Sub Categories

ਬਕਵਾਸ ਆ ਇਹ ਸਭ ਕੀ, ਕੁੜੀਆਂ ਪੈਸੇ ਤੇ
ਗੱਡੀਆਂ ਕਾਰਾ ਤੇ ਮਰਦੀਆਂ ਨੇ,
ਇਹ ਵਿਚਾਰੀਆਂ ਕੰਨਿਆ ਦੇਵੀਆਂ ਤਾ ਬੱਸ ,
ਪੰਪਾ ਦੀਆਂ ਭੁੱਖੀਆਂ ਹੁੰਦੀਆ ਨੇ

Loading views...



ਮੰਨਿਆ ਕੀ ਜੋੜੀਆਂ ਉੱਪਰ ਬਣਦੀਆਂ ਨੇ
ਪਰ ਜੇ ਹੇਠਾਂ ਆਲੀ ਰਿਪਲਾਈ
ਕਰੂ ਤਾਂ ਹੀ ਗੱਲ ਬਣੂ 😑

Loading views...

ਦੁਖ ਕੱਟ ਦੁਨੀਆਂ ਦੇ ਵੰਡ ਖ਼ੁਸ਼ੀਆਂ ਖੇੜੇ
ਅਰਦਾਸ ਮਾਲਕਾ ਚਰਨਾਂ ਵਿਚ ਤੇਰੇ

Loading views...

ਇੱਕ ਅੱਖਰ ਵਿੱਚ ਲਿਖਣਾ ਚਾਹਿਆ ਜਦ
ਮੈ ਰੱਬ ਦਾ ਨਾਂ,
ਲੋੜ ਪਈ ਨਾ ਸੋਚਣ ਦੀ , ਫਿਰ ਲਿਖ ਦਿੱਤਾ ਮੈ
“ਮਾਂ”

Loading views...


ਕੁੱਝ ਰਿਸ਼ਤਿਆਂ ਦਾ ਨਾਮ ਨਹੀਂ ਹੁੰਦਾ
ਨਿਭਾਏ ਜਾਂਦੇ ਨੇ ਰੂਹ ਤੋਂ ਜਿਸਮ ਖਤਮ ਹੋ ਜਾਣ ਤੱਕ,
ਕੁੱਝ ਜਖਮਾਂ ਦੀ ਕੋਈ ਦਵਾਈ ਨਹੀਂ ਹੁੰਦੀ
ਮੁਸਕਰਾ ਕੇ ਸਹਿ ਲਏ ਜਾਂਦੇ ਨੇ ਨਾਸੂਰ ਹੋ ਜਾਣ ਤੱਕ,
ਕੁੱਝ ਸੁਪਨਿਆਂ ਦੀ ਪੂਰੇ ਹੋਣ ਦੀ ਆਸ ਨਹੀਂ ਹੁੰਦੀ
ਫਿਰ ਵੀ ਬੁਣ ਲਏ ਜਾਂਦੇ ਨੇ ਉੱਧੜ ਜਾਣ ਤੱਕ,
ਕੁੱਝ ਖਵਾਹਿਸ਼ਾ ਦੀ ਕੋਈ ਉਮਰ ਨਹੀਂ ਹੁੰਦੀ,
ਉਮਰਭਰ ਨਾਲ ਚੱਲਦੀ ਹੈ ਜਿਸਮ ਖਤਮ ਹੋਣ ਜਾਣ ਤੱਕ,
ਕੁੱਝ ਰਸਤਿਆਂ ਦੀ ਕੋਈ ਮੰਜਿਲ ਨਹੀਂ ਹੁੰਦੀ
‘ਮਨ’ ਸਫਰ ਕਰਦੀ ਹੈ ਫਿਰ ਵੀ ਸਾਹ ਰੁਕ ਜਾਣ ਤੱਕ,,,

Loading views...

ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ
ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ

Loading views...


