ਗੂੰਗੇ ਨੂੰ ਬੋਲਣ ਲਾ ਦਿੰਦਾ….
ਲੂਲੇ ਨੂੰ ਚੱਲਣ ਲਾ ਦਿੰਦੇ…
ਉਹਦਾ ਹਰ ੲਿਕ ਦੁਖ ਮੁਕ ਜਾਂਦਾ….
ਜੋ ਵਾਹਿਗੁਰੂ ਅੱਗੇ ਝੁੱਕ ਜਾਂਦਾ….
ਵਾਹਿਗੁਰੂ ਚੜਦੀ ਕਲਾ ਚ ਰੱਖਣ ਸਾਰਿਅਾ ਨੂੰ…..



ਮਿਹਨਤ ਨਾ ਕਰਦੇ ਮੰਜਿਲਾਂ ਨੂੰ ਭੁੱਲ ਜਾਣਾ ਸੀ,,
ਜਿੰਦਗੀ ਠੋਕਰ ਨਾ ਮਾਰਦੀ ਤਾਂ ਰੁਲ ਜਾਣਾ ਸੀ,,
ਰੋ ਰੋ ਰਾਤਾਂ ਬਹੁਤ ਬਿਤਾਈਆਂ
ਅੱਜ ਦਿਨੇ ਵੀ ਹੱਸਦੇ ਆ,
ਜੋ ਵੀ ਆ ਜਿੰਨੇ ਜੋਗੇ ਆ
ਉਹਦੀ ਰਜਾ ਚ ਵਸਦੇ ਆ ..

ਤਜੁ਼ਰਬੇ‬ ਨੇ ਇੱਕ ਗੱਲ ਸਿਖਾਈ ਏ,
ਦੂਜੇ ਦੀਅਾਂ ‘ਗਲਤੀਅਾਂ’ ਨੂੰ ‘ਬੇਨਕਾਬ’ ਨਾ ਕਰ,
Waheguru ਜੀ ਬੈਠੇ ਨੇ ਤੂੰ ਹਿਸਾਬ ਨਾ ਕਰ

ਉਮਰਾਂ ਦੇ ਕੱਚੇ ਆ,ਹੌਸਲੇ ਰੱਖੇ ਪੱਕੇ ਆ
ਡਿਗਣੋ ਨੀ ਡਰਦੇ
ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ


ਮੰਗੋ ਤਾਂ ਉਸ ਰੱਬ ਕੋਲੋਂ ਮੰਗੋ,
ਜੋ ਦੇਵੇ ਤਾਂ ਰਹਿਮਤ ,
ਜੇ ਨਾ ਦੇਵੇ ਤਾ ਕਿਸਮਤ,
ਪਰ ਦੁਨੀਆਂ ਤੋ ਕਦੀ ਨਾ ਮੰਗਣਾ ,
ਕਿਉਂਕਿ ਦੇਵੇਂ ਤਾਂ ਅਹਿਸਾਨ,
ਨਾ ਦੇਵੇ ਤਾਂ ਸ਼ਰਮਿੰਦਗੀ “

ਨਾ ਮਸਤਾਂ ਦੀ ਮਸਤੀ ਤੇ
ਨਾ ਪੰਡਤਾਂ ਦੇ ਟੇਵੇ
ਬਾਬਾ ਨਾਨਕ ਆ ਮਾਲਕ ਮੇਰਾ
ਪਿੱਠ ਨਾ ਲੱਗਣ ਦੇਵੇ


ਸਭ ਤੋ ਉਚਾ ਦਰ ਤੇਰਾ ਦਾਤਾ ਹੋਰ ਕਿਸੇ ਦਰ ਲੰਘਣਾ ਨਹੀ…..
ਤੂੰ ਨਾ ਖਾਲੀ ਮੋੜੀ ਵਾਹਿਗੁਰੂ ਹੋਰ ਕਿਸੇ ਤੋ ਮੰਗਣਾ ਨਹੀ….
ਬੋਲੋ ਵਾਹਿਗੁਰੂ ਜੀ


ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.

ਤੇਰੇ ਦਰ ਤੋਂ ਨਾ ਕੋਈ ਖਾਲੀ ਮੁੜਦਾ
ਮੈਂ ਵੀ ਆਸ ਨਾਲ ਆਵਾਂ
ਮੇਹਰ ਤੇਰੀ ਦਾ ਜੇ ਕਿਣਕਾ ਮਿਲਜੇ
ਤਾਂ ਮੈਂ ਵੀ ਤਰ ਜਾਵਾਂ

ਵਾਹਿਗੁਰੂ ਦਾ ਜਾਪੁ
ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ
ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ ਹੈ


ਮਾਂ ਗੂਜਰੀ ਤੇਰੇ ਚੰਨ ਵਰਗਾ,,,
ਚੰਨ ਹੋਰ ਕੋਈ ਨਈ ਹੋ ਸਕਦਾ …
ਚੰਨ ਹੋਰ ਕੋਈ ਨਈ ਹੋ ਸਕਦਾ….


ਜਿਸ ਦਿਨ ਇਨਾ ਅੱਖਾ ਚੌ ਅੱਥਰੂ
ਕਿਸੇ ਇਨਸਾਨ ਨੂੰ ਛੱਡ ਕੇ
ਪਰਮਾਤਮਾ ਲਈ ਵਹਿਣਾ ਏ__ੴ
ਔਸ ਦਿਨ ਇਸ ਮਨੁੱਖੀ ਦੇਹੀ ਦਾ
ਦੁਨੀਆ ‘ਚ ਆਈ ਦਾ ਅਸਲੀ ਮੁੱਲ ਪੈਣਾ ਏ

ਗੁਰੂ ਘਰ ਜਾਈਦਾ ਪਾਖੰਡ ਸਾਨੂੰ ਆਉਦਾ ਨਹੀ
ਸਿੱਧੇ ਰਸਤੇ ਉਹ ਪਾਵੇ, ਵਹਿਮਾਂ ਵਿੱਚ ਪਾਉਂਦਾ ਨਹੀ


ਅਸੀ ਸਵੇਰੇ ੲਿੱਕ ਵਾਰ ਦਸਤਾਰ ਸਜਾ ਲੈਦੇਂ ਅਾ
ਫਿਰ ਓਹੀ ਦਸਤਾਰ ਸਾਨੂੰ ਸਾਰਾ ਦਿਨ ਸਜਾ ਕੇ ਰੱਖਦੀ ਹੈਂ..!!

ਹੈ ਵਾਹਿਗੁਰੂ ਕਦੇ ਟੁੱਟਣ ਨਾ ਦੇਵੀ
ਹਨੇਰੀਆਂ ਤੂਫ਼ਾਨਾਂ ਅੱਗੇ ਵੀ ਰੁਕਣ ਨਾ ਦੇਵੀਂ

ਕਈ ਪੈਰਾਂ ਤੋਂ ਨੰਗੇ ਫਿਰਦੇ
ਸਿਰ ਤੇ ਲੱਭਣ ਛਾਂਵਾਂ
ਮੈਨੂੰ ਦਾਤਾ ਸਭ ਕੁਝ ਦਿੱਤਾ
ਕਿਉ ਨਾ ਸ਼ੁਕਰ ਮਨਾਵਾਂ