ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,,
ਅਸੀਂ ਤੋਹਫਾ ਦਰਦ ਦਾ ਲੈ ਚਲੇ….
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ…..
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ…..
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ..

Loading views...



ਕਹਿੰਦੇ ਤੁਹਾਡੇ ਨਾਲ ਜੁੜੀ ਹਰ ਚੀਜ ਪਾੜ ਤੀ A ਬੱਸ ੲਿਕ …
ਯਾਦ ਹੀ ਬਾਕੀ ੲੇ ਚੰਦਰੀ ਨਾ ਤਾ ਅਾੳੁਣੁ ਹੱਟ ਦੀ ੲੇ
ਨਾ ਹੀ ਸਾਨੂੰ ਜਿੳੁਣ ਦਿੰਦੀ…..kaul…,???

Loading views...

ਮੁਹੱਬਤ ਅੱਜ ਦਾ ਨਾਮ ਹੈ ਕੱਲ੍ਹ ਦਾ ਨਹੀਂ ॥ ਕੋਈ ਥੋਨੂੰ ਮੁਹੱਬਤ ਅੱਜ ਹੀ ਕਰ ਸਕਦਾ ਕੱਲ੍ਹ ਨਹੀਂ ਵੀ ਕਰ ਸਕਦਾ ਅਗਲੇ ਦੀ ਮਰਜੀ ਆ ॥ ਆਪਾਂ ਉਮੀਦ ਕਰਦੇ ਹਮੇਸ਼ਾਂ ਦੀ ਤੇ ਹਮੇਸ਼ਾ ਕੁਝ ਨਹੀਂ ਹੁੰਦਾ ॥ ਏਸ ਗੱਲ ਨੂੰ ਦਿਮਾਗ ‘ਚ ਰੱਖੋ ਕੀ ਜੋ ਅੱਜ ਥੋਨੂੰ ਬਹੁਤ ਖਾਸ ਮੰਨਦਾ ਤੇ ਮੁਹੱਬਤ ਕਰਦਾ ਉਹ ਕੱਲ੍ਹ ਨੂੰ ਬਦਲ ਵੀ ਸਕਦਾ ਹੈ ॥ ਤੇ ਇਹਦੇ ‘ਚ ਕੋਈ ਵੀ ਮਾੜੀ ਗੱਲ ਨਹੀਂ ਹੈ ॥ ਉਹਦਾ ਹੱਕ ਹੈ ਬਦਲ ਜਾਣਾ, ਤੇ ਆਪਣਾ ਸਿਰਫ ਮੁਹੱਬਤ ਕਰਨਾ

ਮੁਹੱਬਤ ਕਰਕੇ ਉੱਚੇ ਉੱਠਣਾ ਪੈਂਦਾ ॥ ਆਪਾਂ ਕਿਸੇ ਨੂੰ ਧੱਕੇ ਨਾਲ ਨਹੀਂ ਰੱਖ ਸਕਦੇ ਹੁੰਦੇ, ਕੋਈ ਥੋਨੂੰ ਮੁਹੱਬਤ ਕਰਦਾ ਉਹਦੀ ਕਦਰ ਕਰੋ ਤੇ ਸ਼ੁਕਰਗੁਜ਼ਾਰ ਹੋਵੋ ਕਿ ਉਹ ਥੋਨੂੰ ਮੁਹੱਬਤ ਕਰਦਾ ਹੈ, ਜੇ ਉਹ ਕੱਲ੍ਹ ਨੂੰ ਬਦਲ ਵੀ ਜਾਂਦਾ ਹੈ ਤਾਂਵੀ ਉਹਦਾ ਸ਼ੁਕਰੀਆ ਕਰੋ ਕਿ ਉਹਨੇ ਕਦੇ ਥੋਨੂੰ ਮੁਹੱਬਤ ਕਰੀ ਸੀ ॥ ਜੇ ਉਹਦਾ ਮਨ ਬਦਲ ਹੀ ਗਿਆ ਤੇ ਤੁਸੀਂ ਰੱਖ ਕੇ ਵੀ ਉਹਨੂੰ ਪਾ ਨਹੀਂ ਸਕੋਂਗੇ

ਦੂਜਾ ਇਹ ਹੈ ਕਿ ਉਮਰ ਨਾਲ ਇਕੋ ਬੰਦਾ ਕਈ ਵਾਰ ਬਦਲਦਾ ਹੈ ॥ ਬੁਢਾਪੇ ਤੱਕ ਇੱਕੋ ਇਨਸਾਨ ਵਿੱਚੋਂ ਛੇ ਸੱਤ ਜਾਂ ਦੱਸ ਅਲੱਗ ਅਲੱਗ ਇਨਸਾਨ ਦੇਖਣ ਨੂੰ ਮਿਲਣਗੇ, ਤੇ ਆਪਾਂ ਥੋੜਾ ਜਿਆ ਬਦਲੇ ਤੇ ਹੀ ਮੇਹਣਾ ਮਾਰ ਦਿੰਨੇ ਆ ਕਿ ਤੂੰ ਬਦਲ ਗਿਆ ਏ ਜਾਂ ਬਦਲ ਗਈਂ ਏ, ਇਹ ਬਹੁਤ ਨਿੱਕੀ ਸੋਚ ਦੀ ਗੱਲ ਹੋ ਜਾਂਦੀ ਹੈ, ਮੁਹੱਬਤ ਥੋਨੂੰ ਉਸ ਇਨਸਾਨ ਨਾਲ ਦਿਲੋਂ ਹੋਣੀ ਚਾਹੀਦੀ ਆ, ਤੇ ਉਹ ਚਾਹੇ ਫੇਰ ਸੌਂ ਵਾਰ ਬਦਲਜੇ, ਥੋਡੀ ਮੁਹੱਬਤ ਮੁਹੱਬਤ ਹੀ ਰਹੇਗੀ

ਅੱਜ ਕੱਲ੍ਹ ਸਮਾਂ ਏਹੋ ਜਿਆ, ਟਿਕਾਅ ਘੱਟ ਆ, ਠਹਿਰਾਅ, ਸਬਰ ਖੁਸਦਾ ਜਾ ਰਿਹਾ, ਮਾੜੀ ਜੀ ਗੱਲ ਪਿੱਛੇ ਸੱਜਣਾ ਦੇ ਅਲਟਰਨੇਟਿਵ ਤਿਆਰ ਹੀ ਬੈਠੇ ਹੁੰਦੇ ਨੇ, ਓਪਸ਼ਨਜ਼ ਹੀ ਓਪਸ਼ਨਜ਼ ਨੇ, ਇਹਧਰ ਮਾੜੀ ਜੀ ਗੱਲ ਹੋਈ ਨੀ ਜਦੇ ਨਾਲ ਦੀ ਨਾਲ ਮਸੈਂਜਰ ‘ਚ ਕੋਈ ਨਾ ਕੋਈ ਮੋਢਾ ਦੇਣ ਨੂੰ ਤਿਆਰ ਹੀ ਬੈਠਾ ਜਾਂ ਬੈਠੀ ਹੁੰਦੀ ਆ, ਸੋਚਣ ਜਾਂ ਮਹਿਸੂਸ ਕਰਨ ਦੀ ਸਪੀਡ ਨਾਲੋਂ ਵੀ ਵੱਧ ਤੇਜੀ ਨਾਲ ਵਟਸਐਪਾਂ ਤੇ ਗੱਲ ਹੋ ਰਹੀ ਹੁੰਦੀ ਆ, ਬਾਹਲੇ ਫਾਸਟ ਹੋਗੇ ਆਪਾਂ, ਸਾਰਾ ਕੁਝ ਆ ਗੱਲ ਵੀ ਝੱਟ ਹੋ ਜਾਂਦੀ ਆ ਵੀਡੀਓ ਕਾਲਾਂ ਮਿਲਣਾ ਸੌਖਾ, ਪਲ ਪਲ ਦੀ ਖਬਰ, ਸਨੈਪਚੈਟਾਂ ਸਭ ਕੁਝ ਆ, ਪਰ ਮੁਹੱਬਤ ਫਿਰ ਵੀ ਪੰਦਰਾਂ ਦਿਨ ਨਹੀਂ ਕੱਢਦੀ, ਕਿਉਂ ? ਕਿਉਂਕਿ ਮੁਹੱਬਤ ਸਬਰ ਮੰਗਦੀ ਆ ॥ਦਿਲੋਂ ਜੁੜਿਆ ਸੱਜਣ ਤਾਂ ਇੱਕੋ ਬਹੁਤ ਹੁੰਦੈ, ਆਹ ਮੋਢੇ ਜੇ ਤਾਂ ਪੰਦਰਾਂ ਦਿਨ ਲਈ ਹੀ ਹੁੰਦੇ ਨੇ ॥ ਜੇ ਕੋਈ ਦਿਲੋਂ ਜੁੜਿਆ ਉਹਨੂੰ ਸਾਂਭ ਕੇ ਰੱਖੋ, ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀ ਦੇ ਇੰਝ ਨਹੀਂ ਕਰੀਂਦੇ

ਚਾਰ ਕੁ ਮਹੀਨੇ ਫੋਨ ਬੰਦ ਕਰਕੇ ਦੇਖਿਓ, ਚਿੱਠੀ ਲਿਖੀਓ ਬਹਿਕੇ ਉਹਨੂੰ, ਫੇਰ ਚਿੱਠੀ ਦੀ ਉਡੀਕ ਦਾ ਮਜਾ ਲਿਓ, ਫੇਰ ਉਹ ਚਿੱਠੀ ਪੜੂਗੀ, ਉਹਦੇ ਅਹਿਸਾਸ ‘ਚ ਰਹੂ ਕਈ ਦਿਨ, ਫਿਰ ਜਵਾਬ ਲਿਖੂ, ਕਿੰਨੇ ਪਿਆਰ ਨਾਲ, ਥੋਨੂੰ ਪਤਾ ਜਦੋਂ ਬੰਦਾ ਚਿੱਠੀ ਲਿਖਦਾ ਓਦੋਂ ਉਹ ਆਪਣੇ ਆਪ ਦੇ ਸਭ ਤੋਂ ਵੱਧ ਨੇੜੇ ਹੁੰਦਾ, ਤੇ ਵਟਸਐਪ ਜਾਂ ਹੋਰ ਐਪਸ ਥੋਨੂੰ ਸੋਚਣ ਜਾਂ ਮਹਿਸੂਸ ਕਰਨ ਦਾ ਸਮਾਂ ਹੀ ਨਹੀਂ ਦਿੰਦੀਆਂ, ਜਦੋਂ ਤੁਸੀਂ ਆਪਦੇ ਸੱਜਣ ਨਾਲ ਗੱਲ ਕਰ ਰਹੇ ਹੁੰਦੇ ਓ ਓਦੋਂ ਹੋਰ ਦੱਸ ਜਾਣੇ ਨਾਲ ਐਕਟਿਵ ਹੁੰਦੇ ਨੇ, ਤੁਸੀਂ ਦੋਵੇਂ ਕਦੇ ਕੱਲੇ ਹੁੰਦੇ ਹੀ ਨਹੀਂ, ਦਿਲ ਕਿੱਦਾਂ ਮਿਲਣਗੇ ?

ਤੇ ਬੀਰੇ ਮੁਹੱਬਤ ਤਾਂ ਸਬਰ ਤੇ ਉਡੀਕ ਦਾ ਨਾਮ ਹੈ ♥️
ਬਾਕੀ ਫੇਰ ਕਦੇ ਸਹੀ

Loading views...

ਜ਼ਿੰਦਗੀ ਦੇ ਕਿਸੇ ਮੋੜ ਤੇ ਆ ਕੇ
ਰਾਹਵਾਂ ਜੁਦਾ ਹੋ ਜਾਂਦੀਆਂ ਨੇ
ਜਵਾਨੀ ਦੇ ਹਰ ਚੜ੍ਹਦੇ ਪਹਿਰ
ਅਦਾਵਾਂ ਜੁਦਾ ਹੋ ਜਾਂਦੀਆਂ ਨੇ.

Loading views...


ਲੋਕੀ ਜਮੀਰ ਵੇਚਦੇ ਤੇ ਮੈਂ ਵੇਚਦਾ ਹਾਸੇ,
ਜਮੀਰ ਵਾਲੇ ਰੋਦੇਂ ਅੱਜਕਲ,
ਮੇਰੀਆਂ ਖੁਸ਼ੀਆਂ ਚਾਰੇ ਪਾਸੇ..

Loading views...

ਤੂੰ ਫਿਕਰ ਨਾ ਕਰੀ ,
ਤੇਰਾ future ਤਾਂ bright ਹੋ ਗਿਆ,
ਮੈਨੂੰ ਤਾਂ ਸੁਪਨਾ ਜਾ ਲੱਗਦਾ ਕੀ,
ਅੱਪਾਂ ਨੂੰ ਵਿਛੜਿਆ ਨੂੰ ਇਕ ਸਾਲ ਹੌ ਗਿਆ
#Akash kaljharani wala

Loading views...


ਲੱਖ ਗੁਣਾਂ ਸੀ ਚੰਗਾ ਬਚਪਨ ,
ਇਹੋ ਜਹੀਆਂ ਜਵਾਨੀਆਂ ਤੋ,
ਲੱਖਾ ਵਰਗਾ ਕੰਮ ਸੀ ਲੈਦੇ ,
ਉਸ ਵੇਲੇ ਅਸੀ ਚਵਾਨੀਆ ਤੋ..

Loading views...


ਡੂੰਘੀਆਂ ਸੱਟਾਂ ਵੱਜੀਆਂ…
ਉਤੋਂ ਉਮਰ ਨਿਆਣੀ ਸੀ…
ਹੁਣ ਨਈਂ ਹੱਸਦੇ ਚਿਹਰੇ…
ਇਹ ਤਸਵੀਰ ਪੁਰਾਣੀ ਸੀ.

Loading views...

ਤੇਰੀ ਯਾਦ ਨਾਲ ਹੀ ਖ਼ੁਦ ਨੂੰ ਬਹਿਲਾ ਲੈਂਦਾ ਹਾਂ..
ਕਦੇ ਚੀਕਦਾ ਤੇ ਕਦੇ ਖਾਮੋਸ਼ ਰਹਿੰਦਾ ਹਾਂ.

Loading views...

ਦਿਲ ਟੁੱਟ ਦਾ ਏ ਤਾ
ਅਵਾਜ ਨਹੀ ਆਉਦੀ
ਹਰ ਕਿਸੇ ਨੂੰ ਮੁਹੱਬਤ ਰਾਸ
ਨਹੀਂ ਆਉਦੀ
ਇਹ ਤਾਂ ਆਪਣੇ ਆਪਣੇ
ਨਸੀਬ ਦੀ ਗੱਲ ਏ ਸੱਜਣਾ
ਕੋਈ ਭੱਲਦਾ ਨਹੀ ਤੇ
ਕਿਸੇ ਨੂੰ ਯਾਦ ਹੀ ਨਹੀਂ ਆਉਦੀ

Loading views...


ਜਿੱਥੇ ❤️ ਪਿਆਰ ਗੂੜਾ ਪੈ ਜਾਵੇ …
ਉੱਥੇ ਜ਼ਖ਼ਮ 💔 ਵੀ ਫੇਰ ਗੂੜੇ ਹੀ ਮਿਲਦੇ ਆ..

Loading views...


Kal Tainu FrolLya Main Apne Aap Vicho Ve
Sajjna,
.
Te Tu Mainu Har Tha MiLya
Bas Meri “Takdeer” To Bina…

Loading views...

ਦੇਸ਼ ਰਿਹਾ ਨਾ ਮੇਰਾ ਹੁਣ ਕਿਸੇ ਕੰਮ ਦਾ
ਵੇਲਾ ਆ ਗਿਆ ਵਿਛੋੜਾ ਪਾਉਣ ਦਾ ਲੋਕੋ..
ਰਾਜਨੀਤੀ ਨੇ ਡੋਬ ਤਾ ਦੇਸ਼ ਮੇਰਾ
ਕੰਮ ਕਾਰ ਲਈ ਵਿਦੇਸ਼ਾ ਨੂੰ ਤੋਰ ਤਾ ਲੋਕੋ..

Loading views...


ਹਿਝਕੀਆਂ ਆਉੰਦੀਆਂ ਨੇ ਤਾਂ ਪਾਣੀ ਪੀ ਲੲੀ ਦਾ :/

ਆਹ ਵਹਿਮ ਹੀ ਛੱਡਤਾ ਕਿ ਕੋੲੀ ਯਾਦ ਕਰਦਾ ;(

Loading views...

ਤਡ਼ਕੇ ਤੜਕੇ ਅੱਖ ਖੁੱਲੀ
ਹੰਜੂ ਨੈਣਾ ਚੂ ਡੁੱਲ ਗਏ
ਰੱਬ ਕੋਲੋ ਪੁੱਛਿਆ ਕਿ
ਹੋਇਆ
ਉਹ ਕਹਿੰਦਾ ਜਿਹਨੂੰ ਤੂੰ
ਸਾਰੀ ਰਾਤ ਯਾਦ ਕੀਤਾ
ਉਹ ਤੈਨੂੰ ਕੁੱਦੋ ਦੇ ਭੁੱਲ
ਗਏ

Loading views...

ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ
ਮੈਂ,.
`
ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ
ਮੈਂ.
` ਜਿਉਂਦੇ ਜੀ ਨਾ ਜਿਸ ਬਾਪੁ ਨੁੰ
ਰੋਟੀ ਦਿੱਤੀ ਗਈ….
`
ਮਰਨੇ ਪਿੱਛੋਂ ਪਿੰਡ
ਰਜਾਉਂਦੀ ਦੇਖੀ ਦੁਨੀਆਂ ਮੈਂ ..

Loading views...