ਸਫਰ ਜਨਮ ਤੋਂ ਮੌਤ ਤੱਕ ਦਾ!
ਪਿੱਛਲੇ ਸਾਲ ਕਿਸੇ ਰਿਸ਼ਤੇਦਾਰ ਦੇ ਸਸਕਾਰ ਉੱਪਰ ਜਾ ਕੇ ਆਇਆ,ਓਥੇ ਸਮਸਾਨ ਘਾਟ ਵਿੱਚ ਕੁੱਝ ਲਿਖਿਆ ਹੋਇਆ ਪੜ੍ਹਿਆ ਜੋ ਦਿਲ ਨੂੰ ਹਲੂਣ ਗਿਆ।ਸਮੇਤ ਤਸਵੀਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਇੱਕ ਪਵਿੱਤਰ ਰਿਸ਼ਤੇ (ਮਾਂ) ਦੀ ਕੁੱਖੋਂ ਜਨਮ ਲੈ ਕੇ ਮੈਂ ਅਣਜਾਣ ਸਫਰ ਉੱਪਰ ਨਿਕਲਿਆ।ਜਾਣੇ ਅਣਜਾਣੇ ਮੇਰੇ ਤੋਂ ਪਤਾ ਨਹੀ ਕਿੰਨੇ ਕੁ ਪੁੰਨ ਅਤੇ ਪਾਪ ਹੋਏ।ਇਸ ਸਫਰ ਦੌਰਾਨ ਮੈਂ ਹਰ ਜਗ੍ਹਾ ਮੇਰੀ ਮੇਰੀ ਕਰਦਾ ਅਖੀਰ ਅਪਣੀ ਅਸਲੀ ਮੰਜ਼ਿਲ ਉੱਤੇ ਇਥੇ ਇਸ ਜਗ੍ਹਾ ਪਹੁੰਚ ਗਿਆ ਹਾਂ,ਇਥੇ ਆ ਕੇ ਪਤਾ ਲੱਗਿਆ ਕਿ ਸਫਰ ਤਾਂ ਮੈਂ ਜਨਮ ਤੋਂ ਮੌਤ ਤੱਕ ਦਾ ਹੀ ਕਰ ਰਿਹਾ ਸੀ, ਜੋ ਅੱਜ ਪੂਰਾ ਹੋ ਗਿਆ।
ਤੁਹਾਡਾ ਸਾਰੇ ਸੱਜਣਾਂ ਦਾ ਮੇਰੇ ਇਸ ਸਫਰ ਵਿੱਚ ਇਥੇ ਤੱਕ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।ਇਸ ਤੋਂ ਅੱਗੇ ਦਾ ਸਫਰ ਮੈਂ ਖੁਦ ਤੈਅ ਕਰਾਂਗਾ✍️
ਭੂਪਿੰਦਰ ਸਿੰਘ ਸੇਖੋਂ

Loading views...


ਕਦੇ ਜ਼ਿੰਦਗੀ ਤੋਂ ਮੈਂ ਹਾਰਿਆ ਸੀ,
ਅੱਜ ਸਭ ਕੁਝ ਰੱਬ ਨੇ ਦਿੱਤਾ ਏ।
ਲੱਖ ਚਾਹੁਣ ਵਾਲੇ ਤੈਨੂੰ ਮਿਲਣੇ ਨੇ,
ਪਿਆਰ ਮਿਲਣਾ ਨਹੀਂ ਜੋ ਮਾਪਿਆਂ ਦਿੱਤਾ ਏ।
ਮਾਂ ਬਾਪ ਹੀ ਨੇ ਹਰ ਵੇਲੇ ਨਾਲ ਖੜਦੇ,
ਬਾਕੀ ਗਿਣੋਦੇ ਤੇਰੇ ਲਈ ਕੀ ਕੀ ਕੀਤਾ ਏ।
✍️ਜਸਪਾਲ ਸਿੰਘ U.A.E

Loading views...

ਜਦ ਜਿਸਮਾ ਦਾ ਪਿਆਰ ਖਤਮ ਹੋ ਜਾਂਦਾ ਹੈ ਤਾਂ,
ਗਿਫਟਾਂ ਨੂੰ ਸੜਕਾ ਤੇ ਸੁੱਟ ਦਿੰਦੇ ਨੇ ਲੋਕ .

Loading views...

ਜਦੋ ਆਪਣਾ ਸਕਾ ਭਰਾ ਨਾਲ ਹੋਵੇ ਫਿਰ
ਦੁਨੀਆਂ ਭਾਵੇ ਜੜਾ ਖ਼ਤਮ ਕਰ ਦੇਵੇ
ਫੇਰ ਵੀ ਖੜੇ ਰਹੋਗੇ

Loading views...


ਪਹਿਲਾਂ ਟੈਲੀਵਿਜ਼ਨ ਚੈਨਲ 2 ਸਨ
ਵੇਖਣ ਵਾਲੇ ਲੋਕ 100 ਸਨ
ਹੁਣ ਟੈਲੀਵਿਜ਼ਨ ਚੈਨਲ 100 ਹਨ
ਵੇਖਣ ਵਾਲੇ ਲੋਕ 2 ਹਨ

Loading views...


ਜਦੋ ਕੁੱਝ ਕਹਿ ਨਾ ਸਕੋ,
ਤਾਂ ਰੋ ਲਿਆ ਕਰੋ ,
ਰੱਬ ਜਾਣਦਾ ਹੈ

Loading views...

ਪੁੱਛਿਆ ਕਿਸੇ ਨੇਂ ਮੈਨੂੰ,ਕਿ ਤੈਨੂੰ ਖੁਸੀਆਂ ਵੰਡਣ ਬਦਲੇ ਕੀ ਮਿਲਦਾ,
ਮੈ ਹੱਸਕੇ ਕਿਹਾ ਕਿ ਦੇਖਿਆ ਸੱਜਣਾਂ ਤੂੰ ਕਦੇ
ਰੇਂਸਮ ਦੇ ਕੀੜੇ ਨੂੰ ਰੇਸਮ ਪਹਿਨਦੇ ਹੋਏ,

Loading views...


ਪਹਿਲੇ ਦਿਨ ਆਈਲੈਟਸ ਦੀ ਕਲਾਸ ਲਾਉਣ ਤੋਂ ਬਾਅਦ
listen ਤਾਂ ਕਰ ਇੱਕ ਗੱਲ ਕਹਿਣੀ ਆ
ਵੇ ਦੱਸ what ਵੇ

Loading views...

ਕੋਈ ਬੱਚਾ ਮਨਪ੍ਰੀਤ ਬਾਦਲ ਦੇ ਘਰ
ਲੋਹੜੀ ਮੰਗਣ ਨੀਂ ਜਾਂਦਾ , ਕਿਉਂਕਿ
ਸਭ ਨੂੰ ਪਤਾ ਖਜ਼ਾਨਾ ਤਾਂ ਖਾਲੀ ਆ
😂😂😂😂

Loading views...

ਨਿਮਰਤਾ ਅਤੇ ਨਿਰਮਾਣਤਾ
ਇੱਕ ਵਾਰ ਬਾਬਾ ਸ਼੍ਰੀ ਚੰਦ ਜੀ ਆਪਣੀ ਕਾਰਭੇਟਾ ਲੈਣ ਲਈ , ਗੁਰੂ ਰਾਮਦਾਸ ਜੀ ਕੋਲ ਆਏ ਨੇ ,,
ਤਾਂ ਗੁਰੂ ਰਾਮਦਾਸ ਜੀ ਦਾ ਲੰਬਾ ਦਾਹੜਾ ਵੇਖਕੇ, ਬਾਬਾ ਸ਼੍ਰੀ ਚੰਦ ਜੀ ਬੋਲੇ ,,
ਬੱਲੇ ਬੱਲੇ ,, ਏਨਾ ਵੱਡਾ ਦਾਹੜਾ ,,
ਬੱਲੇ ਬੱਲੇ, ਏਨਾ ਲੰਬਾ ਦਾਹੜਾ ,,
ਏਨਾ ਸੁਣਦੇ ਹੀ ਧੰਨ ਗੁਰੂ ਰਾਮਦਾਸ ਜੀ ਆਪਣੇ ਦਾਹੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ , ਅਤੇ ਆਖਿਆ, ਮਹਾਂਪੁਰਖੋ ਇਹ ਦਾਹੜਾ ਤੁਹਾਡੇ ਚਰਨ ਝਾੜਨ ਨੂੰ ਰੱਖਿਆ ਹੈ ,,
ਬਾਬਾ ਸ਼੍ਰੀ ਚੰਦ ਜੀ ਨੇ ਦਾਹੜੇ ਦੀ ਕੋਈ ਅਵੱਗਿਆ ਨਹੀਂ ਕੀਤੀ , ਕੋਈ ਅਪਸ਼ਬਦ ਨਹੀਂ ਵਰਤੇ ।
ਗਿਆਨੀ ਸੰਤ ਸਿੰਘ ਜੀ ਮਸਕੀਨ

Loading views...