ਸਰਸਾ ਤੋੰ ਖਿਦਰਾਣੇ ਤਾਂਈ
ਕਿੰਨਾ ਬਣਦਾ ਪੰਧ ਦੱਸਿਓ
ਵਿੱਚ ਵਿਚਾਲੇ ਪੁੱਤ ਖੜ੍ਹੇ ਸੀ
ਕਿੰਨੀ ਉੱਚੀ ਕੰਧ ਦੱਸਿਓ
ਕਿਸ ਸੰਨ ਵਿੱਚ ਆਣ ਬੰਦੇ ਨੇ
ਖੜਕਾਈ ਸੀ ਸਰਹੰਦ ਦੱਸਿਓ
ਸ਼ਹਿਰ ਸੁਨਾਮ ਦਾ ਨਾਲ ਲੰਡਨ ਦੇ
ਕੀ ਬਣਿਆ ਸਨਬੰਧ ਦੱਸਿਓ
ਨਨਕਾਣਾ ਕਦੋੰ ਅਜ਼ਾਦ ਹੋਇਆ ਸੀ
ਲਛਮਣ ਸਿੰਘ ਤੇ ਜੰਡ ਦੱਸਿਓ
ਤੱਤੀ ਤਵੀ ਦਾ ਸੇਕ ਕਿੰਨਾ ਸੀ
ਠੰਡੇ ਬੁਰਜ ਦੀ ਠੰਡ ਦੱਸਿਓ
ਕਦੋਂ ਆਰਤੀ ਗਾਈ ਬਾਬੇ ਨੇ
ਜਪੁਜੀ, ਜਾਪੁ, ਅਨੰਦ ਦੱਸਿਓ
ਕਾਹਤੋਂ ਸੂਰਮੇ ਲਹਾਈ ਖੋਪਰੀ
ਕਿਵੇਂ ਕਟੀਂਦੇ ਬੰਦ ਦੱਸਿਓ
ਕੀਹਨੇ ਨੀਲਾ ਤਾਰਾ ਚਾੜ੍ਹਿਆ
ਕਿਹੜੇ ਸੀ ਰਜ਼ਾਮੰਦ ਦੱਸਿਓ
ਘੁੱਦਿਆ ਕਾਹਤੋਂ ਕੌਮ ਸਾਡੀ ਤੇ
ਕਰੀਚਣ ਲੋਕੀਂ ਦੰਦ ਦੱਸਿਓ
ਕਿੰਨੇ ਪੁੱਤ ਕਮਾਦੋਂ ਲੱਭੇ
ਹਾਲੇ ਕਿੰਨੇ ਨਜ਼ਰਬੰਦ ਦੱਸਿਓ
Sub Categories
ਦੁੱਖਾਂ ਚ ਤੂੰ ਏ,
ਸੁੱਖਾ ਚ ਤੂੰ ਏ,
ਧੁੱਪਾ ਚ ਤੂੰ ਏ ,
ਛਾਂਵਾ ਚ ਤੂੰ ਏ,
ਤੇਰਾ ਨਾਮ ਏ ਵਾਹਿਗੁਰੂ
ਯਾਰਾ ਡੱਕ ਲੈ ਖੂਨੀ ਅੱਖੀਆਂ ਨੂੰ,
ਸਾਨੂੰ ਤੱਕ ਤੱਕ ਮਾਰ ਮੁਕਾਇਆ ਏ..
ਚਮਚੇ ਦਾ ਕੰਮ ਭਰੇ ਬਰਤਨ ਨੂੰ ਖਾਲੀ ਕਰਨਾ ਹੁੰਦਾ
ਇਨਸਾਨੀ ਜਿੰਦਗੀ ਚ ਚਮਚੇ ਉਦੋ ਬਣਦੇ ਆ ਜਦੋ ਕੋਈ ਪਾਵਰ ਚ ਹੋਵੇ ਇੰਨਾ ਚਮਚਿਆ ਦਾ ਕੰਮ ਤੁਹਾਡੇ ਭਰੇ ਬਰਤਨ ਨੂੰ ਖਾਲੀ ਕਰਨਾ ਹੁੰਦਾ ਜਿਉ ਹੀ ਤੁਹਾਡਾ ਬਰਤਨ ਖਾਲੀ ਹੋਵੇਗਾ ਏ ਚਮਚੇ ਸਾਥ ਛਡ ਜਾਦੇ !
ਮੋਬਾਇਲ ਗਲਤ ਨਹੀਂ , ਲੋਕਾਂ ਦੀ ਸੋਚ ਗਲਤ ਹੈ
ਜਿਹੜੇ ਭੈੜੀਆਂ ਚੀਜ਼ਾਂ ਦੀਆਂ ਆਦਤਾਂ ਪਾਉਂਦੇ ਹਨ
ਮੋਬਾਇਲ ਵਿੱਚ ਤਾਂ ਪ੍ਰਮਾਤਮਾ ਦੀ ਬਾਣੀ ਵੀ ਹੈ
ਪੜ੍ਹੇ ਕੌਣ ਸੁਣੇ ਕੌਣ ਤੇ ਅਮਲ ਕਰੇ ਕੌਣ
ਇਨਸ਼ਾਨ ਇੰਨਾ ਕਮਜ਼ੋਰ ਹੈ ਕੀ ਛੋਟਿਆ-ਛੋਟਿਆ ਚੀਜ਼ਾ ਤੋਂ ਡਰ ਜਾਂਦਾ ਹੈ ਪਰ…
ਬਹਾਦਰ ਇੰਨਾ ਹੈ ਕੇ ਗਲਤ ਕਰਨ ਲੱਗਾ…ਰੱਬ ਤੋਂ ਵੀ ਨਹੀ ਡਰਦਾ..!!
ਇਹ ਜੋ ਪਾਣੀਆਂ ਦੀਆਂ ਛੱਲਾ ਨੇ ਇਹਨਾਂ ਸੰਗ ਹੀ ਮੇਰੀਆਂ ਬਾਂਤਾ ਨੇ
ਇਹਨਾਂ ਸੰਗ ਹੀ ਚੜਦਾ ਸੂਰਜ ਇਹਨਾਂ ਸੰਗ ਹੀ ਮੇਰੀਆਂ ਰਾਂਤਾ ਨੇ
ਤੂੰ ਤਾਂ ਸੱਜਣਾ ਖਾਰਾ ਕਹਿ ਕੇ ਤੁਰ ਗਿਆ ਇਹਨਾਂ ਪਾਣੀਆਂ ਨੂੰ
ਜਰਾ ਚਖ ਇਹਨਾਂ ਵਿੱਚ ਹੀ ਘੁਲੀਆ ਮੇਰੇਆ ਹੰਝੂਆ ਦੀਆਂ ਮਿੱਠਾਸਾ ਨੇ .
ਪੈਸੇ ਨਾ ਹੋਣ ਤੇ ਨਿਆ ਦੇ ਲਈ
ਅਦਾਲਤ ਵੱਲ ਦੇਖਣਾ ਵੀ
ਗੁਨਾਹ ਹੈ
ਹੁਣ ਮੋਬਾਈਲ ਰਿਚਾਰਜ 28 ਦਿਨ ਦਾ ਨਹੀਂ
ਸਗੋਂ 30 ਦਿਨ ਦਾ ਹੋਵੇਗਾ, TRAI ਨੇ ਦਿੱਤਾ
ਮੋਬਾਈਲ ਕੰਪਨੀਆਂ ਨੂੰ ਸਖਤ ਨਿਰਦੇਸ਼।
ਬਹੁਤ ਜਰੂਰੀ ਸੀ , ਨਹੀਂ ਤਾਂ ਇਹ ਆਪਣਾ ਹੀ
ਕੈਲੰਡਰ ਬਣਾਈ ਫਿਰਦੇ ਸੀ
ਸਸਤੇ ਜਰੂਰ ਹਾ ਪਰ
ਖੋਟੇ ਨਹੀ
ਮੁੰਡਾ : ਤੋੜਕੇ ਨਿੱਤ ਲਿਆਉਂਦਾ ਸੀ, ਚੇਤੇ ਕਰ ਕੱਲੇ ਕੱਲੇ ਆੜੂ ਨੂੰ,
ਮਾਣ ਰਖਲੀਂ ਐਤਕੀ ਮੁੰਡੇ ਦਾ, ਤੂੰ ਵੋਟ ਪਾ ਦੇਵੀ ਝਾੜੂ ਨੂੰ.
ਕੁੜੀ= ਚੇਤੇ ਆ ਮੈਨੂੰ ਆੜੂਆਂ ਪਿੱਛੇ, ਕੁੱਟਿਆ ਸੀ ਤੈਨੂੰ ਮਾਲੀ ਨੇ,
ਮੈਂ ਵੋਟ ਪਾਊਂਗੀ ਝਾੜੂ ਨੂੰ,ਭਾਵੇਂ ਸਹੁਰੇ ਮੇਰੇ ਅਕਾਲੀ ਨੇ..😂😂😂
ਭੁੱਲਣ ਤੇ ਆਇਆ ਕੋਈ ਵੀ ਭੁੱਲ ਹੀ ਜਾਵੇਗਾ ਤੁਹਾਨੂੰ,
ਕਿਸ਼ਤੀ ਵੀ ਤਾਂ ਪਾਣੀ ਚ ਹੀ ਡੁੱਬਦੀ ਪਾਣੀ ਚ ਰਹਿ ਕੇ ਵੀ,,
ਸ਼ੀਸ਼ਿਆਂ ਵਾਲੇ ਸ਼ਹਿਰ ਦੇ ਵਿਚ ਨੀ
ਕਰੇ ਵਪਾਰ ਤੂੰ ਪੱਥਰਾਂ ਦਾ,
ਕਿਦਾਂ ਹਾਸੇ ਹੱਸ ਲਵੇਂਗੀ
ਦਿਲ ਤੋੜਕੇ ਫੱਕਰਾਂ ਦਾ,
ਕਈ ਵਾਰੀ ਤਾਂ ਪੱਕੇ ਘੜੇ ਵੀ ਡੋਬ ਜਾਂਦੇ
ਕੱਚੇ ਅਕਸਰ ਲਾ ਦਿੰਦੇ ਨੇ ਪਾਰ ਹਾਨਣੇ
ਮੁਠੀਆਂ ਦੇ ਵਿਚ ਭਰਕੇ ਗੱਭਰੂ ਫਿਰਦਾ ਏ
ਕੱਕੇ ਰੇਤੇ ਵਰਗਾ ਤੇਰਾ ਪਿਆਰ ਹਾਨਣੇ
ਨਸ਼ੇ ਵਿੱਚ ਵੱਧ ਘੱਟ ਬੋਲ ਜਾਂਦਾ ਜੋ
ਆਮ ਬੰਦਾ ਉਸ ਦੀ ਜ਼ੁਬਾਨ ਸਮਝੇ,
ਪੜੀ ਲਿਖੀ ਦਾ ਵੀ ਤੇਰਾ ਮੁੱਲ ਕੋਈ ਨਾ
ਜਿਉਂਣ ਜੋਗਾ ਛੱਡਿਆ ਨਾ ਖੁਆਬ ਤੇਰਾ,
ਹੁਣ ਤਾਂ ਜਵਾਨਾ ਉੱਠ ਖੜ ਉਏ
ਹਾਕਮਾਂ ਨੇ ਰੋਲਤਾ ਪੰਜਾਬ ਤੇਰਾ….!
ਕੋਈ ਚਾਰਾ ਨਈ ਦੂਆ ਤੋਂ ਬਿਨਾ
ਕੋਈ ਸੁਣਦਾ ਨਈ ਖੁਦਾ ਤੋਂ ਬਿਨਾ
ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ
ਮੁਸ਼ਕਿਲਾਂ ‘ਚ ਸਾਥ ਨਈ ਦਿੰਦਾ ਕੋਈ
ਹੰਝੂਆਂ ਤੋਂ ਬਿਨਾ
ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ
ਪਰ ਆਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