Sub Categories
ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ
ਕੰਡਕਟਰ ਦੀ ਨਜਰ ਭੁੰਜੇ ਡਿੱਗੇ ਬਟੂਏ ਤੇ ਜਾ ਪਈ !
.
ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ !
.
ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ
ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ ਲੈ ਜਾਵੋ !
.
ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਤੇ ਕਹਿੰਦਾ
ਕੇ ਪੁੱਤ ਇਹ ਮੇਰਾ ਗੁਆਚਾ ਹੋਇਆ ਬਟੂਆ ਹੈ ਤੇ
ਇਸਦੀ ਨਿਸ਼ਾਨੀ ਇਹ ਹੈ ਕੇ ਵਿਚ ਬਾਬੇ ਨਾਨਕ
ਦੀ ਫੋਟੋ ਲੱਗੀ ਹੈ !
.
ਕਹਿੰਦਾ ਬਾਪੂ ਸਾਬਿਤ ਕਰਨਾ ਪਊ ਕੇ ਇਹ ਤੇਰਾ ਹੈ …
ਬਾਬੇ ਨਾਨਕ ਦੀ ਫੋਟੋ ਤੇ ਹਰੇਕ ਦੇ ਬਟੂਏ ਚੋਂ ਮਿਲ ਜਾਊ ..
ਨਾਲੇ ਇਹ ਦੱਸ ਕੇ ਬਟੂਏ ਵਿਚ ਤੈਂ ਆਵਦੀ ਫੋਟੋ ਕਿਓਂ
ਨਹੀਂ ਲਾਈ …..?
.
ਬਜ਼ੁਰਗ ਲੰਮਾ ਸਾਹ ਲੈ ਕਹਿੰਦਾ ਪੁੱਤ ਗੱਲ ਥੋੜੀ ਲੰਮੀ ਹੈ
ਧਿਆਨ ਨਾਲ ਸੁਣੀ … ਇਹ ਬਟੂਆ ਨਿੱਕੇ ਹੁੰਦਿਆਂ
ਮੇਰੇ ਬੇਬੇ ਬਾਪੂ ਨੇ ਲੈ ਕੇ ਦਿੱਤਾ ਸੀ ..
.
ਨਾਲੇ ਰੋਜ ਰੋਜ ਪੈਸੇ ਦਿੰਦੇ ਸੀ ਖਰਚਣ ਨੂੰ ..
ਬੜੇ ਚੰਗੇ ਲੱਗਦੇ ਸੀ …ਇੱਕ ਦਿਨ ਇਸ ਬਟੂਏ
ਵਿਚ ਓਹਨਾ ਦੀ ਫੋਟੋ ਲਾ ਲਈ !
.
ਫੇਰ ਜੁਆਨ ਹੋਇਆ …ਖੁੱਲੀ ਖੁਰਾਕ ..ਗੱਲਾਂ ਦਾ
ਲਾਲ ਸੂਹਾ ਰੰਗ ..ਫੜਕਦੇ ਡੌਲੇ ..
ਜੁਆਨੀ ਵਾਲਾ ਜ਼ੋਰ ..ਘੰਟਿਆਂ ਬੱਦੀ ਸ਼ੀਸ਼ੇ ਅੱਗੇ ਖਲੋਤਾ ਆਪਣੇ
ਆਪ ਨੂੰ ਦੇਖਦਾ ਰਹਿੰਦਾ ਸੀ ….
.
ਭੁਲੇਖਾ ਪੈ ਗਿਆ ਕੇ ਸ਼ਾਇਦ ਦੁਨੀਆ ਦਾ ਸਭ ਤੋਂ
ਖੂਬਸੂਰਤ ਤੇ ਤਾਕਤਵਰ ਇਨਸਾਨ ਮੈਂ ਹੀ ਸਾਂ !
ਜੁਆਨੀ ਦੇ ਲੋਰ ਵਿਚ ਇੱਕ ਦਿਨ ਬਟੂਏ ਚੋਂ ਮਾਪਿਆਂ ਦੀ
ਫੋਟੋ ਕੱਢੀ ਤੇ ਆਪਣੇ ਆਪ ਦੀ ਲਾ ਲਈ…!
.
ਫੇਰ ਵਿਆਹ ਹੋ ਗਿਆ ..ਸੋਹਣੀ ਵਹੁਟੀ ਦੇਖ ਸਰੂਰ ਜਿਹਾ ਚੜ
ਗਿਆ .. ਆਪਣੀ ਫੋਟੋ ਕੱਢੀ ਤੇ ਉਸਦੀ ਲਾ ਲਈ …!
.
ਫੇਰ ਸੋਹਣੇ ਪੁੱਤ ਨੇ ਘਰ ਜਨਮ ਲਿਆ …
ਗਿੱਠ ਗਿੱਠ ਭੋਇੰ ਤੋਂ ਉਚਾ ਹੋ ਹੋ ਤੁਰਨ ਲੱਗਿਆ ..
ਜੁਆਨ ਹੁੰਦਾ ਪੁੱਤ ਦੇਖ ਇੱਕ ਦਿਨ ਬਟੂਏ ਚੋਂ
ਵਹੁਟੀ ਦੀ ਫੋਟੋ ਕੱਢ ਪੁੱਤ ਦੀ ਲਾ ਲਈ…!
.
ਫੇਰ ਸਮੇ ਦਾ ਚੱਕਰ ਚਲਿਆ …ਜੁਆਨੀ ਵਾਲਾ ਜ਼ੋਰ ਜਾਂਦਾ ਰਿਹਾ ..
ਮਾਂ ਪਿਓ ਵੀ ਤੁਰ ਗਏ ਦੁਨੀਆ ਤੋਂ ..ਵਹੁਟੀ ਵੀ
ਸਦਾ ਵਾਸਤੇ ਸਾਸਰੀ ਕਾਲ ਬੁਲਾ ਗਈ ਇੱਕ ਦਿਨ !
.
ਫੇਰ ਇੱਕ ਦਿਨ ਜਿਹੜੇ ਪੁੱਤ ਤੇ ਇਨਾਂ ਮਾਣ ਸੀ ਉਹ ਵੀ ਕੱਲਾ
ਛੱਡ ਟੱਬਰ ਲੈ ਦੂਜੇ ਸ਼ਹਿਰ ਚਲਿਆ ਗਿਆ …
ਤੇ ਜਾਂਦਿਆਂ ਕਹਿ ਗਿਆ ਮਗਰੇ ਨਾ ਆਵੀਂ ..
ਘਰੇ ਕਲੇਸ਼ ਪੈਂਦਾ !
.
ਫੇਰ ਇਕ ਦਿਨ ਸਾਰਾ ਕੁਝ ਗੁਆ ਮੱਸਿਆ ਦੇ ਮੇਲੇ
ਵਿਚ ਕਮਲਿਆਂ ਵਾੰਗ ਕੱਲੇ ਤੁਰੇ ਫਿਰਦੇ ਨੂੰ ਬਾਬੇ ਨਾਨਕ ਦੀ
ਫੋਟੋ ਦਿਸ ਪਈ …ਓਸੇ ਵੇਲੇ ਮੁੱਲ ਲੈ ਬਟੂਏ ਵਿਚ ਲਾ ਲਈ..
.
.ਬਸ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਬਾਬਾ ਨਾਨਕ ..
ਜਿੰਦਗੀ ਦੀ ਗੱਡੀ ਤੁਰੀ ਜਾਂਦੀ ਇਸੇ ਤਰਾਂ ..
ਕਈ ਵਾਰੀ ਗੱਲਾਂ ਕਰ ਲਾਈਦੀਆਂ ਦੁੱਖ ਸੁਖ
ਕਰ ਲਈਦੇ ਬਾਬੇ ਨਾਨਕ ਨਾਲ !
.
ਬੁੱਤ ਬਣੇ ਕੰਡਕਟਰ ਨੇ ਬਾਪੂ ਨੂੰ ਬਟੂਆ ਮੋੜ
ਦਿੱਤਾ ਤੇ ਬਾਪੂ ਆਪਣੇ ਰਾਹ ਪੈ ਗਿਆ !
.
ਥੋੜੀ ਦੇਰ ਬਾਅਦ ਅੱਖਾਂ ਪੂੰਝਦਾ ਕੰਡਕਟਰ
ਅੱਡੇ ਤੇ ਹੀ ਫੋਟੋਆਂ ਕਲੰਡਰਾਂ ਵਾਲੀ ਦੁਕਾਨ
ਤੇ ਖਲੋਤਾ ਦੁਕਾਨਦਾਰ ਨੂੰ ਕਹਿ ਰਿਹਾ ਸੀ ..
.
” ਭਾਈ ਸਾਬ ਇੱਕ ਬਾਬੇ ਨਾਨਕ ਦੀ ਫੋਟੋ ਦੇਣਾ.. ਬਟੂਏ ਵਿਚ ਲਾਉਣੀ ਹੈ ”
ਰੱਬ ਰਾਖਾ
.
(ਲਿਖਣ ਵਾਲੇ ਦਾ ਧੰਨਵਾਦ)
Loading views...
ਚੇਤੇਆ ਚੋ ਜਾਣਾ ਨਹੀਓ ਤੇਰਾ ਨਾਂ ਕੱਡਿਆ
ਓਸੇ ਵੇਲੇ ਮਰਜੂ ਜੇ ਹੱਥ ਮੇਰਾ ਛੱਡਿਆ…।।।
Loading views...
ਗਿਨਤੀ ਨਹੀਂ ਅਾੳੁਂਂਦੀ ਮੇਰੀ ਮਾਂ ਨੂੰ ਯਾਰੋ ,
ਮੈਂ ਰੋਟੀ ੲਿਕ ਮੰਗਦਾ ਹਾਂ,ੳੁਹ ਹਮੇਸ਼ਾਂ ਦੋ ਲੈ ਕੇ ਅਾੳੁਂਦੀ ਹੈ☺
.
ਜਨਤ ਦਾ ਹਰ ਪਲ…ਦੀਦਾਰ ਕੀਤਾ ਸੀ,
ਗੋਦ ਵਿਚ ੳੁਠਾ ਕੇ ਜਦੋਂ ਮਾਂ ਨੇ ਪਿਅਾਰ ਕੀਤਾ ਸੀ!
.
ਸਭ ਕਹਿ ਰਹੇ ਹਨ ਅਜ ਮਾਂ ਦਾ ਦਿਨ ਹੈ,
ੳੁਹ ਕਿਹੜਾ ਦਿਨ ਹੈ ,
ਜੋ ਮਾਂ ਦੇ ਬਿਨ ਹੈ !
.
ਸਨਾਟਾ ਛਾ ਗਿਅਾ ਬਟਵਾਰੇ ਦੇ ਕਿਸੇ ਵਿਚ….🙏
ਜਦ ਮਾਂ ਨੇ ਪੁਛਿਅਾ ਮੈਂ ਹਾਂ ਕਿਸ ਦੇ ਹਿਸੇ ਵਿਚ….!!!
.
✍…ਘਰ ਦੀ ੲਿਸ ਵਾਰ ਮੁਕੰਮਲ ਤਲਾਸ਼ੀ ਲਵਾਂਗਾ ਮੈਂ !
ਪਤਾ ਨਹੀਂ ਗਮ ਛਿਪਾ ਕੇ ਮਾਂ ਬਾਪ ਕਿਥੇ ਰਖਦੇ ਸਨ…?☺
.
ੲਿਕ ਚੰਗੀ ਮਾਂ ਹਰ ਕਿਸੇ ਦੇ ਕੋਲ ਹੁੰਦੀ ਹੈ ਲੇਕਿਨ…
ੲਿਕ ਚੰਗੀ ਅੋਲਾਦ ਹਰ ਮਾਂ ਬਾਪ ਦੇ ਕੋਲ ਨਹੀਂ ਹੁੰਦੀ….
.
ਜਦ ਜਦ ਲਿਖਿਅਾ ਕਾਗਜ਼ ਤੇ ਮਾਂ ਦਾ ਨਾਮ,
ਕਲਮ ਅਦਬ ਨਾਲ ਬੋਲ ੳੁਠੀ,ਹੋ ਗੲੇ ਚਾਰੋਂ ਧਾਮ!
.
ਮਾਂ ਤੋਂ ਛੋਟਾ ਕੋੲੀ ਸ਼ਬਦ ਹੋਵੇ ਤਾਂ ਦਸਣਾ..
ੳੁਸ ਤੋਂ ਵਡਾ ਵੀ ਹੋਵੇ ਤਾਂ ਵੀ ਦਸਣਾ..!
.
ਮੰਜਲ ਦੂਰ ਤੇ ਸਫਰ ਬਹੁਤ ਹੈ,
ਛੋਟੀ ਜਹੀ ਜਿੰਦਗੀ ਦਾ ਫਿਕਰ ਬਹੁਤ ਹੈ!
ਮਾਰ ਛਡਦੀ ੲਿਹ ਦੁਨੀਅਾਂ ਕਦੋਂ ਦੀ ਸਾਨੂੰ..
ਪਰ ਮਾਂ ਦੀਅਾਂ ਦੁਅਾਵਾਂ ਦਾ ਅਸਰ ਬਹੁਤ ਹੈ! 🙂
.
👵 ਮਾਂ ਨੂੰ ਦੇਖ ਮੁਸਕਰਾ ਲਿਅਾ🙂 ਕਰੋ..
ਕੀ ਪਤਾ ਕਿਸਮਤ ਵਿਚ ਹੱਜ ਲਿਖਿਅਾ ਹੀ ਨਾ ਹੋਵੇ…
.
ਮੋਤ ਦੇ ਲੲੀ ਹਨ ਬੜੇ ਰਾਹ, ਪਰ..
ਜਨਮ ਲੈਣ ਲੲੀ ਕੇਵਲ
ਮਾਂ✍
.
ਮਾਂ ਦੇ ਲੲੀ ਕੀ ਲਿਖਾਂ? ਮਾਂ ਨੇ ਖੁਦ ਮੈਨੂੰ ਲਿਖਿਅਾ ਹੈ✍🙏😘
.
ਦਵਾ ਅਸਰ ਨਾ ਕਰੇ ਤਾਂ ਨਜਰ ੳੁਤਾਰਦੀ ਹੈ,
ਮਾਂ ਹੈ ਜਨਾਬ …
ਕਿਥੇ ਹਾਰਦੀ ਹੈ!
ਚੰਗਾ ਲਗੇ ਤਾਂ ਅਗੇ ਜਰੂਰ ਭੇਜਣਾ
ਮਾਂ.. ਅਾਖਰ.. ਮਾਂ.. ਹੁੰਦੀ ਹੈ
Loading views...
ਉਹਦੀ ਇੱਕ ਗੱਲ ਨੇ ਮੈਨੂੰ ਖਾਮੋਸ਼ ਕਰਤਾ,
ਕਹਿੰਦੀ ਜੇ ਤਕਲੀਫ ਸਹਿਣੀ ਨੀ ਆਉਂਦੀ ਤਾਂ ਪਿਆਰ ਕਿਉਂ ਕੀਤਾ..
Loading views...
ਕਮਲੀ ਕਹਿੰਦੀ 😘ਮੁੰਡਾ ਓ ਚਾਹੀਦਾ
ਜਿਸ ਨੂੰ ਉਂਜ ਤਾਂ ਕੁੜੀਆਂ ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾਂ ਕਿਸੀ ਹੋਰ ਦੀ ਲੋੜ ਨਾ ਹੋਵੇ…….
Loading views...
ਬੇਅਕਲੇ ਬੇਈਮਾਨ ਜਿਹੇ ਹਾਂ
ਗੁੰਮਸੁੰਮ ਤੇ ਗੁਮਨਾਮ ਜਿਹੇ ਹਾਂ
ਤੈਨੂੰ ਨਜਰੀ ਕਿਦਾ ਅਾਵਾਗੇ..
ਤੂੰ ਖਾਸ ਏ ਤੇ ਅਸੀ ਆਮ ਜਿਹੇ ਹਾਂ..
Loading views...
ਮਿੱਤਰੋ
ਅੱਜ ਰਾਤ 12 ਵਜੇ ਤੋਂ
9 ਨਵੰਬਰ ਚਾਲੂ ਹੋ ਜਾਵੇਗਾ ।
ਘਬਰਾਓ ਨਹੀ । ।
– ਨਰਿੰਦਰ ਮੋਦੀ
Loading views...
ਨਾ ਸਮਝੇ ਕੋਈ ਰਿਸ਼ਤਾ, ਜਿਸਮ ਦੀ ਤਾਕ ‘ਚ ਰਹਿੰਦੇ ਨੇ,
.
.
“ਹੋਣ ਜੇ ਧੀਆਂ ਸਭਦੇ, ਤਾਂ ਔਕਾਤ ‘ਚ ਰਹਿੰਦੇ ਨੇ,
Loading views...
ਅੱਜ ਦਾ ਗਿਆਨ”
.
ਜੇਕਰ ਤੁਸੀਂ ਸੋਚਦੇ ਹੋ ਕਿ ਕਾਸ਼ ਤੁਹਾਡੀ ਸ਼ਾਦੀ ਤੁਹਾਡੀ
ਸਾਲੀ ਨਾਲ ਹੁੰਦੀ ਤਾਂ ਵਧੀਆ ਹੁੰਦਾਂ।
..
ਯਕੀਨ ਕਰੋ ਤੁਹਾਡਾ
ਸਾਢੂ ਵੀ ਬਿੱਲਕੁੱਲ ਇੰਝ ਹੀ ਸੋਚਦਾ ਹੈ
Loading views...
ਪੱਪੁ ਆਪਣੇ ਸਹੁਰੇ-ਘਰ ਵਿੱਚ ਗੁਰੁਜੀ ਦਾ ਪ੍ਰਵਚਨ ਸੁਣਨ ਗਿਆ !
