Sub Categories

ਬੰਦਿਆ ਨੀਂਦਾਂ ਆਉਣ ਪਿਆਰੀਆਂ
ਦਿਨ ਦੇ ਫਿਕਰ ਤਿਆਗ
ਅੰਮ੍ਰਿਤ ਵੇਲੇ ਜਾਗ ਕੇ ਕਰ
ਉਸ ਰੱਬ ਨੂੰ ਯਾਦ
ਵਾਹਿਗੁਰੂ ਜੀ



ਮੜ੍ਹੀਆਂ ਅੰਦਰ ਦੀਪ ਇਕੱਲਾ,
ਲੜਦਾ ਨਾਲ ਹਨ੍ਹੇਰੇ।
ਕਿਰਪਾ ਗੁਰ ਦੀ ਆਨ ਬਿਰਾਜੀ
ਪੰਥ ਦੇ ਉੱਚ ਬਨੇਰੇ।
ਮਨ-ਮਸਤਕ ਪਰਵਾਜ਼ ਉਚੇਰੀ
ਜੀਰਾਣਾਂ ਥੀਂ ਉੱਡੇ,
ਕਾਲ਼ੀ ਰਾਤ ਕਹਿਰ ਦੀ ਭਾਰੀ
ਲੱਭਦੀ ਨਵੇਂ ਸਵੇਰੇ।”

ਹਮੇਸ਼ਾ ਖੂਬਸੂਰਤ ਬੋਲ ਦਿਲ ਜਿੱਤਦੇ ਨੇ
ਨਾ ਕਿ ਸੋਹਣਾ ਲਿਬਾਸ
ਹਮੇਸ਼ਾ ਚੰਗੇ ਕਿਰਦਾਰ ਨੂੰ ਸਲਾਮਾਂ ਹੁੰਦੀਆਂ ਨੇ
ਨਾ ਕਿ ਸੋਹਣੀਆਂ ਸੂਰਤਾਂ ਨੂੰ

IPL ਵਾਂਗ ਨਿਊਜ਼ ਐਂਕਰਾਂ ਦੀ ਵੀ
ਨਿਲਾਮੀ ਹੋਣੀ ਚਾਹੀਦੀ ਆ ,
ਤਾਂ ਕਿ ਜਨਤਾ ਨੂੰ ਵੀ ਪਤਾ ਹੋਵੇ ਕਿ
ਕਿਹੜੀ ਪਾਰਟੀ ਨੇ ਕਿੰਨੇ ਵਿੱਚ ਖਰੀਦੇ ਨੇ।


ਜਦੋਂ ਤੱਕ ਮੁਸੀਬਤ ਦਾ ਪਤਾ ਨਾਂ ਲੱਗੇ,
ਉਦੋਂ ਤੱਕ ਹੀ ਸਕੂਨ ਹੈ ਜ਼ਿੰਦਗੀ ਵਿੱਚ,,

ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ


ਇਨਸਾਨ ਕਹਿੰਦਾ ਹੈ ਸਮਾਂ ਬਹੁਤ ਤੇਜ਼ ਚੱਲ ਰਿਹਾ ਹੈ
ਪਰ ਅਸਲ ਵਿੱਚ ਇਨਸਾਨ ਹੀ ਸਮੇਂ ਤੋਂ
ਤੇਜ਼ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ


ਸ਼ਾਹਾਂ ਨਾਲੋਂ ਖੁਸ਼ ਨੇ ਮਲੰਗ ਦੋਸਤੋ….
ਗੂੜੇ ਫਿੱਕੇ ਜ਼ਿੰਦਗੀ ਦੇ ਰੰਗ ਦੋਸਤੋ…

ਬਾਗੀ ਹੋਣਾ ਕਦੇ ਵੀ ਗਲਤ ਨਹੀਂ ਹੁੰਦਾ
ਇਹ ਤਾ ਨਿਸ਼ਾਨੀ ਹੈ ਕੇ ਤੁਸੀ ਭੇਡਾਂ ਵਿਚ ਸ਼ਾਮਿਲ ਨਹੀਂ


ਕੁੜੀ ਮੈਨੂ ਕਹਿੰਦੀ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਏ

ਮੈ ਵੀ ਕਿਹ ਦਿੱਤਾ ਜਿਨ੍ਹਾਂ ਰਾਜਸਥਾਨ ਦੇ ਨਲਕੇ ਨੂੰ ਕਰਦੇ ਆ ਲੋਕ


ਅੱਜ ਤਾਂ ਹੱਦ ਹੋਗੀ,
ਹੱਦੋਂ ਵੀ ਵੱਧ ਹੋਗੀ,

ਕੁੜੀ ਨੰਬਰ ਦੇ ਕੇ ਗਈ ਸੀ,
ਚਾਅ ਚਾਅ ਚ ਪ੍ਰਤੀ ਚੱਬ ਹੋ ਗੀ

ਓਸ ਮੋੜ ਤੱਕ ਨਿਭਾਉਣਾ ਜੇ ਤੂੰ ਸਾਥ ਮੇਰਾ
ਚਾਲ ਐਨੀ ਕੁ ਰੱਖੀਂ ਕਿ ਉਹ ਮੋੜ ਹੀ ਨਾ ਆਵੇ ।


ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ,
ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ ਨੇ

ਦਾਲ ਫ੍ਰੀ, ਕਣਕ ਫ੍ਰੀ, ਬਿਜਲੀ ਫ੍ਰੀ, ਪੜ੍ਹ ਲਿਖ ਕੇ ਗੱਭਰੂ ਨੌਕਰੀ ਤੋਂ ਫ੍ਰੀ,
ਰਿਸ਼ਤੇ ਹੋਣੇ ਨਹੀ , ਮੁੰਡੇ ਵਾਹੁਟੀਆਂ ਤੋਂ ਫ੍ਰੀ ,
ਨਸ਼ੇ ਫ੍ਰੀ , ਦਾਦੇ ਦਾਦੀਆਂ , ਪੋਤੇ ਪੋਤੀਆਂ ਤੋਂ ਫ੍ਰੀ ,
ਹੌਲੀ ਹੌਲੀ ਲੀਡਰਾਂ ਨੇ ਸਾਰਾ ਪੰਜਾਬ
ਟੈਂਨਸ਼ਨਾ ਤੋਂ ਫ੍ਰੀ ਕਰ ਦੇਣਾ

ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ
ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥🙏