Sub Categories

ਵਿਸਾਖੀ ਦਿਹਾੜਾ
ਹੋਇਆ ਭਾਰੀ ਇੱਕਠ ਸੰਗਤ ਦਾ
ਆਨੰਦਪੁਰ ਸਾਹਿਬ ਜਦ
ਗੁਰੂ ਗੋਬਿੰਦ ਸਿੰਘ ਜੀ ਨੇ ਮੰਗ ਪੰਜ
ਸੀਸ ਦੀ ਰੱਖੀ ਸੰਗਤ ਵਿੱਚ ਤਦ
ਸੁਣ ਸਭ ਹੈਰਾਨ ਹੋਏ
ਡਰ ਚਿਹਰਿਆਂ ਤੇ ਆ ਘਿਰੇ
ਬਾਹਰੀ ਦਿਖਾਵੇ ਨਾ ਭਾਵਣ ਗੁਰੂ ਨੂੰ
ਚਿੰਤਾ ਵਿੱਚ ਸਭਦਾ ਮਨ ਡੋਲਿਆ ਫਿਰੇ
ਸੱਚੀ ਪ੍ਰੇਮ ਭਗਤੀ ਵਾਲੇ ਪੰਜ ਗੁਰੂ ਦੇ
ਪਿਆਰੇ ਉੱਠ ਖੜੇ ਹੋਏ
ਗੁਰੂ ਸਾਹਿਬ ਜੀ ਦੀ ਮੰਗ ਪੂਰੀ ਕਰਨ
ਲਈ ਗੁਰੂ ਜੀ ਕੋਲ ਗਏ
ਵੇਖ ਜਿਗਰਾ ਮੇਰੇ ਬਾਜਾਂ ਵਾਲੇ ਸਾਹਿਬ ਨੇ
ਅੰਮਿ੍ਰਤ ਦਾਤ ਬਖ਼ਸ਼ ਕੇ ਸਿੱਖ ਸਜਾਏ
ਦਿਨ ਵਿਸਾਖੀ ਵਾਲੇ ਖਾਲਸਾ ਪੰਥ ਸਾਜ ਕੇ
ਗੁਰ ਚਰਨੀ ਲਾਏ।
ਸੰਦੀਪ ਕੌਰ ਚੀਮਾ✍️

Loading views...



ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਅਨਹਦ ਸੂਰਬੀਰ ਸੂਰਮਾਂ
ਸ਼ਾਂਤੀ ਦੇ ਪ੍ਰਤੀਕ
“ਹਿੰਦ ਦੀ ਚਾਦਰ” ਦੇ ਅੰਸ਼
ਮਹਾਨ ਮਾਤਾ “ਮਾਤਾ ਗੁਜ਼ਰੀ”ਦਾ ਜਾਇਆ
ਜਿਸ ਕੌਮ ਖ਼ਾਤਿਰ ਦਰਦ ਹੰਢਾਇਆ
ਉਹ ਅਨਹਦ ਸੂਰਬੀਰ ਸੂਰਮਾਂ
ਧਰਮਵੀਰ
ਕਰਮਵੀਰ
ਪ੍ਰੇਮਵੀਰ
ਯੁੱਧਵੀਰ
ਕ੍ਰਾਂਤੀਵੀਰ
ਜਿਸ ਧਰਤੀ “ਖ਼ਾਲਸਾ”ਸਜਾਇਆ
ਉਹ ਮਹਾਨ ਬਲਿਦਾਨੀ ਪਿਤਾ
ਜਿਸ ਪੁੱਤਰਾਂ ਨੂੰ ਕੌਮ ਦੇ ਲੇਖੇ ਲਾਇਆ
ਉਹ ਕ੍ਰਾਂਤੀਕਾਰੀ ਗੁਰ ਪਿਤਾ
ਜਿਸ ਸਿੱਖ ਸਮ੍ਰਿਤੀ ਨੂੰ ਵਿਲੱਖਣ ਰੂਪ ਚ ਦਰਸਾਇਆ
ਜ਼ੁਲਮ ਕਰਨਾ ਤੇ ਸਹਿਣਾ ਪਾਪ ਸਮਝਾਇਆ
ਅਨਹਦ ਸੂਰਵੀਰ ਸੂਰਮਾਂ——-
ਜਿਸ ਦੇ ਹਥਿਆਰ ਮਜ਼ਲੂਮਾਂ ਨੂੰ
ਹੱਕ ਲਈ ਲੜ੍ਹਨਾ ਸਿਖਾਇਆ
ਬੇਸਹਾਰਾ ਤੇ ਔਰਤਾਂ ਲਈ
ਵਰਿਆਮ ਜਿਹਾ ਸਨਾਹ ਪੁਆਇਆ
ਸਿੱਖੀ ਦਾ ਰਾਹ”ਦੇਸ ਸ਼ਿਵਾ ਬਰ ਮੋਹੇ ਈਹੇ”ਵਿਖਾਇਆ
ਪਹਿਚਾਨ ਸਿੰਘ ਦੀ”ਮਰਦ ਅਗੰਮੜਾ”ਜਿਹਾ ਆਚਰਣ ਸਮਝਾਇਆ।
ਅਨਹਦ ਸੂਰਵੀਰ ਸੂਰਮਾਂ——-
ਨਵਜੋਤਕੌਰ ਨਿਮਾਣੀ

Loading views...

ਖਾਲਸਾ
ਗੂੰਜਦੇ ਜੈ ਕਾਰੇ ਤੇ ਨਗਾਰੇ ਵਜਦੇ .
ਜੰਗ ਵਿਚ ਗੁਰੂ ਕੇ ਪਿਆਰੇ ਗਜਦੇ .
ਬੋਲੇ ਸੋ ਨਿਹਾਲ ਹੈ ਬੁਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵਧਿਆ ਜ਼ੁਲਮ ਮਚੀ ਹਾਹਾਕਾਰ ਸੀ .
ਕਹਿਰ ਕਮਾਉਂਦੀ ਓਦੋਂ ਸਰਕਾਰ ਸੀ .
ਦਸਮ ਪਿਤਾ ਦਾ ਲੋਕੋ ਖੂਨ ਖੌਲਿਆ .
ਖਾਲਸਾ ਸਜਾਉਣਾ ਗੁਰੂ ਮੁੱਖੋਂ ਬੋਲਿਆ .
ਜ਼ੁਲਮ ਖਿਲਾਫ ਆਵਾਜ਼ ਉਠਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵੈਸਾਖੀ ਵਾਲੇ ਦਿਨ ਪੂਰਾ ਕੱਠ ਕਰਿਆ .
ਸੰਗਤਾਂ ਦੇ ਸਾਹਮਣੇ ਸੀ ਮਤਾ ਧਰਿਆ .
ਬਾਟੇ ਵਿਚ ਅੰਮ੍ਰਿਤ ਪਾਇਆ
ਗੁਰਾਂ ਨੇ .
ਆਪਣੇ ਹੀ ਹੱਥੀਂ ਸੀ ਛਕਾਇਆ
ਗੁਰਾਂ ਨੇ .
ਨਵੀਂ ਫੌਜ ਗੁਰੂ ਹੈ , ਸਜਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ
ਖਾਲਸਾ .
ਭੀੜ ਪਵੇ ਚੀਮਾਂ ਸਦਾ ਮੂਹਰੇ ਖੜਦਾ .
ਸੀਸ ਬਿਨਾਂ ਸੂਰਮਾ ਹੈ ਦੇਖੋ ਲੜਦਾ .
ਜਾਤ ਪਾਤ ਭੁੱਲ ਲਾਉਂਦਾ ਗਲੇ ਸਭ ਨੂੰ .
ਆਪਣਾ ਹੀ ਜਾਣਦਾ ਇਹ ਸਾਰੇ ਜੱਗ ਨੂੰ .
ਦੁਨੀਆਂ ਚ ਲੰਗਰ ਹੈ ਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਅਮਰਜੀਤ ਚੀਮਾਂ

Loading views...

ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਇੱਕ ਪਾਸੇ ਬਜ਼ੁਰਗਾਂ ਦੀ ਤਾਸ਼ ਦਾ ਜ਼ੋਰ
ਦੂਜੇ ਪਾਸੇ ਭਕਾਨੇ ਵਾਲੇ ਦਾ ਸ਼ੋਰ
ਸਾਰੇ ਭਕਾਨੇ ਕਾਸ਼ ਮੇਰੇ ਹੱਥ ਵਿੱਚ ਹੋਣ
ਬੱਸ ਹਵਾ ਚ ਹੀ ਮਹਿਲ ਉਸਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਸਵੇਰ ਹੁੰਦਿਆਂ ਹੀ ਘਰੋਂ ਨਿਕਲ ਜਾਈਦਾ ਸੀ
ਗੁੱਲੀ ਡੰਡਾ ਕਦੇ ਬਾਂਦਰ ਕਿੱਲਾ ਖੇਡੀ ਜਾਈਦਾ ਸੀ
ਇੱਕ ਨਾਲ ਕਈ ਬਣਾਇਦੇ ਸੀ
ਬੰਟਿਆ ਨਾਲ ਵੀ ਚਿਤ ਪ੍ਰਚਾਈਦੇ ਸੀ
ਇੱਕ ਇੱਕ ਬੰਟੇ ਪਿੱਛੇ ਸਭ ਦਾ
ਝਗੜਾ ਵਾਰ ਵਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਪਲ ਵਿੱਚ ਹੀ ਸਾਰਾ ਦਿਨ ਜਾਂਦਾ ਸੀ ਬੀਤ
ਕੰਨਾਂ ਚ ਗੂੰਜਦੇ ਨੇ ਅੱਜ ਵੀ ਰੰਗੋਲੀ ਦੇ ਗੀਤ
ਉਦੋਂ ਟੀਵੀ ਦਾ ਵੀ ਵੱਖਰਾ ਨਜ਼ਾਰਾ ਹੁੰਦਾ ਸੀ
ਦੂਰਦਰਸ਼ਨ ਸਭ ਦਾ ਪਿਆਰਾ ਹੁੰਦਾ ਸੀ
ਸਭ ਮਿਲ ਕੇ ਦੇਖਦੇ ਸੀ ਸ਼ਕਤੀਮਾਨ
ਸਮਾਂ ਜਦੋਂ ਬਾਰਾਂ ਦੇ ਪਾਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਸੂਰਜ ਢਲਦਿਆਂ ਹੀ ਗਲੀ ਕ੍ਰਿਕੇਟ ਚੱਲਦੀ ਸੀ
ਕੰਧ ਦੀਆਂ ਵਿਕਟਾਂ , ਲਿਫਾਫੇ ਦੀ ਗੇਂਦ ਬਣਦੀ ਸੀ
ਗੇਂਦ ਨੂੰ ਗੁਆਂਢੀਆਂ ਦੇ ਮਾਰ
ਸਭ ਹੋ ਜਾਂਦੇ ਸੀ ਫਰਾਰ
ਫਿਰ ਮਾਂ ਤੋਂ ਪੈਂਦੀਆਂ ਸੀ ਗਾਲਾਂ
ਪਰ ਗਾਲਾਂ ਵਿੱਚ ਵੀ ਪਿਆਰ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ

ਹੁਣ ਤਾਂ ਸਭ ਦਿਨ ਇੱਕੋ ਜਿਹੇ ਲੱਗਦੇ ਨੇ
ਯਾਦ ਕਰ ਬਚਪਨ ਦੀਆਂ ਸ਼ਰਾਰਤਾਂ ਨੂੰ
ਅੱਖੀਆਂ ਚੋਂ ਹੰਝੂ ਵਗਦੇ ਨੇ
ਨਾ ਆਉਣ ਵਾਲੀ ਜ਼ਿੰਦਗੀ ਦਾ ਫਿਕਰ
ਨਾ ਭਵਿੱਖ ਦਾ ਖ਼ਿਆਲ ਹੁੰਦਾ ਸੀ
ਉਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ
ਨਿੰਦਰ ਚਾਂਦ

Loading views...


ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ,
ਭਰਾਵਾਂ ਦੇ ਬਿੰਨਾਂ ਮਹਿਫ਼ਲਾਂ ਨਾ ਭਾਉਂਦੀਆਂ,
Miss you so much Bai

Loading views...

ਸਾਰੀਆਂ ਮੁਸ਼ਕਲਾਂ ਅਸਾਨ ਹੋ ਜਾਂਦੀਆਂ ਨੇ
ਜਦੋਂ ਤੁਹਾਡਾ ਭਰਾ ਤੁਹਾਡੇ ਨਾਲ ਹੁੰਦਾ ਹੈ।
I LOVE YOU BAI

Loading views...


ਅਸੀਂ ਪੁੱਤ ਪੰਜਾਬ ਦੇ ਹਾਂ,
ਆਪਣੇ ਹੱਕ ਲੈਣੇ ਵੀ ਜਾਣਦੇ ਹਾਂ,
ਗੱਲ ਸੁਣ ਲਾ ਜ਼ਾਲਮ ਸਰਕਾਰੇ ਨੀ,
ਤੇਰਾ ਤਖ਼ਤ ਹਲਾਉਣਾ ਵੀ ਜਾਣਦੇ ਹਾਂ,
ਜੇ ਸੜਕਾਂ ਤੇ ਬੈਠੇ ਆ ਘਰ-ਬਾਰ ਛੱਡ ਕੇ ਨੀ,
ਤੈਨੂੰ ਵੀ ਸੜਕਾਂ ਤੇ ਲੈ ਆਉਣਾ ਜਾਣਦੇ ਹਾਂ,
ਮਾਂਵਾਂ ਵਰਗੀਆਂ ਜ਼ਮੀਨਾਂ ਨੂੰ ਖੋਹਣ ਨੂੰ ਫਿਰਦੀ ਏ,
ਸਾਡੀਆਂ ਹੀ ਜ਼ਮੀਨਾਂ ‘ਚ ਸਾਨੂੰ ਮਜ਼ਦੂਰ ਬਣਾਉਣ ਨੂੰ ਫਿਰਦੀ ਏ,
ਚੁੱਪ-ਚਾਪ ਬਿੱਲ ਮਾਫ਼ ਕਰਲਾ ਸਰਕਾਰੇ ਨੀ,
ਅਸੀਂ ਹਿਥਆਰ ਚੁੱਕਣਾ ਵੀ ਜਾਣਦੇ ਹਾਂ,
ਅਸੀਂ ਗੱਭਰੂ ਪੁੱਤ ਕਿਸਾਨਾਂ ਦੇ
ਆਪਣੇ ਹੱਕਾਂ ਲਈ ਜੇ ਲੜਨਾ ਜਾਣਦੇ ਹਾਂ ਤੇ
ਮਾਰਨਾ ਵੀ ਜਾਣਦੇ ਹਾਂ। ਕਿਸਾਨ ਏਕਤਾ ਜਿੰਦਾਬਾਦ।

Loading views...


ਬਾਈ ਹੀ ਹੋਤਾ ਹੈ ਜਿਸਕਾ ਦਿਲ ਇਤਨਾ ਬੜਾ ਹੋਤਾ ਹੈ,
ਲੱਖ ਗਲਤੀਆਂ ਕਰਨੇ ਕੇ ਬਾਦ ਵੀ ਅਪਨਾ ਲੇਤਾ ਹੈ,

Loading views...

ਇਕ ਮੁੰਡਾ ਪੇਟਰੋਲ ਪੰਪ ਤੇ ਤੇਲ ਪਾਉਣ ਲਈ ਗਿਆ ਸੀ ਤੇ ਕਿਹਾ ਕੀ
ਵੇ 50 ਰੁਪਏ ਦਾ ਤੇਲ ਪਾ ਦੇ
ਤੇ ਪੰਪ ਤੇ ਖੜ੍ਹੇ ਬੰਦੇ ਨੇ ਕਿਹਾ
ਭਾਈ motorcycle ਦੀ ਚੇਨ ਨੂੰ ਲੋਣਾ। 🤪 🤣🤣

Loading views...

ਤੂੰ ਸਾਡੇ ਨੇੜੇ ਤਾਂ ਆਹੀ ।।
ਪਰ ਅਵਸੋਸ ਤੂੰ ਸਾਡੇ ਦਿਲ ।।
ਦੇ ਨੇੜੇ ਨਾਂ ਆ ਸੱਕੀ।।
Preet //

Loading views...


ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਤੁਸੀ ਦੁਖੀਆਂ ਦੇ ਦੁੱਖ ਕੱਟ ਦਿੱਤੇ , ਜਿਨਾ ਕੀਤੇ ਤੁਹਾਡੇ ਦੀਦਾਰੇ ਜੀ ।
ਰਾਣੀ ਮੈਣੀ ਦਾ ਭਰਮ ਕੱਢ ਦਿੱਤਾ , ਕੀਤੇ ਬੰਗਲੇ ਵਿੱਚ ਉਤਾਰੇ ਜੀ।
ਕੀਤੇ ਦਿੱਲੀ ਦੇ ਵਿੱਚ ਠੀਕ ਰੋਗੀ , ਜਿਨਾ ਦੇ ਨਾ ਕੋਈ ਸਹਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ।
ਤੇਰੇ ਦਰ ਤੇ ਪੰਡਤ ਹੰਕਾਰ ਕੀਤਾ , ਤੁਸਾ ਕੀਤੇ ਉਸ ਦੇ ਨਿਸਤਾਰੇ ਜੀ ।
ਜੋ ਗੂੰਗਾ ਛੰਜੂ ਨਾ ਬੋਲ ਸਕੇ , ਕਰਵਾਏ ਗੀਤਾ ਦੇ ਅਰਥ ਸਾਰੇ ਜੀ ।
ਔਰੰਗਾ ਤਹਾਨੂੰ ਮਿਲਣ ਆਇਆ , ਨਾ ਪਾਪੀ ਨੂੰ ਦਿੱਤੇ ਦੀਦਾਰੇ ਜੀ।
ਦੁੱਖੀ ਸੰਗਤਾ ਨੂੰ ਗਲ ਲਾਇਆ , ਤੁਸੀ ਹੋ ਰੱਬ ਦੇ ਰੂਪ ਨਿਆਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਤੁਸੀ ਅੱਠਵੀਂ ਜੋਤ ਗੁਰੂ ਨਾਨਕ ਦੀ,ਗੁਰੂ ਹਰਿ ਰਾਇ ਦੇ ਦੁਲਾਰੇ ਜੀ ।
ਗੁਰੂ ਹਰਿਕ੍ਰਿਸ਼ਨ ਜੀ ਨਾਮ ਸੋਹਣਾ , ਮੈ ਰੂਪ ਤੋ ਜਾਵਾ ਬਲਿਹਾਰੇ ਜੀ ।
ਉਸ ਦੇ ਦੁਖ ਸਭ ਕੱਟ ਦਿੱਤੇ , ਜੋ ਆਇਆ ਤੁਹਾਡੇ ਦਰਬਾਰੇ ਜੀ ।
ਮਿਹਰ ਕਰੋ ਸੰਗਤ ਤੇ ਗੁਰੂ ਜੀ , ਨਾ ਆਉਣ ਦੁਖ ਕਦੇ ਦੁਬਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾਂ ਤੋ ਬਲਿਹਾਰੇ ਜੀ ।
ਗੁਰੂ ਜੀ ਦੇ ਉਪਦੇਸ਼ ਗੁਰਬਾਣੀ ਦਾ , ਕੁਲ ਲੋਕ ਤੁਸਾ ਨੇ ਤਾਰੇ ਜੀ ।
ਹਰ ਸਿੱਖ ਸਰਧਾ ਨਾਲ ਭਰ ਜਾਂਦਾ , ਜਦ ਸੁਣਦਾ ਬੋਲ ਪਿਆਰੇ ਜੀ ।
ਉਹ ਧਰਤੀ ਪੂਜਣਯੋਗ ਹੋ ਗਈ , ਜਿਥੇ ਕੀਤੇ ਤੁਸਾ ਉਤਾਰੇ ਜੀ ।
ਜੋਰਾਵਰ ਵਰਗੇ ਵੀ ਤਾਰ ਦਿਉ , ਕਰਾ ਅਰਦਾਸ ਤੇਰੇ ਦੁਵਾਰੇ ਜੀ ।
ਮੇਰੇ ਬਾਲਾ ਪ੍ਰੀਤਮ ਪਿਆਰੇ ਜੀ , ਤੇਰੇ ਦਰਸ਼ਨਾ ਤੋ ਬਲਿਹਾਰੇ ਜੀ ।
ਜੋਰਾਵਰ ਸਿੰਘ ਤਰਸਿੱਕਾ ।

Loading views...


ਹੋ ਕਿਹੜਾ ਬੰਦਾ ਕਿੱਥੋਂ ਤੱਕ ਸੋਚ ਰੱਖਦਾ
ਗੱਲ ਸਾਰੀ ਹੁੰਦੀ Circle ਦੀ,
ਜਦੋਂ ਸੀਗਾ ਮਾੜਾ ਟਾਈਮ ਯਾਰੀ ਉਦੋਂ ਦੀ ਆ ਕਾਈਮ
ਸਾਨੂੰ ਲੋੜ ਨਾ Rehearsal ਦੀ,
ਜੇ ਖੁਸ਼ੀ ਵਿੱਚ ਆਪਣਾ ਸ਼ਾਮਿਲ ਨਾ ਹੋਇਆ
ਲੈਣਾ ਭਰ ਕੇ ਗੱਲੇ heeriye,
ਯਾਰੀ ਪਿੱਛੇ ਡੁੱਬ ਜਾ ਗੇ ਕੋਈ ਗੱਲ ਨੀ,
ਪਰ ਤਰਦੇ ਨੀ ਕੱਲੇ heeriye,
ਹਰਿਆਂ ਤੋਂ ਦੱਸ ਅਸੀਂ ਕੀ ਕਰਨਾ
ਜਦੋਂ ਹੀਰੇ ਬੰਦੇ ਪੱਲੇ heeriye.

Loading views...

ਅਪ੍ਰੇਲ ਫੂਲ ਕਾ ਤੋ ਏਕ ਬਹਾਨਾ ਹੇ ਜਨਾਬ
ਜਹਾਂ ਪਰ ਤੋ ਲੋਗ ਰੋਜ ਬੇਵਕੂਫ ਬਨਾਤੇ ਹੇ

Loading views...


ਦੋਸਤੀ ਤੋਂ ਮਹੁੱਬਤ ਹੋ ਸਕਦੀ ਪਰ,
ਮਹੁੱਬਤ ਤੋਂ ਮੁੜ ਦੋਸਤੀ ਨਈ ਹੋ ਸਕਦੀ,

Loading views...

ਅੱਜ ਕੱਲ ਲਾਇਬੇਰੀਆਂ ਤੋਂ ਵੱਧ ਬਿਊਟੀ ਪਾਰਲਰ ਹਨ
ਕਿਉਂਕੀ ਅਕਲਾਂ ਨਾਲੋਂ ਵੱਧ ਸ਼ਕਲਾਂ ਦਾ ਮੁੱਲ ਹੈ

Loading views...

ਲੋਗ ਦੀਵਾਨੇ ਹੈ ਬਨਾਵਟ ਕੇ,
ਹਮ ਕਹਾਂ ਜਾਏ ਸਾਦਗੀ ਲੇਕਰ,

Loading views...