ਗੁਰੁਜੀ ਬੋਲੇ , ਜੋ – ਜੋ ਸਵਰਗ ਜਾਣਾ ਚਾਹੁੰਦਾ ਹੈ ,
ਉਹ ਆਪਣਾ ਹੱਥ ਉੱਤੇ ਕਰੇ !
ਪੱਪੁ ਦੀ ਪਤਨੀ ਅਤੇ ਸੱਸ ਨੇ ਹੱਥ ਉੱਤੇ ਚੁੱਕਿਆ !
ਗੁਰੂ ਜੀ ਨੇ ਪੱਪੁ ਜੀ ਨੂੰ ਪੁੱਛਿਆ , ਕੀ ਤੁਸੀਂ ਸਵਰਗ ਨਹੀਂ ਜਾਣਾ ਚਾਹੁੰਦੇ ?
ਪੱਪੁ – ਗੁਰੁਜੀ , ਇਹ ਦੋਨੋ ਚੱਲੀਆਂ ਜਾਣਗੀਆਂ ਤਾਂ ਇਹੀ ਸਵਰਗ ਹੋ ਜਾਵੇਗਾ . . .
ਗੁਰੂਜੀ ਆਪਣੇ ਚੇਲਿਆਂ ਨੂੰ ਬੋਲੇ ਇਸ ਗਿਆਨੀ ਪੁਰਖ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕਰੋ ।
Loading views...
ਸਾਲ ਵਿੱਚ ਇਹੀ ਮਹੀਨਾ ਹੁੰਦਾ ਹੈ ਜਦੋਂ
ਘਰ ਵਿੱਚ ਸਭ ਤੋਂ ਜ਼ਿਆਦਾ ਲੜਾਈ ਹੁੰਦੀ ਹੈ ,
ਖਾਸਕਰ ਪਤੀ ਪਤਨੀ ਵਿੱਚ , 👩❤️💋👨
ਕਾਰਨ 🤨
.
.
.
.
.
ਪੱਖਾ ਚੱਲੇਗਾ ਜਾਂ ਨਹੀਂ
ਚੱਲੇਗਾ ਤਾਂ ਕਿੰਨੇ ਨੰਬਰ ਉੱਤੇ
Loading views...
ਰਾਤ ਮੇਰੇ ਸੁਪਨੇ ‘ਚ ”ਧਰਮਰਾਜ ਆਇਆ…!
ਕਹਿੰਦਾ ਬੋਲ ਤੈਨੂੰ ਕੀ ਚਾਹੀਦਾ….? .
.
ਮੈਂ ਕਿਹਾ . . .??.
.
..
.
.
.
ਮੈਨੂੰ ‘ਜੈਗੂਆਰ (Jaguar) ਲੈਦੋ….!
.
.
.
.
ਕਹਿੰਦਾ……..?
..
.
…
.
.
.
.
.
.
ਮੈਂ ਤਾਂ ਆਪ ਝੋਟੇ ਤੇ ਘੁੰਮਦਾ ਤੈਨੂੰ ਜੈਗੂਆਰ ਕਿਵੇਂ ਲੈ ਦਵਾਂ…
Loading views...
ਫੇਸਬੁਕ ਉੱਤੇ ਸਿਰਫ ਉਹੀ ਚੀਜਾਂ
ਪੋਸਟ ਕਰਨੀਆਂ ਚਾਹੀਦੀਆਂ ਹਨ ,
ਜਿਨ੍ਹਾਂ ਨੂੰ ਵਿਆਹ ਤੈਅ ਹੋਣ ਦੇ ਇੱਕ
ਦਿਨ ਬਾਅਦ delete ਨਾ ਕਰਨਾ ਪਵੇ !
Loading views...
ਸਵੇਰੇ 2 : 45 ਤੇ ਸਹੇਲੀ ਦਾ msg ਆਇਆ
I really need to talk to you ,
ਮੈਂ ਪੁੱਛਿਆ ਸਭ ਖੈਰਿਅਤ ?
ਤਾਂ ਉਹ ਬੋਲੀ ਇਹ ਸਭ ਛੱਡ ,
Whatsapp ਤੇ DP ਬਦਲੀ ਆ ,
ਦੱਸ ਕਿਦਾਂ ਦੀ ਆ
Loading views...
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ,
ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …
ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
Loading views...
ਉਹ ਕਹਿੰਦੀ ਤੂੰ ਆਪਣੇ yarra ਦੀ
ਕਦੇ ਗੱਲ ਨੀ ਮੋੜਦਾ
ਮੈਂ ਕਿਹਾ ਝੱਲੀਏ ਕੋਈ
ਰੱਬ ਦਾ ਕਿਹਾ ਵੀ ਮੋੜਦਾ
Loading views...