ,
ਬਿਬੇਕਸਰ _

*ਪੰਚ ਕੰਕਾਰ*_
ਕਛ,
ਕੜਾ,
ਕਿਰਪਾਨ ,
ਕੰਘਾ ,
ਕੇਸਕੀ। _

*ਪੰਚ ਪਿਆਰੇ*_
ਭਾਈ ਦਇਆ ਸਿੰਘ
ਭਾਈ ਧਰਮ ਸਿੰਘ
ਭਾਈ ਹਿੰਮਤ ਸਿੰਘ
ਭਾਈ ਮੋਹਕਮ ਸਿੰਘ
ਭਾਈ ਸਾਹਿਬ ਸਿੰਘ _

*ਪੰਚ ਬਾਣੀਆਂ*_
ਜਪੁਜੀ ਸਾਹਿਬ
ਜਾਪ ਸਾਹਿਬ
ਸਵਯੈ
ਚੌਪਈ ਸਾਹਿਬ
ਅਨੰਦ ਸਾਹਿਬ _

*ਪੰਚ ਤਤ*_
ਹਵਾ, ਪਾਣੀ, ਅੱਗ, ਮਿਟੀ , ਅਕਾਸ਼ _

*ਪੰਚ ਗਿਆਨ ਇੰਦਰੇ*_
ਚਮੜੀ, ਜੀਭ, ਕੰਨ, ਨੱਕ, ਅੱਖਾਂ _

*ਪੰਚ ਕਰਮ ਇੰਦਰੇ*_
ਹੱਥ,ਪੈਰ,ਜੀਭ,ਗੁਦਾ,ਮੂਤਰ ਇੰਦਰੀ _

*ਪੰਚ ਆਬ*_
ਸਤਲੁਜ, ਰਾਵੀ, ਬਿਆਸ, ਝਨਾਬ, ਜੇਹਲਮ _

*ਪੰਚ ਪਾਪ*_
ਜਮੀਰ ਮਰਣਾ
ਸ਼ਰਾਬਖੋਰੀ
ਚੋਰੀ
ਵਿਭਚਾਰ
ਅਕ੍ਰਿਘਣਤਾ _

*ਪੰਚ ਪੁਤਰ*_
ਬੇਟਾ, ਚੇਲਾ, ਜਵਾਈ, ਸੇਵਕ, ਅਭਿਆਗਤ _

*ਪੰਚ ਗੁਣ*_
ਸਤ, ਸੰਤੋਖ, ਦਇਆ, ਧਰਮ, ਧੀਰਜ _

*ਪੰਚ ਕਿਲੇ*_
ਕੇਸਗੜ ਸਾਹਿਬ
ਅਨੰਦ ਗੜ ਸਾਹਿਬ
ਹੋਲਗੜ ਸਾਹਿਬ
ਲ਼ੋਹਗੜ ਸਾਹਿਬ
ਨਿਰਮੋਹ ਗੜ ਸਾਹਿਬ _

*ਪੰਚ ਤਖਤ*_
ਅਕਾਲ ਤਖਤ ਸਾਹਿਬ
ਕੇਸ ਗੜ ਸਾਹਿਬ
ਦਮਦਮਾ ਸਾਹਿਬ
ਹਰਮੰਦਰ ਸਾਹਿਬ ਪਟਨਾ
ਹਜੂਰ ਸਾਹਿਬ. _

*ਪੰਚਾ ਮ੍ਰਿਤ*_
ਖੰਡ, ਘਿਓ, ਆਟਾ,ਜਲ, ਪਾਵਕ _

*ਪੰਚ ਖੰਡ*_
ਧਰਮ ਖੰਡ
ਗਿਆਨ ਖੰਡ
ਕਰਮ ਖੰਡ
ਸਰੱਮ ਖੰਡ
ਸੱਚ ਖੰਡ _

*ਪੰਚ ਸ਼ਾਸ਼ਤਰ*_
ਕ੍ਰਿਪਾਣ, ਧਨੁਖ, ਬੰਦੂਕ, ਕਟਾਰ, ਚਕ੍ਰ _

*ਪੰਚ ਕੁਕਰਮ*_
ਝੂਠ, ਨਿੰਦਾ, ਚੁਗਲੀ, ਈਰਸ਼ਾ, ਦਵੈਖ _

*ਪੰਚ ਕੁਰਾਹੀਏ*_
ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਸਿਰਗੁੰਮ _

*ਪੰਚ ਵਸਤਰ*_
ਦਸਤਾਰ
ਕਮਰਕੱਸਾ
ਕਛਿਹਰਾ
ਚੋਲਾ
ਸਿਰੋਪਾ 🙏🏻Share Maximum🙏🏻


ਇੱਕ ਤੂੰ ਨਾ ਕਰੇ ਤਾ ਕਰੇ ਕਿਹੜਾ,,
ਮੇਰੀਆਂ ਸਭੈ ਜਰੂਰਤਾ ਪੂਰੀਆਂ ਨੂੰ,,
ਲੋਕੀ ਤੱਕਦੇ ਅੈਬ ਗੁਨਾਹ ਮੇਰੇ,,
ਤੇ ਮੈ ਤੱਕਦਾ ਰਹਿਮਤਾ ਤੇਰੀਆਂ ਨੂੰ

ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ,
ਮੈ ਤੁਧੁ ਆਗੈ ਅਰਦਾਸਿ !!
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ,
ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ||

ਕੋਈ ਹੋਰ ਸੁਣੇ ਨਾ ਸੁਣੇ
ਮੇਰੀਆਂ ਬਾਤਾਂ ਨੂੰ
ਮੇਰਾ ਮਾਲਕ ਬੁਝ ਲੈਂਦਾ ਏ
ਮੇਰੇ ਹਾਲਾਤਾਂ ਨੂੰ